ਕਾਲੀ ਤੋਰੀ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਇਸ ਨੂੰ "ਲੁਫਾ" ਕਾਲੀ ਤੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਕਾਲੀ ਤੋਰੀ ਦੀਆਂ ਵੇਲਾਂ ਦਾ ਕੱਦ 30 ਫੁੱਟ ਅਤੇ ਇਸਤੋਂ ਜਿਆਦਾ ਵੀ ਹੁੰਦਾ ਹੈ। ਕਾਲੀ ਤੋਰੀ ਦੇ ਫਲ ਵੇਲਣਾ ਆਕਾਰ ਦੇ ਅਤੇ ਇਹਨਾਂ ਦਾ ਬਾਹਰੀ ਛਿਲਕਾ ਨਰਮ ਹਰੇ ਰੰਗ ਦਾ ਹੁੰਦਾ ਹੈ। ਫਲਾਂ ਦਾ ਅੰਦਰਲਾ ਗੁੱਦਾ ਸਫੈਦ ਰੰਗ ਦਾ ਰੇਸ਼ਿਆਂ ਵਾਲਾ ਹੁੰਦਾ ਹੈ ਅਤੇ ਇਸ ਦਾ ਸਵਾਦ ਥੋੜਾ ਕਰੇਲੇ ਦੀ ਤਰਾਂ ਹੁੰਦਾ ਹੈ। ਫਲਾਂ ਦਾ ਕੱਦ 1-2 ਫੁੱਟ ਹੁੰਦਾ ਹੈ। ਕਾਲੀ ਤੋਰੀ ਦੇ ਪੂਰੀ ਤਰਾਂ ਪੱਕੇ ਹੋਏ ਫਲਾਂ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜਿਸਦੀ ਵਰਤੋਂ ਕਲੀਨਿੰਗ ਏਜੰਟ ਦੇ ਰੂਪ ਵਿੱਚ ਅਤੇ ਟੇਬਲ ਮੈਟ, ਜੁੱਤਿਆਂ ਦੇ ਤਲਵੇ ਆਦਿ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਚਮੜੀ ਦੀਆਂ ਬਿਮਾਰੀਆਂ ਦੇ ਇਲਾਜ਼ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਭਾਰਤ ਵਿੱਚ ਇਸ ਨੂੰ ਪੰਜਾਬ, ਬਿਹਾਰ , ਉੱਤਰ ਪ੍ਰਦੇਸ਼, ਦਿੱਲੀ, ਗੁਜ਼ਰਾਤ, ਹਰਿਆਣਾ, ਰਾਜਸਥਾਨ ਅਤੇ ਝਾਰਖੰਡ ਵਿੱਚ ਉਗਾਇਆ ਜਾਂਦਾ ਹੈ।

ਜਲਵਾਯੂ

  • Season

    Temperature

    25-28°C

ਮਿੱਟੀ

ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ । ਰੇਤਲੀ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਵਧੀਆ ਨਤੀਜੇ ਦਿੰਦੀ ਹੈ। ਮਿੱਟੀ ਦੀ pH 6.5-7.0  ਹੋਣੀ ਚਾਹੀਦੀ ਹੈ ਜਾਂ ਇਸ ਦੀ ਪਨੀਰੀ ਲਗਾਉਣ ਲਈ ਥੋੜੀ ਖਾਰੀ ਮਿੱਟੀ ਵੀ ਠੀਕ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PSG-9 (2005): ਇਸ ਕਿਸਮ ਦੀਆਂ ਵੇਲਾਂ ਦਰਮਿਆਨੀ ਲੰਬੀ ਅਤੇ ਗੂੜ੍ਹੇ ਹਰੇ ਰੰਗ ਦੇ ਪੱਤਿਆਂ ਵਾਲੀਆਂ ਹੁੰਦੀਆਂ ਹਨ। ਇਸ ਦੇ ਫਲ ਨਰਮ, ਲੰਬੇ, ਕੋਮਲ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਮੁੱਖ ਰੂਪ ਵਿੱਚ ਕਟਾਈ ਪਨੀਰੀ ਲਾਉਣ ਦੇ 60 ਦਿਨਾਂ ਤੋਂ ਬਾਅਦ ਕੀਤੀ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 65 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਫਲ ਦਾ ਔਸਤਨ ਭਾਰ 65 ਗ੍ਰਾਮ ਹੁੰਦਾ ਹੈ।

Punjab Nikhar (2020): ਇਸ ਕਿਸਮ ਦੀਆਂ ਮੱਧਵਰਤੀ ਇੰਟਰਨੋਡਲ ਲੰਬਾਈ ਦੇ ਨਾਲ ਮੱਧ ਲੰਬਾਈ ਦੀਆਂ ਵੇਲਾਂ ਹੁੰਦੀਆਂ ਹਨ। ਇਸ ਦੇ ਪੱਤੇ ਦਰਮਿਆਨੀ ਆਕਾਰ ਅਤੇ ਹਰੇ ਰੰਗ ਦੇ ਹੁੰਦੇ ਹਨ। ਫਲ ਪਤਲੇ, ਨਰਮ, ਕੋਮਲ, ਲੰਬੇ, ਹਲਕੇ ਹਰੇ ਰੰਗ ਅਤੇ ਕਰੀਮੀ ਸਫੇਦ ਬੀਜ ਵਾਲੇ ਹੁੰਦੇ ਹਨ। ਰੋਪਣ ਤੋਂ ਲੈ ਕੇ ਪਹਿਲੀ ਤੁੜਾਈ ਤੱਕ 43 ਦਿਨ ਦਾ ਸਮਾਂ ਲੱਗਦਾ ਹੈ। ਇਸ ਦੀ ਔਸਤਨ ਪੈਦਾਵਾਰ 82 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Pusa Chikni: ਇਸ ਕਿਸਮ ਦੇ ਪੱਤੇ ਗੂੜ੍ਹੇ ਹਰੇ ਰੰਗ, ਮੱਧਮ ਕੱਦ ਦੇ ਪੌਦੇ ਅਤੇ ਮੱਧਮ ਆਕਾਰ ਦੇ ਫਲ ਹੁੰਦੇ ਹਨ। ਇਸ ਦੇ ਫਲ ਨਰਮ, ਮੁਲਾਇਮ ਅਤੇ 2.5-3.5 ਸੈ:ਮੀ: ਮੋਟਾਈ ਦੇ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 35-40 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Azad Toria-2: ਇਸ ਕਿਸਮ ਦੀ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰਾਂ ਵਿੱਚ ਉਗਾਉਣ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ।

Pusa Supriya: ਇਸ ਕਿਸਮ ਦੀ ਪੰਜਾਬ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਖੇਤਰਾਂ ਵਿੱਚ ਉਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ICAR IIHR ਬੰਗਲੌਰ ਦੁਆਰਾ ਵਿਕਸਿਤ ਕੀਤੀਆਂ ਗਈਆਂ ਕਿਸਮਾਂ

Arka Vikram: ਇਹ ਹਾਈਬ੍ਰਿਡ ਕਿਸਮ IIHR-6-1-1 x IIHR-53-1-3 ਨੂੰ ਸੰਕਰਣ ਦੁਆਰਾ ਵਿਕਸਿਤ ਕੀਤੀ ਗਈ ਹੈ। ਇਹ ਅਗੇਤੀ ਫੁੱਲ ਵਾਲੀ ਹਾਈਬ੍ਰਿਡ (ਪਹਿਲੀ ਤੁੜਾਈ ਲਈ 46 ਦਿਨ), ਹਰੀ, ਲੰਬੀ, ਨਰਮ ਫਲ, ਵਧੀਆ ਖਾਣਾ ਬਣਾਉਣ ਦੀ ਗੁਣਵਤਾ ਵਾਲੀ, ਪੌਸ਼ਕ ਤੱਤਾਂ ਨਾਲ ਭਰਪੂਰ ਐਂਟੀਆਕਸੀਡੈਂਟ ਗਤੀਵਿਧੀ ਅਤੇ ਪੌਟਾਸ਼, ਕੈਲਸ਼ੀਅਮ, ਲੋਹਾ, ਜਸਤਾ ਅਤੇ ਮੈਗਨੀਜ਼ ਵਰਗੇ ਖਣਿਜ ਮੌਜੂਦ ਹੁੰਦੇ ਹਨ। ਇਹ ਕਿਸਮ 120-135 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 136 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Arka Sumeet: ਇਸ ਕਿਸਮ ਨੂੰ IIHR-54 X IIHR-18 ਦੇ ਵਿਚਕਾਰ ਪ੍ਰਜਨਨ ਦੀ ਵੰਸ਼ ਵਿਧੀ ਦੁਆਰਾ ਵਿਕਸਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਚੁਣਿਆਂ ਗਿਆ। ਇਸ ਦੇ ਫਲ ਹਰੇ-ਭਰੇ ਅਤੇ ਨਰਮ ਲੰਬੇ (50-65 ਸੈਂਟੀਮੀਟਰ) ਉਭਰੀ ਹੋਈ ਲਕੀਰਾਂ ਅਤੇ ਆਕਰਸ਼ਕ ਸੁਗੰਧ ਵਾਲੇ ਹੁੰਦੇ ਹਨ। ਇਸ ਵਿਚ ਖਾਣਾ ਪਕਾਉਣ ਅਤੇ ਆਵਾਜਾਈ ਕਰਨ ਦੇ ਗੁਣ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 200 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Pusa Sneha: ਇਹ ਕਿਸਮ 2004 ਵਿੱਚ IARI ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲ ਮੱਧਮ ਆਕਾਰ ਦੇ, ਜੋ ਕਿ ਨਰਮ ਅਤੇ ਗਹਿਰੇ ਹਰੇ ਰੰਗ ਦੇ ਹੁੰਦੇ ਹਨ ਜਿੰਨਾਂ ਤੇ ਕਾਲੇ ਸਲੇਟੀ ਰੰਗ ਦੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਕਿਸਮ ਉੱਚ ਤਾਪਮਾਨ ਦੀ ਪ੍ਰਤੀਰੋਧਕ ਹੈ। ਇਸ ਫਸਲ ਦੇ ਉਤਪਾਦਨ ਦੇ ਲਈ ਬਸੰਤ ਅਤੇ ਬਾਰਿਸ਼ ਦਾ ਮੌਸਮ ਵਧੀਆ ਹੁੰਦਾ ਹੈ। ਇਸ ਦੀ ਕਟਾਈ ਮੁੱਖ ਰੂਪ ਵਿੱਚ ਬਿਜਾਈ ਦੇ 45-50 ਦਿਨਾਂ ਦੇ ਬਾਅਦ ਕੀਤੀ ਜਾਂਦੀ ਹੈ।

Azad Toria-1: ਉੱਤਰ ਪ੍ਰਦੇਸ਼ ਦੇ ਖੇਤਰਾਂ ਵਿੱਚ ਉਗਾਉਣ ਲਈ ਇਸ ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ।

 

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਕਰਨ ਅਤੇ ਖੇਤ ਨੂੰ ਨਦੀਂਨ ਮੁਕਤ ਕਰਨ ਦੇ ਲਈ ਵਹਾਈ ਕਰਨਾ ਜਰੂਰੀ ਹੈ। ਵਹਾਈ ਦੇ ਸਮੇਂ ਵਧੀਆ ਪੈਦਾਵਾਰ ਲਈ ਰੂੜੀ ਦੀ ਖਾਦ ਖੇਤ ਵਿੱਚ ਪਾਓ। ਫਸਲ ਦੇ ਉਤਪਾਦਨ ਦੀ ਚੰਗੀ ਗੁਣਵੱਤਾਂ ਲਈ ਰੂੜੀ ਦੀ ਖਾਦ 84 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ।

ਬਿਜਾਈ

ਬਿਜਾਈ ਦਾ ਸਮਾਂ
ਸਾਲ ਵਿੱਚ ਦੋ ਵਾਰ ਇਸਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ। ਬਿਜਾਈ ਦੇ ਲਈ ਸਹੀ ਸਮਾਂ ਮੱਧ ਫਰਵਰੀ ਤੋਂ ਮਾਰਚ ਦਾ ਮਹੀਨਾ ਹੁੰਦਾ ਹੈ ਅਤੇ ਦੂਜੀ ਵਾਰ ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ।

ਫਾਸਲਾ
ਬਿਜਾਈ ਸਮੇਂ ਪ੍ਰਤੀ 3 ਮੀਟਰ ਚੌੜੀ ਕਿਆਰੀ ਦੋ ਬੀਜਾਂ ਨੂੰ ਬੀਜਿਆ ਜਾਂਦਾ ਹੈ ਅਤੇ ਬੀਜਾਂ ਵਿੱਚ 75-90 ਸੈ.ਮੀ. ਦੇ ਫਾਸਲੇ ਦੀ ਵਰਤੋਂ ਕਰੋ।

ਬੀਜ ਦੀ ਡੂੰਘਾਈ
ਬੀਜਾਂ ਨੂੰ 2.5-3 ਸੈ:ਮੀ: ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ

ਟੋਏ ਪੁੱਟ ਕੇ ਇਸ ਦੀ ਬਿਜਾਈ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
2 ਕਿਲੋ ਬੀਜ ਪ੍ਰਤੀ ਏਕੜ ਵਿੱਚ ਵਰਤੋ।

ਬੀਜ ਦਾ ਉਪਚਾਰ
ਰੇਤੀ ਦੀ ਮਦਦ ਨਾਲ ਬੀਜਾਂ ਨੂੰ ਰਗੜਕੇ ਉਸ ਦਾ ਉੱਪਰਲਾ ਛਿਲਕਾ ਉਤਾਰ ਲਓ। ਉਸ ਤੋਂ ਬਾਅਦ ਬੀਜਾਂ ਦੀ ਪੁੰਗਰਣ ਪ੍ਰਤੀਸ਼ਤਤਾ ਵਧਾਉਣ ਲਈ ਉਹਨਾਂ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਉਂ ਦਿਓ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬੀਜਾਂ ਨੂੰ ਬਣੇ ਹੋਏ ਨਰਸਰੀ ਬੈਡਾਂ ਤੇ ਬੀਜਿਆਂ ਜਾਂਦਾ ਹੈ। ਮਿੱਟੀ ਨੂੰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੈੱਡਾਂ ਨੂੰ ਜ਼ਮੀਨ ਨਾਲ ਨਾ ਲੱਗਣ ਦਿਓ। ਪਨੀਰੀ ਮੁੱਖ ਤੌਰ ‘ਤੇ ਪੌਦਿਆਂ ‘ਤੇ 4-5 ਪੱਤੇ ਆ ਜਾਣ ‘ਤੇ, ਬਿਜਾਈ ਤੋਂ 25-30 ਦਿਨਾਂ ਬਾਅਦ ਲਾਈ ਜਾਂਦੀ ਹੈ।

ਪੌਦਿਆਂ ਦੀ ਪਨੀਰੀ ਕਤਾਰਾਂ ਅਤੇ ਪੌਦਿਆਂ ਵਿੱਚ 2.5 x 1.2 ਮੀਟਰ ਦੇ ਫਾਸਲੇ ਤੇ ਲਾਈ ਜਾਂਦੀ ਹੈ। ਪਨੀਰੀ ਲਾਉਣ ਤੋਂ 7-10 ਦਿਨ ਬਾਅਦ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਖੁਰਾਕ ਪਾਈ ਜਾਂਦੀ ਹੈ। ਵੇਲਾਂ ਦੇ ਵਿਕਸਿਤ ਹੋਣ ਅਤੇ ਫੁੱਲ ਨਿੱਕਲਣ ਦੇ ਸਮੇਂ ਖਾਦ ਪਾਈ ਜਾਂਦੀ ਹੈ।

ਖਾਦਾਂ

ਖਾਦਾਂ (ਕਿਲੋਗ੍ਰਾਮ ਪ੍ਰਤੀ ਏਕੜ)

NITROGEN K2O P2O5
40 20 20

 

ਤੱਤ (ਕਿਲੋਗ੍ਰਾਮ ਪ੍ਰਤੀ ਏਕੜ)

UREA SSP MOP
90 125 35

 

ਖੇਤ ਦੀ ਤਿਆਰੀ ਦੇ ਸਮੇਂ ਨਾਈਟ੍ਰੋਜਨ 40 ਕਿਲੋ (ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ (ਐਸ ਐਸ ਪੀ 125 ਕਿਲੋ) ਅਤੇ ਪੋਟਾਸ਼ੀਅਮ 20 ਕਿਲੋ (ਮਿਊਰੇਟ ਆਫ ਪੋਟਾਸ਼ 35 ਕਿਲੋ) ਨੂੰ ਸ਼ੁਰੂਆਤੀ ਖੁਰਾਕ ਦੇ ਤੌਰ ਤੇ ਪਾਓ। ਬਿਜਾਈ ਦੇ ਸਮੇਂ ਨਾਈਟ੍ਰੋਜਨ ਦੇ 1/3 ਹਿੱਸੇ ਦੇ ਨਾਲ ਫਾਸਫੋਰਸ ਅਤੇ ਪੋਟਾਸ਼ ਪਾਓ। ਵੇਲਾਂ ਦੇ ਸ਼ੁਰੁਆਤੀ ਵਿਕਾਸ ਦੇ ਸਮੇਂ ਜਾਂ ਬਿਜਾਈ ਦੇ ਇੱਕ ਮਹੀਨੇ ਬਾਅਦ ਬਾਕੀ ਦੀ ਮਾਤਰਾ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ ਮੁਕਤ ਕਰਨ ਦੇ ਲਈ ਮਲਚਿੰਗ ਅਤੇ ਨਦੀਨ ਨਾਸ਼ਕ ਜਰੂਰ ਹੁੰਦੇ ਹਨ। ਪੈਂਡੀਮੈਥਾਲਿਨ 1 ਲੀਟਰ ਜਾਂ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ ਏਕੜ ਵਿੱਚ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਪਾਓ।

ਸਿੰਚਾਈ

ਗਰਮੀਆਂ ਅਤੇ ਸੋਕੇ ਦੇ ਹਲਾਤਾਂ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋਂ ਅਤੇ ਬਾਰਿਸ਼ ਦੇ ਮੌਸਮ ਵਿੱਚ ਸੀਮਿਤ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ । ਪਹਿਲੀ ਸਿੰਚਾਈ ਬੀਜ ਬੀਜਣ ਦੇ ਤੁਰੰਤ ਬਾਅਦ ਕੀਤੀ ਜਾਂਦੀ ਹੈ। ਫਸਲ ਨੂੰ ਕੁੱਲ 7-8 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ।

ਪੌਦੇ ਦੀ ਦੇਖਭਾਲ

ਪੱਤਿਆਂ ਦੇ ਚਿੱਟੇ ਧੱਬੇ
  • ਬਿਮਾਰੀਆਂ ਤੇ ਰੋਕਥਾਮ

ਪੱਤਿਆਂ ‘ਤੇ ਸਫੈਦ ਧੱਬੇ: ਇਸ ਰੋਗ ਨਾਲ ਪੱਤਿਆਂ ਦੀ ਉੱਪਰਲੀ ਪਰਤ ਤੇ ਸਫੈਦ ਰੰਗ ਦੇ ਧੱਬੇ ਨਜ਼ਰ ਆ ਜਾਂਦੇ ਹਨ, ਜਿਸ ਦੇ ਕਾਰਨ ਪੱਤੇ ਨਸ਼ਟ ਹੋ ਜਾਂਦੇ ਹਨ।

ਰੋਕਥਾਮ: ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਸ਼ੁਰੂ ਵਿੱਚ ਉੁਪਚਾਰ ਕਰਨਾ ਜ਼ਰੂਰੀ ਹੈ। ਇਸ ਰੋਗ ਦੇ ਬਚਾਅ ਦੇ ਲਈ ਐਮ-45 @2 ਗ੍ਰਾਮ ਨੂੰ 1 ਲੀਟਰ ਪਾਣੀ ਵਿੱਚ ਮਿਲਾਕੇ ਪਾਓ। ਇਸ ਨੂੰ ਕਲੋਰੋਥੈਲੋਨਿਲ,  ਬੈਨੋਮਾਈਲ ਜਾਂ ਡਿਨੋਕੈਪ ਦੀ ਸਪਰੇਅ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਬੁੰਡਿਆ
  • ਕੀੜੇ-ਮਕੌੜੇ ਤੇ ਰੋਕਥਾਮ

ਭੂੰਡੀਆਂ: ਇਸ ਕੀੜੇ ਨਾਲ ਫੁੱਲ, ਪੱਤੇ ਅਤੇ ਤਣਾ ਨਸ਼ਟ ਹੋ ਜਾਂਦਾ ਹੈ।

ਰੋਕਥਾਮ: ਕੀਟਨਾਸ਼ੀ ਸਪਰੇਅ ਦੀ ਸਹਾਇਤਾ ਨਾਲ ਇਸ ਕੀੜੇ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਚੇਪਾ ਅਤੇ ਥਰਿੱਪ

ਚੇਪਾ ਅਤੇ ਤੇਲਾ: ਇਹ ਕੀੜੇ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਨਾਲ ਪੱਤੇ ਪੀਲੇ ਹੋ ਕੇ ਡਿੱਗ ਜਾਂਦੇ ਹਨ । ਥਰਿੱਪ ਦਾ ਹਮਲਾ ਹੋਣ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਕੱਪ ਦੇ ਅਕਾਰ ਦੇ ਹੋ ਜਾਂਦੇ ਹਨ ਜਾਂ ਉੱਪਰ ਵੱਲ ਮੁੜ ਜਾਂਦੇ ਹਨ।

ਜੇਕਰ ਖੇਤ ਵਿੱਚ ਇਨ੍ਹਾਂ ਦਾ ਹਮਲਾ ਦਿਖੇ ਤਾਂ ਥਾਇਓਮੈਥੋਕਸਮ 5 ਗ੍ਰਾਮ ਨੂੰ 15 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ।

ਫਸਲ ਦੀ ਕਟਾਈ

ਬਿਜਾਈ ਤੋਂ 70-80  ਦਿਨਾਂ ਦੇ ਬਾਅਦ ਫਸਲ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ । 3-4 ਦਿਨਾਂ ਦੇ ਅੰਤਰਾਲ ਤੇ ਤੁੜਾਈ ਕਰੋ। ਨਰਮ ਅਤੇ ਮੱਧਮ ਅਕਾਰ ਦੇ ਫਲਾਂ ਦੀ ਤੁੜਾਈ ਕਰਨੀ ਚਾਹੀਦੀ ਹੈ । ਇਸ ਦੀ ਔਸਤਨ ਪੈਦਾਵਾਰ 66-83 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਬੀਜ ਉਤਪਾਦਨ

ਕਾਲੀ ਤੋਰੀ ਦੀਆਂ ਹੋਰ ਕਿਸਮਾਂ ਤੋਂ 1000 ਮੀਟਰ ਦਾ ਫਾਸਲਾ ਰੱਖੋ। ਖੇਤ ਵਿੱਚੋ ਬਿਮਾਰ ਪੌਦਿਆਂ ਨੂੰ ਕੱਢ ਦਿਓ। ਬੀਜ ਉਤਪਾਦਨ ਦੇ ਲਈ ਫਸਲ ੳਗਾਉਣ ਦਾ ਸਹੀ ਸਮਾਂ ਫਰਵਰੀ ਮਾਰਚ ਦਾ ਮਹੀਨਾ ਹੈ ਕਿਉਕਿ ਸੁੱਕੇ ਮੌਸਮ ਦੇ ਦੌਰਾਨ ਬੀਜਾਂ ਦੀ ਤੁੜਾਈ ਅਸਾਨੀ ਨਾਲ ਹੁੰਦੀ ਹੈ। ਬੀਜ ਉਤਪਾਦਨ ਦੇ ਲਈ ਫਲਾਂ ਦੀ ਤੁੜਾਈ ਸਰੀਰਿਕ ਰੂਪ ਤੋਂ ਪਰਪੱਕ ਹੋਣ ਤੇ ਕੀਤੀ ਜਾਂਦੀ ਹੈ। ਤੁੜਾਈ ਦੇ ਬਾਅਦ ਗੁੱਦੇ ਵਿੱਚੋ ਬੀਜਾਂ ਨੂੰ ਕੱਢ ਲਿਆ ਜਾਂਦਾ ਹੈ, ਉਸ ਤੋਂ ਬਾਅਦ ਉਹਨਾਂ ਨੂੰ ਪੈਕ ਕੀਤਾ ਜਾਂਦਾ ਹੈ ਅਤੇ ਸਟੋਰ ਕਰ ਲਿਆ ਜਾਂਦਾ ਹੈ।