ਆਮ ਜਾਣਕਾਰੀ
ਸਫੇਦ ਮੁਸਲੀ ਦਾ ਬੋਟੈਨੀਕਲ ਨਾਮ ਕਲੋਰੋਫਾਈਟਮ ਬੋਰਿਵੀਲਿਅਨੱਮ ਹੈ। ਇਸ ਦੀਆਂ ਜੜ੍ਹਾਂ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਸਲਾਨਾ ਜੜ੍ਹੀ-ਬੂਟੀ ਹੈ, ਜਿਸ ਦਾ ਔਸਤਨ ਕੱਦ 1-1.5 ਫੁੱਟ ਹੁੰਦਾ ਹੈ। ਇਸਦੇ ਫੁੱਲ ਤਾਰੇ ਦੇ ਆਕਾਰ ਵਰਗੇ, 2 ਸੈ.ਮੀ. ਲੰਬੇ ਅਤੇ ਪੀਲੇ ਜਾਂ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਹਰੇ ਤੋਂ ਪੀਲੇ ਰੰਗ ਦੇ ਹੁੰਦੇ ਹਨ ਅਤੇ ਮੁੱਖ ਤੌਰ 'ਤੇ ਜੁਲਾਈ-ਦਸੰਬਰ ਵਿੱਚ ਲਗਦੇ ਹਨ। ਇਸ ਦੀਆਂ ਜੜ੍ਹਾਂ ਗੁੱਛੇ ਅਤੇ ਕਾਲੇ ਬੀਜਾਂ ਵਾਲੀਆਂ ਹੁੰਦੀਆਂ ਹਨ। ਇਹ ਮੁੱਖ ਤੌਰ 'ਤੇ ਊਸ਼ਣ ਅਤੇ ਉਪ-ਊਸ਼ਣ ਅਫਰੀਕਾ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਅਸਾਮ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਸਫੇਦ ਮੁਸਲੀ ਉਗਾਉਣ ਵਾਲੇ ਮੁੱਖ ਖੇਤਰ ਹਨ।