ਆਮ ਜਾਣਕਾਰੀ
ਸਲਾਦ ਪੱਤਾ "ਅਸਟੇਰਾਸਿਆਈ" ਫੈਮਿਲੀ ਨਾਲ ਸਬੰਧ ਰੱਖਦਾ ਹੈ। ਇਸ ਨੂੰ ਸਲਾਦ ਦੀ ਫਸਲ ਵੀ ਕਿਹਾ ਜਾਂਦਾ ਹੈ ਕਿਉਕਿ ਇਸ ਦਾ ਸੇਵਨ ਕੱਚੇ ਰੂਪ ਵਿੱਚ ਕੀਤਾ ਜਾਂਦਾ ਹੈ।ਚਿਕਿਤਸਕ ਤੱਤਾਂ ਦੀ ਮੌਜੂਦਗੀ ਕਰਕੇ ਇਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨੂੰ ਜਿਆਦਾਤਾਰ ਪੱਤਿਆਂ ਦੀ ਫਸਲ ਲੈਣ ਦੇ ਉਦੇਸ਼ ਨਾਲ ਉਗਾਇਆ ਜਾਂਦਾ ਹੈ ਪਰ ਕਈ ਵਾਰ ਇਸ ਦੀ ਖੇਤੀ ਬੀਜ ਅਤੇ ਤਣਾ ਪ੍ਰਾਪਤ ਕਰਨ ਲਈ ਵੀ ਕੀਤੀ ਜਾਂਦੀ ਹੈ।ਇਹ ਵਿਟਾਮਿਨ ਕੇ ਅਤੇ ਕਲੋਰੋਫਿਲ ਦਾ ਚੰਗਾ ਸ੍ਰੋਤ ਹੁੰਦੀ ਹੈ। ਸਲਾਦ ਪੱਤਾ ਦੀਆਂ ਵੱਖ-ਵੱਖ ਕਿਸਮਾਂ ਵਿੱਚੋ ਗੁੱਛੇਦਾਰ ਪੱਤਿਆਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਕਿ ਇਸ ਵਿੱਚ ਲੋਹਾ, ਵਿਟਾਮਿਨ ਏ ਅਤੇ ਸੀ ਉਚਿੱਤ ਮਾਤਰਾ ਵਿੱਚ ਹੁੰਦੇ ਹਨ।ਵਿਸ਼ਵ ਵਿੱਚ ਚੀਨ ਸਲਾਦ ਦਾ ਸੱਭ ਤੋਂ ਵੱਡਾ ਉਤਪਾਦਕ ਦੇਸ਼ ਹੈ।