Punjab MACS Purple: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ। ਇਹ ਕਿਸਮ ਵਿੱਚ ਐਂਥੋਸਿਆਨਿਨਸ ਉੱਚ ਮਾਤਰਾ ਵਿੱਚ ਹੁੰਦਾ ਹੈ। ਇਸਦਾ ਫਲ ਬੀਜ ਵਾਲਾ ਹੁੰਦਾ ਹੈ। ਇਸਦੇ ਫਲ ਮੱਧਮ ਆਕਾਰ ਦੇ ਅਤੇ ਪੱਕਣ ਸਮੇਂ ਜਾਮਣੀ ਰੰਗ ਦੇ ਹੁੰਦੇ ਹਨ। ਇਸਦੇ ਗੁੱਛੇ ਮੱਧਿਅਮ ਅਤੇ ਢਿੱਲੇ ਹੁੰਦੇ ਹਨ। ਇਹ ਕਿਸਮ ਜੂਨ ਦੇ ਪਹਿਲੇ ਮਹੀਨੇ ਵਿੱਚ ਪੱਕਦੀ ਹੈ। ਇਹ ਕਿਸਮ ਜੂਸ ਅਤੇ ਨੈੱਕਟਰ ਬਣਾਉਣ ਲਈ ਚੰਗੀ ਹੈ।
Perlette: ਇਹ ਕਿਸਮ 1967 ਵਿੱਚ ਜਾਰੀ ਕੀਤੀ ਗਈ ਹੈ। ਇਹ ਕਿਸਮ ਉੱਚ ਪੈਦਾਵਾਰ ਵਾਲੀ ਹੈ, ਜਿਸਦੇ ਗੁੱਛੇ ਵੱਡੇ ਤੋਂ ਮੱਧਮ ਆਕਾਰ ਦੇ, ਅੰਗੂਰ ਮੱਧਮ ਆਕਾਰ ਦੇ ਹੁੰਦੇ ਹਨ, ਜਿਨ੍ਹਾਂ ਦੀ ਸੁਗੰਧ ਹਲਕੀ, ਆਕਾਰ ਗੋਲ, ਛਿਲਕੇ ਪਤਲੇ, ਗੁੱਦਾ ਮਿੱਠਾ ਅਤੇ ਸਖਤ ਹੁੰਦਾ ਹੈ। ਇਸ ਵਿੱਚ TSS. ਦੀ ਮਾਤਰਾ 16-18% ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 25 ਕਿਲੋ ਪ੍ਰਤੀ ਵੇਲ ਹੁੰਦਾ ਹੈ।
Beauty Seedless: ਇਹ ਕਿਸਮ 1968 ਵਿੱਚ ਜਾਰੀ ਕੀਤੀ ਗਈ। ਇਹ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਵਧੀਆ ਪੈਦਾਵਾਰ ਦਿੰਦੇ ਹਨ। ਇਸ ਦੇ ਗੁੱਛੇ ਮੱਧਮ ਆਕਾਰ ਦੇ ਹੁੰਦੇ ਹਨ, ਜੋ ਪੂਰੀ ਤਰ੍ਹਾਂ ਭਰੇ ਹੁੰਦੇ ਹਨ। ਇਸਦੇ ਫਲ ਬੀਜ ਤੋਂ ਬਿਨਾਂ, ਮੱਧਮ ਆਕਾਰ ਦੇ ਅਤੇ ਨੀਲੇ-ਕਾਲੇ ਰੰਗ ਦੇ ਹੁੰਦੇ ਹਨ। ਫਲਾਂ ਵਿੱਚ TSS ਦੀ ਮਾਤਰਾ 16-18% ਹੁੰਦੀ ਹੈ। ਇਸ ਦੇ ਫਲ਼ ਜੂਨ ਦੇ ਪਹਿਲੇ ਹਫਤੇ ਪੱਕ ਜਾਂਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕਿਲੋਗ੍ਰਾਮ ਪ੍ਰਤੀ ਵੇਲ ਹੁੰਦੀ ਹੈ।
Flame Seedless: ਇਹ ਕਿਸਮ 2000 ਵਿੱਚ ਜਾਰੀ ਕੀਤੀ ਗਈ। ਇਸਦੇ ਗੁੱਛੇ ਮੱਧਮ ਸਮੂਹ, ਬੇਰੁੱਖੇ ਬੇਰ ਹਨ ਜੋ ਪੱਕੇ ਅਤੇ ਖਸਤਾ ਹਨ ਅਤੇ ਜ਼ਿਆਦਾਤਰ ਇਹ ਹਲਕੇ ਜਾਮਨੀ ਰੰਗ ਦੇ ਬਣ ਜਾਂਦੇ ਹਨ। ਇਸ ਵਿੱਚ 16-18% ਟੀ. ਐਸ. ਦੀ ਮਾਤਰਾ ਹੁੰਦੀ ਹੈ। ਇਹ ਕਿਸਮ ਜੂਨ ਦੇ ਦੂਜੇ ਹਫ਼ਤੇ ਵਿੱਚ ਪੱਕਦੀ ਹੈ।
Superior Seedless: ਇਸ ਕਿਸਮ ਦੀ ਵੇਲ ਦਰਮਿਆਨੀ ਫੈਲਣ ਵਾਲੀ ਹੁੰਦੀ ਹੈ। ਇਸਦੇ ਗੁੱਛੇ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਬੀਜ ਆਕਾਰ ਵਿੱਚ ਵੱਡੇ ਅਤੇ ਸੁਨਹਿਰੇ ਰੰਗ ਦੇ ਹੁੰਦੇ ਹਨ। ਫਲਾਂ ਵਿੱਚ ਸ਼ੂਗਰ ਦੀ ਮਾਤਰਾ 10.0% ਅਤੇ ਖੱਟਾਪਣ 0.51% ਹੁੰਦਾ ਹੈ। ਇਸਦੇ ਫਲ ਜੂਨ ਦੇ ਪਹਿਲੇ ਹਫਤੇ ਵਿੱਚ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 21.8 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
ਸੌਗੀ ਬਣਾਉਣ ਲਈ: Thompson Seedless, Black Sahebi
ਕੱਚੇ ਖਾਣ ਲਈ: Thompson Seedless, Beauty Seedless, Black Sahebi, Anab-e-Shahi
ਜੂਸ ਬਣਾਉਣ ਲਈ: Beauty Seedless, Black Prince
ਵਾਈਨ ਬਣਾਉਣ ਲਈ: Rangspray, Cholhu White, Cholhu Red
Perlette, Beauty Seedless, Delight, and Himred.
Thompson Seedless: ਇਸ ਕਿਸਮ ਦੇ ਗੁੱਛੇ ਵੱਡੇ,ਅੰਗੂਰ ਬਰਾਬਰ ਆਕਾਰ ਦੇ ਮੱਧਮ-ਲੰਬੇ, ਫਲ ਹਰੇ ਰੰਗ ਦੇ ਬੀਜ-ਮੁਕਤ, ਜੋ ਪੱਕਣ ਤੇ ਸੁਨਹਿਰੀ ਹੋ ਜਾਂਦੇ ਹਨ, ਸਖਤ ਅਤੇ ਵਧੀਆ ਸੁਆਦ ਵਾਲੇ ਹੁੰਦੇ ਹਨ। ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ।
Black Sahebi: ਇਸ ਕਿਸਮ ਦੇ ਫਲ ਜਾਮਨੀ ਰੰਗ ਦੇ, ਕੁਆਲਿਟੀ ਵਿੱਚ ਵਧੀਆ, ਗੁੱਛੇ ਚੰਗੇ, ਛਿਲਕ ਪਤਲੀ ਅਤੇ ਗੁੱਦਾ ਮਿੱਠਾ ਅਤੇ ਨਰਮ ਬੀਜਾਂ ਵਾਲਾ ਹੁੰਦਾ ਹੈ। ਇਸ ਕਿਸਮ ਦੇ ਫਲਾਂ ਨੂੰ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ। ਇਸ ਕਿਸਮ ਦੀ ਪੈਦਾਵਾਰ ਘੱਟ ਅਤੇ ਫਲਾਂ ਦਾ ਅਕਾਰ ਵੱਡਾ ਹੁੰਦਾ ਹੈ।
Anab-e-Shahi: ਇਸ ਕਿਸਮ ਦੇ ਗੁੱਛੇ ਭਰੇ ਹੋਏ ਅਤੇ ਅਕਾਰ ਵਿੱਚ ਦਰਮਿਆਨੇ ਤੋਂ ਵੱਡੇ ਹੁੰਦੇ ਹਨ। ਫਲਾਂ ਦਾ ਰੰਗ ਦੁੱਧੀਆ, ਛਿਲਕਾ ਪਤਲਾ, ਕੁਆਲਿਟੀ ਵਧੀਆ ਅਤੇ ਸੁਆਦੀ ਹੁੰਦੇ ਹਨ।
Black Prince: ਇਸ ਕਿਸਮ ਦੇ ਫਲ ਜਾਮਨੀ ਰੰਗ ਦੇ ਗੋਲ ਹੁੰਦੇ ਹਨ, ਜਿਸਦੀ ਛਿੱਲ ਪਤਲੀ, ਗੁੱਦਾ ਮਿੱਠਾ, ਬੀਜ ਨਰਮ, ਗੁੱਛੇ ਦਰਮਿਆਨੇ ਆਕਾਰ ਦੇ, ਘੱਟ ਸੰਘਣੇ ਹੁੰਦੇ ਹਨ। ਇਹ ਕਿਸਮ ਚੰਗੀ ਅਤੇ ਜਲਦੀ ਪੈਦਾਵਾਰ ਦਿੰਦੀ ਹੈ ਅਤੇ ਇਸ ਦੀ ਵਰਤੋਂ ਕੱਚੇ ਖਾਣ ਜਾਂ ਜੂਸ ਬਣਾਉਣ ਲਈ ਕੀਤੀ ਜਾਂਦੀ ਹੈ।