ਲੈਮਨ ਘਾਹ ਦੀ ਕਟਾਈ

ਆਮ ਜਾਣਕਾਰੀ

ਲੈਮਨ ਘਾਹ ਨੂੰ ਚੀਨੀ ਘਾਹ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸਨੂੰ ਬਹੁਤ ਤਰ੍ਹਾਂ ਦੇ ਇਲਾਜਾਂ ਲਈ ਅਤੇ ਰੋਗਾਣੂ-ਰੋਧਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸਦੇ ਪੱਤੇ ਮੁੱਖ ਤੌਰ 'ਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਲੈਮਨ ਘਾਹ ਤੋਂ ਤਿਆਰ ਦਵਾਈਆਂ ਸਿਰ ਦਰਦ, ਦੰਦ ਦਰਦ ਅਤੇ ਬੁਖਾਰ ਵਰਗੇ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਖੁਸ਼ਬੂਦਾਰ ਪੌਦਾ ਹੈ, ਜਿਸ ਦਾ ਔਸਤਨ ਕੱਦ 1-3 ਮੀਟਰ ਹੁੰਦਾ ਹੈ। ਇਸਦੇ ਪੱਤੇ 125 ਸੈ.ਮੀ. ਲੰਬੇ ਅਤੇ 1.7 ਸੈ.ਮੀ. ਚੌੜੇ ਹੁੰਦੇ ਹਨ। ਇਹ ਭਾਰਤ, ਅਫਰੀਕਾ ਦੇ ਊਸ਼ਣ ਅਤੇ ਉਪ-ਊਸ਼ਣ ਖੇਤਰਾਂ, ਅਮਰੀਕਾ ਅਤੇ ਏਸ਼ੀਆ ਵਿੱਚ ਉਗਾਇਆ ਜਾਂਦਾ ਹੈ। ਭਾਰਤ ਵਿੱਚ ਇਹ ਮੁੱਖ ਤੌਰ ਪੰਜਾਬ, ਕੇਰਲਾ, ਆਸਾਮ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ।

ਜਲਵਾਯੂ

  • Season

    Temperature

    10-33oC
  • Season

    Rainfall

    250-280cm
  • Season

    Sowing Temperature

    20-27 degree
  • Season

    Harvesting Temperature

    30-34 degree
  • Season

    Temperature

    10-33oC
  • Season

    Rainfall

    250-280cm
  • Season

    Sowing Temperature

    20-27 degree
  • Season

    Harvesting Temperature

    30-34 degree
  • Season

    Temperature

    10-33oC
  • Season

    Rainfall

    250-280cm
  • Season

    Sowing Temperature

    20-27 degree
  • Season

    Harvesting Temperature

    30-34 degree
  • Season

    Temperature

    10-33oC
  • Season

    Rainfall

    250-280cm
  • Season

    Sowing Temperature

    20-27 degree
  • Season

    Harvesting Temperature

    30-34 degree

ਮਿੱਟੀ

ਇਹ ਫਸਲ ਨੂੰ ਕਈ ਤਰ੍ਹਾਂ ਮਿੱਟੀ ਜਿਵੇਂ ਕਿ ਚੀਕਣੀ ਤੋਂ ਰੇਤਲੀ, ਜਲੋੜ ਮਿੱਟੀ ਅਤੇ ਪਾਣੀ ਦੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ। ਇਹ ਫਸਲ ਜੈਵਿਕ ਤੱਤਾਂ ਨਾਲ ਭਰਪੂਰ ਰੇਤਲੀ-ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਹ ਹਲਕੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਪਾਣੀ ਦੇ ਮਾੜੇ ਨਿਕਾਸ ਵਾਲੀ ਅਤੇ ਜ਼ਿਆਦਾ ਦੇਰ ਤੱਕ ਪਾਣੀ ਜਮ੍ਹਾ ਕਰਕੇ ਰੱਖਣ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਫਸਲ ਦੇ ਵਾਧੇ ਲਈ ਮਿੱਟੀ ਦਾ pH 5.0-8.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਖੇਤ ਦੀ ਤਿਆਰੀ

ਲੈਮਨ ਘਾਹ ਦੀ ਬਿਜਾਈ ਲਈ ਉਪਜਾਊ ਅਤੇ ਸਿੰਚਿਤ ਮਿੱਟੀ ਦੀ ਲੋੜ ਹੁੰਦੀ ਹੈ। ਵਾਰ-ਵਾਰ ਖੇਤ ਨੂੰ ਚੰਗੀ ਤਰ੍ਹਾਂ ਵਾਹੋ। ਖੇਤ ਦੀ ਤਿਆਰੀ ਕਰਦੇ ਹੋਏ ਆਖਰੀ ਵਾਹੀ ਸਮੇਂ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ 10 ਕਿਲੋ ਲਿੰਡੇਨ ਪਾਊਡਰ ਨੂੰ ਪ੍ਰਤੀ ਏਕੜ ਵਿੱਚ ਮਿਲਾਓ। ਲੈਮਨ ਘਾਹ ਦੀ ਬਿਜਾਈ ਤਿਆਰ ਕੀਤੇ ਬੈੱਡਾਂ 'ਤੇ ਕੀਤੀ ਜਾਂਦੀ ਹੈ।

ਬਿਜਾਈ

ਬੀਜ

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਖਾਦਾਂ

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਹੱਥੀਂ ਜਾਂ ਕਸੀਏ ਜਾਂ ਕਹੀ ਨਾਲ ਗੋਡੀ ਕਰੋ। ਮਲਚਿੰਗ ਵਾਲੀ ਵਿਧੀ ਵੀ ਮਿੱਟੀ ਦਾ ਤਾਪਮਾਨ ਘੱਟ ਕਰਨ ਅਤੇ ਨਦੀਨਾਂ ਦੀ ਰੋਕਥਾਮ ਲਈ ਵਧੀਆ ਮੰਨੀ ਜਾਂਦੀ ਹੈ। ਜੈਵਿਕ ਮਲਚ 1200 ਕਿਲੋ ਪ੍ਰਤੀ ਏਕੜ ਪਾਓ। ਸਾਲ ਵਿੱਚ 2-3 ਗੋਡੀਆਂ ਕਰੋ। ਕੁੱਝ ਜੈਵਿਕ ਰੋਕਥਾਮ ਦੇ ਢੰਗ ਜਿਵੇਂ ਕਿ ਅਲਟ੍ਰਾ ਵਾਇਲਟ ਰੇਡੀਏਸ਼ਨ ਅਤੇ ਫਲੇਮ ਵੀਡਿੰਗ ਵਾਲੇ ਢੰਗ ਅਪਨਾਓ।

ਸਿੰਚਾਈ

ਗਰਮੀਆਂ ਵਿੱਚ ਫਰਵਰੀ ਤੋਂ ਜੂਨ ਤੱਕ, 5-7 ਦਿਨਾਂ ਦੇ ਫਾਸਲੇ 'ਤੇ ਸਿੰਚਾਈਆਂ ਕਰੋ। ਜਦੋਂ ਵਰਖਾ ਲਗਾਤਾਰ ਨਾ ਹੋਵੇ ਪਹਿਲੇ ਮਹੀਨੇ 3 ਦਿਨਾਂ ਦੇ ਫਾਸਲੇ 'ਤੇ ਅਤੇ ਫਿਰ 7-10 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਗਰਮੀ ਦੇ ਮਹੀਨਿਆਂ ਵਿੱਚ ਇਸ ਫਸਲ ਨੂੰ 4-6 ਸਿੰਚਾਈਆਂ ਦੀ ਲੋੜ ਹੁੰਦੀ ਹੈ।

ਪੌਦੇ ਦੀ ਦੇਖਭਾਲ

ਨੀਮਾਟੋਡ: ਇਹ ਪੂਰੇ ਘਾਹ 'ਤੇ ਹਮਲਾ ਕਰਦੇ ਹਨ।
ਇਸਦੀ ਰੋਕਥਾਮ ਲਈ ਫਿਨੈਮੀਫੋਸ 4.5 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ।

ਪੱਤਿਆਂ ਤੇ ਲਾਲ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜੋ ਵਿਚਕਾਰ ਤੋਂ ਗੋਲਾਕਾਰ ਹੁੰਦੇ ਹਨ। ਥੋੜੇ ਸਮੇਂ ਬਾਅਦ ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਸਾਰੇ ਪੱਤੇ ਸੁੱਕ ਜਾਂਦੇ ਹਨ।

ਇਸਦੀ ਰੋਕਥਾਮ ਲਈ ਬਵਿਸਟਿਨ 0.1% ਦੀਆਂ ਦੋ ਸਪਰੇਆਂ 20 ਦਿਨਾਂ ਦੇ ਫਾਸਲੇ ਤੇ ਜਾਂ ਡਾਈਥੇਨ ਐੱਮ-45 @0.2% ਦੀਆਂ ਤਿੰਨ ਸਪਰੇਆਂ 10-12 ਦਿਨਾਂ ਦੇ ਫਾਸਲੇ ਤੇ ਕਰੋ।

ਕੁੰਗੀ: ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਭੂਰੇ ਰੰਗ ਦੇ ਅਤੇ discrete uredinia ਵਾਲੇ ਧੱਬੇ ਪੈ ਜਾਂਦੇ ਹਨ, ਜਿਨ੍ਹਾਂ ਵਿੱਚ ਲੰਬੀਆਂ ਧਾਰੀਆਂ ਹੁੰਦੀਆਂ ਹੈ।

ਇਸਦੀ ਰੋਕਥਾਮ ਲਈ ਡਾਈਥੇਨ 0.2% ਜਾਂ ਕੋਪਰ ਆਕਸੀਕਲੋਰਾਈਡ 0.3% ਜਾਂ ਪਲਾਂਟਵੈਕਸ 0.1% ਦੀ ਸਪਰੇਅ 10-12 ਦਿਨਾਂ ਦੇ ਫਾਸਲੇ 'ਤੇ ਕਰੋ।

ਪੱਤਿਆਂ ਦਾ ਛੋਟਾਪਨ: ਇਸ ਨਾਲ ਪੱਤਿਆਂ ਦਾ ਕੱਦ ਰੁੱਕ ਜਾਂਦਾ ਹੈ ਜਾਂ ਪੱਤੇ ਛੋਟੇ ਬਣਦੇ ਹਨ।

ਇਸਦੀ ਰੋਕਥਾਮ ਲਈ ਡਾਈਥੇਨ ਜ਼ੈੱਡ-78 ਦੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ 10-12 ਦਿਨਾਂ ਦੇ ਫਾਸਲੇ ਤੇ ਕਰੋ।

ਫਸਲ ਦੀ ਕਟਾਈ

ਇਸ ਫਸਲ ਦੇ ਪੌਦੇ ਪਨੀਰੀ ਲਾਉਣ ਤੋਂ 4-6 ਮਹੀਨੇ ਬਾਅਦ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ। ਕਟਾਈ 60-70 ਦਿਨਾਂ ਦੇ ਫਾਸਲੇ 'ਤੇ ਕਰੋ। ਕਟਾਈ ਲਈ ਦਾਤੀ ਦੀ ਵਰਤੋਂ ਕੀਤੀ ਜਾਂਦੀ ਹੈ। ਕਟਾਈ ਮਈ ਮਹੀਨੇ ਤੋਂ ਸ਼ੁਰੂ ਹੋ ਕੇ ਜਨਵਰੀ ਮਹੀਨੇ ਤੱਕ ਖਤਮ ਹੁੰਦੀ ਹੈ। ਦਾਤੀ ਦੀ ਮਦਦ ਨਾਲ ਘਾਹ ਨੂੰ ਜ਼ਮੀਨ ਤੋਂ 10-15 ਸੈ.ਮੀ. ਉੱਪਰੋਂ ਕੱਟੋ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਘਾਹ ਦਾ ਅਰਕ ਕੱਢਿਆ ਜਾਂਦਾ ਹੈ। ਅਰਕ ਕੱਢਣ ਤੋਂ ਪਹਿਲਾਂ ਲੈਮਨ ਘਾਹ ਨੂੰ 24 ਘੰਟੇ ਲਈ ਸੋਡੀਅਮ ਕਲੋਰਾਈਡ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ, ਜਿਸ ਨਾਲ ਇਸ ਵਿੱਚ ਖੱਟੇ-ਪਨ ਦੀ ਮਾਤਰਾ ਵੱਧ ਜਾਂਦੀ ਹੈ। ਫਿਰ ਘਾਹ ਨੂੰ ਛਾਂ ਵਾਲੀ ਜਗ੍ਹਾ ਤੇ ਸਟੋਰ ਕਰ ਲਿਆ ਜਾਂਦਾ ਹੈ ਅਤੇ ਮੰਡੀਆਂ ਤੱਕ ਲਿਜਾਣ ਲਈ ਪੈਕਟ ਜਾਂ ਬੋਰੀਆਂ ਵਿੱਚ ਪੈਕ ਕਰ ਲਿਆ ਜਾਂਦਾ ਹੈ। ਪੂਰੀ ਤਰ੍ਹਾਂ ਪੱਕੇ ਲੈਮਨ ਘਾਹ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਲੈਮਨ ਘਾਹ ਤੇਲ ਅਤੇ ਲੈਮਨ ਘਾਹ ਲੋਸ਼ਨ ਆਦਿ ਤਿਆਰ ਕੀਤੇ ਜਾ ਸਕਦੇ ਹਨ।

ਰੈਫਰੈਂਸ