ਬਿਜਾਈ ਦਾ ਸਮਾਂ
ਮਾਨਸੂਨ ਦੇ ਸਮੇਂ ਵਿੱਚ ਚਾਰ ਤੋਂ ਛੇ ਮਹੀਨੇ ਪੁਰਾਣੇ ਪਨੀਰੀ ਦੇ ਪੌਦਿਆਂ ਨੂੰ ਲਾਉਣਾ ਚਾਹੀਦਾ ਹੈ।
ਫਾਸਲਾ
ਬੀਜਾਂ ਨੂੰ 15-20 ਸੈ:ਮੀ: ਦੇ ਫਾਸਲੇ ਤੇ ਬੀਜੋ ਅਤੇ ਤੇ 1- 1.5 ਸੈਟੀਮੀਟਰ ਡੂੰਘੇ ਬੀਜ਼ੋ ਅਤੇ ਬਿਜਾਈ ਤੋਂ ਬਾਅਦ ਹਲਕੀ ਸਿੰਚਾਈ ਕਰੋ।
ਬੀਜ ਦੀ ਡੂੰਘਾਈ
ਬੀਜਾਂ ਨੂੰ 1-1.5 ਸੈ:ਮੀ: ਡੂੰਘੇ ਬੀਜੋ।
ਬਿਜਾਈ ਦਾ ਢੰਗ
ਨਿੰਮ ਨੂੰ ਸਿੱਧਾ ਟੋਆ ਪੁੱਟ ਕੇ ਅਤੇ ਪਨੀਰੀ ਲਗਾ ਕੇ ਬੀਜਿਆ ਜਾ ਸਕਦਾ ਹੈ।
ਪਨੀਰੀ ਲਗਾ ਕੇ ਬੀਜਣਾ
ਦਰੱਖਤ ਤੋ ਪੱਕੇ ਹੋਏ ਬੀਜ਼ ਇਕੱਠੇ ਕਰੋ। ਛਿਲਕਾ ਉਤਾਰੋ ਅਤੇ ਪਾਣੀ ਨਾਲ ਸਾਫ ਕਰੋ ਅਤੇ 3-7 ਦਿਨਾਂ ਤੱਕ ਛਾਵੇ ਸੁਕਾਉ। 10 ਮੀਟਰ ਲੰਬੇ, 1 ਮੀਟਰ ਚੌੜੇ ਅਤੇ 15 ਸੈ:ਮੀ: ਲੰਬੇ ਬੈਡ ਬਣਾਉ। ਰੂੜੀ ਦੀ ਖਾਦ , ਰੇਤ ਤੇ ਮਿੱਟੀ ਨੂੰ 1:1:3 ਦੀ ਮਾਤਰਾ ਵਿੱਚ ਮਿਲਾਉ ਅਤੇ ਬੈਡਾ ਉੱਤੇ 1:1:5 ਸੈਟੀਮੀਟਰ ਡੂੰਘੇ ਬੀਜ਼ੋ ਅਤੇ ਹਲਕੀ ਸਿੰਚਾਈ ਕਰੋ। ਪਨੀਰੀ 5-6 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਫਿਰ ਪਲਾਸਟਿਕ ਦੇ ਲਿਫਾਫਿਆ ਵਿੱਚ ਬਰੇਤੀ,ਚੀਕਣੀ,ਰੇਤਲੀ ਮਿੱਟੀ ਅਤੇ ਰੂੜੀ ਦੀ ਖਾਦ 1:1:1:1 ਦੇ ਅਨੁਪਾਤ ਵਿੱਚ ਪਾਉ ਅਤੇ ਪਨੀਰੀ ਨੂੰ ਇੰਨਾ ਵਿੱਚ ਲਾਉ।
ਖੇਤ ਵਿੱਚ ਲਗਾਉਣਾ: 4-6 ਮਹੀਨੇ ਦੇ ਅਤੇ 15-20 ਸੈਟੀਮੀਟਰ ਲੰਬੇ ਪੌਦੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ । 30x30x30 ਸੈਟੀਮੀਟਰ ਦੇ ਟੋਏ 5x5 ਮੀਟਰ ਦੇ ਫਾਸਲੇ ਤੇ ਪੁੱਟੋ ਅਤੇ ਸਾਉਣ ਦੇ ਮਹੀਨੇ ਪਨੀਰੀ ਨੂੰ ਇਨਾਂ ਵਿੱਚ ਲਗਾਉ। ਵਰਖਾ ਦੇ ਅਨੁਸਾਰ 2-3 ਦਿਨ ਬਾਅਦ ਸਿੰਚਾਈ ਕਰੋ।ਬਾਅਦ ਵਿੱਚ ਪਾਣੀ 7-10 ਦਿਨਾ ਬਾਅਦ ਵੀ ਦਿੱਤਾ ਜਾ ਸਕਦਾ ਹੈ।