ਪੰਜਾਬ ਵਿੱਚ ਕਿੰਨੂ ਦੀ ਖੇਤੀ

ਆਮ ਜਾਣਕਾਰੀ

ਨਿੰਬੂ ਜਾਤੀ ਦੇ ਫਲਾਂ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਸ ਜਾਤੀ ਵਿੱਚ ਕਿੰਨੂ, ਸੰਤਰਾ, ਨਿੰਬੂ ਅਤੇ ਲੈਮਨ ਆਦਿ ਸ਼ਾਮਲ ਹਨ। ਇਹ ਪੰਜਾਬ ਦਾ ਮੁੱਖ ਫਲ ਹੈ। ਕਿੰਨੂ ਦੀ ਫਸਲ ਪੂਰੇ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਇਹ ਤੀਜੇ ਦਰਜੇ ਦੇ ਵੱਡੇ ਫਲ ਹਨ। ਇਹ ਫਲ ਵਿਟਾਮਿਨ ਸੀ ਦੇ ਭਰਪੂਰ ਸ੍ਰੋਤ ਹਨ। ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਆਦਿ ਕਿੰਨੂ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।

  • Season

    Temperature

    13-37°C
  • Season

    Rainfall

    300-400mm
  • Season

    Sowing Temperature

    10-25°C
  • Season

    Harvesting Temperature

    20-32°C
  • Season

    Temperature

    13-37°C
  • Season

    Rainfall

    300-400mm
  • Season

    Sowing Temperature

    10-25°C
  • Season

    Harvesting Temperature

    20-32°C
  • Season

    Temperature

    13-37°C
  • Season

    Rainfall

    300-400mm
  • Season

    Sowing Temperature

    10-25°C
  • Season

    Harvesting Temperature

    20-32°C

ਜਲਵਾਯੂ

  • Season

    Temperature

    13-37°C
  • Season

    Rainfall

    300-400mm
  • Season

    Sowing Temperature

    10-25°C
  • Season

    Harvesting Temperature

    20-32°C

ਮਿੱਟੀ

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Kinnow: ਇਹ ਰਾਜ ਦਾ ਮੁੱਖ ਫਲ ਹੈ। ਇਸਦੇ ਫਲ ਸੁਨਹਿਰੇ-ਸੰਤਰੀ ਰੰਗ ਦੇ ਹੁੰਦੇ ਹਨ ਅਤੇ ਰਸ ਮਿੱਠਾ ਹੁੰਦਾ ਹੈ। ਇਸਦੇ ਫਲ ਹਲਕੇ ਖੱਟੇ ਅਤੇ ਸੁਆਦੀ ਹੁੰਦੇ ਹਨ। ਇਸਦੇ ਫਲ ਜਨਵਰੀ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ।

Local: ਇਹ ਪੰਜਾਬ ਦੇ ਛੋਟੇ ਖੇਤਰਾਂ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ। ਇਸਦੇ ਫਲ ਆਕਾਰ ਵਿੱਚ ਛੋਟੇ ਤੋਂ ਦਰਮਿਆਨੇ ਹੁੰਦੇ ਹਨ। ਇਸਦਾ ਛਿਲਕਾ ਸੰਤਰੀ-ਪੀਲੇ ਰੰਗ ਦਾ ਹੁੰਦਾ ਹੈ। ਇਸਦੇ ਫਲ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।

PAU Kinnow-1: ਇਸ ਕਿਸਮ ਦੇ ਫਲ ਜਨਵਰੀ ਮਹੀਨੇ ਵਿੱਚ ਪੱਕ ਜਾਂਦੇ ਹਨ। ਫਲ ਵਿੱਚ 0—9 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 45 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Daisy: ਇਸ ਕਿਸਮ ਦੇ ਫਲ ਨਵੰਬਰ ਦੇ ਤੀਜੇ ਹਫਤੇ ਵਿੱਚ ਪਕਦੇ ਹਨ। ਫਲ ਵਿੱਚ 10—15 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 57 ਕਿਲੋ ਪ੍ਰਤੀ ਪੌਦਾ ਹੁੰਦਾ ਹੈ।
 

ਖੇਤ ਦੀ ਤਿਆਰੀ

ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ।

ਬੀਜ

ਬੀਜ ਦੀ ਮਾਤਰਾ
ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।
ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।

ਬੀਜ ਦੀ ਡੂੰਘਾਈ
ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।

ਬਿਜਾਈ ਦਾ ਢੰਗ
ਕਿੰਨੂ ਦਾ ਪ੍ਰਜਣਨ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ। ਇਸਦੀ ਬਡਿੰਗ ਨਿੰਬੂ(jambhiri, Soh-myndong or jatli khatti) ਦੇ ਜੜ੍ਹ-ਮੁੱਢ ਨਾਲ ਕੀਤੀ ਜਾਂਦੀ ਹੈ। ਇਸਦੀ ਬਡਿੰਗ kharna khatta ਦੇ ਜੜ੍ਹ ਮੁੱਢ ਦੁਆਰਾ ਵੀ ਕੀਤੀ ਜਾ ਸਕਦੀ ਹੈ।

ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ। ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ। ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ। ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ। ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ। ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ। ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਤੋਂ ਉਤਾਰਿਆ ਜਾਂਦਾ ਹੈ। ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ। ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ। ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ।

ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਅੰਤਰ-ਫਸਲਾਂ

ਨਵੇਂ ਅਤੇ ਫਲ ਨਾ ਪੈਦਾ ਕਰਨ ਵਾਲੇ ਬਾਗਾਂ ਵਿੱਚ ਅੰਤਰ-ਫਸਲੀ ਅਪਨਾਓ। ਅੰਤਰ-ਫਸਲੀ ਦੇ ਤੌਰ 'ਤੇ ਮਟਰ, ਮੂੰਗ, ਉੜਦ, ਰਵਾਂਹ ਅਤੇ ਛੋਲਿਆਂ ਦੀ ਫਸਲ ਵਰਤੋ। ਅੰਤਰ-ਫਸਲੀ 4 ਸਾਲ ਤੱਕ ਅਪਨਾਓ।

ਕਟਾਈ ਅਤੇ ਛੰਗਾਈ

ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ। ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ। ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ। ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ 'ਤੇ ਹਟਾਉਂਦੇ ਰਹੋ।

ਖਾਦਾਂ

ਖਾਦਾਂ(ਗ੍ਰਾਮ ਪ੍ਰਤੀ ਪੌਦਾ)

ਫਸਲ ਦੀ ਉਮਰ ਯੂਰੀਆ(ਗ੍ਰਾਮ ਵਿੱਚ)

ਸਿੰਗਲ ਸੁਪਰ ਫਾਸਫੇਟ(ਗ੍ਰਾਮ ਵਿੱਚ)

1-3 ਸਾਲ  240-720 -
4-7 ਸਾਲ  960-1680  1375-2400
8 ਸਾਲ ਅਤੇ ਉਸ ਤੋਂ ਵੱਧ  1920  2750

 

ਤੱਤ(ਗ੍ਰਾਮ ਪ੍ਰਤੀ ਪੌਦਾ)

ਫਸਲ ਦੀ ਉਮਰ ਨਾਈਟ੍ਰੋਜਨ ਫਾਸਫੋਰਸ
1-3 ਸਾਲ 110-130 -
4-7 ਸਾਲ 440-770 220-385
8 ਸਾਲ ਅਤੇ ਉਸ ਤੋਂ ਵੱਧ 880 440

 

ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।

ਜੇਕਰ ਫਲ ਝੜਦੇ ਹੋਣ ਤਾਂ, ਇਸਦੀ ਰੋਕਥਾਮ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਪਹਿਲੀ ਸਪਰੇਅ ਮਾਰਚ ਦੇ ਅੰਤ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ। ਅਗਸਤ ਅਤੇ ਸਤੰਬਰ ਮਹੀਨੇ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ। ਜੇਕਰ ਕਿੰਨੂ ਦੇ ਖੇਤ ਨੇੜੇ ਨਰਮੇ ਦੀ ਫਸਲ ਬੀਜੀ ਹੋਵੇ ਤਾਂ 2,4-ਡੀ ਦੀ ਸਪਰੇਅ ਨਾ ਕਰੋ, ਸਗੋਂ ਜੀ ਏ 3 ਦੀ ਵਰਤੋਂ ਕਰੋ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

ਸਿੰਚਾਈ

ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ। ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।

ਪੌਦੇ ਦੀ ਦੇਖਭਾਲ

ਸਿੱਲਾ
  • ਕੀੜੇ ਮਕੌੜੇ ਤੇ ਰੋਕਥਾਮ

ਸਿੱਲਾ: ਇਹ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ। ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ। ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਹਨ। ਇਸ ਨਾਲ ਟਾਹਣੀਆਂ ਸੁੱਕ ਜਾਂਦੀਆਂ ਹਨ, ਫਲਾਂ ਚ ਹਰਾ-ਪਨ ਆ ਜਾਂਦਾ ਹੈ ਅਤੇ ਆਖਿਰ ਭਾਰੀ ਨੁਕਸਾਨ ਹੁੰਦਾ ਹੈ।
ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ।

ਪੱਤੇ ਦਾ ਸੁਰੰਗੀ ਕੀੜਾ

ਪੱਤੇ ਦਾ ਸੁਰੰਗੀ ਕੀੜਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਸਭ ਤੋਂ ਗੰਭੀਰ ਕੀੜਾ ਹੈ। ਇਸਦੀ ਫੈਲਣ ਦੀ ਤੀਬਰਤਾ ਅਨੁਸਾਰ ਇਹ 20% ਫਸਲ ਦੀ ਪੈਦਾਵਾਰ ਦਾ ਨੁਕਸਾਨ ਕਰਦਾ ਹੈ। ਇਹ ਕੋਮਲ ਪੱਤਿਆਂ ਅਤੇ ਟਾਹਣੀਆਂ ਤੇ ਹਮਲਾ ਕਰਦਾ ਹੈ ਅਤੇ ਸੁਰਾਖ ਬਣਾ ਦਿੰਦਾ ਹੈ। ਗੰਭੀਰ ਹਮਲਾ ਹੋਣ ਤੇ ਪੱਤੇ ਝੜਨ ਲੱਗ ਜਾਂਦੇ ਹਨ।
ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਪ੍ਰੋਫੈਨੋਫੋਸ 50 ਈ ਸੀ 60 ਮਿ.ਲੀ. ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਨਵੇਂ ਫਲਾਂ ਅਤੇ ਪੱਤਿਆਂ ਤੇ 8 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਜਾਂ ਫੈਨਵੈਲਰੇਟ 500 ਮਿ.ਲੀ. ਜਾਂ ਟ੍ਰਾਈਜ਼ੋਪੋਸ 250 ਮਿ.ਲੀ. ਜਾਂ ਇਮੀਡਾਕਲੋਪ੍ਰਿਡ 200 ਮਿ.ਲੀ. ਜਾਂ ਕਲੋਰਪਾਇਰੀਫੋਸ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਚੇਪਾ

ਚੇਪਾ: ਇਹ ਨਿੰਬੂ ਜਾਤੀ ਦੇ ਫਲਾਂ ਦਾ ਆਮ ਅਤੇ ਗੰਭੀਰ ਕੀੜਾ ਹੈ। ਇਹ ਪੌਦੇ ਦਾ ਰਸ ਚੂਸ ਕੇ ਇਸ ਨੂੰ ਕਮਜ਼ੋਰ ਬਣਾਉਂਦੇ ਹਨ। ਗੰਭੀਰ ਹਮਲੇ ਵਿੱਚ ਨਵੇਂ ਪੱਤੇ ਮੁੜ ਜਾਂਦੇ ਹਨ ਅਤੇ ਆਕਾਰ ਬੁਰਾ ਹੋ ਜਾਂਦਾ ਹੈ। ਇਹ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਪ੍ਰਭਾਵਿਤ ਹਿੱਸੇ ਤੇ ਉੱਲੀ ਬਣ ਜਾਂਦੀ ਹੈ।
ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਡਾਈਮੈਥੋਏਟ 10 ਮਿ.ਲੀ. ਜਾਂ ਮਿਥਾਈਲ ਡੈਮੇਟਨ 10 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਜੂੰ

ਜੂੰ: ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਡਿਕੋਫੋਲ 1.75 ਮਿ.ਲੀ. ਜਾਂ ਘੁਲਣਸ਼ੀਲ ਸਲਫਰ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨ ਬਾਅਦ ਦੋਬਾਰਾ ਸਪਰੇਅ ਕਰੋ।

ਮਿਲੀ ਬੱਗ

ਮਿਲੀ ਬੱਗ: ਜੇਕਰ ਮਿਲੀ ਬੱਗ ਵਰਗੇ ਰੱਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਕਲੋਰਪਾਇਰੀਫੋਸ 50 ਈ ਸੀ 1000 ਮਿ.ਲੀ. ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤਾ ਲਪੇਟ ਕੀੜਾ: ਇਹ ਪੱਤਿਆਂ ਨੂੰ ਇਕੱਠੇ ਕਰਕੇ ਇਸਦੇ ਵਿੱਚੋਂ ਭੋਜਨ ਲੈਂਦਾ ਹੈ। ਇਹ ਪੌਦੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਪੌਦਾ ਛੋਟੇ ਕੱਦ ਦਾ ਰਹਿ ਜਾਂਦਾ ਹੈ।
ਜੇਕਰ ਇਸਦਾ ਹਮਲਾ ਦਿਖੇ ਤਾਂ ਕਲੋਰਪਾਇਰੀਫੋਸ 1250 ਮਿ.ਲੀ. ਜਾਂ ਕੁਇਨਲਫੋਸ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

kinnow white fly.jpg

ਚਿੱਟੀ ਅਤੇ ਕਾਲੀ ਮੱਖੀ: ਇਹ ਨਿੰਬੂ ਜਾਤੀ ਦੇ ਫਲਾਂ ਦੀ ਗੰਭੀਰ ਮੱਖੀ ਹੈ। ਛੋਟੀਆਂ ਅਤੇ ਵੱਡੀਆਂ ਮੱਖੀਆਂ ਰਸ ਚੂਸ ਕੇ ਪੌਦੇ ਨੂੰ ਕਮਜ਼ੋਰ ਕਰਦੀਆਂ ਹਨ। ਗੰਭੀਰ ਹਮਲੇ ਨਾਲ ਪੌਦਾ ਪੀਲਾ ਦਿਖਾਈ ਦਿੰਦਾ ਹੈ ਅਤੇ ਪੱਤੇ ਮੁੜ ਜਾਂਦੇ ਹਨ। ਇਹ ਸ਼ਹਿਦ ਦੀ ਬੂੰਦ ਵਰਗਾ ਪਦਾਰਥ ਛੱਡਦੇ ਹਨ ਅਤੇ ਪ੍ਰਭਾਵਿਤ ਭਾਗ ਤੇ ਉੱਲੀ ਪੈਦਾ ਹੋ ਜਾਂਦੀ ਹੈ। ਕਾਲੀ ਮੱਖੀ ਪੱਤਿਆਂ ਦੇ ਹੇਠਲੇ ਪਾਸੇ ਅੰਡੇ ਦਿੰਦੀ ਹੈ ਅਤੇ ਇਸਦੇ ਛੋਟੇ ਕੀਟ ਕਾਲੇ ਰੰਗ ਦੇ ਹੁੰਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਐਸੀਫੇਟ 1.25 ਗ੍ਰਾਮ ਜਾਂ ਕੁਇਨਲਫੋਸ 1.5 ਮਿ.ਲੀ. ਜਾਂ ਇਮੀਡਾਕਲੋਪ੍ਰਿਡ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ।

kinnow CANKER.png
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਕੋਹੜ: ਇਸਦੇ ਲੱਛਣ ਪੱਤਿਆਂ, ਟਾਹਣੀਆਂ ਅਤੇ ਫਲਾਂ ਤੇ ਦੇਖੇ ਜਾ ਸਕਦੇ ਹਨ। ਸ਼ੁਰੂ ਵਿੱਚ ਪੱਤਿਆਂ ਤੇ ਪੀਲੇ ਧੱਬੇ ਦਿਖਦੇ ਹਨ, ਫਿਰ ਇਹ ਵੱਡੇ ਅਤੇ ਭੂਰੇ ਹੋ ਜਾਂਦੇ ਹਨ ਅਤੇ ਫਿਰ ਬਾਅਦ ਵਿੱਚ ਖੁਰਦਰੇ ਅਤੇ ਦੋਨੋਂ ਪਾਸੇ ਬਣ ਜਾਂਦੇ ਹਨ।
ਘੱਟ ਪ੍ਰਭਾਵਿਤ ਬਾਗਾਂ ਵਿੱਚੋਂ ਪ੍ਰਭਾਵਿਤ ਟਾਹਣੀਆਂ, ਫਲਾਂ ਅਤੇ ਪੱਤਿਆਂ ਨੂੰ ਕੱਢ ਕੇ ਨਸ਼ਟ ਕਰ ਦਿਓ। ਫਿਰ ਪ੍ਰਭਾਵਿਤ ਭਾਗਾਂ ਤੇ ਬੋਰਡੋ ਪੇਸਟ(1 ਕਿਲੋ ਮੋਰਚਿਊਡ+1 ਕਿਲੋ ਚੂਨਾ+10 ਲੀਟਰ ਪਾਣੀ) ਪਾਓ। ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ 18 ਗ੍ਰਾਮ ਅਤੇ ਸਟ੍ਰੈਪਟੋਸਾਈਕਲਿਨ 6 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 30 ਦਿਨ ਬਾਅਦ ਦੋਬਾਰਾ ਸਪਰੇਅ ਕਰੋ।

kinnow gummosis.jpg

ਗੂੰਦੀਆ ਰੋਗ: ਜੇਕਰ ਜੜ੍ਹ ਗਲਣ ਅਤੇ ਗੂੰਦੀਆ ਰੋਗ ਦਾ ਹਮਲਾ ਦਿਖੇ ਤਾਂ ਪ੍ਰਭਾਵਿਤ ਜੜ੍ਹਾਂ ਦੇ ਨਾਲ-ਨਾਲ ਹੋਰ ਪ੍ਰਭਾਵਿਤ ਭਾਗਾਂ ਨੂੰ ਹਟਾ ਦਿਓ ਅਤੇ ਫਿਰ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ ਅਤੇ ਮਿੱਟੀ ਨਾਲ ਢੱਕ ਦਿਓ। ਜਾਂ ਹਮਲੇ ਦੀ ਤੀਬਰਤਾ ਅਨੁਸਾਰ ਤਣੇ ਦੇ ਨੇੜੇ ਮੈਟਾਲੈਕਸਿਲ+ਮੈਨਕੋਜ਼ੇਬ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ। ਫੋਸਟਾਈਲ(ਏਲੀਏਟ) 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਅਪ੍ਰੈਲ ਅਤੇ ਸਤੰਬਰ ਮਹੀਨੇ ਵਿੱਚ ਕਰੋ।

ਟਾਹਣੀਆਂ ਦਾ ਸੁੱਕਣਾ

ਟਾਹਣੀਆਂ ਦਾ ਸੁੱਕਣਾ: ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ।
ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਫਲਾਂ ਦਾ ਹਰਾ ਪੈਣਾ

ਫਲਾਂ ਦਾ ਹਰਾ ਪੈਣਾ: ਇਸ ਬਿਮਾਰੀ ਨਾਲ ਫਲ ਦੇ ਧੁੱਪ ਵਾਲੇ ਪਾਸੇ ਦਾ ਰੰਗ ਸੰਤਰੀ ਅਤੇ ਬਾਕੀ ਦਾ ਰੰਗ ਫਿੱਕਾ ਹਰਾ ਹੋ ਜਾਂਦਾ ਹੈ। ਪੱਤਿਆਂ ਤੇ ਵੀ ਹਰੇ ਗੋਲ ਧੱਬੇ ਦਿਖਦੇ ਹਨ।
ਪ੍ਰਭਾਵਿਤ ਅਤੇ ਫਲ ਨਾ ਦੇਣ ਵਾਲੇ ਪੌਦਿਆਂ ਨੂੰ ਹਟਾ ਦਿਓ। ਇਸ ਦੇ ਹਮਲੇ ਨੂੰ ਘੱਟ ਕਰਨ ਲਈ 15 ਦਿਨਾਂ ਦੇ ਫਾਸਲੇ ਤੇ ਟੈਟਰਾਸਾਇਕਲਿਨ 500 ਪੀ ਪੀ ਐੱਮ ਜਾਂ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਉਚਿੱਤ ਆਕਾਰ ਅਤੇ ਆਕਰਸ਼ਿਕ ਰੰਗ ਲੈਣ ਤੇ ਜਦੋਂ ਫਲ ਵਿੱਚ ਟੀ ਐੱਸ ਐੱਸ ਤੋਂ 12:1 ਤੇਜ਼ਾਬ ਦੀ ਮਾਤਰਾ 12:1 ਅਨੁਪਾਤ ਹੋ ਜਾਵੇ ਤੇ ਕਿੰਨੂ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਕਿਸਮ ਅਨੁਸਾਰ ਫਲ ਆਮ ਤੌਰ ਤੇ ਅੱਧ ਜਨਵਰੀ ਤੋਂ ਅੱਧ ਫਰਵਰੀ ਵਿੱਚ ਪੱਕ ਜਾਂਦੇ ਹਨ। ਸਹੀ ਸਮੇਂ ਤੇ ਤੁੜਾਈ ਕਰਨਾ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਤੁੜਾਈ ਕਰਨ ਨਾਲ ਫਲਾਂ ਦੀ ਕੁਆਲਿਟੀ ਤੇ ਬੁਰਾ ਅਸਰ ਪੈਂਦਾ ਹੈ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਫਲਾਂ ਨੂੰ ਸਾਫ ਪਾਣੀ ਨਾਲ ਧੋਵੋ ਅਤੇ ਫਿਰ 2.5 ਮਿ.ਲੀ. ਕਲੋਰੀਨੇਟਡ ਪਾਣੀ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਬਣਾਏ ਘੋਲ ਵਿੱਚ ਫਲਾਂ ਨੂੰ ਡੋਬੋ। ਫਿਰ ਥੋੜਾ-ਥੋੜਾ ਕਰਕੇ ਫਲਾਂ ਨੂੰ ਸੁਕਾਓ। ਫਲਾਂ ਦੀ ਦਿੱਖ ਅਤੇ ਵਧੀਆ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਸਿਟਰਾਸ਼ਾਈਨ ਵੈਕਸ ਨਾਲ ਪੋਲਿਸ਼ ਕਰੋ। ਫਿਰ ਫਲਾਂ ਨੂੰ ਛਾਂ ਵਿੱਚ ਸੁਕਾਓ ਅਤੇ ਫਿਰ ਡੱਬਿਆਂ ਵਿੱਚ ਪੈਕ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare