Narendra Bael ਵਾਲੀਆਂ ਕਿਸਮਾਂ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈੱਕਨਾਲੋਜੀ, ਫੈਜ਼ਾਬਾਦ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
Narendra Bael (NB) 1 ਅਤੇ Narendra Bael (NB) 2 ਸਭ ਤੋਂ ਵੱਧ ਉਪਯੋਗੀ ਅਤੇ ਵਧੀਆ ਪੈਦਾਵਾਰ ਵਾਲੀ ਕਿਸਮ ਹੈ।
Narendra Bael (NB)-5: ਇਸਦੇ ਫਲ ਦਾ ਆਕਾਰ ਦਰਮਿਆਨਾ ਹੁੰਦਾ ਹੈ, ਜਿਸਦਾ ਔਸਤਨ ਭਾਰ 1 ਕਿਲੋ ਹੁੰਦਾ ਹੈ। ਇਹ ਗੋਲ ਮੁਲਾਇਮ, ਘੱਟ ਗੂੰਦ ਅਤੇ ਬਹੁਤ ਹੀ ਸੁਆਦੀ ਨਰਮ ਗੁੱਦੇ ਵਾਲੇ ਹੁੰਦੇ ਹਨ।
Narendra Bael (NB)-6: ਇਸਦੇ ਫਲ ਦਾ ਆਕਾਰ ਦਰਮਿਆਨਾ ਹੁੰਦਾ ਹੈ, ਜਿਸਦਾ ਔਸਤਨ ਭਾਰ 600 ਗ੍ਰਾਮ ਹੁੰਦਾ ਹੈ। ਇਹ ਗੋਲ ਮੁਲਾਇਮ, ਘੱਟ ਗੂੰਦ ਅਤੇ ਨਰਮ ਗੁੱਦੇ ਵਾਲੇ ਹੁੰਦੇ ਹਨ। ਇਹ ਹਲਕੇ ਖੱਟੇ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ।
Narendra Bael (NB)-7: ਇਨ੍ਹਾਂ ਫਲਾਂ ਦਾ ਆਕਾਰ ਵੱਡਾ, ਸਮਤਲ ਗੋਲ ਅਤੇ ਰੰਗ ਹਰਾ-ਸਲੇਟੀ ਹੁੰਦਾ ਹੈ।
Narendra Bael (NB)-9: ਇਨ੍ਹਾਂ ਫਲਾਂ ਦਾ ਆਕਾਰ ਵੱਡਾ, ਲੰਬੂਤਰਾ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਰੇਸ਼ੇ ਅਤੇ ਬੀਜਾਂ ਦੀ ਮਾਤਰਾ ਘੱਟ ਹੁੰਦੀ ਹੈ।
Narendra Bael (NB)-16: ਇਹ ਬਹੁਤ ਵਧੀਆ ਪੈਦਾਵਾਰ ਵਾਲੀ ਕਿਸਮ ਹੈ, ਜਿਸਦੇ ਫਲਾਂ ਦਾ ਆਕਾਰ ਅੰਡਾਕਾਰ, ਗੁੱਦਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਰੇਸ਼ੇ ਦੀ ਮਾਤਰਾ ਘੱਟ ਹੁੰਦੀ ਹੈ।
Narendra Bael (NB)-17: ਇਹ ਬਹੁਤ ਵਧੀਆ ਪੈਦਾਵਾਰ ਵਾਲੀ ਕਿਸਮ ਹੈ, ਜਿਸਦੇ ਫਲ ਔਸਤਨ ਆਕਾਰ ਦੇ ਹੁੰਦੇ ਹਨ ਅਤੇ ਰੇਸ਼ੇ ਦੀ ਮਾਤਰਾ ਘੱਟ ਹੁੰਦੀ ਹੈ।
CISH ਕਿਸਮਾਂ ਸੈਂਟਰਲ ਇੰਨਸਟੀਟਿਊਟ ਆੱਫ ਸਬ-ਟ੍ਰੋਪੀਕਲ ਹੋਰਟੀਕਲਚਰ, ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ।
CISH B-1: ਇਹ ਮੱਧ-ਰੁੱਤ ਦੀ ਕਿਸਮ ਹੈ, ਜੋ ਅਪ੍ਰੈਲ-ਮਈ ਵਿੱਚ ਪੱਕਦੀ ਹੈ। ਇਸਦੇ ਫਲ ਲੰਬੂਤਰੇ-ਅੰਡਾਕਾਰ ਆਕਾਰ ਦੇ ਹੁੰਦੇ ਹਨ। ਇਨ੍ਹਾਂ ਦਾ ਭਾਰ ਔਸਤਨ 1 ਕਿਲੋ ਹੁੰਦਾ ਹੈ ਅਤੇ ਇਸਦਾ ਗੁੱਦਾ ਸੁਆਦੀ ਅਤੇ ਗੂੜੇ ਪੀਲੇ ਰੰਗ ਦਾ ਹੁੰਦਾ ਹੈ। ਰੁੱਖ ਪੱਕਣ ਤੇ ਇਨ੍ਹਾਂ ਦਾ ਭਾਰ 50-80 ਕਿਲੋ ਹੁੰਦਾ ਹੈ।
CISH B-2: ਇਹ ਛੋਟੇ ਕੱਦ ਵਾਲੀ ਕਿਸਮ ਹੈ, ਜੋ ਦਰਮਿਆਨੀ ਫੈਲੀ ਹੁੰਦੀ ਹੈ। ਇਸਦੇ ਫਲ ਲੰਬੂਤਰੇ-ਅੰਡਾਕਾਰ ਆਕਾਰ ਦੇ ਹੁੰਦੇ ਹਨ। ਇਨ੍ਹਾਂ ਭਾਰ ਔਸਤਨ 1.80-2.70 ਕਿਲੋ ਹੁੰਦਾ ਹੈ। ਇਸਦਾ ਗੁੱਦਾ ਸੁਆਦੀ ਅਤੇ ਸੰਤਰੀ-ਪੀਲੇ ਰੰਗ ਦਾ ਹੁੰਦਾ ਹੈ। ਇਸ ਵਿੱਚ ਰੇਸ਼ੇ ਅਤੇ ਬੀਜ ਦੀ ਮਾਤਰਾ ਘੱਟ ਹੁੰਦੀ ਹੈ। ਰੁੱਖ ਪੱਕਣ ਸਮੇਂ ਇਸਦਾ ਭਾਰ 60-90 ਕਿਲੋ ਹੁੰਦਾ ਹੈ।
Goma Yashi: ਇਹ ਕਿਸਮ ਸੈਂਟਰਲ ਹੋਰਟੀਕਲਚਰ ਐਕਸਪੈਰੀਮੈਂਟ ਸਟੇਸ਼ਨ, ਗੋਧਰਾ, ਗੁਜਰਾਤ ਵੱਲੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਰੁੱਖ ਛੋਟੇ ਕੱਦ ਦੇ, ਕਮਜ਼ੋਰ, ਵਧੇਰੇ ਪੈਦਾਵਾਰ ਅਤੇ ਛੇਤੀ ਪੱਕਣ ਵਾਲੇ ਹੁੰਦੇ ਹਨ। ਇਸਦੇ ਫਲਾਂ ਦਾ ਆਕਾਰ ਵੱਡਾ ਅਤੇ ਰੰਗ ਪੀਲਾ-ਹਰਾ ਹੁੰਦਾ ਹੈ।
Pant Aparna, Pant Shivani, Pant Sujata, Pant Urvashi ਨਾਮ ਦੀਆਂ ਕਿਸਮਾਂ ਜੀ.ਬੀ. ਪੰਤ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ, ਉੱਤਰਾਖੰਡ ਵੱਲੋਂ ਤਿਆਰ ਕੀਤੀ ਗਈ ਹੈ।
Pant Aparna: ਇਸਦੇ ਰੁੱਖ ਛੋਟੇ ਕੱਦ ਦੇ, ਲਮਕਵੇਂ ਫੁੱਲਾਂ ਵਾਲੇ, ਕੰਡਿਆਂ ਤੋਂ ਬਿਨਾਂ, ਛੇਤੀ ਅਤੇ ਭਾਰੀ ਪੈਦਾਵਾਰ ਵਾਲੇ ਹੁੰਦੇ ਹਨ। ਇਸਦੇ ਪੱਤੇ ਵੱਡੇ, ਗੂੜੇ ਹਰੇ ਅਤੇ ਨਾਸ਼ਪਾਤੀ ਦੇ ਆਕਾਰ ਵਰਗੇ ਹੁੰਦੇ ਹਨ। ਇਸਦੇ ਫਲ ਆਕਾਰ ਵਿੱਚ ਗੋਲ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 1 ਕਿਲੋ ਹੁੰਦਾ ਹੈ।
Pant Shivani: ਇਹ ਕਿਸਮ ਅਗੇਤੀ ਮੱਧ-ਰੁੱਤ ਵਿੱਚ ਪਾਈ ਜਾਂਦੀ ਹੈ। ਇਸਦੇ ਰੁੱਖ ਲੰਬੇ, ਮਜ਼ਬੂਤ, ਸੰਘਣੇ, ਸਿੱਧੇ ਉੱਪਰ ਵੱਲ ਵੱਧਣ ਵਾਲੇ, ਛੇਤੀ ਅਤੇ ਭਾਰੀ ਪੈਦਾਵਾਰ ਵਾਲੇ ਹੁੰਦੇ ਹਨ। ਇਸਦੇ ਫਲਾਂ ਦਾ ਭਾਰ 2 ਤੋਂ 2.5 ਕਿਲੋ ਹੁੰਦਾ ਹੈ।
Pant Sujata: ਇਸਦੇ ਰੁੱਖ ਦਰਮਿਆਨੇ ਕੱਦ ਦੇ ਹੁੰਦੇ ਹਨ ਅਤੇ ਲਮਕਵੇਂ ਅਤੇ ਫੈਲੇ ਹੋਏ ਪੱਤਿਆਂ ਵਾਲੇ, ਸੰਘਣੇ, ਛੇਤੀ ਅਤੇ ਭਾਰੀ ਪੈਦਾਵਾਰ ਵਾਲੇ ਹੁੰਦੇ ਹਨ। ਇਸਦੇ ਫਲਾਂ ਦਾ ਆਕਾਰ 1 ਤੋਂ 1.5 ਕਿਲੋ ਹੁੰਦਾ ਹੈ।
Pusa Urvashi: ਇਹ ਮੱਧ-ਰੁੱਤ ਦੀ ਕਿਸਮ ਹੈ। ਇਸਦੇ ਰੁੱਖ ਲੰਬੇ, ਮਜ਼ਬੂਤ, ਸਿੱਧੇ ਵਧਣ ਵਾਲੇ, ਛੇਤੀ ਅਤੇ ਵਧੇਰੇ ਪੈਦਾਵਾਰ ਵਾਲੇ ਹੁੰਦੇ ਹਨ। ਇਸਦੇ ਫਲ ਅੰਡਾਕਾਰ, ਲੰਬੂਤਰੇ ਹੁੰਦੇ ਹਨ। ਇਸਦੇ ਫਲਾਂ ਦਾ ਭਾਰ 1.5-2.5 ਕਿਲੋ ਹੁੰਦਾ ਹੈ।