ਪੇਠੇ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਪੇਠੇ ਨੂੰ ਚਿੱਟਾ ਕੱਦੂ, ਸਰਦੀਆਂ ਦਾ ਖਰਬੂਜਾ ਜਾਂ ਧੁੰਦਲਾ ਖਰਬੂਜਾ ਵੀ ਕਿਹਾ ਜਾਂਦਾ ਹੈ। ਇਸਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਹ ਚਰਬੀ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਅਤੇ ਰੇਸ਼ੇ ਦਾ ਉੱਤਮ ਸ੍ਰੋਤ ਹੈ। ਇਸ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਹਨ। ਇਸ ਵਿੱਚ ਘੱਟ ਕੈਲਰੀ ਹੋਣ ਕਾਰਨ ਇਹ ਸ਼ੂਗਰ ਦੇ ਮਰੀਜਾਂ ਲਈ ਵੀ ਵਧੀਆ ਹੁੰਦਾ ਹੈ। ਇਸਦੀ ਵਰਤੋਂ ਕਬਜ਼, ਐਸੀਡਿਟੀ ਅਤੇ ਅੰਤੜੀ ਦੇ ਕੀੜਿਆਂ ਦੇ ਇਲਾਜ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਪ੍ਰਸਿੱਧ ਖਾਣ ਵਾਲੀ ਵਸਤੂ ਪੇਠਾ ਵੀ ਇਸੇ ਤੋਂ ਬਣਾਇਆ ਜਾਂਦਾ ਹੈ।

  • Season

    Temperature

    15-35°C
  • Season

    Sowing Temperature

    15-20°C
  • Season

    Harvesting Temperature

    22-35°C
  • Season

    Rainfall

    100-150cm

ਜਲਵਾਯੂ

  • Season

    Temperature

    15-35°C
  • Season

    Sowing Temperature

    15-20°C
  • Season

    Harvesting Temperature

    22-35°C
  • Season

    Rainfall

    100-150cm
  • Season

    Temperature

    15-35°C
  • Season

    Sowing Temperature

    15-20°C
  • Season

    Harvesting Temperature

    22-35°C
  • Season

    Rainfall

    100-150cm
  • Season

    Temperature

    15-35°C
  • Season

    Sowing Temperature

    15-20°C
  • Season

    Harvesting Temperature

    22-35°C
  • Season

    Rainfall

    100-150cm

ਮਿੱਟੀ

ਇਸਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PAG-3 (2003): ਇਸ ਕਿਸਮ ਦੀਆਂ ਦਰਮਿਆਨੀ ਲੰਬਾਈ ਦੀਆਂ ਵੇਲਾਂ ਦੇ ਹਰੇ ਪੱਤੇ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨਾ ਅਤੇ ਆਕਰਸ਼ਕ ਹੁੰਦਾ ਹੈ। ਇਹ ਕਿਸਮ ਬਿਜਾਈ ਤੋਂ ਲੈ ਕੇ ਕਟਾਈ ਤੱਕ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਫਲ ਦਾ ਔਸਤਨ ਭਾਰ 10 ਕਿੱਲੋ ਹੈ ਅਤੇ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ICAR IIHR ਬੰਗਲੌਰ ਦੁਆਰਾ ਵਿਕਸਿਤ ਪ੍ਰਸਿੱਧ ਕਿਸਮਾਂ

Kashi Surbhi: ਇਸ ਦਾ ਫਲ ਆਇਤਾਕਾਰ, ਅੰਡਾਕਾਰ, ਛਿਲਕਾ ਹਰਾ-ਚਿੱਟਾ, ਅੰਦਰੋਂ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਇਸ ਦੇ ਫਲ ਔਸਤਨ ਭਾਰ 10-12 ਕਿਲੋਗ੍ਰਾਮ ਹੋਣ ਦੇ ਨਾਲ ਫਲ ਲੰਬੀ ਦੂਰੀ ਦੀ ਆਵਾਜਾਈ ਲਈ ਉਪਯੁਕਤ ਹੁੰਦੇ ਹਨ। ਇਸ ਦੀ ਪੈਦਾਵਾਰ 240 ਕੁਇੰਟਲ/ਏਕੜ (ਸਾਉਣੀ ਸੀਜ਼ਨ) ਅਤੇ 210-200 ਕੁਇੰਟਲ/ਏਕੜ (ਗਰਮੀ ਦਾ ਮੌਸਮ) ਹੈ।

Kashi Dhawal: ਇਹ ਕਿਸਮ ਸਥਾਨਕ ਸੰਗ੍ਰਹਿ ਤੋਂ ਲਈ ਗਈ ਹੈ। ਇਸਦੀ ਵੇਲ ਦੀ ਲੰਬਾਈ 7.5-8 ਮੀਟਰ ਹੁੰਦੀ ਹੈ। ਇਸ ਦਾ ਫਲ ਆਇਤਾਕਾਰ, ਅੰਦਰੋਂ ਚਿੱਟਾ, ਮੋਟਾਈ 8.5-8.7 ਸੈਂਟੀਮੀਟਰ, ਔਸਤਨ ਔਸਤ ਭਾਰ 11-12 ਕਿਲੋ, ਫ਼ਸਲ ਮਿਆਦ 120 ਦਿਨ ਅਤੇ ਝਾੜ 230-240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਫਲਾਂ ਵਿੱਚ ਗੁੱਦੇ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਇਸ ਨੂੰ ਪੇਠਾ ਮਠਿਆਈ ਬਣਾਉਣ ਲਈ ਢੁਕਵੀਂ ਬਣਾਉਂਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

CO 1, CO 2, Pusa Ujjwal, Kashi Ujawal, MAH 1, IVAG 502

 

ਖੇਤ ਦੀ ਤਿਆਰੀ

ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ। ਆਖਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਓ।

ਬਿਜਾਈ

ਬਿਜਾਈ ਦਾ ਸਮਾਂ
ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।

ਫਾਸਲਾ
3 ਮੀਟਰ ਚੌੜੇ ਬੈੱਡਾਂ ਤੇ, ਜਿਨ੍ਹਾਂ ਵਿੱਚ 75-90 ਸੈ.ਮੀ. ਦਾ ਫਾਸਲਾ ਹੋਵੇ, ਇੱਕ ਪਾਸੇ ਦੋ ਬੀਜ ਬੀਜੋ।

ਬੀਜ ਦੀ ਡੂੰਘਾਈ
ਬੀਜਾਂ ਨੂੰ 1-2 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਬੀਜਾਂ ਨੂੰ ਸਿੱਧਾ ਹੀ ਬੈੱਡਾਂ ਤੇ ਬੀਜਿਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬੀਜਾਂ ਨੂੰ ਮਿੱਟੀ ਵਿੱਚ ਪੈਦਾ ਹੋਣ ਵਾਲੀ ਉੱਲੀ ਤੋਂ ਬਚਾਉਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
90 125 35

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 20 20

 

ਸਮੁੱਚੇ ਤੌਰ 'ਤੇ ਇਸ ਫਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫੁੱਲ ਨਿਕਲਣ ਸਮੇਂ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਤੀਬਰਤਾ ਅਨੁਸਾਰ, ਹੱਥੀਂ ਜਾਂ ਖੁਰਪੇ ਜਾਂ ਕਸੀਏ ਨਾਲ ਗੋਡੀ ਕਰੋ। ਮਲਚਿੰਗ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।

ਸਿੰਚਾਈ

ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ ਵਰਖਾ ਮੁਤਾਬਿਕ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਭੂੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਭੂੰਡੀ: ਜੇਕਰ ਇਸਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਮੈਲਾਥਿਆਨ 50 ਈ ਸੀ 1 ਮਿ.ਲੀ. ਜਾਂ ਡਾਈਮੈਥੋਏਟ 30 ਈ ਸੀ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਚੇਪਾ

ਚੇਪਾ: ਜੇਕਰ ਇਸਦਾ ਹਮਲਾ ਦਿਖੇ ਤਾਂ, ਇਮੀਡਾਕਲੋਪ੍ਰਿਡ 0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤਿਆਂ ਤੇ ਧੱਬਾ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਧੱਬਾ ਰੋਗ: ਨੁਕਸਾਨੇ ਪੌਦੇ ਦੇ ਉੱਪਰਲੇ ਪਾਸੇ ਅਤੇ ਮੁੱਖ ਤਣੇ ਤੇ ਵੀ ਚਿੱਟੇ ਧੱਬੇ ਦਿਖਦੇ ਹਨ। ਇਹ ਬਿਮਾਰੀ ਪੌਦੇ ਨੂੰ ਭੋਜਨ ਦੇ ਸ੍ਰੋਤ ਵਜੋਂ ਵਰਤਦੀ ਹੈ। ਗੰਭੀਰ ਹਮਲਾ ਹੋਣ ਤੇ ਇਸਦੇ ਪੱਤੇ ਝੜ ਜਾਂਦੇ ਹਨ ਅਤੇ ਪਲ ਪੱਕਣ ਤੋਂ ਪਹਿਲਾਂ ਹੀ ਕਿਰ ਜਾਂਦੇ ਹਨ।
ਜੇਕਰ ਇਸਦਾ ਹਮਲਾ ਦਿਖੇ ਤਾਂ ਡਾਈਨੋਕੈਪ 1 ਮਿ.ਲੀ. ਜਾਂ ਕਾਰਬੈਂਡਾਜ਼ਿਮ  5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦਾ ਰੋਗ

ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦਾ ਰੋਗ: ਜੇਕਰ ਇਸਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ ਜਾਂ ਕਲੋਰੋਥੈਲੋਨਿਲ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਦੋ ਵਾਰ 10 ਦਿਨਾਂ ਦੇ ਫਾਸਲੇ ਤੇ ਕਰੋ।

ਫਸਲ ਦੀ ਕਟਾਈ

ਕਿਸਮ ਦੇ ਆਧਾਰ ਤੇ ਫਸਲ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਮੰਗ ਮੁਤਾਬਿਕ ਫਲਾਂ ਦੀ ਤੁੜਾਈ ਪੱਕਣ ਵੇਲੇ ਜਾਂ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਪੱਕੇ ਫਲਾਂ ਨੂੰ ਜ਼ਿਆਦਾਤਰ ਬੀਜਾਂ ਦੇ ਉਤਪਾਦਨ ਲਈ ਵਰਤਿਆ ਜਾਂਦਾ ਹੈ। ਫਲਾਂ ਨੂੰ ਤਿੱਖੇ ਚਾਕੂ ਨਾਲ ਵੇਲ ਨਾਲੋਂ ਕੱਟ ਲਓ।

ਬੀਜ ਉਤਪਾਦਨ

ਬੀਜਾਂ ਦੇ ਉਤਪਾਦਨ ਲਈ, ਬੀਜਾਂ ਨੂੰ ਫਰਵਰੀ-ਮਾਰਚ ਮਹੀਨੇ ਬੀਜੋ। ਬਿਮਾਰੀ ਵਾਲੀਆਂ ਅਤੇ ਬੇਲੋੜੀਆਂ ਫਸਲਾਂ ਫੁੱਲ ਨਿਕਲਣ, ਫਲ ਬਣਨ ਅਤੇ ਪੱਕਣ ਸਮੇਂ ਹਟਾ ਦਿਓ। ਜਦੋਂ ਫਲ ਅਤੇ ਤਣੇ ਦੇ ਤਲ 'ਤੇ ਚਿੱਟਾ-ਪਨ ਦਿਖਾਈ ਦੇਵੇ, ਤਾਂ ਫਲ ਕੱਟਣ ਦਾ ਸਹੀ ਸਮਾਂ ਹੁੰਦਾ ਹੈ। ਬੀਜਾਂ ਨੂੰ ਅਲੱਗ ਕਰ ਲਓ ਅਤੇ ਪਾਣੀ ਨਾਲ ਧੋ ਲਓ। ਫਿਰ ਬੀਜਾਂ ਨੂੰ ਸੁਕਾਓ ਅਤੇ ਸਟੋਰ ਕਰਨ ਤੋਂ ਪਹਿਲਾਂ ਸੁਕਾ ਲਓ। ਬੀਜਾਂ ਨੂੰ ਘੱਟ ਤਾਪਮਾਨ ਅਤੇ ਘੱਟ ਨਮੀ 'ਤੇ ਸਟੋਰ ਕੀਤਾ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare