ਆਮ ਜਾਣਕਾਰੀ
ਭਿੰਡੀ ਦੀ ਫਸਲ ਸਾਰਾ ਸਾਲ ਉਗਾਈ ਜਾਂਦੀ ਹੈ ਅਤੇ ਇਹ ਮੈਲਵੈਸੀਆਈ ਪ੍ਰਜਾਤੀ ਨਾਲ ਸੰਬੰਧਿਤ ਹੈ। ਇਸਦਾ ਮੂਲ ਸਥਾਨ ਇਥੀਓਪੀਆ ਹੈ। ਇਹ ਖਾਸ ਤੌਰ ਤੇ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਭਿੰਡੀ ਉਗਾਉਣ ਵਾਲੇ ਮੁੱਖ ਪ੍ਰਾਂਤ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਹਨ। ਭਿੰਡੀ ਦੀ ਖੇਤੀ ਖਾਸ ਕਰਕੇ ਇਸਨੂੰ ਲੱਗਣ ਵਾਲੇ ਹਰੇ ਫਲ ਕਰਕੇ ਕੀਤੀ ਜਾਂਦੀ ਹੈ। ਇਸਦੇ ਸੁੱਕੇ ਫਲ ਅਤੇ ਛਿਲਕੇ ਨੂੰ ਕਾਗਜ਼ ਉਦਯੋਗ ਵਿੱਚ ਅਤੇ ਰੇਸ਼ਾ(ਫਾਈਬਰ) ਕੱਢਣ ਲਈ ਵਰਤਿਆ ਜਾਂਦਾ ਹੈ। ਭਿੰਡੀ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਹੋਰ ਖਣਿਜਾਂ ਦੀ ਮੁੱਖ ਸ੍ਰੋਤ ਹੈ।