ਆਮ ਜਾਣਕਾਰੀ
ਲੂਸਣ ਨੂੰ ਉੱਤਰ ਭਾਰਤ ਵਿੱਚ ਅਲਫਲਫਾ ਅਤੇ ਰਿਜਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪ੍ਰੋਟੀਨ ਨਾਲ ਭਰਪੂਰ ਹਰੇ ਚਾਰੇ ਦੀ ਫਸਲ ਹੈ। ਇਸਨੂੰ ਚਾਰੇ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਹ ਇੱਕ ਸਦਾਬਹਾਰ ਫਸਲ ਹੈ, ਜੋ ਕਿ 3-4 ਸਾਲ ਤੱਕ ਲਗਾਤਾਰ ਹਰਾ ਚਾਰਾ ਪੈਦਾ ਕਰਦੀ ਹੈ। ਪ੍ਰੋਟੀਨ ਦੇ ਨਾਲ-ਨਾਲ ਇਸ ਵਿੱਚ ਕੈਲਸ਼ਿਅਮ ਅਤੇ ਖਣਿਜ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਹਰੇ ਚਾਰੇ ਦੀ ਫਸਲ ਵਿੱਚ 16-25% ਪ੍ਰੋਟੀਨ ਅਤੇ 20-30% ਰੇਸ਼ਾ ਹੁੰਦਾ ਹੈ। ਲੂਸਣ ਦਾ ਮੂਲ ਸਥਾਨ ਦੱਖਣ-ਪੱਛਮੀ ਏਸ਼ੀਆ ਹੈ। ਇਹ ਇੱਕ ਲੈਗਯੁਮਿਅਨਸ ਜਾਤੀ ਦੀ ਫਸਲ ਹੈ, ਜੋ ਕਿ ਸੋਕੇ ਨੂੰ ਸਹਿਣ ਕਰ ਸਕਦੀ ਹੈ। ਇਸਨੂੰ ਪਸ਼ੂਆਂ ਦੇ ਆਚਾਰ ਅਤੇ ਸੁੱਕੇ ਘਾਹ ਦੇ ਤੌਰ ਤੇ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਹ ਸਰਦੀ ਰੁੱਤ ਦੀ ਫਸਲ ਹੈ ਅਤੇ ਮੁੱਖ ਤੌਰ ਤੇ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਉਗਾਈ ਜਾਂਦੀ ਹੈ। ਇਕ ਰੁੱਤ ਵਿੱਚ ਇਸਦੀ 7-8 ਵਾਰ ਕਟਾਈ ਕੀਤੀ ਜਾ ਸਕਦੀ ਹੈ। ਇਸਦੇ ਚਾਰੇ ਦਾ ਔਸਤਨ ਝਾੜ 280-320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।