ਆਮ ਜਾਣਕਾਰੀ
ਇਹ ਇੱਕ ਬਹੁਤ ਹੀ ਮਹੱਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ, ਜਿਸਨੂੰ ਗ੍ਰੀਨ ਹਾਊਸ ਜਾਂ ਛਾਂ-ਦਾਰ ਨੈੱਟ ਹਾਊਸ ਵਿੱਚ ਉਗਾਇਆ ਜਾਂਦਾ ਹੈ। ਇਸਨੂੰ ਸਵੀਟ ਪੈੱਪਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਖਣਿਜਾਂ ਅਤੇ ਵਿਟਾਮਿਨ ਏ ਅਤੇ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸਦਾ ਕੱਦ 75 ਸੈ.ਮੀ. ਤੱਕ ਹੁੰਦਾ ਹੈ। ਇਸਦੇ ਛੋਟੇ-ਛੋਟੇ ਚਿੱਟੇ ਜਾਂ ਜਾਮਣੀ ਰੰਗ ਦੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਫਲ ਪੈਦਾ ਹੁੰਦਾ ਹੈ। ਖੁੱਲੇ ਖੇਤ ਵਿੱਚ ਇਸਦਾ ਔਸਤਨ ਝਾੜ 83-165 ਕਿਲੋ ਅਤੇ ਗ੍ਰੀਨ ਹਾਊਸ ਵਿੱਚ 415-500 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਗ੍ਰੀਨ ਹਾਊਸ ਵਿੱਚ ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਮੁੱਖ ਪ੍ਰਾਂਤ ਪੰਜਾਬ, ਬੰਗਲੌਰ, ਪੂਨੇ ਅਤੇ ਕਰਨਾਟਕ ਹਨ। ਕੇਰਲਾ, ਮਹਾਂਰਾਸ਼ਟਰ, ਗੁਜਰਾਤ, ਗੋਆ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਖੇਤਰਾਂ ਵਿੱਚ ਇਸਦੀ ਖੇਤੀ ਛੋਟੇ ਪੱਧਰ ਤੇ ਕੀਤੀ ਜਾਂਦੀ ਹੈ।