ਆਮ ਜਾਣਕਾਰੀ
ਖਜੂਰ ਇਸ ਧਰਤੀ ਤੇ ਸੱਭ ਤੋਂ ਪੁਰਾਣਾ ਦਰੱਖਤ ਹੈ, ਜਿਸਦੀ ਖੇਤੀ ਕੀਤੀ ਜਾਂਦੀ ਹੈ। ਇਹ ਕੈਲਸ਼ੀਅਮ, ਸ਼ੂਗਰ, ਆਇਰਨ ਅਤੇ ਪੋਟਾਸ਼ੀਅਮ ਦਾ ਭਰਭੂਰ ਸਰੋਤ ਹੈ। ਇਹ ਕਈ ਸਮਾਜਿਕ ਅਤੇ ਧਾਰਮਿਕ ਤਿਉਹਾਰਾਂ ਵਿੱਚ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਕਈ ਸਰੀਰਿਕ ਲਾਭ ਵੀ ਹਨ, ਜਿਵੇਂ ਕਬਜ਼ ਤੋਂ ਰਾਹਤ, ਦਿਲ ਦੇ ਰੋਗਾਂ ਨੂੰ ਘੱਟ ਕਰਨਾ, ਦਸਤ ਨੂੰ ਰੋਕਣਾ ਅਤੇ ਗਰਭ ਅਵਸਥਾ ਵਿੱਚ ਮੱਦਦ ਕਰਨਾ। ਇਸ ਨੂੰ ਵੱਖ-ਵੱਖ ਤਰਾਂ ਦੇ ਉਤਪਾਦ ਜਿਵੇਂ ਚਟਨੀ, ਆਚਾਰ, ਜੈਮ, ਜੂਸ ਅਤੇ ਹੋਰ ਬੇਕਰੀ ਦੇ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ।
ਖਜੂਰ ਦੀ ਖੇਤੀ ਮੁੱਖ ਰੂਪ ਵਿੱਚ ਅਰਬ ਦੇਸ਼ਾਂ, ਇਜ਼ਰਾਈਲ ਅਤੇ ਅਫਰੀਕਾ ਵਿੱਚ ਕੀਤੀ ਜਾਂਦੀ ਹੈ। ਇਰਾਨ ਖਜੂਰ ਦਾ ਮੁੱਖ ਉਤਪਾਦਕ ਅਤੇ ਨਿਰਯਾਤਕ ਹੈ। ਪਿਛਲੇ ਸਾਲਾਂ ਵਿੱਚ ਭਾਰਤੀ ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਖਜੂ੍ਰ ਦੀ ਖੇਤੀ ਵਿੱਚ ਕਾਫੀ ਵਾਧਾ ਹੋਇਆ ਹੈ। ਭਾਰਤ ਵਿੱਚ ਰਾਜਸਥਾਨ, ਗੁਜਰਾਤ, ਤਾਮਿਨਲਾਡੂ ਅਤੇ ਕੇਰਲਾ ਖਜੂਰ ਦੇ ਮੁੱਖ ਉਤਪਾਦਕ ਰਾਜ ਹਨ।