ਆਮ ਜਾਣਕਾਰੀ
ਇਹ ਹਰੀ ਖਾਦ ਲਈ ਜਿਆਦਾਤਾਰ ਵਰਤੀ ਜਾਣ ਵਾਲੀ ਫਸਲ ਹੈ । ਇਹ ਹਰ ਮੌਸਮ ਵਿੱਚ ਬੀਜ਼ੀ ਜਾ ਸਕਦੀ ਹੈ ਜਦੌ ਮਿੱਟੀ ਵਿੱਚ ਲੋੜੀਦੀ ਨਮੀ ਹੋਵੇ । ਇਹ ਸਿਰਫ ਜਮੀਨ ਦੀ ਹਾਲਤ ਹੀ ਨਹੀ ਸੁਧਾਰਦੀ ਬਲਕਿ ਨਾਈਟ੍ਰੋਜਨ ਦੀ ਕਮੀ ਵੀ ਪੂਰਾ ਕਰਦੀ ਹੈ।
ਇਹ ਹਰੀ ਖਾਦ ਲਈ ਜਿਆਦਾਤਾਰ ਵਰਤੀ ਜਾਣ ਵਾਲੀ ਫਸਲ ਹੈ । ਇਹ ਹਰ ਮੌਸਮ ਵਿੱਚ ਬੀਜ਼ੀ ਜਾ ਸਕਦੀ ਹੈ ਜਦੌ ਮਿੱਟੀ ਵਿੱਚ ਲੋੜੀਦੀ ਨਮੀ ਹੋਵੇ । ਇਹ ਸਿਰਫ ਜਮੀਨ ਦੀ ਹਾਲਤ ਹੀ ਨਹੀ ਸੁਧਾਰਦੀ ਬਲਕਿ ਨਾਈਟ੍ਰੋਜਨ ਦੀ ਕਮੀ ਵੀ ਪੂਰਾ ਕਰਦੀ ਹੈ।
ਇਹ ਹਰ ਤਰਾਂ ਦੀ ਮਿੱਟੀ ਤੇ ਉਗਾਈ ਜਾ ਸਕਦੀ ਹੈ । ਰੇਤਲੀਆ ਅਤੇ ਦਰਮਿਆਨੀਆ ਮਿੱਟੀਆ ਵਿੱਚ ਵਧੀਆ ਨਤੀਜੇ ਮਿਲਦੇ ਹਨ ।
ਜ਼ਮੀਨ ਨੂੰ ਮੌਨਸੂਨ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਹੋ ਅਤੇ ਭੁਰਭੁਰਾ ਕਰੋ। ਵਹਾਈ ਤੋਂ ਬਾਅਦ ਖੇਤ ਵਿੱਚੋਂ ਨਦੀਨਾਂ ਨੂੰ ਕੱਢ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ। ਫਿਰ ਖੇਤ ਵਿੱਚ 3-4 ਟਨ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਪਾਓ।
ਖਾਦਾਂ ( ਕਿਲੋ ਪ੍ਰਤੀ ਏਕੜ)
UREA | SSP | MURIATE OF POTASH |
- | 75 | # |
ਤੱਤ ( ਕਿਲੋ ਪ੍ਰਤੀ ਏਕੜ)
NITORGEN | PHOSPHORUS | POTASH |
- | 12 | # |
ਬਿਜਾਈ ਸਮੇ ਫਸਲ ਵਿੱਚ 12 ਕਿਲੋ ਫਾਸਫੋਰਸ ਤੱਤ ( 75 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਜੇਕਰ ਫਾਸਫੋਰਸ ਦਾ ਪਹਿਲਾ ਉਚਿਤ ਪ੍ਰਯੋਗ ਕੀਤਾ ਜਾ ਚੁੱਕਿਆ ਹੋਵੇ ਤਾਂ ਜੰਤਰ ਦੀ ਫਸਲ ਲਈ ਫਾਸਫੋਰਸ ਦੀ ਲੋੜ ਨਹੀ ਹੈ।
ਜਦੋਂ ਇਸ ਨੂੰ ਬੀਜ ਬਣਾਉਣ ਲਈ ਉਗਾਇਆ ਜਾਂਦਾ ਹੈ , ਉਦੋ ਬਿਜਾਈ ਤੋ ਇੱਕ ਮਹੀਨਾ ਬਾਅਦ ਗੋਡੀ ਕਰੋ।
ਹਰੀ ਖਾਦ ਲਈ ਬੀਜ਼ੀ ਫਸਲ ਨੂੰ ਗਰਮੀ ਵਿੱਚ ਲੋੜ ਅਨੁਸਾਰ 3 ਤੋ 4 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ।ਬੀਜ਼ ਲਈ ਬੀਜੀ ਫਸਲ ਨੂੰ ਫੁੱਲ ਪੈਣ ਤੇ ਬੀਜ਼ ਬਣਨ ਦੇ ਸਮੇ ਪਾਣੀ ਦੀ ਘਾਟ ਨਹੀ ਆਉਣੀ ਚਾਹੀਦੀ।
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ। ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ।
ਹਰੀ ਖਾਦ ਲਈ ਬੀਜ਼ੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਦੱਬ ਦਿਉ। ਬੀਜ ਬਣਾਉਣ ਲਈ ਬੀਜ਼ੀ ਫਸਲ ਬਿਜਾਈ ਅਨੁਸਾਰ ਅੱਧ ਅਕਤੂਬਰ ਤੋ ਨਵੰਬਰ ਤੱਕ ਤਿਆਰ ਹੋ ਜਾਂਦੀ ਹੈ।
1.Punjab Agricultural University Ludhiana
2.Department of Agriculture
3.Indian Agricultural Research Instittute, New Delhi
4.Indian Institute of Wheat and Barley Research
5.Ministry of Agriculture & Farmers Welfare
You have successfully login.
Your email and password is incorrect!