ਆਮ ਜਾਣਕਾਰੀ
ਮੱਕਚਰੀ ਦਾ ਬੋਟੈਨੀਕਲ ਨਾਮ ਯੁਕਲਿਆਨਾ ਮੈਕਸੀਕਾਨਾ ਹੈ। ਇਹ ਰਸੀਲੇ ਚਾਰੇ ਦੀ ਫਸਲ ਹੈ, ਜਿਸ ਦਾ ਔਸਤਨ ਕੱਦ 6-10 ਫੁੱਟ ਹੁੰਦਾ ਹੈ। ਇਸਦੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਪੌਦੇ ਦੇ ਸਾਰੇ ਪਾਸੇ ਸ਼ਾਖਾਵਾਂ ਬਹੁਤ ਲੰਬੀਆਂ ਹੁੰਦੀਆਂ ਹਨ। ਮਾਦਾ ਪੌਦੇ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹਨ ਅਤੇ ਫੁੱਲ ਅਤੇ ਸ਼ਾਖਾਵਾਂ ਨਿਕਲ ਆਉਂਦੀਆਂ ਹਨ, ਤਾਂ ਉਸਦੇ ਮੁੱਖ ਭਾਗ ਨੂੰ ਸਿੱਟੇ ਕਿਹਾ ਜਾਂਦਾ ਹੈ, ਇਸ ਵਿੱਚ 5-12 ਦਾਣੇ ਹੁੰਦੇ ਹਨ। ਇਸ ਦਾ ਮੂਲ ਸਥਾਨ ਮੈਕਸਿਕੋ ਅਤੇ ਕੇਂਦਰੀ ਅਮਰੀਕਾ ਹੈ। ਭਾਰਤ ਵਿੱਚ ਪੰਜਾਬ ਸਭ ਤੋਂ ਵੱਧ ਮੱਕਚਰੀ ਉਗਾਉਣ ਵਾਲਾ ਪ੍ਰਾਂਤ ਹੈ। ਇਹ ਮੁੱਖ ਤੌਰ 'ਤੇ ਨਵੰਬਰ ਮਹੀਨੇ ਵਿੱਚ ਚਾਰਾ ਪੈਦਾ ਕਰਨ ਵਾਲੀ ਫਸਲ ਹੈ ਅਤੇ ਲੰਬੇ ਸਮੇਂ ਤੱਕ ਹਰੀ ਰਹਿੰਦੀ ਹੈ।