Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ। ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ।
Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ। ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ।
OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ।
OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ।
OL 11: ਇਹ ਕਿਸਮ 2017 ਵਿੱਚ ਜਾਰੀ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 245 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਪੌਦੇ ਪੱਤੇਵਾਲੇ, ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ।
ਹੋਰ ਰਾਜਾਂ ਦੀਆਂ ਕਿਸਮਾਂ
Brunker-10: ਇਹ ਤੇਜ਼ੀ ਨਾਲ ਵਧਣ ਵਾਲੀ ਚੰਗੀ, ਛੋਟੇ ਅਤੇ ਤੰਗ ਆਕਾਰ ਦੇ ਨਰਮ ਪੱਤਿਆਂ ਵਾਲੀ ਕਿਸਮ ਹੈ। ਇਹ ਸੋਕੇ ਦੀ ਰੋਧਕ ਹੈ। ਇਹ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ।
HFO-114: ਇਹ ਜਵੀਂ ਉਗਾਉਣ ਵਾਲੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਹ 1974 ਵਿੱਚ ਹਿਸਾਰ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ। ਇਹ ਕਿਸਮ ਲੰਬੀ ਅਤੇ ਭੁਰੜ ਰੋਗ ਦੀ ਰੋਧਕ ਹੈ। ਇਸਦੇ ਬੀਜ ਮੋਟੇ ਹੁੰਦੇ ਹਨ ਅਤੇ ਇਸਦੇ ਦਾਣਿਆਂ ਦਾ ਔਸਤਨ ਝਾੜ 7-8 ਕੁਇੰਟਲ ਪ੍ਰਤੀ ਏਕੜ ਹੈ।
Algerian: ਇਹ ਕਿਸਮ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਹੈ। ਪੌਦੇ ਦਾ ਔਸਤਨ ਕੱਦ 100-120 ਸੈ.ਮੀ. ਹੁੰਦਾ ਹੈ। ਇਸਦਾ ਸ਼ੁਰੂਆਤੀ ਵਿਕਾਸ ਮੱਧਮ ਹੁੰਦਾ ਹੈ ਅਤੇ ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ।
OS-6: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ।
Bundel Jai 851: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਈ ਜਾ ਸਕਦੀ ਹੈ। ਇਸਦੀ ਹਰੇ ਚਾਰੇ ਵਜੋਂ ਔਸਤਨ ਪੈਦਾਵਾਰ 188 ਕੁਇੰਟਲ ਪ੍ਰਤੀ ਏਕੜ ਹੈ।