Punjab Naveen (2008): ਇਹ ਕਿਸਮ ਦੀ ਸਤਹਿ ਖੁਰਦਰੀ ਹੋਣ ਕਰਕੇ ਪੌਦੇ ਦੇ ਪੱਤੇ ਗੂੜ੍ਹੇ ਹਾਰੇ ਰੰਗ ਦੇ ਹੁੰਦੇ ਹਨ। ਜਦੋਂ ਫਲ ਪੱਕਣ ਵਾਲਾ ਹੁੰਦਾ ਹੈ, ਉਸ ਸਮੇਂ ਫਲ ਨਰਮ ਦੇ ਨਾਲ ਆਕਾਰ ਵਿੱਚ ਬੇਲਨਾਕਾਰ ਅਤੇ ਫਿੱਕੇ ਹਰੇ ਰੰਗ ਦਾ ਹੁੰਦਾ ਹੈ ਅਤੇ ਨਾਲ ਹੀ ਫਲ ਕੁਰਕੁਰੇ, ਕੜਵਾਹਟ ਰਹਿਤ ਅਤੇ ਬੀਜ ਰਹਿਤ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਸੁੱਕੇ ਪਦਾਰਥ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕਿਸਮ 68 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਫਲਾਂ ਦਾ ਸੁਆਦ ਸ਼ਾਨਦਾਰ, ਰੰਗ ਅਤੇ ਰੂਪ ਆਕਰਸ਼ਕ, ਆਕਾਰ ਅਤੇ ਬਨਾਵਟ ਵਧੀਆ ਹੁੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Kheera 1 (2018): ਇਹ ਕਿਸਮ ਕੇਵਲ ਗ੍ਰੀਨਹਾਊਸ ਲਈ ਅਨੂਕੂਲ ਹੈ। ਇਸ ਕਿਸਮ ਦਾ ਪੌਦਾ ਜਲਦੀ ਵੱਧਣ ਵਾਲਾ ਹੁੰਦਾ ਹੈ ਇਹ ਪ੍ਰਤੀ ਨੋਡ 1-2 ਫਲ ਪੈਦਾ ਕਰਦਾ ਹੈ। ਇਸ ਦੇ ਫੁੱਲ ਪਾਰਥੇਨੋਕਾਰਪਿਕ ਹੁੰਦੇ ਹਨ ਅਤੇ ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ, ਬੀਜ ਰਹਿਤ, ਘੱਟ ਕੌੜੇ, ਆਕਾਰ ਦਰਮਿਆਨਾ(125 ਗ੍ਰਾਮ), 13-15 ਸੈਂਟੀਮੀਟਰ ਲੰਬੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਛਿੱਲਣ ਦੀ ਲੋੜ ਨਹੀਂ ਹੁੰਦੀ ਹੈ। ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫਸਲ ਦਾ ਔਸਤਨ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Pusa Uday: ਇਹ ਕਿਸਮ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਊਟ ਦੁਆਰਾ (IARI) ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਫਿੱਕਾ ਹਰਾ, ਆਕਾਰ ਦਰਮਿਆਨਾ ਅਤੇ ਲੰਬਾਈ 15 ਸੈ.ਮੀ. ਹੁੰਦੀ ਹੈ। ਇੱਕ ਏਕੜ ਜ਼ਮੀਨ ਵਿੱਚ 1.45 ਕਿਲੋ ਬੀਜਾਂ ਦੀ ਵਰਤੋਂ ਕਰੋ। ਇਹ ਕਿਸਮ 50-55 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤਨ ਝਾੜ 65 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pusa Barkha: ਇਹ ਕਿਸਮ ਸਾਉਣੀ ਦੇ ਮੌਸਮ ਲਈ ਤਿਆਰ ਕੀਤੀ ਗਈ ਹੈ। ਇਹ ਉੱਚ ਮਾਤਰਾ ਵਾਲੀ ਨਮੀ, ਤਾਪਮਾਨ ਅਤੇ ਪੱਤਿਆਂ ਦੇ ਧੱਬੇ ਰੋਗ ਨੂੰ ਸਹਾਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 78 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।