ਤੋਰੀਏ ਦੀਆਂ ਕਿਸਮਾਂ
PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ। ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ। ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ।
TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।
TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ।
ਰਾਇਆ ਦੀਆਂ ਕਿਸਮਾਂ
RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ। ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ। ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ ਦੇ ਰੋਗ ਨੂੰ ਸਹਾਰਣਯੋਗ ਹੈ । ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।
ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ । ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ।
PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ। ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।
PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ। ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ।
RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ। ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ।
ਗੋਭੀ ਸਰੋਂ ਦੀਆਂ ਕਿਸਮਾਂ
GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ। ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ।
PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ।
Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ।
Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ। ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ । ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ। ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ । ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਭਾਰਤੀ ਸਰੋਂ ਦੀਆਂ ਕਿਸਮਾਂ
RH 0749: ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ। ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ। ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
RH 0406: ਇਹ ਬਰਾਨੀ ਖੇਤਰਾਂ ਵਿੱਚ ਲਗਾਉਣ ਯੋਗ ਕਿਸਮ ਹੈ ।ਇਹ 142-145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8.8 - 9.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
T 59 (Varuna): ਇਹ ਕਿਸਮ ਹਰ ਤਰਾਂ ਦੀ ਜਲਵਾਯੂ ਵਿੱਚ ੳਗਾਉਣ ਯੋਗ ਹੈ। ਇਹ 145-150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਵਿੱਚ 39% ਤੇਲ ਦੀ ਮਾਤਰਾ ਹੁੰਦੀ ਹੈ। ਇਸ ਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ
Pioneer 45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ । ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ। ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ । ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pioneer 45S35: ਇਹ ਵੱਧ ਝਾੜ ਵਾਲੀ ਅਤੇ ਅਗੇਤੀ ਪੱਕਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ । ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ।ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pusa Agrani: ਇਹ ਕਿਸਮ ਸਿੰਚਾਈ ਵਾਲੇ , ਜਲਦੀ ਅਤੇ ਦੇਰੀ ਨਾਲ ਬੀਜਣ ਵਾਲੇ ਖੇਤਰਾਂ ਵਿੱਚ ਬੀਜੀ ਜਾਂਦੀ ਹੈ। ਇਹ ਲੱਗਪੱਗ 110 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 7.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਤੇਲ ਦੀ ਮਾਤਰਾ 40% ਹੁੰਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Pusa Mustard 21: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 7.2- 8.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
Pusa Mustard 24: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
NPJ 112: ਇਹ ਅਗੇਤੀ ਉਗਾਉਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।.
Pusa Mustard 26: ਇਹ ਪਿਛੇਤੀ ਉਗਾਉਣ ਵਾਲੀ ਕਿਸਮ ਹੈ। ਇਹ ਲੱਗਪੱਗ 126 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ .
Pusa Mustard 28: ਇਹ ਲੱਗਪੱਗ 107 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪੈਦਾਵਾਰ ਦੂਜੀਆਂ ਕਿਸਮਾਂ ਦੇ ਮੁਕਾਬਲੇ ਜਿਆਦਾ ਹੁੰਦੀ ਹੈ ।ਇਸ ਵਿੱਚ ਤੇਲ ਦੀ ਮਾਤਰਾ 41.5% ਹੁੰਦੀ ਹੈ।