ਪਿਆਜ਼ (ਸਾਉਣੀ)

ਆਮ ਜਾਣਕਾਰੀ

ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ। ਇਸਨੂੰ ਰਸੋਈ ਦੇ ਕੰਮਾਂ ਲਈ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਇਸਦੇ ਕੌੜੇ ਰਸ ਕਾਰਨ ਇਸਨੂੰ ਕੀੜਿਆਂ ਦੀ ਰੋਕਥਾਮ, ਕੱਚ ਅਤੇ ਪਿੱਤਲ ਦੇ ਭਾਂਡਿਆਂ ਨੂੰ ਸਾਫ ਕਰਨ ਲਈ ਅਤੇ ਪਿਆਜ਼ ਦੇ ਘੋਲ ਨੂੰ ਕੀਟ-ਰੋਧੀ ਦੇ ਤੌਰ ਤੇ ਪੌਦਿਆਂ ਤੇ ਸਪਰੇਅ ਕਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ ਪਿਆਜ਼ ਦੀ ਖੇਤੀ ਦੇ ਖੇਤਰ ਪੱਖੋਂ ਪਹਿਲੇ ਦਰਜੇ ਅਤੇ ਉੱਤਪਾਦਨ ਪੱਖੋਂ ਚੀਨ ਤੋਂ ਬਾਅਦ ਦੂਜੇ ਦਰਜੇ ਤੇ ਹੈ।

ਜਲਵਾਯੂ

  • Season

    Temperature

    21-26°C
  • Season

    Rainfall

    650-750mm
  • Season

    Sowing Temperature

    18°C - 20°C
  • Season

    Harvesting Temperature

    25°C - 30°C
  • Season

    Temperature

    21-26°C
  • Season

    Rainfall

    650-750mm
  • Season

    Sowing Temperature

    18°C - 20°C
  • Season

    Harvesting Temperature

    25°C - 30°C
  • Season

    Temperature

    21-26°C
  • Season

    Rainfall

    650-750mm
  • Season

    Sowing Temperature

    18°C - 20°C
  • Season

    Harvesting Temperature

    25°C - 30°C
  • Season

    Temperature

    21-26°C
  • Season

    Rainfall

    650-750mm
  • Season

    Sowing Temperature

    18°C - 20°C
  • Season

    Harvesting Temperature

    25°C - 30°C

ਮਿੱਟੀ

ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ

N 53:
ਇਹ ਕਿਸਮ 100-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀਆਂ ਗੰਢੀਆਂ ਵੱਡੇ ਆਕਾਰ ਦੀਆਂ ਅਤੇ ਗੂੜੇ ਲਾਲ ਰੰਗ ਦੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 60-80 ਕੁਇੰਟਲ ਪ੍ਰਤੀ ਏਕੜ ਹੈ।

Bhima Shakti

Bhima Shakti

Bhima Dark red

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ। ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ। ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ।

ਬਿਜਾਈ

ਬਿਜਾਈ ਦਾ ਸਮਾਂ
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ  ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।

ਫਾਸਲਾ
ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ

ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਬਿਜਾਈ ਲਈ ਪਨੀਰੀ ਰੋਪਣ ਵਿਧੀ ਦੀ ਵਰਤੋਂ ਕਰੋ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ + ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬਚ ਜਾਂਦੇ ਹਨ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
90 125 35

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 20 20

 

ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।

ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ।

ਸਿੰਚਾਈ

ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਚਿੱਟੇ ਸੁੰਡ
  • ਕੀੜੇ ਮਕੌੜੇ ਤੇ ਰੋਕਥਾਮ

ਚਿੱਟੇ ਸੁੰਡ: ਇਨ੍ਹਾਂ ਦਾ ਹਮਲਾ ਆਮ ਤੌਰ 'ਤੇ ਜਨਵਰੀ-ਫਰਵਰੀ ਮਹੀਨੇ ਵਿੱਚ ਹੁੰਦਾ ਹੈ। ਇਹ ਪੌਦੇ ਦੀਆਂ ਜੜ੍ਹਾਂ ਨੂੰ ਖਾਂਦੇ ਹਨ, ਜਿਸ ਕਾਰਨ ਪੱਤੇ ਭੂਰੇ ਹੋ ਜਾਂਦੇ ਹਨ। ਇਸ ਨਾਲ ਪੌਦੇ ਦਾ ਮੁੱਢ ਗਿੱਲਾ ਰਹਿਣ ਲੱਗਦਾ ਹੈ।

ਜੇਕਰ ਇਸਦਾ ਹਮਲਾ ਦਿਖੇ ਤਾਂ ਕਾਰਬਰਿਲ 4 ਕਿਲੋ ਜਾਂ ਫੋਰੇਟ 4 ਕਿਲੋ ਮਿੱਟੀ ਵਿੱਚ ਪਾਓ ਅਤੇ ਹਲਕੀ ਸਿੰਚਾਈ ਕਰੋ। ਸਿੰਚਾਈ ਵਾਲੇ ਪਾਣੀ ਜਾਂ ਮਿੱਟੀ ਵਿੱਚ ਮਿਲਾ ਕੇ ਕਲੋਰਪਾਇਰੀਫੋਸ 1.5 ਲੀਟਰ ਨੂੰ ਪ੍ਰਤੀ ਏਕੜ ਵਿੱਚ ਪਾਓ।

ਥਰਿੱਪ

ਥਰਿੱਪ: ਜੇਕਰ ਇਨ੍ਹਾਂ ਨੂੰ ਨਾ ਰੋਕਿਆ ਜਾਂਵੇ ਤਾਂ ਇਹ ਪੈਦਾਵਾਰ ਨੂੰ 50% ਤੱਕ ਨੁਕਸਾਨ ਪਹੁੰਚਾਉਂਦੇ ਹਨ। ਇਹ ਜ਼ਿਆਦਾਤਰ ਖੁਸ਼ਕ ਮੌਸਮ ਵਿੱਚ ਪਾਏ ਜਾਂਦੇ ਹਨ। ਇਹ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਕਾਰਨ ਪੱਤੇ ਮੁੜ ਜਾਂਦੇ ਹਨ, ਕੱਪ ਦੇ ਆਕਾਰ ਦੇ ਹੋ ਜਾਂਦੇ ਹਨ ਜਾਂ ਉੱਪਰ ਵੱਲ ਮੁੜ ਜਾਂਦੇ ਹਨ।

ਥਰਿੱਪ ਦੇ ਹਮਲੇ ਦੀ ਜਾਂਚ ਲਈ 6-8 ਨੀਲੇ ਚਿਪਕਵੇਂ ਕਾਰਡ ਪ੍ਰਤੀ ਏਕੜ ਲਾਓ। ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਫਿਪਰੋਨਿਲ(ਰੀਜ਼ੈਂਟ) 30 ਮਿ.ਲੀ. ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਜਾਂ ਪ੍ਰੋਫੈੱਨੋਫੋਸ 10 ਮਿ.ਲੀ.ਪ੍ਰਤੀ ਨੂੰ 10 ਲੀਟਰ ਦੀ ਸਪਰੇਅ 8-10 ਦਿਨਾਂ ਦੇ ਫਾਸਲੇ 'ਤੇ ਕਰੋ।

ਜਾਮਨੀ ਧੱਬੇ ਅਤੇ ਤਣੇ ਦਾ ਝੁਲਸ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਜਾਮਨੀ ਧੱਬੇ ਅਤੇ ਤਣੇ ਦਾ ਝੁਲਸ ਰੋਗ: ਗੰਭੀਰ ਹਮਲੇ ਦੌਰਾਨ ਇਹ ਬਿਮਾਰੀ ਫਸਲ ਦੀ ਪੈਦਾਵਾਰ ਨੂੰ 70% ਤੱਕ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਪੱਤਿਆਂ 'ਤੇ ਜਾਮਨੀ ਰੰਗ ਦੇ ਧੱਬੇ ਪੈ ਜਾਂਦੇ ਹਨ। ਇਸਦੀਆਂ ਪੀਲੀਆਂ ਧਾਰੀਆਂ ਭੂਰੀਆਂ ਹੋ ਜਾਂਦੀਆਂ ਹਨ ਅਤੇ ਤਿੱਖੀਆਂ ਅਤੇ ਲੰਬੀਆਂ ਹੋ ਜਾਂਦੀਆਂ ਹਨ।

ਇਸਦੀ ਰੋਕਥਾਮ ਲਈ ਪ੍ਰੋਪੀਨੇਬ 70% ਡਬਲਿਊ ਪੀ 350 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 10 ਦਿਨਾਂ ਦੇ ਫਾਸਲੇ 'ਤੇ ਦੋ ਵਾਰ ਸਪਰੇਅ ਕਰੋ।

ਫਸਲ ਦੀ ਕਟਾਈ

ਸਹੀ ਸਮੇਂ 'ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ। ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ 'ਤੇ ਨਿਰਭਰ ਕਰਦਾ ਹੈ। 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ। ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ।

ਕਟਾਈ ਤੋਂ ਬਾਅਦ

ਪੁਟਾਈ ਅਤੇ ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਗੰਢਿਆਂ ਨੂੰ ਆਕਾਰ ਅਨੁਸਾਰ ਛਾਂਟ ਲਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare