ਆਮ ਜਾਣਕਾਰੀ
ਸੇਂਜੀ ਜਾਂ ਇੰਡੀਅਨ ਸਵੀਟ ਕਲੋਵਰ ਇੱਕ ਮਹੱਤਵਪੂਰਨ ਚਾਰੇ ਵਾਲੀ ਫਲੀਦਾਰ ਫਸਲ ਹੈ। ਇਹ ਪੀਲੇ ਅਤੇ ਚਿੱਟੇ ਰੰਗ ਦੀ ਕਿਸਮ ਹੈ, ਜੋ ਚਾਰੇ ਲਈ ਵਰਤੀ ਜਾਂਦੀ ਹੈ। ਇਸ ਵਿੱਚ 60% ਪਾਚਕ-ਤੱਤ ਅਤੇ 16.57% ਕੱਚੇ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ।
ਸੇਂਜੀ ਜਾਂ ਇੰਡੀਅਨ ਸਵੀਟ ਕਲੋਵਰ ਇੱਕ ਮਹੱਤਵਪੂਰਨ ਚਾਰੇ ਵਾਲੀ ਫਲੀਦਾਰ ਫਸਲ ਹੈ। ਇਹ ਪੀਲੇ ਅਤੇ ਚਿੱਟੇ ਰੰਗ ਦੀ ਕਿਸਮ ਹੈ, ਜੋ ਚਾਰੇ ਲਈ ਵਰਤੀ ਜਾਂਦੀ ਹੈ। ਇਸ ਵਿੱਚ 60% ਪਾਚਕ-ਤੱਤ ਅਤੇ 16.57% ਕੱਚੇ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ।
ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਦੋਮਟ ਤੋਂ ਭਾਰੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ।
Senji safed 76: ਇਹ ਚਿੱਟੇ ਫੁੱਲਾਂ ਵਾਲੀ ਕਿਸਮ ਹੈ ਅਤੇ ਇਸ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 128 ਕੁਇੰਟਲ ਪ੍ਰਤੀ ਏਕੜ ਏਕੜ ਹੈ।
YSL 106: ਇਹ ਪੀਲੇ ਫੁੱਲਾਂ ਵਾਲੀ ਕਿਸਮ ਹੈ ਅਤੇ ਇਸ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 128 ਕੁਇੰਟਲ ਪ੍ਰਤੀ ਏਕੜ ਹੈ।
ਹੋਰ ਰਾਜਾਂ ਦੀਆਂ ਕਿਸਮਾਂ
FOS 1: ਇਹ ਦਰਮਿਆਨੇ ਸਮੇਂ ਵਾਲੀ ਕਿਸਮ ਹੈ, ਜੋ ਕਿ ਬਿਮਾਰੀ-ਰਹਿਤ ਹੁੰਦੀ ਹੈ ਅਤੇ ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 76 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
HFWS 55: ਇਹ ਦਰਮਿਆਨੇ ਸਮੇਂ ਵਾਲੀ ਕਿਸਮ ਹੈ, ਜੋ ਕਿ ਬਿਮਾਰੀ-ਰਹਿਤ ਹੁੰਦੀ ਹੈ ਅਤੇ ਇਸਦੇ ਫੁੱਲ ਸਫੇਦ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 112 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸੇਂਜੀ ਦੀ ਖੇਤੀ ਲਈ ਖੇਤ ਦੀ ਇੱਕ ਵਾਰ ਵਹਾਈ ਕਾਫੀ ਹੁੰਦੀ ਹੈ। ਵਾਹੀ ਤੋਂ ਬਾਅਦ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ।
ਬਿਜਾਈ ਦਾ ਸਮਾਂ
ਵਾਈ ਐੱਸ ਐੱਲ ਕਿਸਮ ਦੀ ਬਿਜਾਈ ਦਾ ਉਚਿੱਤ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਆਖਰੀ ਹਫਤੇ ਤੱਕ ਹੁੰਦਾ ਹੈ। ਜਦਕਿ ਸੇਂਜੀ ਸਫੇਦ ਕਿਸਮ ਲਈ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਤੱਕ ਪੂਰੀ ਕਰ ਲਓ।
ਫਾਸਲਾ
ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।
ਬੀਜ ਦੀ ਡੂੰਘਾਈ
ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।
ਬਿਜਾਈ ਦਾ ਢੰਗ
ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਬਿਜਾਈ ਲਈ 15 ਕਿਲੋ ਛਿਲਕੇ ਵਾਲੇ ਬੀਜਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਬਾਅਦ ਇੱਕ ਹਲਕੀ ਸਿੰਚਾਈ ਕਰੋ।
ਖਾਦਾਂ(ਕਿਲੋ ਪ੍ਰਤੀ ਏਕੜ)
UREA | SSP | MURIATE OF POTASH |
- | 155 | - |
ਤੱਤ(ਕਿਲੋ ਪ੍ਰਤੀ ਏਕੜ)
NITROGEN | PHOSPHORUS | POTASH |
- | 25 | - |
ਬਿਜਾਈ ਸਮੇਂ ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 155 ਕਿਲੋ) ਪ੍ਰਤੀ ਏਕੜ ਪਾਓ।
ਵਧੀਆ ਵਿਕਾਸ ਲਈ ਇਸਨੂੰ ਕੁੱਲ 2-3 ਸਿੰਚਾਈਆਂ ਦੀ ਲੋੜ ਹੁੰਦੀ ਹੈ।
ਕੀੜੇ ਮਕੌੜੇ ਤੇ ਰੋਕਥਾਮ
ਭੂੰਡੀ: ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਲਾਥਿਆਨ 50 ਈ ਸੀ 400 ਮਿ.ਲੀ. ਨੂੰ ਪ੍ਰਤੀ 100-150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਕਾਲਾ ਚੇਪਾ: ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਲਾਥਿਆਨ 50 ਈ ਸੀ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਚਾਰੇ ਦੇ ਮੰਤਵ ਲਈ, ਇਸਦੀ ਕਟਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਸਮੇਂ ਕਰੋ। ਬੀਜ ਉਤਪਾਦਨ ਦੇ ਮੰਤਵ ਲਈ ਕਟਾਈ ਮਾਰਚ ਮਹੀਨੇ ਵਿੱਚ ਪੱਕਣ 'ਤੇ ਕਰੋ।
1.Punjab Agricultural University Ludhiana
2.Department of Agriculture
3.Indian Agricultural Research Instittute, New Delhi
4.Indian Institute of Wheat and Barley Research
5.Ministry of Agriculture & Farmers Welfare
You have successfully login.
Your email and password is incorrect!