ਆਮ ਜਾਣਕਾਰੀ
ਜੌਂ ਕਣਕ ਅਤੇ ਝੋਨੇ ਤੋਂ ਬਾਅਦ ਇੱਕ ਮਹੱਤਵਪੂਰਨ ਅਨਾਜ਼ ਵਾਲੀ ਫਸਲ ਹੈ। ਭਾਰਤ ਵਿੱਚ ਇਹ ਫਸਲ ਗਰਮ ਇਲਾਕਿਆ ਵਿੱਚ ਹੁੰਦੀ ਹੈ ਅਤੇ ਠੰਡੇ ਮੌਸਮ ਵਿੱਚ ਇਸਦੀ ਬਿਜਾਈ ਹੁੰਦੀ ਹੈ। ਭਾਰਤ ਵਿੱਚ ਇਹ ਹਾੜੀ ਦੀ ਫਸਲ ਹੈ । ਜੌਂ ਘੱਟ ਪਾਣੀ ਵਿਚ ਵੀ ਵੱਧ ਉਪਜ ਦਿੰਦੀ ਹੈ।
ਜੌਂ ਕਣਕ ਅਤੇ ਝੋਨੇ ਤੋਂ ਬਾਅਦ ਇੱਕ ਮਹੱਤਵਪੂਰਨ ਅਨਾਜ਼ ਵਾਲੀ ਫਸਲ ਹੈ। ਭਾਰਤ ਵਿੱਚ ਇਹ ਫਸਲ ਗਰਮ ਇਲਾਕਿਆ ਵਿੱਚ ਹੁੰਦੀ ਹੈ ਅਤੇ ਠੰਡੇ ਮੌਸਮ ਵਿੱਚ ਇਸਦੀ ਬਿਜਾਈ ਹੁੰਦੀ ਹੈ। ਭਾਰਤ ਵਿੱਚ ਇਹ ਹਾੜੀ ਦੀ ਫਸਲ ਹੈ । ਜੌਂ ਘੱਟ ਪਾਣੀ ਵਿਚ ਵੀ ਵੱਧ ਉਪਜ ਦਿੰਦੀ ਹੈ।
ਇਹ ਫਸਲ ਹਲਕੀਆਂ ਜ਼ਮੀਨਾਂ ਜਿਵੇ ਕਿ ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਵੀ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ। ਇਸ ਲਈ ਉਪਜਾਊ ਜ਼ਮੀਨਾਂ ਅਤੇ ਭਾਰੀਆ ਤੋ ਦਰਮਿਆਨੀਆ ਮਿੱਟੀਆਂ ਇਸ ਦੇ ਵਧੀਆ ਝਾੜ ਵਿੱਚ ਸਹਾਇਕ ਹੁੰਦੀਆਂ ਹਨ । ਤੇਜ਼ਾਬੀ ਮਿੱਟੀ ਵਿੱਚ ਇਸਦੀ ਪੈਦਾਵਾਰ ਨਹੀ ਕੀਤੀ ਜਾ ਸਕਦੀ ।
ਖਾਦਾਂ ( ਕਿਲੋ ਪ੍ਰਤੀ ਏਕੜ)
UREA | SSP | MURIATE OF POTASH |
55 | 75 | 10 |
ਤੱਤ ( ਕਿਲੋ ਪ੍ਰਤੀ ਏਕੜ)
NITROGEN | PHOSPHORUS | POTASH |
25 | 12 | 6 |
ਜੌ ਨੂੰ 2-3 ਪਾਣੀਆਂ ਦੀ ਲੋੜ ਪੈਦੀ ਹੈ। ਪਾਣੀ ਦੀ ਕਮੀ ਹੋਣ ਨਾਲ ਸਿੱਟੇ ਬਣਨ ਵੇਲੇ ਝਾੜ ਉੱਪਰ ਮਾੜਾ ਅਸਰ ਪੈਦਾ ਹੈ। ਚੰਗੇ ਝਾੜ ਲਈ ਮਿੱਟੀ ਵਿੱਚ 50% ਨਮੀ ਹੋਣੀ ਚਾਹੀਦੀ ਹੈ । ਪਹਿਲਾ ਪਾਣੀ ਬਿਜਾਈ ਦੇ 20-25 ਦਿਨਾਂ ਬਾਅਦ ਲਗਾਉ। ਸਿੱਟਾ ਆਉਣ ਤੇ ਦੂਜਾ ਪਾਣੀ ਲਗਾਉ।
ਚੇਪਾ: ਇਹ ਕੀੜਾ ਜਿਆਦਾਤਾਰ ਪਾਰਦਰਸ਼ੀ ਨਰਮ ਸਰੀਰ ਦਾ ਰਸ ਚੂਸਣ ਵਾਲਾ ਕੀੜਾ ਹੈ। ਚੇਪੇ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਅੱਧ ਪੱਕੇ ਪੱਤੇ ਡਿੱਗ ਜਾਂਦੇ ਹਨ । ਜਿਆਦਾਤਾਰ ਇਹਨਾਂ ਦਾ ਹਮਲਾ ਜਨਵਰੀ ਦੇ ਦੂਜ਼ੇ ਪੰਦਰਵਾੜੇ ਤੇ ਹੁੰਦਾ ਹੈ। ਇਸਦੀ ਰੋਕਥਾਮ ਲਈ 5-7 ਹਜ਼ਾਰ ਕਰਾਈਸੋਪਰਲਾ ਪਰੀਡੇਟਰ ਪ੍ਰਤੀ ਏਕੜ ਜਾਂ 50 ਗ੍ਰਾਮ ਨਿੰਮ ਦਾ ਘੋਲ ਪ੍ਰਤੀ ਲੀਟਰ ਦੀ ਵਰਤੋ ਕਰੋ। ਬੱਦਲਵਾਈ ਹੋਣ ਤੇ ਇਸਦਾ ਹਮਲਾ ਜਿਆਦਾ ਹੁੰਦਾ ਹੈ। ਇਸਦੀ ਰੋਕਥਾਮ ਲਈ ਥਾਈਮੈਥੋਕਸਮ ਜਾਂ ਇਮੀਡਾਕਲੋਪਰਿਡ 60 ਮਿ:ਲੀ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਧਾਰੀਆਂ ਦਾ ਰੋਗ: ਇਸ ਬਿਮਾਰੀ ਨੂੰ ਫੈਲਣ ਅਤੇ ਹਮਲਾ ਕਰਨ ਲਈ 8-13° ਸੈਲਸੀਅਸ ਤਾਪਮਾਨ ਚਾਹੀਦਾ ਹੈ ਅਤੇ ਵਿਕਾਸ ਲਈ 12-15° ਸੈਲਸੀਅਸ ਤਾਪਮਾਨ ਚਾਹੀਦਾ ਹੈ ਤੇ ਬਹੁਤਾ ਪਾਣੀ ਚਾਹੀਦਾ ਹੈ । ਇਸ ਬਿਮਾਰੀ ਨਾਲ 5 ਤੋਂ 30 % ਝਾੜ ਘੱਟ ਜਾਂਦਾ ਹੈ ਪੱਤਿਆ ਤੇ ਪੀਲੇ ਧੱਬੇ ਲੰਮੀਆ ਧਾਰੀਆ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ।ਜਿੰਨਾ ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਦਾ ਹੈ।
ਰੋਕਥਾਮ: ਪੀਲੀ ਕੁੰਗੀ ਤੋ ਬਚਾਅ ਲਈ ਰੋਗ ਰਹਿਤ ਕਿਸਮਾਂ ਬੀਜ਼ੋ। ਮਿਸ਼ਰਤ ਖੇਤੀ ਅਤੇ ਫਸਲੀ ਚੱਕਰ ਅਪਣਾਉ। ਜਿਆਦਾ ਮਾਤਰਾ ਵਿੱਚ ਨਾਈਟ੍ਰੋਜਨ ਦੀ ਵਰਤੋ ਨਾ ਕਰੋ। ਲੱਛਣ ਆਉਣ ਤੇ 12-15 ਕਿਲੋ ਸਲਫਰ ਪ੍ਰਤੀ ਏਕੜ ਦਾ ਛਿੱਟਾ ਦਿਉ ਜਾਂ 2 ਗ੍ਰਾਮ ਮੈਨਕੋਜ਼ਿਬ ਪ੍ਰਤੀ ਲੀਟਰ ਜਾਂ 1 ਮਿ:ਲੀ: ਪ੍ਰੋਪੀਕੋਨਾਜ਼ੋਲ ਪ੍ਰਤੀ ਲੀਟਰ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
ਝੰਡਾ ਰੋਗ: ਇਹ ਬੀਜ ਤੋ ਪੈਦਾ ਹੋਣ ਵਾਲੀ ਬਿਮਾਰੀ ਹੈ । ਇਹ ਬਿਮਾਰੀ ਹਵਾ ਨਾਲ ਫੈਲਦੀ ਹੈ ਇਹ ਬਿਮਾਰੀ ਠੰਡੇ ਅਤੇ ਨਮੀ ਵਾਲੇ ਮੌਸਮ ਵਿੱਚ ਫੁੱਲ ਆਉਣ ਤੇ ਪੌਦੇ ਤੇ ਹਮਲਾ ਕਰਦੀ ਹੈ ।
ਰੋਕਥਾਮ: ਬੀਜ ਨੂੰ ਉੱਲੀਨਾਸ਼ਕ ਜਿਵੇ ਕਿ ਕਾਰਬੋਕਸਿਨ 75 ਡਬਲਿਯੂ ਪੀ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਜਿਆਦਾ ਬਿਮਾਰੀ ਪੈਣ ਤੇ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ , ਟੈਬੂਕੋਨਾਜ਼ੋਲ 1.25 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਲਈ ਵਰਤੋ। ਜੇਕਰ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਬੀਜਾਂ ਨੂੰ ਟਰਾਈਕੋਡਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਅਤੇ ਸਿਫਾਰਿਸ਼ ਕੀਤੀ ਕਾਰਬੋਕਸਿਨ ਦੀ ਮਾਤਰਾ ( ਵੀਟਾਵੈਕਸ 75 ਡਬਲਿਯੂ ਪੀ) 1.25 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ ।
ਫਸਲ ਕਿਸਮ ਦੇ ਅਨੁਸਾਰ ਮਾਰਚ ਦੇ ਅਖੀਰ ਜਾਂ ਅਪ੍ਰੈਲ ਵਿੱਚ ਪੱਕ ਜਾਂਦੀ ਹੈ । ਫਸਲ ਨੂੰ ਜਿਆਦਾ ਪੱਕਣ ਤੋ ਬਚਾਉਣ ਲਈ ਸਮੇਂ ਅਨੁਸਾਰ ਵਾਢੀ ਕਰੋ। ਫਸਲ ਵਿੱਚ ਨਮੀ 25-30% ਹੋਣ ਤੇ ਫਸਲ ਦੀ ਵਾਢੀ ਕਰੋ। ਬੀਜ ਨੂੰ ਛਾਂ ਹੇਠਾ ਰੱਖੋ।
ਜੌਂ ਸਿਰਕਾ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਦਾ ਹੈ।
1.Punjab Agricultural University Ludhiana
2.Department of Agriculture
3.Indian Agricultural Research Instittute, New Delhi
4.Indian Institute of Wheat and Barley Research
5.Ministry of Agriculture & Farmers Welfare
You have successfully login.
Your email and password is incorrect!