ਆਮ ਜਾਣਕਾਰੀ
ਮੂ਼ਲੀ ਇੱਕ ਖਾਣਯੋਗ ਜੜ੍ਹਾਂ ਵਾਲੀ ਸਬਜ਼ੀ ਹੈ, ਜੋ ਕਿ ਕਰੂਸੀਫੈਰਈ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਊਸ਼ਣ-ਕਟਬੰਧੀ ਅਤੇ ਸੰਯਮੀ ਖੇਤਰਾਂ ਦੀ ਫਸਲ ਹੈ। ਇਹ ਇੱਕ ਜਲਦੀ ਉੱਗਣ ਵਾਲੀ ਸਦਾਬਾਹਾਰ ਫਸਲ ਹੈ। ਇਸ ਦੇ ਖਾਣਯੋਗ ਫਲ ਕਈ ਰੰਗਾਂ, ਜਿਵੇਂ ਕਿ ਚਿੱਟੇ ਤੋਂ ਲਾਲ ਰੰਗ ਦੇ ਹੁੰਦੇ ਹੈ। ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕਾ, ਪੰਜਾਬ ਅਤੇ ਆਸਾਮ ਮੂਲੀ ਉਗਾਉਣ ਵਾਲੇ ਮੁੱਖ ਖੇਤਰ ਹਨ। ਮੂਲੀ ਵਿਟਾਮਿਨ ਬੀ 6, ਕੈਲਸ਼ੀਅਮ, ਕਾੱਪਰ, ਮੈਗਨੀਸ਼ੀਅਮ ਅਤੇ ਰਿਬੋਫਲਾਵਿਨ ਦਾ ਮੁੱਖ ਸਰੋਤ ਹੈ। ਇਸ ਵਿੱਚ ਐਸਕਾਰਬਿਕ ਐਸਿਡ, ਫੋਲਿਕ ਐਸਿਡ ਅਤੇ ਪੋਟਾਸ਼ੀਅਮ ਵੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ।