ਆਮ ਜਾਣਕਾਰੀ
ਭੂਮੀ ਅਮਲਾਕੀ ਨੂੰ ਫਿਲਾਂਥਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸਦਾ ਮਤਲਬ ਹੈ "ਪੱਤੇ ਅਤੇ ਫੁੱਲ"। ਇਹ ਸਾਲਾਨਾ ਜੜ੍ਹੀ-ਬੂਟੀ ਹੈ, ਜਿਸਦਾ ਔਸਤਨ ਕੱਦ 30-40 ਸੈ.ਮੀ. ਹੁੰਦਾ ਹੈ। ਇਸਦੇ ਫੁੱਲ ਚਿੱਟੇ-ਹਰੇ ਅਤੇ ਛੋਟੇ ਅੰਡਾਕਾਰ-ਆਇਤਾਕਾਰ ਆਕਾਰ ਵਿੱਚ ਹੁੰਦੇ ਹਨ। ਇਹ ਵਿਟਾਮਿਨ ਸੀ ਦੀ ਭਰਪੂਰ ਸ੍ਰੋਤ ਹੈ। ਪੂਰਾ ਪੌਦਾ ਹੋਰ ਉਤਪਾਦ ਜਾਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਭੂਮੀ ਅਮਲਾਕੀ ਦੀ ਵਰਤੋਂ ਪੀਲੀਆ, ਦਮਾ, ਚਮੜੀ ਰੋਗ, ਖੰਘ ਅਤੇ ਖੂਨ ਸਾਫ ਕਰਨ ਲਈ ਕੀਤੀ ਜਾਂਦੀ ਹੈ। ਇਹ ਦੱਖਣੀ ਚੀਨ, ਦੱਖਣੀ ਭਾਰਤ ਅਤੇ ਬਾਹਾਮਸ ਸਮੇਤ ਪੂਰੇ ਵਿਸ਼ਵ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਇਹ ਛੱਤੀਸਗੜ, ਝਾਰਖੰਡ, ਬਿਹਾਰ ਆਦਿ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।