ਆਮ ਜਾਣਕਾਰੀ
ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ।ਇਹ ਬਹੁਤ ਹੀ ਮਹੱਤਵਪੂਰਨ ਫੁੱਲ ਹੈ ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜ ਵਿੱਚ ਵਿਆਪਕ ਤੋਰ ਤੇ ਵਰਤਿਆ ਜਾਂਦਾ ਹੈ। ਇਹ ਫਸਲ ਹੋਰਨਾਂ ਫਸਲਾਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਹ ਘੱਟ ਸਮੇਂ ਵਾਲੀ ਫਸਲ ਹੈ, ਜਿਸ ਤੇ ਲਾਗਤ ਘੱਟ ਹੁੰਦੀ ਹੈ, ਇਹ ਭਾਰਤ ਦੀ ਪ੍ਰਸਿੱਧ ਫਸਲ ਹੈ। ਗੇਂਦੇ ਦੇ ਫੁੱਲ ਦਾ ਆਕਾਰ ਅਤੇ ਰੰਗ ਆਕਰਸ਼ਕ ਹੁੰਦਾ ਹੈ। ਇਸਦੀ ਖੇਤੀ ਆਸਾਨ ਹੋਣ ਕਾਰਨ ਇਹ ਫਸਲ ਬਹੁਤ ਸਾਰੇ ਕਿਸਾਨਾਂ ਦੁਆਰਾ ਅਪਨਾਈ ਜਾਂਦੀ ਹੈ। ਰੰਗ ਅਤੇ ਆਕਾਰ ਦੇ ਅਧਾਰ ਤੇ ਇਸ ਦੀਆਂ ਮੁੱਖ ਦੋ ਕਿਸਮਾਂ ਅਫਰੀਕਨ ਗੇਂਦਾ ਅਤੇ ਫਰੈਂਚ ਗੇਂਦਾ ਹਨ। ਫਰੈਂਚ ਗੇਂਦੇ ਦੇ ਪੌਦੇ ਅਤੇ ਇਸਦੇ ਫੁੱਲਾਂ ਦਾ ਆਕਾਰ ਅਫਰੀਕਨ ਗੇਂਦੇ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤ ਵਿੱਚ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਗੇਂਦੇ ਦੀ ਪੈਦਾਵਾਰ ਲਈ ਮੁੱਖ ਹਨ। ਇਸ ਫਸਲ ਦੀ ਖਰੀਦਾਰੀ ਸਭ ਤੋਂ ਵੱਧ ਦੁਸ਼ਹਿਰਾ ਅਤੇ ਦਿਵਾਲੀ ਇਨ੍ਹਾਂ ਦੋ ਤਿਉਹਾਰਾਂ ਤੇ ਕੀਤੀ ਜਾਂਦੀ ਹੈ।