ਗੁਲਦਾਉਦੀ  ਬਾਰੇ ਜਾਣਕਾਰੀ

ਆਮ ਜਾਣਕਾਰੀ

ਇਹ ਪੂਰੇ ਵਿਸ਼ਵ ਦੀ ਮਹੱਤਵਪੂਰਨ ਫੁੱਲਾਂ ਵਾਲੀ ਫਸਲ ਹੈ। ਇਸਦੀ ਖੇਤੀ ਗ੍ਰੀਨਹਾਊਸ ਵਿੱਚ ਕਰਨ ਨਾਲ ਵਧੇਰੇ ਪੈਦਾਵਾਰ ਮਿਲਦੀ ਹੈ। ਇਹ ਕੋਂਪੋਸਿਟਾਇ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਭਾਰਤ ਵਿੱਚ ਇਸਦੀ ਮੰਗ ਹੋਣ ਕਾਰਨ ਇਸਦੀ ਖੇਤੀ ਵਪਾਰਕ ਪੱਧਰ 'ਤੇ ਕੀਤੀ ਜਾਂਦੀ ਹੈ। ਇਸਦੇ ਫੁੱਲ ਸਮਾਰੋਹ, ਧਾਰਮਿਕ ਚੜ੍ਹਾਵੇ ਅਤੇ ਹਾਰ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਜੜ੍ਹੀ-ਬੂਟੀ ਵਾਲਾ ਸਦਾਬਹਾਰ ਪੌਦਾ ਹੈ, ਜਿਸਦਾ ਔਸਤਨ ਕੱਦ 50-150 ਸੈ.ਮੀ. ਹੁੰਦਾ ਹੈ। ਗੁਲਦਾਉਦੀ ਦੀ ਖੇਤੀ ਵਪਾਰਕ ਤੌਰ 'ਤੇ ਕਰਨਾਟਕਾ, ਤਾਮਿਲਨਾਡੂ, ਪੰਜਾਬ ਅਤੇ ਮਹਾਂਰਾਸ਼ਟਰ ਵਿੱਚ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    18-40°C
  • Season

    Rainfall

    80-100cm
  • Season

    Sowing Temperature

    16-25°C
  • Season

    Harvesting Temperature

    20-25°C
  • Season

    Temperature

    18-40°C
  • Season

    Rainfall

    80-100cm
  • Season

    Sowing Temperature

    16-25°C
  • Season

    Harvesting Temperature

    20-25°C
  • Season

    Temperature

    18-40°C
  • Season

    Rainfall

    80-100cm
  • Season

    Sowing Temperature

    16-25°C
  • Season

    Harvesting Temperature

    20-25°C
  • Season

    Temperature

    18-40°C
  • Season

    Rainfall

    80-100cm
  • Season

    Sowing Temperature

    16-25°C
  • Season

    Harvesting Temperature

    20-25°C

ਮਿੱਟੀ

ਇਸ ਫਸਲ ਦੀ ਖੇਤੀ ਲਈ ਚੰਗੇ ਨਿਕਾਸ ਵਾਲੀ ਲਾਲ-ਦੋਮਟ ਮਿੱਟੀ ਵਧੀਆ ਮੰਨੀ ਜਾਂਦੀ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Birbal Sahni: ਇਹ ਕਿਸਮ 121 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 65 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਚਿੱਟੇ ਰੰਗ ਦੇ ਅਤੇ ਗੁੱਛਿਆਂ ਵਿੱਚ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 4-8 ਸੈ.ਮੀ. ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 13 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Baggi: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 64 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਚਿੱਟੇ ਰੰਗ ਦੇ ਅਤੇ ਗੁੱਛਿਆਂ ਵਿੱਚ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 4-8 ਸੈ.ਮੀ. ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 60 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Ratlaam Selection: ਇਹ ਕਿਸਮ 138 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 51 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਚਿੱਟੇ-ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 8.1 ਸੈ.ਮੀ. ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 72 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Punjab Gold: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 76 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 23 ਸੈ.ਮੀ. ਹੁੰਦਾ ਹੈ। ਇਸ ਦੀਆਂ ਕਲੀਆਂ ਲਾਲ ਰੰਗ ਦੀਆਂ ਹੁੰਦੀਆਂ ਹਨ, ਜੋ ਪੱਕਣ ਤੇ ਆਕਰਸ਼ਿਕ ਪੀਲੇ ਰੰਗ ਦੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਵਿਆਸ 5-30 ਸੈ.ਮੀ. ਹੁੰਦਾ ਹੈ। ਇਹ ਕਿਸਮ ਗਮਲਿਆਂ ਵਿੱਚ ਉਗਾਈ ਜਾ ਸਕਦੀ ਹੈ।

Anmol: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 114 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 50 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਪੀਲੇ ਰੰਗ ਦੇ ਅਤੇ ਗੁੱਛਿਆਂ ਵਿੱਚ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 40 ਸੈ.ਮੀ. ਹੁੰਦਾ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 13 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਕਿਸਮ ਦੇ ਪੌਦੇ ਲਗਭਗ 208 ਫੁੱਲ ਪੈਦਾ ਕਰਦੇ ਹਨ।

Royal Purple: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 141 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 45 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਜਾਮਨੀ-ਗੁਲਾਬੀ ਰੰਗ ਦੇ ਅਤੇ ਗੁੱਛਿਆਂ ਵਿੱਚ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 5.3 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 201 ਫੁੱਲ ਪੈਦਾ ਕਰਦੇ ਹਨ। ਇਹ ਕਿਸਮ ਗਮਲਿਆਂ ਵਿੱਚ ਉਗਾਈ ਜਾ ਸਕਦੀ ਹੈ।

Yellow delight: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 88 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 66 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਆਕਰਸ਼ਿਕ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 5.2 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 103 ਫੁੱਲ ਪੈਦਾ ਕਰਦੇ ਹਨ।

Garden Beauty: ਇਹ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 132 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 70 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਇੱਕੋ ਜਿਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 10 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 73 ਫੁੱਲ ਪੈਦਾ ਕਰਦੇ ਹਨ। ਇਹ ਕਿਸਮ ਦੇ ਪੱਕਣ ਤੋਂ 23 ਦਿਨਾਂ ਬਾਅਦ ਤੱਕ ਫੁੱਲ ਦਿੰਦੀ ਹੈ।

Winter Queen: ਇਹ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 75 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਇੱਕੋ ਜਿਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 90 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 125 ਫੁੱਲ ਪੈਦਾ ਕਰਦੇ ਹਨ। ਇਹ ਕਿਸਮ ਪੱਕਣ ਤੋਂ 23 ਦਿਨਾਂ ਬਾਅਦ ਤੱਕ ਫੁੱਲ ਦਿੰਦੀ ਹੈ।

Atom Joy: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 58 ਸੈ.ਮੀ. ਹੁੰਦਾ ਹੈ। ਇਸ ਦੇ ਫੁੱਲ ਇੱਕੋ ਜਿਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 6.6 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 283 ਫੁੱਲ ਪੈਦਾ ਕਰਦੇ ਹਨ। ਇਹ ਕਿਸਮ ਪੱਕਣ ਤੋਂ 36 ਦਿਨ ਬਾਅਦ ਤੱਕ ਫੁੱਲ ਦਿੰਦੀ ਹੈ।

Kelvin Mandrin: ਇਹ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦੇ ਪੌਦੇ ਲਗਭਗ 102 ਫੁੱਲ ਪੈਦਾ ਕਰਦੇ ਹਨ। ਇਸਦੇ ਫੁੱਲ ਪਿੱਤਲ ਦੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 4.5 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 48 ਸੈ.ਮੀ. ਹੁੰਦਾ ਹੈ। ਇਹ ਕਿਸਮ ਪੱਕਣ ਤੋਂ 40 ਦਿਨ ਬਾਅਦ ਤੱਕ ਫੁੱਲ ਦਿੰਦੀ ਹੈ।

Kelvin tattoo: ਇਹ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦੇ ਪੌਦੇ ਲਗਭਗ 101 ਫੁੱਲ ਪੈਦਾ ਕਰਦੇ ਹਨ। ਇਸ ਦੇ ਫੁੱਲ ਨੀਲੇ-ਚਿੱਟੇ ਅਤੇ ਪੀਲੇ ਰੰਗ ਦੇ ਅਤੇ ਵਿਚਕਾਰੋਂ ਲਾਲ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 3.37 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 41 ਸੈ.ਮੀ. ਹੁੰਦਾ ਹੈ। ਇਹ ਕਿਸਮ ਪੱਕਣ ਤੋਂ 31 ਦਿਨ ਬਾਅਦ ਤੱਕ ਫੁੱਲ ਦਿੰਦੀ ਹੈ।

Reagan White: ਇਸ ਕਿਸਮ ਦੇ ਫੁੱਲ ਬਿਜਾਈ ਤੋਂ 103 ਦਿਨਾਂ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਸ ਕਿਸਮ ਦੇ ਪੌਦੇ ਦਾ ਕੱਦ 45 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 8.43 ਸੈ.ਮੀ. ਹੁੰਦਾ ਹੈ। ਇਹ ਕਿਸਮ ਪ੍ਰਤੀ ਪੌਦਾ 54 ਫੁੱਲ ਪੈਦਾ ਕਰਦੀ ਹੈ।

Reagan Emperor: ਇਹ ਸਿੰਗਲ ਕੋਰੀਅਨ ਕਿਸਮ ਹੈ, ਜੋ 103 ਦਿਨਾਂ ਵਿੱਚ ਫੁੱਲ ਪੈਦਾ ਕਰਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 78 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 8.15 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 25 ਫੁੱਲ ਪੈਦਾ ਕਰਦੇ ਹਨ। ਇਹ ਕਿਸਮ ਪੱਕਣ ਤੋਂ ਬਾਅਦ 30 ਦਿਨਾਂ ਤੱਕ ਫੁੱਲ ਦਿੰਦੀ ਹੈ।

Yellow Charm: ਇਹ ਸਿਨੇਰਾਰੀਅਸ ਸ਼੍ਰੇਣੀ ਨਾਲ ਸੰਬੰਧ ਰੱਖਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 15 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 485 ਫੁੱਲ ਪੈਦਾ ਕਰਦੇ ਹਨ। ਇਸ ਕਿਸਮ ਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 3.5 ਸੈ.ਮੀ. ਹੁੰਦਾ ਹੈ। ਇਸ ਕਿਸਮ ਨੂੰ ਕਾਂਟ-ਸ਼ਾਂਟ ਅਤੇ ਸਹਾਰੇ ਦੀ ਲੋੜ ਨਹੀਂ ਹੁੰਦੀ ਹੈ। ਇਹ ਕਿਸਮ ਪੱਕਣ ਤੋਂ ਬਾਅਦ 36 ਦਿਨਾਂ ਤੱਕ ਫੁੱਲ ਦਿੰਦੀ ਹੈ।

Ajay: ਇਸ ਕਿਸਮ ਦੇ ਫੁੱਲਾਂ ਦਾ ਆਕਾਰ ਦਰਮਿਆਨਾ ਹੁੰਦਾ ਹੈ, ਜੋ ਕਿ 116 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 55 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 79 ਫੁੱਲ ਪੈਦਾ ਕਰਦੇ ਹਨ। ਇਸ ਕਿਸਮ ਦੇ ਫੁੱਲ ਚਮਕੀਲੇ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਵਿਆਸ 8.18 ਸੈ.ਮੀ. ਹੁੰਦਾ ਹੈ। ਇਹ ਕਿਸਮ 37 ਦਿਨਾਂ ਤੱਕ ਫੁੱਲ ਦਿੰਦੀ ਹੈ।

Mother Teresa: ਇਹ ਦਰਮਿਆਨੇ ਆਕਾਰ ਦੀ ਐਨੀਮੋਨ ਸ਼੍ਰੇਣੀ ਦੀ ਕਿਸਮ ਹੈ, ਜੋ 102 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਦੇ ਪੌਦੇ ਦਾ ਕੱਦ 38 ਸੈ.ਮੀ. ਹੁੰਦਾ ਹੈ। ਇਸ ਕਿਸਮ ਦੇ ਪੌਦੇ ਲਗਭਗ 150 ਫੁੱਲ ਪੈਦਾ ਕਰਦੇ ਹਨ। ਇਸ ਕਿਸਮ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ, ਜੋ ਵਿਚਕਾਰ ਤੋਂ ਕਰੀਮ ਵਰਗੇ ਜਾਂ ਪੀਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਵਿਆਸ 5.5 ਸੈ.ਮੀ. ਹੁੰਦਾ ਹੈ। ਇਹ ਪਿਛੇਤੀ ਕਿਸਮ ਹੈ, ਜੋ ਦਸੰਬਰ-ਜਨਵਰੀ ਮਹੀਨੇ ਵਿੱਚ ਪੱਕਦੀ ਹੈ। ਇਸ ਕਿਸਮ ਨੂੰ ਕਾਂਟ-ਸ਼ਾਂਟ ਅਤੇ ਸਹਾਰੇ ਦੀ ਲੋੜ ਨਹੀਂ ਹੁੰਦੀ ਹੈ।

ਹੋਰ ਕਿਸਮਾਂ: Kirti, Arka Swarna, Shanti, Y2K, Arka Ganga, Appu, Sadbhavana, Bindiya, MDU 1 (yellow colored flowers), Combaitore varieties such as CO 1 (yellow colored varieties) and CO 2 (purple colored flowers), Indira and Red Gold, Ravi Kiran, Akash, Yellow Start, Indira, Rakhee ਅਤੇ Chandrakand ਆਦਿ ਹੋਰ  ਰਾਜਾਂ ਵਿੱਚ ਵਰਤੀਆਂ ਜਾਣ ਵਾਲੀਆਂ ਕਿਸਮਾਂ ਹਨ।

ਖੇਤ ਦੀ ਤਿਆਰੀ

ਗੁਲਦਾਉਦੀ ਦੀ ਖੇਤੀ ਲਈ ਤਿਆਰ ਕੀਤੀ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਫਿਰ ਤਵੀਆਂ ਫੇਰੋ। ਵਹਾਈ ਸਮੇਂ 8-10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ।

ਬਿਜਾਈ

ਬਿਜਾਈ ਦਾ ਸਮਾਂ
ਫਰਵਰੀ-ਮਾਰਚ ਮਹੀਨੇ ਵਿੱਚ ਗੰਢੀਆਂ ਦੀ ਬਿਜਾਈ ਕਰੋ ਅਤੇ ਸਿਰ੍ਹੇ ਤੋਂ ਕੱਟੇ ਭਾਗਾਂ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ।

ਫਾਸਲਾ
ਕਤਾਰਾਂ ਅਤੇ ਪੌਦਿਆਂ ਵਿੱਚਲਾ ਫਾਸਲਾ 30X30 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਪੋਲੀਥੀਨ ਬੈਗਾਂ ਵਿੱਚ 1-2 ਸੈ.ਮੀ. ਡੂੰਘਾਈ ਤੇ ਬਿਜਾਈ ਕਰੋ।

ਪ੍ਰਜਣਨ

ਗੁਲਦਾਉਦੀ ਦਾ ਪ੍ਰਜਣਨ ਮੁੱਖ ਤੌਰ 'ਤੇ ਜੜ੍ਹਾਂ ਦੀਆਂ ਗੰਢਾਂ ਅਤੇ ਤਣੇ ਦੇ ਸਿਰ੍ਹੇ ਤੋਂ ਕੱਟੇ ਭਾਗ ਦੁਆਰਾ ਕੀਤਾ ਜਾਂਦਾ ਹੈ। ਤਣੇ ਦਾ ਭਾਗ ਕੱਟਣ ਵਾਲੀ ਵਿਧੀ ਵਿੱਚ ਤੰਦਰੁਸਤ ਪੌਦੇ ਦਾ ਜ਼ਮੀਨ ਤੋਂ 4-5 ਸੈ.ਮੀ. ਦੀ ਉੱਚਾਈ ਤੋਂ ਮੱਧ-ਅੰਤ ਜੂਨ ਮਹੀਨੇ ਵਿੱਚ ਭਾਗ ਕੱਟ ਲਿਆ ਜਾਂਦਾ ਹੈ। ਕੱਟਣ ਤੋਂ ਬਾਅਦ ਇਸ ਭਾਗ ਨੂੰ ਸੈਰੇਸਨ 0.2% ਜਾਂ ਕਪਤਾਨ 0.2% ਨਾਲ ਸੋਧੋ ਅਤੇ ਫਿਰ ਬੀਜੋ। ਗੰਢਾਂ ਵਾਲੀ ਵਿਧੀ ਵਿੱਚ ਤਣੇ ਨੂੰ ਜ਼ਮੀਨ ਤੋਂ ਥੋੜੀ ਉੱਚਾਈ 'ਤੇ ਕੱਟ ਲਿਆ ਜਾਂਦਾ ਹੈ। ਇਸ ਨਾਲ ਗੰਢਾਂ ਦਾ ਵਿਕਾਸ ਹੁੰਦਾ ਹੈ। ਫਿਰ ਗੰਢਾਂ ਨੂੰ ਮੁੱਖ ਪੌਦੇ ਤੋਂ ਵੱਖ ਕਰ ਲਿਆ ਜਾਂਦਾ ਹੈ ਅਤੇ ਤਿਆਰ ਕੀਤੇ ਬੈੱਡਾਂ 'ਤੇ ਬੀਜ ਦਿੱਤਾ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਲਈ 45,000 ਪੌਦਿਆਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਕੱਟੇ ਹੋਏ ਭਾਗਾਂ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਾਂ ਉਖੇੜਾ ਰੋਗ ਤੋਂ ਬਚਾਉਣ ਲਈ ਸੈਰੇਸਨ 0.2% ਜਾਂ ਕਪਤਾਨ 0.2% ਨਾਲ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
160 500 133

 
ਯੂਰੀਆ 160 ਕਿਲੋ, ਸਿੰਗਲ ਸੁਪਰ ਫਾਸਫੇਟ 500 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 133 ਕਿਲੋ ਪ੍ਰਤੀ ਵਿੱਚ ਆਖਰੀ ਵਾਹੀ ਸਮੇਂ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ 2-3 ਹੱਥੀਂ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 4 ਹਫਤੇ ਬਾਅਦ ਕਰੋ।

ਸਿੰਚਾਈ

ਸਿੰਚਾਈ ਦੀ ਆਵਰਤੀ ਫਸਲ ਦੇ ਵਿਕਾਸ, ਮੌਸਮ ਅਤੇ ਮਿੱਟੀ 'ਤੇ ਨਿਰਭਰ ਕਰਦੀ ਹੈ। ਇਸ ਫਸਲ ਨੂੰ ਚੰਗੇ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਮੁੱਖ ਤੌਰ 'ਤੇ ਸਿੰਚਾਈ ਪਹਿਲੇ ਮਹੀਨੇ ਵਿੱਚ ਹਫਤੇ 'ਚ ਦੋ ਵਾਰੀ ਅਤੇ ਬਾਕੀ ਸਿੰਚਾਈਆਂ ਹਫਤੇ ਦੇ ਫਾਸਲੇ 'ਤੇ ਕੀਤੀਆਂ ਜਾਂਦੀਆਂ ਹਨ।

ਪੌਦੇ ਦੀ ਦੇਖਭਾਲ

चेपा
  • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਜ਼ਿਆਦਾਤਰ ਫੁੱਲ ਨਿਕਲਣ ਸਮੇਂ ਆਉਂਦੇ ਹਨ। ਇਹ ਡੰਡੀਆਂ, ਤਣੇ, ਫੁੱਲਾਂ ਅਤੇ ਕਲੀਆਂ ਦਾ ਰਸ ਚੂਸਦੇ ਹਨ।

ਇਨ੍ਹਾਂ ਦਾ ਹਮਲਾ ਦਿਖੇ ਤਾਂ ਰੋਗੋਰ 30 ਈ ਸੀ ਜਾਂ ਮੈਟਾਸਿਸਟੋਕਸ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਪੌਦੇ ਦਾ ਟਿੱਡਾ

ਪੌਦੇ ਦਾ ਟਿੱਡਾ: ਜੇਕਰ ਇਸਦਾ ਹਮਲਾ ਦਿਖੇ ਤਾਂ ਰੋਗੋਰ 30 ਈ ਸੀ 2 ਮਿ.ਲੀ. ਜਾਂ ਪ੍ਰੋਫੈੱਨੋਫੋਸ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਬਿਹਾਰੀ ਸੁੰਡੀ ਅਤੇ ਅਮਰੀਕਨ ਸੁੰਡੀ

ਬਿਹਾਰੀ ਸੁੰਡੀ ਅਤੇ ਅਮਰੀਕਨ ਸੁੰਡੀ: ਬਿਹਾਰੀ ਸੁੰਡੀ ਮੁੱਖ ਤੌਰ ਤੇ ਪੌਦੇ ਦੇ ਪੱਤੇ ਖਾਂਦੀ ਹੈ, ਜਦਕਿ ਅਮਰੀਕਨ ਸੁੰਡੀ ਕਲੀਆਂ ਅਤੇ ਫੁੱਲਾਂ ਨੂੰ ਖਾਂਦੀ ਹੈ।

ਬਿਹਾਰੀ ਸੁੰਡੀ ਦੀ ਰੋਕਥਾਮ ਲਈ ਏਕਾਲੱਕਸ(ਕੁਇਨਲਫੋਸ) 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ ਅਤੇ ਅਮਰੀਕਨ ਸੁੰਡੀ ਦੀ ਰੋਕਥਾਮ ਲਈ ਨੁਵਾਕਰੋਨ(ਡਾਈਕਲੋਰਵੋਸ) 2-3 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਪੱਤਿਆਂ ਤੇ ਕਾਲੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਕਾਲੇ ਧੱਬੇ: ਇਹ ਬਿਮਾਰੀ ਸੈਪਟੋਰੀਆ ਕਰਿਸੈਂਥੇਮੈਲਾ ਅਤੇ ਐੱਸ. ਓਬਿਸਾ ਕਾਰਨ ਹੁੰਦੀ ਹੈ। ਇਸ ਨਾਲ ਪੱਤਿਆਂ ਤੇ ਸਲੇਟੀ-ਭੂਰੇ ਰੰਗ ਦੇ ਗੋਲ ਧੱਬੇ ਬਣ ਜਾਂਦੇ ਹਨ। ਫਿਰ ਪੱਤੇ ਪੂਰੀ ਤਰ੍ਹਾਂ ਪੀਲੇ ਪੈ ਜਾਂਦੇ ਹਨ ਅਤੇ ਨਸ਼ਟ ਹੋ ਜਾਂਦੇ ਹਨ।

ਇਸਦੀ ਰੋਕਥਾਮ ਲਈ ਜ਼ਿਨੇਬ ਜਾਂ ਡਾਈਥੇਨ ਐੱਮ-45 @400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

ਸੋਕਾ

ਸੋਕਾ: ਇਸ ਨਾਲ ਪੱਤੇ ਭੂਰੇ ਅਤੇ ਪੀਲੇ ਰੰਗ ਦੇ ਹੋ ਜਾਂਦੇ ਹਨ, ਜੋ ਬਾਅਦ ਵਿੱਚ ਪੂਰੀ ਤਰ੍ਹਾਂ ਮਰ ਜਾਂਦੇ ਹਨ।

ਇਸਦੀ ਰੋਕਥਾਮ ਲਈ ਡਾਈਥੇਨ ਐੱਮ-45 @400 ਗ੍ਰਾਮ ਪ੍ਰਤੀ ਏਕੜ  ਦੀ ਸਪਰੇਅ 15 ਦਿਨਾਂ ਦੇ ਫਾਸਲੇ ਤੇ ਕਰੋ।

ਪੱਤਿਆਂ ਦੇ ਸਫੇਦ ਧੱਬੇ

ਪੱਤਿਆਂ \ਤੇ ਸਫੇਦ ਧੱਬੇ: ਇਹ ਬਿਮਾਰੀ ਓਇਡੀਅਮ ਕਰਿਸੈਂਥੇਮੀ ਕਾਰਨ ਹੁੰਦੀ ਹੈ। ਇਸ ਬਿਮਾਰੀ ਨਾਲ ਪੱਤਿਆਂ ਅਤੇ ਤਣਿਆਂ \ਤੇ ਚਿੱਟੇ ਪਾਊਡਰ ਵਾਲੇ ਧੱਬੇ ਬਣ ਜਾਂਦੇ ਹਨ।

ਇਸਦੀ ਰੋਕਥਾਮ ਲਈ, ਕੇਰਾਥੇਨ 40 ਈ ਸੀ 0.5% ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਇਸਦੇ ਫੁੱਲ ਮੁੱਖ ਤੌਰ 'ਤੇ ਬਿਜਾਈ ਤੋਂ 5-6 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਸਦੀ ਤੁੜਾਈ ਅਕਤੂਬਰ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਪੂਰੀ ਤਰ੍ਹਾਂ ਖਿਲੇ ਹੋਏ ਫੁੱਲਾਂ ਨੂੰ ਸਵੇ ਦੇ ਸਮੇਂ ਤੋੜਿਆ ਜਾਂਦਾ ਹੈ। ਤੋੜੇ ਗਏ ਫੁੱਲਾਂ ਨੂੰ ਬਾਂਸ ਦੀਆਂ ਟੋਕਰੀਆਂ ਵਿੱਚ ਪੈਕ ਕਰਕੇ ਦੂਰੀ ਵਾਲੇ ਸਥਾਨਾਂ 'ਤੇ ਜਾਂ ਵੇਚਣ ਲਈ ਭੇਜ ਦਿੱਤਾ ਜਾਂਦਾ ਹੈ। ਇਸ ਫਸਲ ਦੀ ਔਸਤਨ ਪੈਦਾਵਾਰ 15-50 ਕੁਇੰਟਲ ਫੁੱਲ ਪ੍ਰਤੀ ਏਕੜ ਹੁੰਦੀ ਹੈ।