Punjab Karela-15: ਇਸ ਕਿਸਮ ਦੇ ਪੱਤੇ ਨਰਮ, ਦੰਦੇਦਾਰ ਅਤੇ ਹਰੇ ਹੁੰਦੇ ਹਨ। ਇਸ ਦਾ ਤਣਾ ਹਰਾ ਅਤੇ ਛੋਟੇ-ਛੋਟੇ ਵਾਲਾਂ ਨਾਲ ਢੱਕਿਆ ਹੁੰਦਾ ਹੈ, ਇਸ ਦਾ ਤਣਾ ਹਰਾ ਹੁੰਦਾ ਹੈ। ਇਸ ਦੀਆਂ ਵੇਲਾਂ ਨਰਮ, ਦੰਦੇਦਾਰ ਅਤੇ ਗੂੜੇ ਹਰੇ ਰੰਗ ਦੇ ਪੱਤਿਆਂ ਵਾਲੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਮੈਟ ਅਤੇ ਗਹਿਰੇ ਹਰੇ ਰੰਗ ਦੇ ਦਿਖਾਈ ਦਿੰਦੇ ਹਨ। ਇਹ ਕਿਸਮ ਦਰਮਿਆਨੀ ਪੱਧਰ ਤੇ ਕਰੇਲਾ ਪੀਲਾ ਚਿਤਕਬਰਾ ਰੋਗ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 51 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Punjab Kareli-1 (2009): ਇਸ ਕਿਸਮ ਦੀਆਂ ਵੇਲਾਂ ਲੰਬੀਆਂ, ਹਰੇ ਰੰਗ ਦੀਆਂ, ਨਰਮ ਅਤੇ ਦੰਦੇਦਾਰ ਪੱਤਿਆਂ ਵਾਲੀਆਂ ਹੁੰਦੀਆਂ ਹੈ। ਇਸ ਦੇ ਫਲ ਤਿੱਖੇ, ਲੰਬੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 66 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹਨ। ਇਸ ਦੇ ਫਲ ਦਾ ਔਸਤਨ ਭਾਰ 50 ਗ੍ਰਾਮ ਹੁੰਦਾ ਹੈ ਅਤੇ ਇਸ ਦੀ ਔਸਤਨ ਪੈਦਾਵਾਰ 70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Punjab Jhaar Karela-1 (2017): ਇਸ ਕਿਸਮ ਦੀ ਦਰਮਿਆਨੀ ਲੰਬਾਈ ਦੀਆਂ ਵੇਲਾਂ ਤੇ ਹਰੇ ਪੱਤੇ ਹੁੰਦੇ ਹਨ ਜੋ ਦੰਦੇਦਾਰ ਹੁੰਦੇ ਹਨ। ਇਸ ਦੇ ਫਲ ਦੇਖਣ ਵਿੱਚ ਹਰੇ, ਨਰਮ, ਤਿੱਖੇ ਅਤੇ ਖਾਣਾ ਬਣਾਉਣ ਸਮੇਂ ਕੱਟਣ ਲਈ ਵਧੀਆ ਹੁੰਦੇ ਹਨ। ਇਹ ਕਿਸਮ ਵਾਇਰਸ ਅਤੇ ਨਿਮਾਟੋਡ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 35 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਪੁਰਾਣੀਆਂ ਕਿਸਮਾਂ
Punjab-14 (1985): ਇਸ ਕਿਸਮ ਦੀਆਂ ਵੇਲਾਂ ਛੋਟੀਆਂ ਹੁੰਦੀਆਂ ਹਨ। ਇਸ ਦੇ ਫਲ ਹਲਕੇ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 35 ਗ੍ਰਾਮ ਹੁੰਦਾ ਹੈ। ਇਹ ਕਿਸਮ ਮੀਂਹ ਜਾਂ ਬਸੰਤ ਦੇ ਮੌਸਮ ਵਿੱਚ ਬਿਜਾਈ ਦੇ ਲਈ ਅਨੁਕੂਲ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 50 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਹੋਰ ਕਿਸਮਾਂ
Arka Harit: ਇਸ ਕਿਸਮ ਦੇ ਫਲ ਨਰਮ, ਛੋਟੇ, ਤਿੱਖਾ ਆਕਾਰ, ਹਰੇ ਰੰਗ ਅਤੇ ਹਲਕੀ ਕੜਵਾਹਟ ਵਾਲੇ ਹੁੰਦੇ ਹਨ। ਇਸ ਕਿਸਮ ਦੀ ਔਸਤਨ ਪੈਦਾਵਾਰ 48 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ IIHR ਬੰਗਲੌਰ ਦੁਆਰਾ ਜਾਰੀ ਕੀਤੀ ਗਈ ਹੈ।
Pusa Vishesh: ਇਹ ਕਿਸਮ IARI, ਨਵੀਂ ਦਿੱਲੀ ਦੁਆਰਾ ਜਾਰੀ ਕੀਤੀ ਗਈ ਹੈ ਅਤੇ ਇਹ ਕਿਸਮ ਗਰਮੀ ਦੇ ਮੌਸਮ ਦੇ ਫਲ ਵਜੋਂ ਅਨੁਕੂਲ ਮੰਨੀ ਗਈ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਅਤੇ ਝਾੜੀਦਾਰ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਵੀ ਆਸਾਨ ਹੁੰਦਾ ਹੈ। ਇਸ ਦੇ ਫਲ ਆਕਰਸ਼ਕ ਹਰੇ, ਫਿਉਜੀਫੋਰਮ ਆਕਾਰ ਦੇ ਹੁੰਦੇ ਹਨ ਜਿਨ੍ਹਾਂ ਤੇ ਚਮਕਦਾਰ ਤੇ ਨਰਮ ਲਕੀਰਾਂ ਹੁੰਦੀਆਂ ਹਨ। ਇਹ ਦਰਮਿਆਨੇ ਲੰਬੇ ਅਤੇ ਮੋਟੇ ਹੁੰਦੇ ਹਨ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਬਿਜਾਈ ਦੇ ਬਾਅਦ ਤੁੜਾਈ ਵਿੱਚ ਲਗਭਗ 55 ਦਿਨਾਂ ਦਾ ਲੈਂਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
CO 1: ਇਸ ਕਿਸਮ ਦੇ ਫਲ਼ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਲੰਬੇ ਅਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਔਸਤਨ ਭਾਰ 100-120 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 5.8 ਟਨ ਪ੍ਰਤੀ ਏਕੜ ਹੈ ਅਤੇ ਇਹ ਕਿਸਮ 115 ਦਿਨਾਂ ਵਿੱਚ ਪੱਕ ਜਾਂਦੀ ਹੈ।
COBgoH 1: ਇਹ ਕਿਸਮ 115-120 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 20-21 ਟਨ ਪ੍ਰਤੀ ਏਕੜ ਹੈ।
MDU 1: ਇਸ ਕਿਸਮ ਦੇ ਫਲ਼ ਦੀ ਲੰਬਾਈ 30-40 ਸੈ.ਮੀ. ਹੁੰਦੀ ਹੈ ਅਤੇ ਇਹ ਕਿਸਮ 120-130 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 13-14 ਟਨ ਪ੍ਰਤੀ ਏਕੜ ਹੁੰਦੀ ਹੈ।
Preethi ਅਤੇ Priya ਹੋਰ ਮੁੱਖ ਉਗਾਈਆ ਜਾਣ ਵਾਲੀਆਂ ਕਿਸਮਾਂ ਹਨ।