ਭਾਰਤ ਵਿੱਚ ਹਰੀ ਮੂੰਗੀ ਦੀ ਫਸਲ

ਆਮ ਜਾਣਕਾਰੀ

ਇਸ ਨੂੰ ਮੂੰਗ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ।  ਇਹ ਭਾਰਤ ਦੀਆ ਮੁੱਖ ਦਾਲਾ ਵਿੱਚੋ ਇੱਕ ਹੈ । ਇਹ ਪ੍ਰੋਟੀਨ ਦੇ ਨਾਲ- ਨਾਲ ਰੇਸ਼ੇ ਅਤੇ ਲੋਹੇ ਦਾ ਮੁੱਖ ਸ੍ਰੋਤ ਹੈ। ਇਹ ਪੰਜਾਬ ਵਿੱਚ ਸਾਉਣੀ  ਦੀ ਰੁੱਤ ਦੇ ਸਮੇਂ ਅਤੇ ਗਰਮੀਆ ਦੇ ਮੌਸਮ ਵਿੱਚ ਉਗਾਈ ਜਾਦੀ ਹੈ । ਪੰਜਾਬ ਵਿੱਚ ਇਹ ਲੱਗਭੱਗ  5.2 ਹਜ਼ਾਰ ਹੈਕਟੇਅਰ ਰਕਬੇ ਤੇ ਉਗਾਈ ਜਾਂਦੀ ਹੈ ਅਤੇ ਇਸਦੀ ਕੁੱਲ ਪੈਦਾਵਾਰ 4.5 ਹਜਾਰ ਟਨ ਹੈ।

ਜਲਵਾਯੂ

  • Season

    Temperature

    25°C - 35°C
  • Season

    Rainfall

    60-90 cm
  • Season

    Sowing Temperature

    25°C - 30°C
  • Season

    Harvesting Temperature

    30°C - 35°C
  • Season

    Temperature

    25°C - 35°C
  • Season

    Rainfall

    60-90 cm
  • Season

    Sowing Temperature

    25°C - 30°C
  • Season

    Harvesting Temperature

    30°C - 35°C
  • Season

    Temperature

    25°C - 35°C
  • Season

    Rainfall

    60-90 cm
  • Season

    Sowing Temperature

    25°C - 30°C
  • Season

    Harvesting Temperature

    30°C - 35°C
  • Season

    Temperature

    25°C - 35°C
  • Season

    Rainfall

    60-90 cm
  • Season

    Sowing Temperature

    25°C - 30°C
  • Season

    Harvesting Temperature

    30°C - 35°C

ਮਿੱਟੀ

ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ। ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

SSL 1827: ਇਹ ਕਿਸਮ ਹਰੀ ਮੂੰਗੀ ਅਤੇ ਮਾਂਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 5.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ।

ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ । ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ । ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ । ਇਹ ਚਿਤਕਬਰਾ ਰੋਗ ਅਤੇ  ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ। ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ।ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।

ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ । ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ । ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ । ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ।

PAU 911: ਇਹ ਕਿਸਮ ਸਾਉਣੀ ਰੁੱਤ ਦੀ  ਕਿਸਮ ਹੈ । ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ ।

SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ।  ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।

SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ  ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।


TMB 37
: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।


ਹੋਰ ਰਾਜਾਂ ਦੀਆਂ ਕਿਸਮਾਂ

Jawahar- 45: ਇਹ ਭਾਰਤ ਦੇ ਉੱਤਰੀ ਅਤੇ ਪ੍ਰਾਇਦੀਪ ਖੇਤਰਾਂ ਵਿੱਚ ਉਗਾਉਣ ਵਾਲੀ, ਦਰਮਿਆਨੇ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ। ਇਹ 75 ਤੋਂ 90 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦਾ ਔਸਤਨ ਝਾੜ  4-5.2 ਕੁਇੰਟਲ ਪ੍ਰਤੀ ਏਕੜ ਹੈ।

ML 1: ਇਹ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਦਰਮਿਆਨੇ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ। ਇਹ ਕਿਸਮ 90 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 3-4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Type 1: ਇਹ ਅਗੇਤੀ ਕਿਸਮ ਹੈ। ਇਹ ਕਟਾਈ ਲਈ 60-65 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਨੂੰ ਹਰੀ ਖਾਦ ਬਣਾਉਣ ਅਤੇ ਦਾਣੇ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ। ਇਸ ਦਾ ਔਸਤਨ ਝਾੜ 2.4-3.6  ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Baisakhi: ਇਹ ਕਟਾਈ ਲਈ 60-70 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 3.2- 4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Mohini: ਇਹ ਕਟਾਈ ਲਈ 60-70 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਪੀਲਾ ਚਿਤਕਬਰਾ ਰੋਗ ਅਤੇ ਪੱਤਿਆਂ ਤੇ ਚਿੱਟੇ ਧੱਬੇ ਰੋਗ ਨੂੰ ਸਹਿਣਯੋਗ ਹੈ।  ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PS 16: ਇਹ ਸਾਰੇ ਦੇਸ਼ ਵਿੱਚ ਉਗਾਉਣਯੋਗ ਕਿਸਮ ਹੈ।ਇਹ ਕਟਾਈ ਲਈ 60-65 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ । ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦਿੳ।

ਬਿਜਾਈ

ਬਿਜਾਈ ਦਾ ਸਮਾਂ
ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।

ਫਾਸਲਾ
ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5  ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ ।

ਬੀਜ ਦੀ ਡੁੰਘਾਈ
ਬਿਜਾਈ ਲਈ ਬੀਜਾਂ  ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ ।

ਬਿਜਾਈ ਦਾ ਢੰਗ
ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ  ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।

ਬੀਜ ਦੀ ਸੋਧ
ਬਿਜਾਈ ਤੋਂ ਬੀਜਾਂ ਨੂੰ ਕਪਤਾਨ ਜਾਂ ਥੀਰਮ ਨਾਲ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਨੂੰ ਸੋਧੋ।

 

Fungicide name Quantity (Dosage per kg seed)
Captan

3gm

Thiram 3gm

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
12 100 -

 

ਤੱਤ (ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
5 16 -

 

ਨਾਈਟ੍ਰੋਜਨ 5  ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਨਦੀਨਾ ਨੂੰ ਰੋਕਣ ਲਈ ਦੋ ਗੋਡੀਆ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ । ਪਹਿਲੀ ਗੋਡੀ ਬੀਜਣ ਤੋਂ  4 ਹਫਤੇ ਬਾਅਦ ਤੇ ਦੂਸਰੀ ਗੋਡੀ, ਪਹਿਲੀ ਗੋਡੀ ਤੋ 2 ਹਫਤਿਆ ਬਾਅਦ ਕਰੋ । ਰਸਾਇਣਿਕ ਤਰੀਕੇ ਨਾਲ ਨਦੀਨਾ ਨੂੰ ਖਤਮ ਕਰਨ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ । ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ  ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ  ਦੇ ਹਿਸਾਬ ਨਾਲ ਛਿੜਕਾਅ ਕਰੋ।

ਸਿੰਚਾਈ

ਮੂੰਗ ਦੀ ਫਸਲ ਆਮ ਤੌਰ ਤੇ  ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।

ਪੌਦੇ ਦੀ ਦੇਖਭਾਲ

ਰਸ ਚੂਸਣ ਵਾਲੇ ਕੀੜੇ ( ਹਰਾ ਤੇਲਾ , ਚੇਪਾ ਅਤੇ ਚਿੱਟੀ ਮੱਖੀ )
  • ਕੀੜੇ ਮਕੌੜੇ ਤੇ ਰੋਕਥਾਮ

ਰਸ ਚੂਸਣ ਵਾਲੇ ਕੀੜੇ ( ਹਰਾ ਤੇਲਾ , ਚੇਪਾ ਅਤੇ  ਚਿੱਟੀ ਮੱਖੀ ) : ਜੇਕਰ ਇਹਨਾਂ ਕੀੜਿਆਂ ਦਾ ਨੁਕਸਾਨ ਦਿਖੇ ਤਾਂ ਮੈਲਾਥਿਆਨ 375 ਮਿਲੀਲੀਟਰ ਜਾਂ ਡਾਈਮੈਥੋਏਟ 250 ਮਿ:ਲੀ: ਜਾਂ ਔਕਸੀਡੈਮੇਟਨ ਮਿਥਾਈਲ  250 ਮਿਲੀਲੀਟਰ  ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।
ਚਿੱਟੀ ਮੱਖੀ ਦੇ ਕੰਟਰੋਲ ਲਈ ਥਾਈਮੈਥੋਅਕਸਮ 40 ਗ੍ਰਾਮ ਜਾਂ ਟ੍ਰਾਈਜੋਫੋਸ 600 ਮਿਲੀਲੀਟਰ ਵਰਤੋ। ਜੇ ਜਰੂਰਤ ਪਵੇ ਤਾਂ ਪਹਿਲੇ ਛਿੜਕਾਅ ਤੋਂ ਬਾਅਦ ਦੂਸਰਾ ਛਿੜਕਾਅ 10 ਦਿਨਾਂ ਦੇ ਵਕਫੇ ਤੇ ਕਰੋ।

ਬਲਿਸਟਰ ਬੀਟਲ

ਜੂੰ: ਜੇਕਰ ਜੂੰ ਦਾ ਹਮਲਾ ਦਿਖ਼ਾਈ ਦੇਵੇ ਤਾਂ ਡਾਈਮੈਥੋਏਟ 30 ਈ ਸੀ 150 ਮਿ:ਲੀ: ਨੂੰ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਬਲਿਸਟਰ ਬੀਟਲ:
ਇਹ ਕੀੜੇ ਦਾਣਿਆਂ ਅਤੇ ਸੁੰਡੀਆਂ ਦਿਨ ਸਮੇ ਹਮਲਾ ਕਰਦੇ ਹਨ ਇਹ ਸੁੰਡੀਆ ਫੁੱਲ ਬਣਨ ਸਮੇਂ  ਬਹੁਤ ਨੁਕਸਾਨ ਕਰਦੀਆ ਹਨ । ਇਹ ਫੁੱਲਾਂ ਨੂੰ ਆਪਣਾ ਭੋਜਨ ਬਣਾਉਦੇ ਹਨ ਜਿਸ ਕਰਕੇ  ਦਾਣਿਆਂ ਤੇ ਅਸਰ ਪੈਦਾ ਹੈ ਇਸ ਦੀ ਰੋਕਥਾਮ ਲਈ  ਇੰਡੋਐਕਸਾਕਾਰਬ 14.5 ਐਸ ਸੀ 200 ਮਿ:ਲੀ: ਜਾਂ  ਐਸੀਫੇਟ 75 ਐਸ ਸੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ । ਇਹ ਸਪਰੇਅ  ਸ਼ਾਮ ਦੇ ਸਮੇ ਕਰੋ ਤੇ ਦੂਸਰੀ ਸਪਰੇਅ ਲੋੜ ਪੈਣ ਤੇ 10 ਦਿਨਾਂ ਬਾਅਦ ਕਰ ਸਕਦੇ ਹੋਂ।

 

ਫਲੀ ਛੇਦਕ ਸੁੰਡੀ

ਫਲੀ ਛੇਦਕ ਸੁੰਡੀ : ਇਹ ਫਸਲ ਦੀ ਬਹੁਤ ਨੁਕਸਾਨਦਾਇਕ ਸੁੰਡੀ ਹੈ ।ਇਹ ਡੋਡੀਆ ਅਤੇ ਫੁੱਲਾਂ ਨੂੰ ਭਾਰੀ ਨੁਕਸਾਨ ਕਰਦੀ ਹੈ ਇਸ ਦੀ ਰੋਕਥਾਮ ਲਈ ਇੰਡੋਐਕਸਾਕਾਰਬ  14.5 ਐਸ ਸੀ 200 ਮਿ:ਲੀ: ਜਾਂ ਐਸੀਫੇਟ 75 ਐਸ ਪੀ 800 ਗ੍ਰਾਮ ਜਾਂ ਸਪਾਈਨੋਸੈਡ  45 ਐਸ ਸੀ 60 ਮਿ:ਲੀ: ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ । ਦੋ ਹਫਤਿਆਂ ਬਾਅਦ ਦੁਬਾਰਾ ਫਿਰ ਸਪਰੇਅ ਕਰੋ।

ਤੰਬਾਕੂ ਸੁੰਡੀ

ਤੰਬਾਕੂ ਸੁੰਡੀ: ਇਸ ਦੀ ਰੋਕਥਾਮ ਲਈ ਐਸੀਫੇਟ 75 ਐਸ ਪੀ 800 ਗ੍ਰਾਮ ਪ੍ਰਤੀ ਏਕੜ ਜਾਂ  ਕਲੋਰਪਾਈਰੀਫੋਸ 20 ਈ ਸੀ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ  ਨਾਲ ਛਿੜਕਾਅ ਕਰੋ। ਜਰੂਰਤ ਪੈਣ ਤੇ 10 ਦਿਨਾਂ ਬਾਅਦ ਇੱਕ ਛਿੜਕਾਅ ਹੋਰ ਕਰੋ।

ਵਾਲਾਂ ਵਾਲੀ ਸੁੰਡੀ

ਵਾਲਾਂ ਵਾਲੀ ਸੁੰਡੀ : ਇਸ ਦੀ ਰੋਕਥਾਮ ਲਈ ਨੁਕਸਾਨੇ ਪੌਦਿਆ ਨੂੰ ਪੁੱਟ ਕੇ ਜਮੀਨ ਵਿੱਚ ਦਬਾ ਦਿਉ । ਜਿਆਦਾ ਨੁਕਸਾਨ ਹੋਣ ਤੇ ਕੁਇਨਲਫੋਸ 500 ਮਿ:ਲੀ: ਜਾਂ  ਡਾਈਕਲੋਰੋਵੋਸ 200 ਮਿ:ਲੀ: ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। 

ਪੀਲਾ ਚਿਤਕਬਰਾ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੀਲਾ ਚਿਤਕਬਰਾ ਰੋਗ : ਇਹ ਚਿੱਟੀ ਮੱਖੀ ਕਰਕੇ ਫੈਲਦਾ ਹੈ ਜਿਸ ਨਾਲ ਪੱਤਿਆ ਤੇ ਪੀਲੇ ਰੰਗ ਦੇ ਧੱਬੇ ਪਏ ਦਿਖਾਈ ਦਿੰਦੇ ਹਨ । ਨੁਕਸਾਨੇ ਪੌਦੇ ਦੇ ਫਲੀਆਂ ਨਹੀ ਬਣਦੀਆਂ। ਇਸ ਰੋਗ ਦਾ ਟਾਕਰਾ ਕਰਨ ਵਾਲੀਆ ਕਿਸਮਾਂ ਹੀ ਬੀਜਣੀਆ ਚਾਹੀਦੀਆ ਹਨ ।
ਇਸ ਦੀ ਰੋਕਥਾਮ ਲਈ 40 ਗ੍ਰਾਮ ਥਾਇਆਮੈਥੋਕਸਮ ਅਤੇ ਟਰਾਈਜੋਫੋਸ  600 ਮਿ:ਲੀ:  ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਦੂਸਰਾ ਛਿੜਕਾਅ 10 ਦਿਨਾਂ ਬਾਅਦ ਕਰੋ।

ਸਰਕੋਸਪੋਰ ਪੱਤਿਆ ਦੇ ਧੱਬਿਆ ਦਾ ਰੋਗ

ਪੱਤਿਆ ਦੇ ਧੱਬਿਆ ਦਾ ਰੋਗ: ਇਸ ਦੀ ਰੋਕਥਾਮ ਲਈ ਬੀਜ ਦੀ ਸੋਧ ਜਰੂਰੀ ਹੁੰਦੀ ਹੈ । ਇਸ ਰੋਗ ਦਾ ਟਾਕਰਾ ਕਰਨ ਵਾਲੀਆ ਕਿਸਮਾਂ ਹੀ ਹਮੇਸ਼ਾ ਬੀਜੋ l ਜਿਨੇਬ 400 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੀ ਦਰ ਨਾਲ ਛਿੜਕਾਅ ਕਰੋ । ਦੋ ਤੋ ਤਿੰਨ ਛਿੜਕਾਅ 10 ਦਿਨਾ ਦੇ ਵਕਫੇ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ । ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ  ਸ਼ੁਰੂ ਹੋ ਜਾਂਦੀਆ ਹਨ। ਵਾਢੀ ਦਾਤੀ ਨਾਲ ਕਰੋ ਤੇ ਬੀਜ ਨੂੰ ਧੁੱਪ ਵਿੱਚ ਸਾਫ ਕਰ ਕੇ ਸੁਕਾਉ ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare