ਪੰਜਾਬ ਵਿੱਚ ਜਵਾਰ ਦੀ ਫਸਲ

ਆਮ ਜਾਣਕਾਰੀ

ਜਵਾਰ ਉੱਤਰੀ ਅਫਰੀਕਾ ਅਤੇ ਮਿਸਰੀ ਸੁਦਨੀਸ ਸਰਹੱਦ ਤੇ 5000-8000 ਸਾਲ ਪਹਿਲਾਂ ਦੀ ਜਮਪਲ ਫਸਲ ਹੈ।ਇਹ ਭਾਰਤ ਦੇ ਅਨਾਜ ਵਿੱਚ ਤੀਜੀ ਮਹੱਤਵਪੂਰਨ ਫਸਲ ਹੈ।ਇਹ ਫਸਲ ਚਾਰੇ ਲਈ ਅਤੇ ਕਈ ਫੈਕਟਰੀਆਂ ਵਿੱਚ ਕੱਚੇ ਮਾਲ ਵਿੱਚ ਵਰਤੀ ਜਾਂਦੀ ਹੈ।ਯੂ ਐੱਸ ਏ ਅਤੇ ਹੋਰ ਕਈ ਦੇਸ਼ਾਂ ਵਿੱਚ ਇਸਦੀ ਵਰਤੋਂ ਹੁੰਦੀ ਹੈ।ਯੂ ਐੱਸ ਏ ਜਵਾਰ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ।ਭਾਰਤ ਵਿੱਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਇਸ ਫਸਲ ਦੇ ਮੁੱਖ ਪ੍ਰਾਂਤ ਹਨ। ਇਹ ਸਾਉਣੀ ਰੁੱਤ ਦੀ ਚਾਰੇ ਦੀ ਮੁੱਖ ਫਸਲ ਹੈ।

ਜਲਵਾਯੂ

  • Season

    Temperature

    25°C - 32°C (Max)
    18°C (Min)
  • Season

    Rainfall

    40 cm annual
  • Season

    Sowing Temperature

    25°C - 30°C
  • Season

    Harvesting Temperature

    18°C - 16°C
  • Season

    Temperature

    25°C - 32°C (Max)
    18°C (Min)
  • Season

    Rainfall

    40 cm annual
  • Season

    Sowing Temperature

    25°C - 30°C
  • Season

    Harvesting Temperature

    18°C - 16°C
  • Season

    Temperature

    25°C - 32°C (Max)
    18°C (Min)
  • Season

    Rainfall

    40 cm annual
  • Season

    Sowing Temperature

    25°C - 30°C
  • Season

    Harvesting Temperature

    18°C - 16°C
  • Season

    Temperature

    25°C - 32°C (Max)
    18°C (Min)
  • Season

    Rainfall

    40 cm annual
  • Season

    Sowing Temperature

    25°C - 30°C
  • Season

    Harvesting Temperature

    18°C - 16°C

ਮਿੱਟੀ

ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ 'ਤੇ ਉਗਾਈ ਜਾ ਸਕਦੀ ਹੈ, ਪਰ ਰੇਤਲੀਆਂ ਮਿੱਟੀਆਂ ਅਤੇ ਪਾਣੀ ਨਿਕਾਸ ਵਾਲੀਆਂ ਵਿੱਚ ਵਧੀਆ ਉੱਗਦੀ ਹੈ। 6-7.5 pH ਫਸਲ ਦੇ ਵਿਕਾਸ ਅਤੇ ਵਾਧੇ ਲਈ ਢੁਕਵੀਂ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

SL44: ਇਹ ਮਿੱਠੀ, ਰਸੀਲੀ, ਪਤਲੇ ਤਣੇ ਵਾਲੀ ਕਿਸਮ ਪੂਰੇ ਪੰਜਾਬ ਵਿੱਚ ਸਾਉਣੀ ਵਿੱਚ ਸੇਂਜੂ ਹਲਾਤਾਂ ਵਿੱਚ ਠੀਕ ਹੈ। ਇਸ ਦਾ ਔਸਤ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

SL 45 (2022)(Single cut): ਇਹ ਲੰਬੇ ਪੌਦਿਆਂ (297 ਸੈਂਟੀਮੀਟਰ), ਚੌੜੇ ਪੱਤੇ ਅਤੇ ਦੇਰੀ ਨਾਲ ਪੱਕਣ ਵਾਲੀ ਇੱਕ ਹੀ ਕਟਾਈ ਵਾਲੀ ਕਿਸਮ ਹੈ। ਇਸ ਦਾ ਤਣਾ ਰਸਦਾਰ ਅਤੇ ਮਿੱਠਾ ਹੁੰਦਾ ਹੈ। ਇਹ ਲਾਲ ਧੱਬਾ ਰੋਗ ਦੀ ਬਿਮਾਰੀ ਪ੍ਰਤੀ ਜ਼ਿਆਦਾ ਪ੍ਰਤੀਰੋਧਕ ਹੈ ਅਤੇ ਧਾਰੀਦਾਰ ਧੱਬੇ ਦੀ ਬਿਮਾਰੀ ਲਈ ਦਰਮਿਆਨੀ ਸਤਰ ਤੇ ਪ੍ਰਤੀਰੋਧਕ ਹੈ। ਇਸ ਵਿੱਚ ਉੱਚ ਪੌਸ਼ਟਿਕ ਗੁਣ ਹੈ ਖਾਸ ਤੌਰ ਤੇ ਕੱਚੇ ਪ੍ਰੋਟੀਨ ਅਤੇ ਵਿਟਰੋ ਵਿੱਚ ਸੁੱਕੇ ਪਦਾਰਥਾਂ ਦੀ ਪਾਚਨ ਸ਼ਕਤੀ ਲਈ ਦੇ ਰੂਪ ਵਿੱਚ। ਇਸ ਕਿਸਮ ਦਾ ਔਸਤ ਝਾੜ 271 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Sudax Chari 4 (2015) (multi cut): ਇਹ ਜਵਾਰ ਦੀ ਇੱਕ ਹਾਈਬ੍ਰਿਡ ਕਿਸਮ ਹੈ ਜਿਸ ਦੀ ਇੱਕ ਤੋਂ ਜ਼ਿਆਦਾ ਵਾਰ ਕਟਾਈ ਕੀਤੀ ਜਾ ਸਕਦੀ ਹੈ। ਬਿਜਾਈ ਦੇ 60 ਦਿਨਾਂ ਬਾਅਦ, ਪੌਦੇ ਚੌੜੇ ਪੱਤਿਆਂ ਦੇ ਨਾਲ ਲੰਬੇ ਹੁੰਦੇ ਹਨ ਅਤੇ ਪਹਿਲੀ ਕਟਾਈ ਲਈ ਤਿਆਰ ਹੁੰਦੇ ਹਨ। ਇਹ ਪੱਤੇ ਦੇ ਧੱਬਾ ਰੋਗ ਅਤੇ ਜਵਾਰ ਕਿ ਮੱਖੀ ਦੇ ਪ੍ਰਤੀ ਲਈ ਮੱਧਮ ਪ੍ਰਤੀ ਰੋਧਕ ਹੈ। ਸਮੇਂ ਤੇ ਬੀਜੀ ਗਈ ਫ਼ਸਲ ਤੋਂ ਤਿੰਨ ਚੰਗੀਆਂ ਕਟਾਈਆਂ ਲਈਆਂ ਜਾ ਸਕਦੀਆਂ ਹੈ। ਇਸ ਕਿਸਮ ਦਾ ਔਸਤ ਝਾੜ 445 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Sudax: ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

SSG 59-3

Pusa Chari

HC 136

Pusa Chari 9

Pusa Chari 23

MP Chari

HC 260, HC 171

Harasona 855 F

MFSH 3

ਖੇਤ ਦੀ ਤਿਆਰੀ

ਸਾਲ ਵਿੱਚ ਇੱਕ ਵਾਰ ਡੂੰਘਾਈ ਤੱਕ ਵਾਹੀ ਕਰੋ।ਸਲੀਬ ਹੈਰੋ ਤੋਂ ਬਾਅਦ 1-2 ਵਾਰ ਵਾਹੀ ਕਰੋ।ਖੇਤ ਇਸ ਤਰ੍ਹਾਂ ਤਿਆਰ ਕਰੋ ਕਿ ਪਾਣੀ ਵਿੱਚ ਨਾ ਖੜੇ।

ਬਿਜਾਈ

ਬਿਜਾਈ ਦਾ ਸਮਾਂ
ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ । ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਬਿਜਾਈ ਲਈ ਫਾਸਲਾ 45 ਸੈ:ਮੀ: x 15 ਸੈ:ਮੀ: ਜਾਂ 15 ਸੈ:ਮੀ: or 60 ਸੈ:ਮੀ: x10 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 2-3 ਸੈ:ਮੀ: ਤੋਂ ਡੂੰਘਾ ਨਹੀ ਬੀਜਣਾ ਚਾਹੀਦਾ।

ਬਿਜਾਈ ਦਾ ਢੰਗ
ਉੱਤਰੀ ਭਾਰਤ ਵਿੱਚ ਜਵਾਰ ਦੀ ਬਿਜਾਈ ਛਿੱਟਾ ਦੇ ਕੇ ਜਾਂ ਹਲ਼ਾਂ ਦੁਆਰਾ ਕਤਾਰਾਂ ਵਿੱਚ ਬੀਜੀ ਜਾਂਦੀ ਹੈ । ਬਿਜਾਈ ਲਈ,  ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੀਜ ਨੂੰ 300 ਮੈਸ਼ @ 4 ਗ੍ਰਾਮ ਸਲਫਰ ਚੂਰਾ ਅਤੇ ਅਜੋਟੋਬੈਕਟਰ @ 25 ਗ੍ਰਾਮ ਪ੍ਰਤੀ ਕਿਲੋ ਨਾਲ ਬੀਜ ਨੂੰ ਬਿਜਾਈ ਤੋਂ ਪਹਿਲਾਂ ਸੋਧੋ।

ਹੇਠਾਂ ਲਿਖਿਆਂ ਵਿੱਚੋਂ ਕਿਸੇ ਇੱਕ ਉੱਲੀਨਾਸ਼ਕ ਦੀ ਵਰਤੋਂ ਕਰੋ:

Fungicide name Quantity (Dosage per kg seed)
Carbendazim 2gm
Captan 2gm
Thiram 2gm

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MURIATE OF POTASH ZINC
44 50 16 #



ਤੱਤ (ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
20 8 10

 

ਬਿਜਾਈ ਤੋਂ ਪਹਿਲਾਂ 4-6  ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ। ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਬਿਜਾਈ ਤੋਂ 1-2 ਦਿਨ ਬਾਅਦ ਮਿੱਟੀ ਵਿੱਚ ਨਮੀਂ ਸਮੇਂ 800 ਗ੍ਰਾਮ ਐਟਰਾਜਿਨ ਪ੍ਰਤੀ ਏਕੜ ਵਿੱਚ (150 ਲੀਟਰ ਪਾਣੀ) ਨਾਲ ਸਪਰੇਅ ਕਰੋ।ਸਪਰੇਅ ਸਮੇਂ ਮਿੱਟੀ ਵਿੱਚ ਲੋੜੀਂਦੀ ਨਮੀਂ ਹੋਣੀ ਚਾਹੀਦੀ ਹੈ।

ਸਿੰਚਾਈ

ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ।ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ। ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ। ਹਾੜੀ ਅਤੇ ਗਰਮੀ ਸਮੇਂ  ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ।ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ।

ਪੌਦੇ ਦੀ ਦੇਖਭਾਲ

ਜਵਾਰ ਦੀ ਮੱਖੀ
  • ਕੀੜੇ ਮਕੌੜੇ ਤੇ ਰੋਕਥਾਮ

ਜਵਾਰ ਦੀ ਮੱਖੀ:- ਇਹ ਨਵੇਂ ਪੱਤਿਆਂ ਉੱਤੇ ਆਂਡੇ ਦਿੰਦੀ ਹੈ। ਅੰਡੇ ਚਿੱਟੇ ਰੰਗ ਦੇ ਅਤੇ ਬੇਲਨ ਆਕਾਰ ਦੇ ਹੁੰਦੇ ਹਨ।ਮੱਖੀ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ।ਕੀੜੇ ਪੀਲੇ ਰੰਗ ਦੇ ਹੁੰਦੇ ਹਨ, ਜੋ ਤਣੇ ਨੂੰ ਅੰਦਰੋ ਖਾਂਦੇ ਹਨ ਅਤੇ ਵੱਧਦੇ ਹਨ।ਤਣਾ ਸੁੱਕ ਜਾਂਦਾ ਹੈ ਅਤੇ ਮੱਖੀ ਦੇ ਹਮਲੇ ਦੇ ਨਿਸ਼ਾਨ ਦਿਖਾਉਂਦਾ ਹੈ।ਉਹ ਪੌਦੇ ਸੌਖੇ ਹੀ ਪੁੱਟੇ ਜਾ ਸਕਦੇ ਹਨ ਜਿਨ੍ਹਾਂ ਉੱਪਰ ਮੱਖੀ ਦਾ ਹਮਲਾ ਹੁੰਦਾ ਹੈ।ਉਨ੍ਹਾਂ ਵਿੱਚੋਂ ਬਦਬੂ ਆਉਂਦੀ ਹੈ। ਇਹ 1 ਤੋਂ 6 ਹਫਤੇ ਦੇ ਪੌਦੇ ਤੇ ਜ਼ਿਆਦਾ ਆਉਂਦੀ ਹੈ।.

ਇਸਦੀ ਰੋਕਥਾਮ ਲਈ ਬਿਜਾਈ ਵਿੱਚ ਦੇਰੀ ਨਾ ਕਰੋ। ਫਸਲ ਕੱਟਣ ਤੋਂ ਬਾਅਦ ਖੇਤ ਸਾਫ ਕਰੋ ਅਤੇ ਬਚੇ ਪੌਦੇ ਬਾਹਰ ਕੱਢ ਦਿਓ। ਬਿਜਾਈ ਸਮੇਂ ਫੋਰੇਟ 10 ਗ੍ਰਾਮ @ 7 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਕਾਰਬੋਫਿਊਰਨ @ 13 ਕਿਲੋ ਪ੍ਰਤੀ ਏਕੜ ਇਸਨੂੰ ਰੋਕਣ ਵਿੱਚ ਮਦਦ ਕਰਦੀ ਹੈ।ਬਿਜਾਈ ਤੋਂ ਪਹਿਲਾ ਬੀਜ ਨੂੰਇਮੀਡਾਕਲੋਪ੍ਰਿਡ  700 ਡਬਲਿਊ ਐੱਸ @ 4 ਮਿ.ਲੀ ਨਾਲ ਪ੍ਰਤੀ ਕਿਲੋ ਬੀਜ ਸੋਧੋ । ਹਮਲੇ ਦੀ ਹਾਲਤ ਵਿੱਚ ਮਿਥਾਇਲ ਡੀਮੇਟਨ 25 ਈ ਸੀ 200 ਮਿ.ਲੀ. ਪ੍ਰਤੀ ਏਕੜ  ਅਤੇ ਡਾਇਮੈਥੋਏਟ 30 ਈ ਸੀ 200 ਮਿ.ਲੀ. ਪ੍ਰਤੀ ਏਕੜ ਵਰਤੋ।

ਤਣਾ ਛੇਦਕ

ਤਣਾ ਛੇਦਕ:- ਇਸਦੇ ਅੰਡੇ ਲੰਬੂਤਰੇ ਪੱਤੇ ਦੇ ਹੇਠਲੇ ਪਾਸੇ ਗੁੱਛੇ ਵਿੱਚ ਹੁੰਦੇ ਹਨ।ਇਹ ਸੁੰਡੀ ਪੀਲੇ ਭੂਰੇ ਰੰਗ ਦੀ ਹੁੰਦੀ ਹੈ,ਜਿਸ ਦਾ ਸਿਰ ਭੂਰਾ ਹੁੰਦਾ ਹੈ।ਪਤੰਗੇ ਤੂੜੀ ਰੰਗੇ ਹੁੰਦੇ ਹਨ। ਹਮਲੇ ਦੌਰਾਨ ਪੱਤੇ ਸੁੱਕਣਾ ਅਤੇ ਉਨ੍ਹਾਂ ਦਾ ਝੜਣਾ ਦੇਖਿਆ ਜਾ ਸਕਦਾ ਹੈ।ਪੱਤਿਆਂ ਉੱਪਰ ਛੋਟੇ-ਛੋਟੇ ਸੁਰਾਖ ਨਜ਼ਰ ਆਉਂਦੇ ਹਨ।
ਰੌਸ਼ਨੀ ਵਾਲੇ ਕਾਰਡ ਅੱਧੀ ਰਾਤ ਸਮੇਂ ਸੁੰਡੀ ਅਤੇ ਪਤੰਗੇ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਮਾਰ ਦਿੰਦਾ ਹੈ। ਫੋਰੇਟ 5 ਕਿਲੋਗ੍ਰਾਮ  ਜਾਂ ਕਾਰਬੋਫਿਊਰਨ 3G 10 ਕਿਲੋਗ੍ਰਾਮ ਨੂੰ ਮਿੱਟੀ ਵਿੱਚ ਮਿਲਾਓ ਅਤੇ 20 ਕਿਲੋ ਮਾਤਰਾ ਬਣਾ ਕੇ ਪ੍ਰਤੀ ਏਕੜ ਵਿੱਚ ਪੱਤਿਆਂ ਵਿਚਕਾਰ ਪਾਓ। ਕਾਰਬਰਿਲ 800 ਗ੍ਰਾਮ S 50 ਡਬਲਿਯੂ ਪੀ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।

ਗੋਭ ਦੀ ਸੁੰਡੀ

ਗੋਭ ਦੀ ਸੁੰਡੀ: ਇਸਦੇ ਅੰਡੇ ਚਿੱਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਸਰੀਰ ਤੇ ਅਲੱਗ ਅਲੱਗ ਰੰਗ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਹਰੇ ਤੋਂ ਭੂਰਾ ਅਤੇ ਫਿਰ ਭੂਰੇ ਤੋਂ ਧਾਰੀਦਾਰ ਗੂੜਾ ਭੂਰਾ । ਪਤੰਗੇ ਹਲਕੇ ਭੂਰੇ-ਪੀਲੇ ਰੰਗ ਦੇ ਹੁੰਦੇ ਹਨ।ਇਸ ਦੇ ਹਮਲੇ ਦਾ ਪਤਾ ਅੱਧ-ਖਾਧੇ ਦਾਣਿਆਂ ਤੋਂ  ਲੱਗਦਾ ਹੈ। ਇਸ ਦਾ ਮਲ ਦਾਣਿਆਂ ਵਿੱਚ ਹੀ ਹੁੰਦਾ ਹੈ।
ਹਮਲੇ ਦੀ ਤੀਬਰਤਾ ਲਈ ਰੌਸ਼ਨੀ ਵਾਲੇ ਕਾਰਡ ਵਰਤੇ ਜਾ ਸਕਦੇ ਹਨ।ਫੁੱਲ ਤੋਂ ਦਾਣਿਆਂ ਸਮੇਂ ਨਰ ਨੂੰ ਖਿੱਚਣ ਵਾਲੇ ਸੰਭੋਗ 5 ਫੇਰੋਮੋਨ ਕਾਰਡ ਪ੍ਰਤੀ ਏਕੜ  ਵਰਤੋ। ਕਾਰਬਰਿਲ 10 ਡੀ 1 ਕਿਲੋ ਪ੍ਰਤੀ ਏਕੜ ਜਾਂ ਮੈਲਾਥਿਆਨ 5 ਡੀ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਸਿੱਟੇ ਦੀ ਸੁੰਡੀ

ਸਿੱਟੇ ਦੀ ਸੁੰਡੀ: ਜੋ ਦਾਣਿਆਂ ਵਿੱਚ ਦੁੱਧ ਹੁੰਦਾ ਹੈ ਕੀੜੇ ਅਤੇ ਸੁੰਡੀ ਉਹ ਪੀ ਜਾਂਦੇ ਹਨ।ਇਸ ਕਰਕੇ ਦਾਣੇ ਸੁੰਗੜ ਜਾਂਦੇ ਹਨ।ਦਾਣਿਆਂ ਵਿੱਚ ਸੁੰਡੀਆਂ ਦੇਖੀਆਂ ਜਾ ਸਕਦੀਆਂ ਹਨ।ਸੁੰਡੀਆਂ ਵੇਲਨਾ ਅਕਾਰ ਦੀਆਂ ਅਤੇ ਹਰੇ ਰੰਗ ਦੀਆਂ ਹੁੰਦੀਆਂ ਹਨ। ਨਰ ਸੁੰਡੀ ਹਰੇ ਰੰਗ ਅਤੇ ਮਾਦਾ ਸੁੰਡੀ ਹਰੇ ਰੰਗ ਦੀ ਅਤੇ ਉੱਪਰ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਸਿੱਟੇ ਦੇ ਤੀਜੇ ਅਤੇ ਅਠਾਰਵੇਂ ਦਿਨ ਕਾਰਬਰਿਲ 10 ਡੀ  10 ਕਿਲੋ ਪ੍ਰਤੀ ਏਕੜ ਜਾਂ ਮੈਲਾਥਿਆਨ 5 ਡੀ 10 ਕਿਲੋ ਪ੍ਰਤੀ ਏਕੜ ਸਪਰੇਅ ਕਰੋ। ਜਦੋਂ 10% ਬੱਲੀਆਂ ਬਾਹਰ ਨਿੱਕਲ ਆਉਦੀਆਂ ਹਨ ਤਾਂ ਮੈਲਾਥਿਆਨ 50 ਈ ਸੀ  400 ਮਿ:ਲੀ:  ਨੂੰ  200 ਲੀਟਰ ਪਾਣੀ ਵਿੱਚ ਪਾ  ਕਰਕੇ ਸਪਰੇਅ ਕਰੋ।

ਜਵਾਰ ਦਾ ਮੱਛਰ

ਜਵਾਰ ਦਾ ਮੱਛਰ: ਜਵਾਰ ਦੀ ਮੱਖੀ ਛੋਟੀ ਅਤੇ ਮੱਛਰ ਵਰਗੀ ਸੰਤਰੀ ਢਿੱਡ ਵਾਲੀ ਹੁੰਦੀ ਹੈ।ਇਸਦੇ ਖੰਭ ਪਾਣੀ ਰੰਗੇ ਹੁੰਦੇ ਹਨ।ਸੁੰਡੀ ਦਾਣਿਆਂ ਨੂੰ ਖਾਂਦੀ ਹੈ।ਛੋਟੀ ਸੁੰਡੀ ਅੰਡਕੋਸ਼ ਨੂੰ ਖਾਂਦੀ ਹੈ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।ਅੱਧ ਖਾਧੇ ਦਾਣੇ ਵੀ ਦੇਖੇ ਜਾ ਸਕਦੇ ਹਨ।ਲਾਲ ਚਿਪਕਣਾ ਪਦਾਰਥ ਸੁੰਡੀਆਂ ਦੀ ਹੋਂਦ ਦੱਸ ਦਿੰਦਾ ਹੈ।
ਰੌਸ਼ਨੀ ਕਾਰਡ ਇਸਨੂੰ ਖਿੱਚਣ ਲਈ ਵਰਤਿਆ ਜਾਂਦਾ ਹੈ। ਕਾਰਬਰਿਲ 10 ਡੀ @ 10 ਕਿਲੋ ਪ੍ਰਤੀ ਏਕੜ ਜਾਂ ਮੈਲਾਥਿਆਨ 5 ਡੀ 10 ਕਿਲੋ ਪ੍ਰਤੀ ਏਕੜ  ਦੀ ਸਪਰੇਅ ਸਿੱਟੇ ਦੇ ਤੀਜੇ ਅਤੇ ਅਠਾਰਵੇਂ ਦਿਨ ਕਰੋ।   

ਐਂਥਰਾਕਨੋਸ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਐਂਥਰਾਕਨੋਸ: ਛੋਟੇ-ਛੋਟੇ ਲਾਲ ਧੱਬੇ ਸਿੱਟੇ ਵਿਚਕਾਰੋਂ ਪੱਤੇ ਦੇ ਦੋਵੇਂ ਪਾਸੇ ਦਿਖਾਈ ਦਿੰਦੇ ਹਨ। ਫਲ ਦੇ ਉੱਪਰ ਸਫੇਦ ਪਰਤ ਦੇ ਉੱਤੇ ਛੋਟੇ-ਛੋਟੇ ਉੱਲੀ ਦੇ ਕਾਲੇ ਧੱਬੇ ਬਣ ਜਾਂਦੇ ਹਨ। ਗੋਲ ਨਸੂਰ ਤਣੇ ਅਤੇ ਫ਼ੁੱਲਾਂ ਉੱਪਰ ਬਣਦੇ ਹਨ।ਜਦੋਂ ਝੁਲਸੇ ਹੋਏ ਤਣੇ ਨੂੰ ਕੱਟਦੇ ਹਾਂ ਤਾਂ ਬਦਲਿਆ ਹੋਇਆ ਰੰਗ ਦਿਖਦਾ ਹੈ।ਇਹ ਬਿਮਾਰੀ ਲਗਾਤਾਰ ਮੀਂਹ,28-30° ਤਾਪਮਾਨ ਅਤੇ ਜਿਆਦਾ ਨਮੀ ਦੇ ਕਾਰਣ ਫੈਲਦੀ ਹੈ ।
ਲਗਾਤਾਰ ਇੱਕੋ ਫਸਲ ਉਗਾਉਣ ਤੋਂ ਪ੍ਰਹੇਜ਼ ਕਰੋ।ਫਸਲੀ ਚੱਕਰ ਅਪਣਾਓ । ਰੋਧਕ ਕਿਸਮਾਂ ਵਰਤੋ । ਫਸਲ ਬੀਜਣ ਤੋਂ ਪਹਿਲਾਂ 3 ਗ੍ਰਾਮ ਕਪਤਾਨ ਜਾਂ ਥੀਰਮ ਪ੍ਰਤੀ ਕਿਲੋ ਬੀਜ ਲਈ ਵਰਤੋ । ਹਮਲੇ ਦੀ ਸੂਰਤ ਵਿੱਚ ਮੈਨਕੋਜ਼ਿਬ @ 300 ਗ੍ਰਾਮ ਜਾਂ ਕਾਰਬੈਂਡਾਜ਼ਿਮ @ 400 ਗ੍ਰਾਮ ਪ੍ਰਤੀ  200 ਲੀਟਰ ਪਾਣੀ ਵਿੱਚ ਪਾ ਕੇ  ਸਪਰੇਅ ਕਰੋ।

ਕੁੰਗੀ

ਕੁੰਗੀ: ਇਹ ਕਿਸੇ ਵੀ ਸਮੇਂ ਫਸਲ ਨੂੰ ਨੁਕਸਾਨ ਕਰ ਸਕਦੀ ਹੈ। ਛੋਟੇ-ਛੋਟੇ ਭੂਰੇ ਲਾਲ ਧੱਬੇ ਪੱਤੇ ਦੇ ਹੇਠਲੇ ਪਾਸੇ ਹੁੰਦੇ ਹਨ। ਵੱਡੇ-ਵੱਡੇ ਦਾਗ ਪੱਤੇ ਦੇ ਦੋਵੇਂ ਪਾਸੇ ਦੇਖੇ ਜਾ ਸਕਦੇ ਹਨ।ਮਸਲਣ ਤੇ ਇਹ ਲਾਲ ਚੂਰੇ ਵਾਂਗ ਦਿਖਦਾ ਹੈ।ਘੱਟ ਤਾਪਮਾਨ 10-12° ਸੈਲਸੀਅਸ ਦੇ ਨਾਲ ਮੀਂਹ ਇਸ ਬਿਮਾਰੀ ਲਈ ਲਾਭਕਾਰੀ ਹੈ।
ਰੋਧਕ ਕਿਸਮਾਂ ਵਰਤੋ।ਫਸਲ ਨੂੰ ਮੈਨਕੋਜ਼ੇਬ @ 250 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਜਾਂ ਸਲਫਰ @ 10 ਕਿਲੋਗ੍ਰਾਮ ਦਾ ਪ੍ਰਤੀ ਏਕੜ ਵਿੱਚ ਧੂੜਾ ਦਿਓ।

ਗੂੰਦੀਆ ਰੋਗ

ਗੂੰਦੀਆ ਰੋਗ: ਚਿੱਪਕਣੇ ਪਦਾਰਥ ਦਾ ਨਿਕੋਲਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ।ਇਹ ਪਦਾਰਥ ਕੀੜੇ ਅਤੇ ਕੀੜੀਆਂ ਨੂੰ ਖਿੱਚਦਾ ਹੈ।ਸਿੱਟਾ ਕਾਲਾ ਦਿਖਦਾ ਹੈ।ਪ੍ਰਭਾਵਿਤ ਪੌਦਿਆਂ ਦੀਆਂ ਜੜ੍ਹਾਂ ਕੋਲ ਚਿੱਟੇ ਦਾਗ ਦੇਖੇ ਜਾ ਸਕਦੇ ਹਨ।ਜ਼ਿਆਦਾ ਨਮੀਂ,ਤੇਜ਼ ਮੀਂਹ ਦੇ ਨਾਲ ਠੰਡਾ ਮੌਸਮ ਇਸ ਬਿਮਾਰੀ ਲਈ ਅਨੂਕੂਲ ਵਾਤਾਵਰਣ ਹੁੰਦਾ ਹੈ।
ਰੋਧਕ ਕਿਸਮ ਵਰਤੋ।ਬੀਜਣ ਤੋਂ ਪਹਿਲਾਂ ਬੀਜ ਨੂੰ 2% ਖਾਰੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸੁੰਡੀ ਨੂੰ ਬਾਹਰ ਕੱਢ ਦਵੋ।ਬੀਜ ਨੂੰ ਕਪਤਾਨ ਜਾਂ ਥੀਰਮ @ 4 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ ।ਜੀਰਮ,ਜੀਨੇਬ,ਕਪਤਾਨ ਜਾਂ ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ  ਸਿੱਟੇ ਨਿਕਲਣ ਤੇ ਵਰਤੋ।ਦੂਜੀ ਸਪਰੇਅ 50% ਫ਼ੁੱਲਾਂ ਸਮੇਂ ਕਰੋ।ਜ਼ਰੂਰਤ ਹੋਏ ਤਾਂ ਇੱਕ ਹਫਤੇ ਬਾਅਦ ਫਿਰ ਸਪਰੇਅ ਕਰੋ।

ਸਿੱਟਿਆਂ ਦਾ ਰੋਗ

ਸਿੱਟਿਆਂ ਦਾ ਰੋਗ: ਨਮੀ ਵਾਲਾ ਮੌਸਮ ਫ਼ੁੱਲਾਂ ਸਮੇਂ ਕਾਈ ਦੇ ਵਾਧੇ ਨੂੰ ਸਿੱਟੇ 'ਤੇ ਮਦਦ ਕਰਦਾ ਹੈ।ਸੰਘਣੇ ਸਿੱਟੇ ਤੇ ਇਹ ਬਿਮਾਰੀ ਜ਼ਿਆਦਾ ਹਮਲਾ ਕਰਦੀ ਹੈ।ਦੇਰੀ ਨਾਲ ਬਿਜਾਈ ਨਾ ਕਰੋ। ਰੋਧਕ ਕਿਸਮਾਂ ਵਰਤੋ।ਬਿਜਾਈ ਤੋਂ ਪਹਿਲਾਂ ਬੀਜ ਨੂੰ  ਥੀਰਮ @ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ । ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ ਜਾਂ ਕਪਤਾਨ @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ  ਪਾ ਕੇ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਹ ਰੋਗ ਪੱਤੇ ਦੇ ਹੇਠਲੇ ਪਾਸੇ ਤੋਂ ਸ਼ੁਰੂ ਹੁੰਦਾ ਹੈ।ਇਹ ਪੱਤੇ ਪੀਲੇ ਅਤੇ ਹਰੇ ਦਿਖਾਈ ਦਿੰਦੇ ਹਨ।
ਇੱਕੋ ਖੇਤ ਵਿੱਚ ਫਸਲ ਨੂੰ ਲਗਾਤਾਰ ਨਾ ਉਗਾਓ।ਫਸਲ ਨੂੰ ਦਾਲਾਂ ਅਤੇ ਤੇਲ ਵਾਲੀਆ ਫਸਲਾਂ ਨਾਲ ਬਦਲ-ਬਦਲ ਕੇ ਬੀਜੋ।ਰੋਧਕ ਕਿਸਮਾਂ ਦੀ ਵਰਤੋਂ ਕਰੋ।ਬਿਜਾਈ ਤੋਂ ਪਹਿਲਾਂ ਬੀਜ ਨੂੰ ਮੈਟਾਲੈਕਸਿਲ @ 4 ਗ੍ਰਾਮ ਪ੍ਰਤੀ ਕਿਲੋ ਬੀਜ ਵਰਤੋ। ਜੇਕਰ ਨੁਕਸਾਨ ਵਧੇ ਤਾਂ ਮੈਟਾਲੈਕਸਿਲ @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ਿਬ @ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਪੱਤਿਆਂ ਦਾ ਝੁਲਸ ਰੋਗ

ਪੱਤਾ ਝੁਲਸ ਰੋਗ: ਸ਼ੁਰੂਆਤ ਵਿੱਚ ਛੋਟੇ-ਛੋਟੇ ਧੱਬੇ ਦਿਖਾਈ ਦਿੰਦੇ ਹਨ।ਪੁਰਾਣੇ ਪੌਦਿਆਂ ਉੱਤੇ ਲੰਬੇ ਆਕਾਰ ਦੇ ਤੂੜੀ ਰੰਗੇ ਗੂੜੇ ਧਾਰੀਦਾਰ ਧੱਬੇ ਦਿਖਾਈ ਦਿੰਦੇ ਹਨ। ਵਿਚਕਾਰੋਂ ਤੂੜੀ ਰੰਗੇ ਆਲੇ-ਦੁਆਲੇ ਤੋਂ ਕਾਲੀਆਂ  ਧਾਰੀਆ ਹੁੰਦੀਆਂ ਹਨ ।ਇਹ ਪੱਤੇ ਦੇ ਜ਼ਿਆਦਾ ਹਿੱਸੇ ਨੂੰ ਤਬਾਹ ਕਰਦਾ ਹੈ ਅਤੇ ਪੱਤਾ ਜਲ਼ਿਆ ਹੋਇਆ ਲੱਗਦਾ ਹੈ।ਜ਼ਿਆਦਾ ਮੀਂਹ ਅਤੇ ਨਮੀ ਵਾਲਾ ਮੌਸਮ ਬਿਮਾਰੀ ਲਈ ਚੰਗਾ ਹੈ।
ਰੋਧਕ ਕਿਸਮਾਂ ਵਰਤੋ।ਬਦਲ-ਬਦਲ ਕੇ ਫਸਲਾਂ ਲਾਓ।ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਥੀਰਮ ਜਾਂ ਕਪਤਾਨ @ 4 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ । ਬਿਮਾਰੀ ਦੀ ਹਾਲਤ ਵਿੱਚ ਮੈਨਕੋਜ਼ੇਬ @ 2.5 ਗ੍ਰਾਮ ਪ੍ਰਤੀ ਲੀਟਰ ਪਾਣੀ  ਵਿੱਚ ਪਾ ਕੇ ਸਪਰੇਅ ਕਰੋ। 15 ਦਿਨ ਬਾਅਦ ਦੂਜੀ ਸਪਰੇਅ ਕਰੋ।

ਦਾਣਿਆਂ ਦੀ ਕਾਲਖ/ਕਰਨਾਲ ਸਮੱਟ

ਦਾਣਿਆਂ ਦੀ ਕਾਲਖ/ਕਰਨਾਲ ਸਮੱਟ: ਦਾਣਿਆਂ ਦੇ ਬਣਨ ਸਮੇਂ ਕਿਸੇ ਵੀ ਸਮੇਂ ਇਹ ਬਿਮਾਰੀ ਦੇਖੀ ਜਾ ਸਕਦੀ ਹੈ। ਦਾਣੇ ਗੰਦੇ ਚਿੱਟੇ ਅਤੇ ਚਿੱਟੀ ਕਰੀਮ ਨਾਲ ਢੱਕੇ ਹੁੰਦੇ ਹਨ। ਸਿੱਟੇ ਨਿਕਲਣ ਤੋਂ ਪਹਿਲਾਂ ਨੁਕਸਾਨੇ ਗਏ ਪੌਦੇ ਦੇਖੇ ਜਾ ਸਕਦੇ ਹਨ। ਇਹ ਸਿਹਤਮੰਦ ਪੌਦੇ ਤੋਂ ਛੋਟੇ ਹੁੰਦੇ ਹਨ।ਦਾਣੇ ਪਹਿਲਾਂ ਨਿਕਲ ਆਉਂਦੇ ਹਨ
ਬਿਮਾਰੀ ਵਾਲੇ ਬੀਜ ਨਾ ਵਰਤੋ।ਰੋਧਕ ਕਿਸਮਾਂ ਦੀ ਵਰਤੋਂ ਕਰੋ।ਫਸਲਾਂ ਦੀ ਅਦਲਾ ਬਦਲੀ ਕਰੋ।ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ ਜਾਂ ਕਪਤਾਨ @ 3 ਗ੍ਰਾਮ ਪ੍ਰਤੀ ਕਿਲੋ ਨਾਲ ਸੋਧੋ ।

ਫਸਲ ਦੀ ਕਟਾਈ

ਬਿਜਾਈ ਤੋਂ 65-85 ਦਿਨਾਂ ਬਾਅਦ ਜਦੋਂ ਫਸਲ ਚਾਰੇ ਦਾ ਰੂਪ ਲੈ ਲੈਂਦੀ ਹੈ ਉਦੋ ਇਸ ਦੀ ਕਟਾਈ ਕਰਨੀ ਚਾਹੀਦੀ ਹੈ ।ਇਸ ਦੀ ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ  ਜਦੋਂ ਦਾਣੇ ਸਖਤ ਅਤੇ ਨਮੀ 25% ਤੋਂ ਘੱਟ ਹੋਵੇ।ਜਦੋ ਫਸਲ ਪੱਕ ਜਾਵੇ ਤਾਂ ਤੁਰੰਤ ਕਟਾਈ ਕਰ ਲਵੋ।ਕਟਾਈ ਲਈ ਦਾਤੀਆਂ ਦੀ ਵਰਤੋਂ ਕਰੋ।ਪੌਦੇ ਧਰਤੀ ਦੇ ਨੇੜੇ ਤੋ ਕੱਟੋ।ਕਟਾਈ ਤੋਂ ਬਾਅਦ ਕੱਟੀ ਫਸਲ ਨੂੰ ਇੱਕ ਜਗ੍ਹਾ ਇਕੱਠੀ ਕਰੋ ਅਤੇ ਅਲੱਗ ਅਲੱਗ ਆਕਾਰ ਦੀਆਂ ਭਰੀਆਂ ਬਣਾ ਲਓ। ਕਟਾਈ ਤੋਂ 2-3 ਦਿਨ ਬਾਅਦ ਬੱਲੀਆਂ ਵਿੱਚੋ ਦਾਣੇ ਕੱਢੋ।ਕਈ ਵਾਰ ਖੜੀ ਫਸਲ ਨਾਲੋ ਬੱਲੀਆਂ ਕੱਟ ਕੇ  ਅਲੱਗ-ਅਲੱਗ ਕਰ ਲਈਆਂ ਜਾਂਦੀਆਂ ਹਨ ਅਤੇ ਫਿਰ ਬੱਲੀਆਂ ਦੀ ਛਟਾਈ ਕਰ ਲਈ ਜਾਂਦੀ ਹੈ । ਇਸ ਤੋਂ ਬਾਅਦ ਇਹਨਾਂ ਨੂੰ 3-4 ਦਿਨਾਂ ਲਈ ਧੁੱਪ  ਵਿੱਚ ਸੁਕਾਇਆ ਜਾਂਦਾ ਹੈ। 

ਕਟਾਈ ਤੋਂ ਬਾਅਦ

ਸੁੱਕਣ ਤੋਂ ਬਾਅਦ ਇੱਕ ਢੋਲ ਅਤੇ ਸੋਟੀ ਦੀ ਮਦਦ ਨਾਲ ਫਸਲ ਨੂੰ ਝਾੜ ਲਓ।ਦਾਣੇ ਇਕੱਠੇ ਕਰੋ।ਧੁੱਪ ਵਿੱਚ 6-7 ਦਿਨ ਰੱਖੋ ਤਾਂ ਕਿ 13-15 % ਨਮੀ ਹੋ ਜਾਵੇ। ਸਾਫ ਕੀਤੇ ਦਾਣੇ ਸੁੱਕੀ ਅਤੇ ਸਾਫ ਜਗ੍ਹਾ 'ਤੇ ਜਮ੍ਹਾਂ ਕਰ ਲਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare