ਸ਼ਹਿਦ ਦੀ ਬਿਜਾਈ

ਆਮ ਜਾਣਕਾਰੀ

ਸ਼ਹਿਦ ਇੱਕ ਸਲਾਨਾ ਜੜੀ ਬੂਟੀ ਹੈ ਜਿਸ ਦਾ ਕੱਦ 80-120 ਹੁੰਦਾ ਹੈ ਇਸ ਨੂੰ ਕੱਨੜਾ ਵਿੱਚ ਮਧੂਗੀੜਾ ਵੀ ਕਿਹਾ ਜਾਂਦਾ ਹੈ । ਇਹ  ਐਪਆਸਿਆਈ ਫੈਮਿਲੀ ਨਾਲ ਸਬੰਧ ਰੱਖਦਾ ਹੈ । ਇਹ ਆਮ ਤੌਰ ਤੇ ਦਵਾਈਆਂ ਬਣਾਉਣ ਲਈ ਵਰਤਿਆਂ ਜਾਂਦਾ ਹੈ। ਇਸ ਵਿੱਚ ਐਕਜ਼ੈਂਥੋਟੋਕਸਿਨ ਪਦਾਰਥ ਪਾਇਆ ਜਾਂਦਾ ਹੈ ਜੋ ਕਿ ਵਿਟੀਲਿਗੋ ਵਰਗੀਆਂ ਚਮੜੀ ਦੀਆਂ ਬਿਮਾਰੀਆਂ ਦੇ ਇਲਾਜ ਲਈ  ਵਰਤਿਆਂ ਜਾਂਦਾ ਹੈ।ਇਸ ਦੀ ਹੌਂਦ ਮਿਸਰ ਦੇਸ਼ ਵਿੱਚ ਹੋਈ ਸੀ ਅਤੇ ਭਾਰਤ ਵਿੱਚ ਪਹਿਲੀ ਵਾਰ ਇਸ ਦੀ ਸ਼ੁਰੂਆਤ 1955 ਵਿੱਚ ਹੋਈ ਸੀ।  ਇਸ ਦੀ ਖੇਤੀ ਹਿਮਾਚਲ ਪ੍ਰਦੇਸ਼,ਉੱਤਰ ਪ੍ਰਦੇਸ਼, ਗੁਜ਼ਰਾਤ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਸਫਲਤਾਪੂਰਵਕ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    28-32°C
  • Season

    Rainfall

    50-75mm
  • Season

    Sowing Temperature

    28-32°C
  • Season

    Harvesting Temperature

    30-32°C
  • Season

    Temperature

    28-32°C
  • Season

    Rainfall

    50-75mm
  • Season

    Sowing Temperature

    28-32°C
  • Season

    Harvesting Temperature

    30-32°C
  • Season

    Temperature

    28-32°C
  • Season

    Rainfall

    50-75mm
  • Season

    Sowing Temperature

    28-32°C
  • Season

    Harvesting Temperature

    30-32°C
  • Season

    Temperature

    28-32°C
  • Season

    Rainfall

    50-75mm
  • Season

    Sowing Temperature

    28-32°C
  • Season

    Harvesting Temperature

    30-32°C

ਮਿੱਟੀ

ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਵਧੀਆ ਪੈਦਾਵਾਰ ਲਈ ਵਧੀਆ ਨਿਕਾਸ ਵਾਲੀ ਰੇਤਲੀ ਤੋਂ ਚੀਕਣੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Local: ਇਸ ਕਿਸਮ ਦਾ ਔਸਤਨ ਕੱਦ 150 ਸੈ:ਮੀ:ਹੁੰਦਾ ਹੈ ਅਤੇ  ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਬਿਜਾਈ ਤੋਂ 180 -185 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੇ ਫੁੱਲਾਂ ਵਿੱਚ ਰਸ ਦੀ ਮਾਤਰਾ ਕਾਫੀ ਹੁੰਦੀ ਹੈ ਜੋ ਕਿ ਸ਼ਹਿਦ ਦੀਆ ਮੱਖੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਖੇਤ ਦੀ ਤਿਆਰੀ

ਨਰਸਰੀ ਸਤੰਬਰ ਦੇ ਮਹੀਨੇ ਤਿਆਰ ਕੀਤੀ ਜਾਂਦੀ ਹੈ । ਨਰਸਰੀ ਤਿਆਰ ਕਰਨ ਲਈ 15 ਰੇੜੇ ਗਾਂ ਦੇ ਗੋਹੇ ਦੇ ਪ੍ਰਤੀ ਏਕੜ ਮਿਲਾਉ। 8 x 1.25 ਮੀਟਰ ਆਕਾਰ ਦੇ ਸੁਵਿਧਾਜਨਕ ਬੈੱਡ ਬਣਾਉ। ਇੱਕ ਏਕੜ ਬਿਜਾਈ ਲਈ ਲੱਗਭੱਗ 8 ਬੈੱਡਾਂ ਦੀ ਜਰੂਰਤ ਹੁੰਦੀ ਹੈ। ਹਰ ਬੈੱਡ ਦੇ ਆਲੇ ਦੁਆਲੇ ਪਾਣੀ ਦੇ ਨਿਕਾਸ ਦੇ ਸਾਧਨ ਵਰਗੇ ਸਿੰਚਾਈ ਦੇ ਸਾਧਨ ਲਗਾਓ।  ਹਰ ਬੈੱਡ ਦੀ ਮਿੱਟੀ ਵਿੱਚ 80 ਗ੍ਰਾਮ ਯੂਰੀਆ ਅਤੇ 150 ਗ੍ਰਾਮ ਸਿੰਗਲ ਸੁਪਰ ਫਾਸਫੇਟ ਪਾਉ। ਹਰ ਬੈੱਡ ਤੇ 50 ਗ੍ਰਾਮ ਬੀਜ ਬੀਜੋ ਅਤੇ ਉਹਨਾਂ ਨੂੰ ਗਲੀ ਸੜੀ ਰੂੜੀ ਦੀ ਖਾਦ ਨਾਲ ਢੱਕ ਦਿਉੇ। ਬਿਜਾਈ ਤੋਂ 60-70 ਦਿਨਾਂ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਸ਼ਹਿਦ ਦੇ ਪੌਦੇ ਦੀ ਨਰਸਰੀ ਤਿਆਰ ਕਰਨ ਲਈ ਸਤੰਬਰ ਦਾ ਮਹੀਨਾ ਸਹੀ ਮੰਨਿਆਂ ਜਾਂਦਾ ਹੈ।

ਫਾਸਲਾ
ਪਨੀਰੀ ਲਗਾਉਣ ਲਈ ਕਤਾਰ ਤੋਂ ਕਤਾਰ ਦਾ ਫਾਸਲਾ 60 ਸੈ:ਮੀ: ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ।

ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ 2-3 ਸੈ਼:ਮੀ: ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ
ਸ਼ਹਿਦ ਦੇ ਪੌਦਿਆਂ ਨੂੰ ਸਿੱਧੇ ਤੌਰ ਤੇ ਬੀਜਾਂ ਰਾਹੀ ਬੀਜ ਕੇ ਜਾਂ ਪਹਿਲਾਂ ਨਰਸਰੀ ਤਿਆਰ ਕਰ ਕੇ ਫਿਰ ਬਿਜਾਈ ਤੋਂ 60-70 ਬਾਅਦ ਇਸ ਦੀ ਪਨੀਰੀ ਲਗਾਈ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿਚ ਪਨੀਰੀ ਲਗਾਉਣ ਲਈ 400 ਗ੍ਰਾਮ ਬੀਜਾਂ ਦੀ ਜਰੂਰਤ ਹੁੰਦੀ ਹੈ।

ਖਾਦਾਂ

ਨਾਈਟ੍ਰੋਜਨ 25 ਕਿਲੋ (55  ਕਿਲੋ ਯੂਰੀਆ ) ਨੂੰ 2 ਜਾਂ 3 ਹਿੱਸਿਆਂ ( ਬਿਜਾਈ ਵੇਲੇ, ਬਿਜਾਈ ਤੋਂ 30 ਦਿਨ ਬਾਅਦ ਅਤੇ ਫੁੱਲ ਆਉਣ ਦੇ ਸਮੇਂ )  ਵਿੱਚ ਵੰਡ ਕੇ ਮਿੱਟੀ ਦੇ ਉਪਜਾਊਪਣ ਦੇ ਹਿਸਾਬ ਨਾਲ ਪਾਓ।

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
55 Apply if deficiency observed Apply if deficiency observed

 

ਤੱਤ ( ਕਿਲੋ ਪ੍ਰਤੀ ਏਕੜ)

NITORGEN PHOSPHORUS POTASH
25 -

-

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ ਮੁਕਤ ਰੱਖਣ ਲਈ 2-3 ਗੋਡੀਆਂ ਦੀ ਜਰੂਰਤ ਹੁੰਦੀ ਹੈ।

ਸਿੰਚਾਈ

ਸ਼ੁਰੂਆਤੀ ਸਮੇਂ ਵਿੱਚ ਤੁਰੰਤ ਇੱਕ ਹਲਕੀ ਸਿੰਚਾਈ ਕਰੋ। ਇਹ ਨਵੇ ਪੌਦਿਆਂ ਦੇ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ।
 

ਫਸਲ ਦੀ ਕਟਾਈ

ਫਸਲ ਮਈ ਦੇ ਪਹਿਲੇ ਹਫਤੇ ਤਿਆਰ ਹੋ ਜਾਂਦੀ ਹੈ। ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋ ਫੁੱਲਾਂ ਦੇ ਉੱਪਰਲੇ ਭਾਗ ਦਾ ਰੰਗ ਹਰੇ ਤੋਂ ਹਲਕਾ ਪੀਲਾ ਹੋਂ ਜਾਂਦਾ ਹੈ। ਇਸ ਦੀ ਕਟਾਈ ਸਹੀ ਸਮੇਂ ਤੇ ਕਰਨੀ ਚਾਹੀਦੀ ਹੈ , ਜੇਕਰ ਕਟਾਈ ਦੇਰੀ ਨਾਲ ਕੀਤੀ ਜਾਵੇ ਤਾਂ ਇਸ ਨਾਲ ਫੁੱਲਾਂ ਦੇ ਝੜਨ ਦਾ ਡਰ ਰਹਿੰਦਾ ਹੈ। ਕਟਾਈ ਸਵੇਰ ਦੇ ਸਮੇਂ ਕਰੋ। ਬੀਜ ਦਾ ਝਾੜ 4-5 ਕੁਇੰਟਲ ਪ੍ਰਤੀ ਏਕੜ ਹੋਣਾ ਚਾਹੀਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare