ਆਮ ਜਾਣਕਾਰੀ
ਕਾਲੇ ਮਾਂਹ ਨੂੰ ਹਿੰਦੀ ਵਿੱਚ ਉੜਦ ਅਤੇ ਪੰਜਾਬੀ ਵਿੱਚ ਮਾਂਹ ਕਿਹਾ ਜਾਂਦਾ ਹੈ। ਇਹ ਭਾਰਤ ਦੀ ਮਹੱਤਵਪੂਰਨ ਦਾਲ ਵਾਲੀ ਫਸਲ ਹੈ ਅਤੇ ਇਸ ਵਿੱਚ ਪ੍ਰੋਟੀਨ ਅਤੇ ਫਾਸਫੋਰਸ ਐਸਿਡ ਹੁੰਦਾ ਹੈ। ਭਾਰਤ ਵਿੱਚ ਉੜਦ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਉਗਾਈ ਜਾਂਦੀ ਹੈ। ਪੰਜਾਬ ਵਿੱਚ ਇਹ 2.2 ਹਜ਼ਾਰ ਹੈਕਟੇਅਰ ਖੇਤਰਫਲ (2012-13) ਵਿੱਚ ਉਗਾਈ ਜਾਂਦੀ ਹੈ।