ਆਮ ਜਾਣਕਾਰੀ
ਕਰਨੌਲੀ ਦਾ ਬੋਟਨੀਕਲ ਨਾਮ ਏਪੀਅਮ ਗਰੇਵਿਓਲੈਂਸ ਹੈ ਅਤੇ ਇਸਨੂੰ ਸੈਲੇਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਇਸ ਤੋਂ ਤਿਆਰ ਹੋਣ ਵਾਲੀਆਂ ਦਵਾਈਆਂ ਕਾਰਨ ਵੀ ਜਾਣਿਆ ਜਾਂਦਾ ਹੈ। ਸੈਲੇਰੀ ਦੀ ਵਰਤੋਂ ਜੋੜਾਂ ਦਾ ਦਰਦ, ਸਿਰ ਦਰਦ, ਘਬਰਾਹਟ, ਗਠੀਆ, ਭਾਰ ਘਟਣਾ, ਖੂਨ ਸਾਫ ਕਰਨਾ ਆਦਿ ਲਈ ਕੀਤੀ ਜਾਂਦੀ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਵਿਟਾਮਿਨ ਬੀ6, ਫੋਲੇਟ ਅਤੇ ਪੋਟਾਸ਼ੀਅਮ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਐਨਹਰਬੇਸਿਅਸ ਕਿਸਮ ਦਾ ਪੌਦਾ ਹੈ, ਜਿਸਦੀ ਡੰਡੀ ਦੀ ਔਸਤਨ ਉੱਚਾਈ 10-14 ਇੰਚ ਹੁੰਦੀ ਹੈ ਅਤੇ ਫੁੱਲਾਂ ਦਾ ਰੰਗ ਚਿੱਟਾ ਹੁੰਦਾ ਹੈ। ਇਸਦੇ ਤਣੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਸ ਨਾਲ 7-18 ਸੈ.ਮੀ. ਲੰਬੇ ਪੱਤੇ ਹੁੰਦੇ ਹਨ। ਪੱਤਿਆਂ ਤੋਂ ਹਰੇ ਚਿੱਟੇ ਰੰਗ ਦੇ ਫੁੱਲ ਪੈਦਾ ਹੁੰਦੇ ਹਨ, ਜੋ ਫਲ ਪੈਦਾ ਕਰਦੇ ਹਨ ਅਤੇ ਬਾਅਦ ਵਿੱਚ ਇਹੀ ਫਲ ਬੀਜ ਵਿੱਚ ਬਦਲ ਜਾਂਦੇ ਹਨ, ਜਿਨ੍ਹਾਂ ਦਾ ਦੀ ਲੰਬਾਈ 1-2 ਮਿ.ਮੀ. ਹੁੰਦੀ ਹੈ ਅਤੇ ਰੰਗ ਹਰਾ-ਭੂਰਾ ਹੁੰਦਾ ਹੈ। ਇਸ ਤੋਂ ਮੁਰੱਬਾ, ਸਲਾਦ ਅਤੇ ਸੂਪ ਤਿਆਰ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਮੈਡੀਟੇਰੈਨੀਅਨ ਖੇਤਰਾਂ ਵਿੱਚ, ਦੱਖਣੀ ਏਸ਼ੀਆ ਦੇ ਪਹਾੜੀ ਇਲਾਕਿਆਂ ਵਿੱਚ, ਯੂਰਪ ਅਤੇ ਉੱਤਰੀ ਅਮਰੀਕਾ ਦੇ ਦਲਦਲੀ ਖੇਤਰਾਂ ਅਤੇ ਭਾਰਤ ਦੇ ਕੁੱਝ ਖੇਤਰਾਂ ਵਿੱਚ ਪਾਈ ਜਾਂਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਲਾਡਵਾ ਅਤੇ ਸਹਾਰਨਪੁਰ ਜ਼ਿਲ੍ਹੇ, ਹਰਿਆਣਾ ਅਤੇ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹੇ ਮੱਖ ਸੈਲੇਰੀ ਉਗਾਉਣ ਵਾਲੇ ਖੇਤਰ ਹਨ।