ਆਮ ਜਾਣਕਾਰੀ
ਇਸਨੂੰ ਮਿੱਠੀ ਜੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੀਆਂ ਜੜ੍ਹਾਂ ਤੋਂ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਮੁਲੱਠੀ ਤੋਂ ਤਿਆਰ ਦਵਾਈਆਂ ਦੀ ਵਰਤੋਂ ਚਮੜੀ ਰੋਗਾਂ, ਪੀਲੀਆ, ਅਲਸਰ, ਸੋਜ਼ਿਸ਼ ਆਦਿ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਇੱਕ ਸਦਾਬਹਾਰ ਝਾੜੀ ਹੁੰਦੀ ਹੈ, ਜਿਸਦਾ ਔਸਤਨ ਕੱਦ 1-2 ਮੀਟਰ ਹੁੰਦਾ ਹੈ। ਇਸਦੇ ਫੁੱਲ 0.8-1.2 ਸੈ.ਮੀ. ਲੰਬੇ ਅਤੇ ਜਾਮਨੀ ਤੋਂ ਪੀਲੇ-ਚਿੱਟੇ-ਨੀਲੇ ਰੰਗ ਦੇ ਹੁੰਦੇ ਹਨ। ਇਸਦੇ ਫਲ 2-3 ਲੰਬੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਾਰੇ ਬੀਜ ਹੁੰਦੇ ਹਨ। ਇਸਦੀਆਂ ਜੜ੍ਹਾਂ ਸੁਆਦ ਵਿੱਚ ਮਿੱਠੀਆਂ ਅਤੇ ਖੁਸ਼ਬੂ-ਰਹਿਤ ਹੁੰਦੀਆਂ ਹਨ। ਇਹ ਪੂਰੇ ਵਿਸ਼ਵ ਵਿੱਚ ਯੂਨਾਨ, ਚੀਨ, ਮਿਸਰ ਅਤੇ ਭਾਰਤ ਵਿੱਚ ਪਾਈ ਜਾਂਦੀ ਹੈ। ਇਸਦੇ ਮੂਲ ਸਥਾਨ ਏਸ਼ੀਆ ਅਤੇ ਦੱਖਣੀ ਯੂਰਪ ਦੇ ਖੇਤਰ ਹਨ। ਭਾਰਤ ਵਿੱਚ ਇਹ ਪੰਜਾਬ ਅਤੇ ਉਪ ਹਿਮਾਲਿਅਨ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।