ਆਮ ਜਾਣਕਾਰੀ
ਭਾਰਤ ਵਿੱਚ ਇਸਨੂੰ ਮੁੱਖ ਤੌਰ ਤੇ ਲੁਕਾਟ ਜਾਂ ਲੁਗਾਠ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਊਸ਼ਣਕਟਬੰਦੀ ਫਲ ਦਾ ਰੁੱਖ ਹੈ। ਇਹ 5-6 ਮੀਟਰ ਕੱਦ ਪ੍ਰਾਪਤ ਕਰਦਾ ਹੈ ਤੇ ਇਸ ਦਾ ਅਕਾਰ ਫੈਲਣ ਵਾਲਾ ਹੁੰਦਾ ਹੈ । ਇਸ ਫਲ ਦਾ ਮੂ਼ਲ ਸਥਾਨ ਕੇਂਦਰੀ ਪੂਰਬੀ ਚੀਨ ਹੈ ਅਤੇ ਇਹ ਮੁੱਖ ਤੌਰ ‘ਤੇ ਤਾਈਵਾਨ, ਕੋਰੀਆ, ਚੀਨ , ਜਪਾਨ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਭਾਰਤ ਵਿੱਚ ਲੁਕਾਟ ਦੀ ਖੇਤੀ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਅਸਾਮ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਸਰੀਰਿਕ ਲਾਭ ਵੀ ਹਨ, ਜਿਵੇਂ ਚਮੜੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਨਜ਼ਰ ਵਿੱਚ ਸੁਧਾਰ ਕਰਦਾ ਹੈ, ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ ਅਤੇ ਖੂਨ ਵਧਾਉਂਦਾ ਹੈ। ਇਹ ਦੰਦਾਂ ਅਤੇ ਹੱਡੀਆਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰਦਾ ਹੈ।
ਪੰਜਾਬ ਵਿੱਚ ਇਸ ਨੂੰ ਮੁੱਖ ਤੌਰ ਤੇ ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਉਗਾਇਆ ਜਾਂਦਾ ਹੈ। ਇਹ ਫਲ ਮੁੱਖ ਤੌਰ ‘ਤੇ ਮਾਰਚ ਅਖੀਰ ਤੋਂ ਅਪ੍ਰੈਲ ਵਿੱਚ ਪੱਕ ਜਾਂਦੇ ਹਨ ਅਤੇ ਇਸ ਦੀ ਵਧੀਆ ਕੀਮਤ ਹੁੰਦੀ ਹੈ।