ਆਮ ਜਾਣਕਾਰੀ
ਸ਼ਹਿਤੂਤ ਦੇ ਰੁੱਖ ਦਾ ਬੋਟੈਨੀਕਲ ਨਾਮ ਮੋਰੱਸ ਐਲਬਾ ਹੈ। ਸ਼ਹਿਤੂਤ ਦੇ ਪੱਤਿਆਂ ਦੀ ਮੁੱਖ ਵਰਤੋਂ ਰੇਸ਼ੇ ਦੇ ਕੀੜੇ ਦੀ ਖੁਰਾਕ ਦੇ ਤੌਰ 'ਤੇ ਕੀਤੀ ਜਾਂਦੀ ਹੈ। ਸ਼ਹਿਤੂਤ ਤੋਂ ਬਹੁਤ ਸਾਰੀਆਂ ਦਵਾਈਆਂ ਜਿਵੇਂ ਕਿ ਬਲੱਡ ਟੋਨਿਕ, ਚੱਕਰ ਆਉਣ, ਕਬਜ਼, ਕੰਨਾਂ ਦੀ ਬਿਮਾਰੀ, ਪਿਛਾਬ ਦੀ ਬਿਮਾਰੀ ਆਦਿ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਸਦੀ ਵਰਤੋਂ ਫਲਾਂ ਦੇ ਜੂਸ ਲਈ ਵੀ ਕੀਤੀ ਜਾਂਦੀ ਹੈ, ਜੋ ਕਿ ਕੋਰੀਆ, ਜਪਾਨ ਅਤੇ ਚੀਨ ਵਿੱਚ ਬਹੁਤ ਪ੍ਰਸਿੱਧ ਹੈ। ਇਹ ਇੱਕ ਸਦਾਬਹਾਰ ਪੌਦਾ ਹੈ, ਜਿਸ ਦਾ ਔਸਤਨ ਕੱਦ 40-60 ਫੁੱਟ ਹੁੰਦਾ ਹੈ। ਇਸਦੇ ਫੁੱਲਾਂ ਦੇ ਨਾਲ-ਨਾਲ ਹੀ ਜਾਮਣੀ-ਕਾਲੇ ਰੰਗ ਦੇ ਫਲ ਹੁੰਦੇ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸ਼ਹਿਤੂਤ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।