ਸੋਇਆਬੀਨ ਦੀ ਖੇਤੀ

ਆਮ ਜਾਣਕਾਰੀ

ਸੋਇਆਬੀਨ ਨੂੰ ਗੋਲਡਨ ਬੀਨਸ ਵੀ ਕਿਹਾ ਜਾਂਦਾ ਹੈ, ਜੋ ਕਿ ਫਲੀਦਾਰ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸਦਾ ਮੂਲ ਸਥਾਨ ਪੂਰਬੀ ਏਸ਼ੀਆ ਹੈ। ਇਹ ਪ੍ਰੋਟੀਨ ਦੇ ਨਾਲ-ਨਾਲ ਰੇਸ਼ੇ ਦਾ ਵੀ ਚੰਗਾ ਸ੍ਰੋਤ ਹੈ। ਸੋਇਆਬੀਨ ਤੋਂ ਕੱਢੇ ਹੋਏ ਤੇਲ ਵਿੱਚ ਸ਼ੁੱਧ ਚਰਬੀ ਘੱਟ ਹੁੰਦੀ ਹੈ। ਪੰਜਾਬ ਵਿੱਚ, ਇਹ ਫਸਲੀ ਵਿਭਿੰਨਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਜਲਵਾਯੂ

  • Season

    Temperature

    18-38°C
  • Season

    Rainfall

    30-60cm
  • Season

    Sowing Temperature

    25-38°C
  • Season

    Harvesting Temperature

    18-25°C
  • Season

    Temperature

    18-38°C
  • Season

    Rainfall

    30-60cm
  • Season

    Sowing Temperature

    25-38°C
  • Season

    Harvesting Temperature

    18-25°C
  • Season

    Temperature

    18-38°C
  • Season

    Rainfall

    30-60cm
  • Season

    Sowing Temperature

    25-38°C
  • Season

    Harvesting Temperature

    18-25°C
  • Season

    Temperature

    18-38°C
  • Season

    Rainfall

    30-60cm
  • Season

    Sowing Temperature

    25-38°C
  • Season

    Harvesting Temperature

    18-25°C

ਮਿੱਟੀ

ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ 'ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ। ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ। ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ। ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

SL 525 (2003): ਇਸ ਕਿਸਮ ਹਲਕੇ ਕਾਲੇ ਕੇਂਦਰ ਵਾਲੇ ਚਮਕਦਾਰ, ਵਧੀਆ, ਕਰੀਮ ਰੰਗ ਦੇ ਦਾਣੇ ਹੁੰਦੇ ਹਨ ਜੋ ਸਾਰੇ ਇੱਕੋ ਜਿਹੇ ਆਕਾਰ ਦੇ ਹਨ। ਇਸ ਦੇ ਅਨਾਜ ਵਿੱਚ 37.2 ਪ੍ਰਤੀਸ਼ਤ ਪ੍ਰੋਟੀਨ ਅਤੇ 21.9 ਪ੍ਰਤੀਸ਼ਤ ਤੇਲ ਹੁੰਦਾ ਹੈ। ਇਹ ਤਣਾ ਗਲਣ ਅਤੇ ਜੜ੍ਹ ਗਲਣ ਨੂੰ ਵੀ ਸਹਿਣਯੋਗ ਹੈ, ਇਹ ਪੀਲੇ ਚਿਤਕਬਰੇ ਰੋਗ ਦੇ ਪ੍ਰਤੀਰੋਧਕ ਹੈ। ਇਹ ਕਿਸਮ 144 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 6.1 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

SL 744 (2010): ਇਸ ਦੇ ਬੀਜ ਚਮਕਦਾਰ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਅਤੇ ਕੇਂਦਰ ਭਾਗ ਕਾਲੇ ਰੰਗ ਦਾ ਹੁੰਦਾ ਹੈ। ਇਸ ਦੇ ਦਾਣਿਆਂ ਤੋਂ 43.2% ਪ੍ਰੋਟੀਨ ਅਤੇ 21.0% ਤੇਲ ਮਿਲਦਾ ਹੈ। ਇਹ ਕਿਸਮ ਸੋਇਆਬੀਨ ਦੇ ਧੱਬੇ ਦੀ ਬਿਮਾਰੀ ਅਤੇ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ। ਇਹ ਕਿਸਮ 139 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 7.3  ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

SL 958 (2014): ਇਸ ਦੇ ਦਾਣੇ ਚਮਕਦਾਰ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਅਤੇ ਦਾਣੇ ਦੇ ਕੇਂਦਰ ਭਾਗ ਕਾਲੇ ਰੰਗ ਦਾ ਹੁੰਦਾ ਹੈ। ਇਸ ਦੇ ਅਨਾਜ ਤੋਂ 41.7% ਪ੍ਰੋਟੀਨ ਅਤੇ 20.2% ਤੇਲ ਮਿਲਦਾ ਹੈ। ਇਹ ਕਿਸਮ ਸੋਇਆਬੀਨ ਦੇ ਚਿਤਕਬਰਾ ਰੋਗ ਅਤੇ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 7.3  ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47

 

ਖੇਤ ਦੀ ਤਿਆਰੀ

ਖੇਤ ਦੀ ਤਿਆਰੀ ਦੇ ਸਮੇਂ, ਦੋ-ਤਿੰਨ ਵਾਰ ਵਾਹੀ ਕਰੋ ਅਤੇ ਫਿਰ ਸੁਹਾਗਾ ਫੇਰੋ।

ਬਿਜਾਈ

ਬਿਜਾਈ ਦਾ ਸਮਾਂ
ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ।

ਫਾਸਲਾ
ਬਿਜਾਈ ਦੇ ਸਮੇਂ ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 4-7 ਸੈ.ਮੀ. ਦਾ ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 2.5-5 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਬੀਜਾਂ ਨੂੰ ਸੀਡ-ਡਰਿੱਲ ਦੀ ਮਦਦ ਨਾਲ ਬੀਜੋ।

ਬੀਜ

ਬੀਜ ਦੀ ਮਾਤਰਾ
ਇਕ ਏਕੜ ਖੇਤ ਵਿੱਚ 25-30 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬੀਜਾਂ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਥੀਰਮ ਜਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
28 200 ਜੇਕਰ ਕਮੀ ਹੋਵੇ ਤਾਂ ਪਾਓ

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
12.5 32 ਜੇਕਰ ਕਮੀ ਹੋਵੇ ਤਾਂ ਪਾਓ

 

ਬਿਜਾਈ ਦੇ ਸਮੇਂ ਗਲੀ ਹੋਈ ਰੂੜੀ ਦੀ ਖਾਦ ਅਤੇ ਗਾਂ ਦਾ ਗਲਿਆ ਹੋਇਆ ਗੋਬਰ 4 ਟਨ ਅਤੇ ਨਾਈਟ੍ਰੋਜਨ 12.5 ਕਿਲੋ(ਯੂਰੀਆ 28 ਕਿਲੋ) ਅਤੇ ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਪ੍ਰਤੀ ਏਕੜ ਵਿੱਚ ਪਾਓ।

ਵਧੀਆ ਵਿਕਾਸ ਅਤੇ ਚੰਗੇ ਝਾੜ ਲਈ, ਯੂਰੀਆ 3 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ ਬਾਅਦ 60ਵੇਂ ਅਤੇ 75ਵੇਂ ਦਿਨ ਸਪਰੇਅ ਕਰੋ।

 

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਕਰਨ ਲਈ, ਦੋ ਵਾਰ ਗੋਡੀ ਦੀ ਲੋੜ ਹੁੰਦੀ ਹੈ, ਪਹਿਲੀ ਗੋਡੀ ਬਿਜਾਈ ਤੋਂ 20 ਦਿਨਾਂ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40 ਦਿਨਾਂ ਬਾਅਦ ਕਰੋ।

ਰਸਾਇਣਿਕ ਤਰੀਕੇ ਨਾਲ ਨਦੀਨਾਂ ਨੂੰ ਰੋਕਣ ਲਈ, ਬਿਜਾਈ ਤੋਂ ਬਾਅਦ, ਦੋ ਦਿਨਾਂ ਵਿੱਚ, ਪੈਂਡੀਮੈਥਾਲਿਨ 800 ਮਿ.ਲੀ. ਨੂੰ 100-200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਸਿੰਚਾਈ

ਫਸਲ ਨੂੰ ਕੁੱਲ ਤਿੰਨ ਜਾਂ ਚਾਰ ਸਿੰਚਾਈਆਂ ਦੀ ਲੋੜ ਹੁੰਦੀ ਹੈ। ਫਲੀ ਬਣਨ ਦੇ ਸਮੇਂ ਸਿੰਚਾਈ ਜਰੂਰੀ ਹੈ। ਇਸ ਸਮੇਂ ਪਾਣੀ ਦੀ ਕਮੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀ ਹੈ। ਵਰਖਾ ਦੀ ਸਥਿਤੀ ਦੇ ਅਧਾਰ 'ਤੇ ਸਿੰਚਾਈ ਕਰੋ। ਚੰਗੀ ਵਰਖਾ ਦੀ ਸਥਿਤੀ ਵਿੱਚ ਸਿੰਚਾਈ ਦੀ ਕੋਈ ਲੋੜ ਨਹੀਂ ਹੁੰਦੀ।

ਪੌਦੇ ਦੀ ਦੇਖਭਾਲ

ਚਿੱਟੀ ਮੱਖੀ
  • ਕੀੜੇ-ਮਕੌੜੇ ਤੇ ਰੋਕਥਾਮ

ਚਿੱਟੀ ਮੱਖੀ: ਚਿੱਟੀ ਮੱਖੀ ਦੀ ਰੋਕਥਾਮ ਲਈ, ਥਾਇਆਮੈਥੋਕਸਮ 40 ਗ੍ਰਾਮ ਜਾਂ ਟ੍ਰਾਈਜ਼ੋਫੋਸ 300 ਮਿ.ਲੀ. ਦੀ ਸਪਰੇਅ ਪ੍ਰਤੀ ਏਕੜ ਵਿੱਚ ਕਰੋ। ਜੇਕਰ ਲੋੜ ਪਵੇ ਤਾਂ ਪਹਿਲੀ ਸਪਰੇਅ ਦੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

ਤੰਬਾਕੂ ਸੁੰਡੀ

ਤੰਬਾਕੂ ਸੁੰਡੀ: ਜੇਕਰ ਇਸ ਕੀੜੇ ਦਾ ਹਮਲਾ ਦਿਖੇ ਤਾਂ, ਐਸੀਫੇਟ 57 ਐਸ ਪੀ 800 ਗ੍ਰਾਮ ਜਾਂ ਕਲੋਰਪਾਇਰੀਫੋਸ 20 ਈ ਸੀ ਨੂੰ 1.5 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ ਪਹਿਲੀ ਸਪਰੇਅ ਦੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

ਵਾਲਾਂ ਵਾਲੀ ਸੁੰਡੀ

ਵਾਲਾਂ ਵਾਲੀ ਸੁੰਡੀ: ਵਾਲਾਂ ਵਾਲੀ ਸੁੰਡੀ ਦਾ ਹਮਲਾ ਘੱਟ ਹੋਣ ਤੇ ਇਸਨੂੰ ਹੱਥਾਂ ਨਾਲ ਚੁੱਕ ਕੇ ਜਾਂ ਮਿੱਟੀ ਦੇ ਤੇਲ ਵਿੱਚ ਪਾ ਨਸ਼ਟ ਕਰ ਦਿਓ। ਇਸਦਾ ਹਮਲਾ ਜ਼ਿਆਦਾ ਹੋਣ ਤੇ ਕੁਇਨਲਫੋਸ 300 ਮਿ.ਲੀ. ਜਾਂ ਡਾਈਕਲੋਰਵੋਸ 200 ਮਿ.ਲੀ. ਦੀ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਕਾਲੀ ਭੂੰਡੀ

ਕਾਲੀ ਭੂੰਡੀ: ਇਹ ਕੀੜਾ ਫੁੱਲ ਬਣਨ ਦੇ ਸਮੇਂ ਹਮਲਾ ਕਰਦਾ ਹੈ। ਇਹ ਫੁੱਲ ਨੂੰ ਖਾਂਦੇ ਹਨ ਅਤੇ ਕਲੀਆਂ ਵਿੱਚ ਦਾਣੇ ਬਣਨ ਤੋਂ ਰੋਕਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ, ਇੰਡੋਕਸਾਕਾਰਬ 14.5 ਐਸ ਸੀ 200 ਮਿ.ਲੀ. ਜਾਂ ਐਸੀਫੇਟ 75 ਐਸ ਸੀ 800 ਗ੍ਰਾਮ ਦੀ ਸਪਰੇਅ ਪ੍ਰਤੀ ਏਕੜ ਵਿੱਚ ਕਰੋ। ਸਪਰੇਅ ਸ਼ਾਮ ਦੇ ਸਮੇਂ ਕਰੋ ਅਤੇ ਲੋੜ ਪਵੇ ਤਾਂ ਪਹਿਲੀ ਸਪਰੇਅ ਦੇ ਬਾਅਦ 10  ਦਿਨਾਂ ਦੇ ਫਾਸਲੇ ਤੇ ਦੂਜੀ ਸਪਰੇਅ ਕਰੋ।

ਪੀਲਾ ਚਿਤਕਬਰਾ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੀਲਾ ਚਿਤਕਬਰਾ ਰੋਗ: ਇਹ ਰੋਗ ਚਿੱਟੀ ਮੱਖੀ ਦੇ ਕਾਰਨ ਫੈਲਦਾ ਹੈ। ਇਸਦੇ ਅਨਿਯਮਿਤ ਅਤੇ ਪੀਲੇ-ਹਰੇ ਧੱਬੇ ਪੱਤਿਆਂ ਤੇ ਦਿਖਦੇ ਹਨ। ਨੁਕਸਾਨੇ ਪੌਦਿਆਂ ਤੇ ਫਲੀਆਂ ਵਿਕਸਿਤ ਨਹੀਂ ਹੁੰਦੀਆਂ।

ਇਸਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਹੀ ਵਰਤੋਂ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ, ਥਾਇਆਮੈਥੋਕਸਮ 40 ਗ੍ਰਾਮ ਜਾਂ ਟ੍ਰਾਈਜ਼ੋਫੋਸ 400 ਮਿ.ਲੀ. ਦੀ ਸਪਰੇਅ ਪ੍ਰਤੀ ਏਕੜ ਵਿੱਚ ਕਰੋ। ਜੇਕਰ ਲੋੜ ਪਵੇ ਤਾਂ ਪਹਿਲੀ ਸਪਰੇਅ ਦੇ 10 ਦਿਨਾਂ ਬਾਅਦ ਦੂਜੀ ਸਪਰੇਅ ਕਰੋ।

ਫਸਲ ਦੀ ਕਟਾਈ

ਜਦ ਫਲੀਆਂ ਸੁੱਕ ਜਾਣ ਅਤੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਹੋ ਜਾਵੇ ਅਤੇ ਪੱਤੇ ਝੜ ਜਾਣ, ਤਾਂ ਫਸਲ ਕਟਾਈ ਲਈ ਤਿਆਰ ਹੁੰਦੀ ਹੈ। ਕਟਾਈ ਹੱਥਾਂ ਨਾਲ ਜਾਂ ਦਾਤੀ ਨਾਲ ਕਰੋ। ਕਟਾਈ ਦੇ ਬਾਅਦ, ਬੀਜਾਂ ਨੂੰ ਕੱਢਣ ਲਈ ਥਰੈਸ਼ਿੰਗ ਕਰੋ।

ਕਟਾਈ ਤੋਂ ਬਾਅਦ

ਸੁੱਕਣ ਤੋਂ ਬਾਅਦ, ਬੀਜਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ। ਛੋਟੇ ਆਕਾਰ ਵਾਲੇ ਬੀਜ, ਨੁਕਸਾਨੇ ਬੀਜ ਅਤੇ ਡੰਡੀਆਂ ਨੂੰ ਕੱਢ ਦਿਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare