ਆਮ ਜਾਣਕਾਰੀ
ਰਵਾਂਹ ਇੱਕ ਪੁਰਾਣੀ ਸਾਲਾਨਾ ਦਾਲ ਵਾਲੀ ਫਸਲ ਹੈ, ਜੋ ਕਿ ਪੂਰੇ ਭਾਰਤ ਵਿੱਚ ਹਰੀਆਂ ਫਲੀਆਂ, ਸੁੱਕੇ ਬੀਜ, ਹਰੀ ਖਾਦ ਅਤੇ ਚਾਰੇ ਲਈ ਉਗਾਈ ਜਾਂਦੀ ਹੈ। ਇਹ ਅਫ਼ਰੀਕੀ ਮੂਲ ਦੀ ਫਸਲ ਹੈ। ਇਹ ਸੋਕੇ ਨੂੰ ਸਹਿਣਯੋਗ, ਜਲਦੀ ਪੈਦਾ ਹੋਣ ਵਾਲੀ ਅਤੇ ਨਦੀਨਾਂ ਨੂੰ ਸ਼ੁਰੂਆਤੀ ਸਮੇਂ ਪੈਦਾ ਹੋਣ ਤੋਂ ਰੋਕਦੀ ਹੈ। ਇਹ ਮਿੱਟੀ ਵਿੱਚ ਨਮੀ ਬਣਾ ਕੇ ਰੱਖਣ ਵਿੱਚ ਵੀ ਮਦਦ ਕਰਦੀ ਹੈ। ਰਵਾਂਹ ਪ੍ਰੋਟੀਨ, ਕੈਲਸ਼ੀਅਮ ਅਤੇ ਲੋਹੇ ਦਾ ਮੁੱਖ ਸ੍ਰੋਤ ਹੈ। ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ।