ਆਮ ਜਾਣਕਾਰੀ
ਮੇਥੀ "ਲਿਗਿਊਮਿਨਸ" ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਪੂਰੇ ਦੇਸ਼ ਵਿੱਚ ਉਗਾਈ ਜਾਣ ਵਾਲੀ ਆਮ ਫਸਲ ਹੈ। ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਵਰਤੇ ਜਾਂਦੇ ਹਨ। ਮੇਥੀ ਦੇ ਪੱਤਿਆਂ ਅਤੇ ਬੀਜਾਂ ਵਿੱਚ ਚਿਕਿਤਸਕ ਗੁਣ ਵੀ ਮੌਜੂਦ ਹੁੰਦੇ ਹਨ, ਜੋ ਕਿ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭਾਰਤ ਵਿੱਚ ਰਾਜਸਥਾਨ ਮੁੱਖ ਮੇਥੀ ਉਤਪਾਦਕ ਖੇਤਰ ਹੈ। ਹੋਰ ਮੇਥੀ ਉਤਪਾਦਕ ਖੇਤਰ ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ ਹਨ।