AL-15: ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ 135 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਫਲੀਆਂ ਗੁੱਛੇਦਾਰ ਹੁੰਦੀਆਂ ਹਨ ਅਤੇ ਔਸਤਨ ਝਾੜ 5.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
AL 201: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ 140 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਟਹਿਣੀਆਂ ਤੋਂ ਮਜ਼ਬੂਤ ਹੁਂਦਾ ਹੈ। ਹਰੇਕ ਫਲੀ ਵਿੱਚ 3-5 ਭੂਰੇ ਰੰਗ ਦੇ ਬੀਜ ਹੁੰਦੇ ਹਨ ਅਤੇ ਔਸਤਨ ਝਾੜ 6.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
PPH 4: ਇਹ ਪੰਜਾਬ ਦਾ ਪਹਿਲਾਂ ਅਰਹਰ ਦਾ ਹਾਈਬ੍ਰਿਡ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕਦੀ ਹੈ। ਪੌਦੇ 2.5-3 ਮੀ. ਲੰਬੇ ਹੁੰਦੇ ਹਨ।ਹਰੇਕ ਫਲੀ ਵਿੱਚ 5 ਪੀਲੇ ਦਾਣੇ ਹੁੰਦੇ ਹਨ। ਔਸਤਨ ਝਾੜ 7.2-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
AL 882 (2018): ਇਹ ਕਿਸਮ ਅਰਧ-ਨਿਰਧਾਰਕ ਵਿਕਾਸ ਦੇ ਨਾਲ ਆਕਾਰ ਵਿੱਚ ਛੋਟੀ, ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਕਿਸਮ ਲਗਭਗ 132 ਦਿਨਾਂ ਵਿੱਚ ਪੱਕ ਕਿ ਤਿਆਰ ਹੋ ਜਾਂਦੀ ਹੈ ਅਤੇ ਕਣਕ ਦੀ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਹੀ ਖੇਤ ਖਾਲੀ ਹੋ ਜਾਂਦਾ ਹੈ। ਇਸ ਦੇ ਪੌਦੇ ਸੰਘਣੇ ਹੁੰਦੇ ਹਨ ਅਤੇ 1.6 ਤੋਂ 1.8 ਮੀਟਰ ਤਕ ਲੰਬੇ ਹੁੰਦੇ ਹਨ। ਫਲੀਆਂ ਪੌਦੇ ਦੇ ਸਿਖਰ ਤੇ ਵਿਭਿੰਨ ਅਤੇ ਵਿਖਰੇ ਹੋਏ ਗੁੱਛਿਆਂ ਤੇ ਲੱਗਦੀਆਂ ਹਨ। ਹਰੇਕ ਫਲੀ ਵਿੱਚ 3-5 ਦਰਮਿਆਨੇ ਆਕਾਰ ਦੇ ਪੀਲੇ ਭੂਰੇ ਰੰਗ ਦੇ ਬੀਜ ਹੁੰਦੇ ਹਨ। ਇਹ ਕਿਸਮ ਔਸਤਨ 5.4 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
PAU 881 (2007): ਇਹ ਕਿਸਮ ਬਿਨਾਂ ਕਿਸੇ ਰੁਕਾਵਟ ਦੇ ਵੱਧਦੀ ਹੈ ਅਤੇ ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 132 ਦਿਨਾਂ ਵਿੱਚ ਪੱਕ ਕਿ ਤਿਆਰ ਹੋ ਜਾਂਦੀ ਹੈ ਅਤੇ ਅਗਲੀ ਕਣਕ ਦੀ ਫ਼ਸਲ ਬੀਜਣ ਲਈ ਸਮੇਂ ਤੇ ਖੇਤ ਖਾਲੀ ਹੋ ਜਾਂਦਾ ਹੈ। ਇਸ ਦੇ ਪੌਦੇ ਲਗਭਗ 2 ਮੀਟਰ ਉੱਚੇ ਹੋ ਜਾਂਦੇ ਹਨ। ਫਲੀਆਂ ਵਧੇਰੇ ਲੱਗਦੀਆਂ ਹਨ ਅਤੇ ਇਸ ਦੇ ਨਾਲ ਹਰੇਕ ਫਲੀ ਤੇ ਲਗਭਗ 3-5 ਪੀਲੇ ਭੂਰੇ, ਮੱਧਮ ਆਕਾਰ ਦੇ ਬੀਜ ਹੁੰਦੇ ਹਨ। ਇਹ ਕਿਸਮ ਔਸਤਨ 5.1 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
IPA 206: ਇਹ ਕਿਸਮ ਲੰਬੇ ਸਮੇਂ ਵਾਲੀ ਹੈ ਅਤੇ ਇਹ ਸੋਕੇ ਰੋਗ ਦੇ ਪ੍ਰਤੀਰੋਧਕ ਹੈ। ਇਸ ਦੇ ਬੀਜ ਦਰਮਿਆਨੇ, ਅੰਡਾਕਾਰ ਅਤੇ ਉੱਪਰੋਂ ਬੈਂਗਣੀ ਰੰਗ ਦੇ ਹੁੰਦੇ ਹਨ। ਇਹ ਕਿਸਮ ਔਸਤਨ 10 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਇਹ ਉੱਤਰ ਪ੍ਰਦੇਸ਼ ਲਈ ਢੁੱਕਵੀਂ ਕਿਸਮ ਹੈ।
IPA 203: ਇਹ ਕਿਸਮ ਸਟੈਰਿਲਿਟੀ ਮੋਸੈਕ, ਫੁੱਲ ਨਾ ਬਣਨਾ ਅਤੇ ਫਾਈਟੋਪਥੋਰਾ ਸਟੈਮ ਬਲਾਈਟ ਪ੍ਰਤੀਰੋਧਕ ਹੈ ਅਤੇ ਇਸ ਦੇ ਬੀਜ ਵੱਡੇ ਹੁੰਦੇ ਹਨ। ਇਹ ਕਿਸਮ ਔਸਤਨ 7-8 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਇਹ ਉੱਤਰ-ਪੂਰਬੀ ਭਾਰਤੀ ਮੈਦਾਨੀ ਜ਼ੋਨ ਲਈ ਢੁੱਕਵੀਂ ਹੈ।
UPAS-120: ਇਹ ਕਿਸਮ ਜਲਦੀ ਪੱਕ ਕੇ ਤਿਆਰ (120-125 ਦਿਨ) ਹੋ ਜਾਂਦੀ ਹੈ। ਇਸ ਕਿਸਮ ਦੇ ਪੌਦੇ ਦਰਮਿਆਨੇ ਆਕਾਰ, ਘੱਟ ਫੈਲਣ ਵਾਲੇ ਹੁੰਦੇ ਹਨ। ਇਸਦੇ ਬੀਜ ਛੋਟੇ ਅਤੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਔਸਤਨ 6-8 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਇਹ ਕਿਸਮ ਫੁੱਲ ਨਾ ਬਣਨ ਦੇ ਰੋਗ ਦੀ ਚਪੇਟ ਵਿੱਚ ਆ ਸਕਦੀ ਹੈ।