ਪੰਜਾਬ ਵਿਚ ਮੱਕੀ (ਹਾੜ੍ਹੀ) ਫਸਲ ਦੀ ਜਾਣਕਾਰੀ

ਆਮ ਜਾਣਕਾਰੀ

ਮੱਕੀ (ਜ਼ੀਆ ਮੇਜ਼ ਐੱਲ) ਦੂਜੇ ਦਰਜੇ ਦੀ ਫਸਲ ਹੈ, ਜੋ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਕੀ ਫਸਲਾਂ ਦੇ ਮੁਕਾਬਲੇ ਇਸ ਦਾ ਝਾੜ ਸਭ ਤੋਂ ਵੱਧ ਹੈ। ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੇਕਸ ਅਤੇ ਗਲੂਕੋਜ਼ ਆਦਿ। ਇਹ ਪੋਲਟਰੀ ਵਾਲੇ ਪਸ਼ੂਆਂ ਦੀ ਖੁਰਾਕ ਵਜੋਂ ਵੀ ਵਰਤੀ ਜਾਂਦੀ ਹੈ। ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਅਤੇ ਰਸਾਇਣਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫਸਲ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।

ਵਾਇਸ ਚਾਂਸਲਰ (ਪੀ.ਏ.ਯੂ., ਲੁਧਿਆਣਾ) ਅਨੁਸਾਰ, "ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ। ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫਸਲ ਹੈ।" ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿੱਚ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਉਗਾਉਣ ਵਾਲੇ ਮੁੱਖ ਰਾਜ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਹਨ। ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਮੁੱਖ ਮੱਕੀ ਉਦਪਾਦਕ ਹਨ।

ਜਲਵਾਯੂ

  • Season

    Temperature

    25°C - 30°C
  • Season

    Rainfall

    50-100cm
  • Season

    Sowing Temperature

    25°C - 30°C
  • Season

    Harvesting Temperature

    30-35°C
  • Season

    Temperature

    25°C - 30°C
  • Season

    Rainfall

    50-100cm
  • Season

    Sowing Temperature

    25°C - 30°C
  • Season

    Harvesting Temperature

    30-35°C
  • Season

    Temperature

    25°C - 30°C
  • Season

    Rainfall

    50-100cm
  • Season

    Sowing Temperature

    25°C - 30°C
  • Season

    Harvesting Temperature

    30-35°C
  • Season

    Temperature

    25°C - 30°C
  • Season

    Rainfall

    50-100cm
  • Season

    Sowing Temperature

    25°C - 30°C
  • Season

    Harvesting Temperature

    30-35°C

ਮਿੱਟੀ

ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ। ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ। ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ।

ਖੁਰਾਕੀ ਤੱਤਾਂ ਦੀ ਘਾਟ ਪਤਾ ਕਰਨ ਲਈ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।

PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।

JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ ।

Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ 82 ਦਿਨ ਦੀ ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ ।

Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ ।

Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ ।

Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ।

Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।

FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ।

JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ।

HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ।

J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ।

Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।

ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ

Pioneer 39V92 & 30R77, Pro Agro 4640, Monsanto Hi, Shell & Double, Shri Ram Genetic chemical Ltd.Bio 9690 & Raj Kumar, Kanchan Seed, Polo, Hybrid Corn & KH 121 (Sonalika), Mahyco MPM 3838. Zuari C. 1415, Ganga Kaveri GK 3017, GK 3057, Syngenta India Ltd NK 6240.

ਹੋਰ ਰਾਜਾਂ ਦੀਆਂ ਕਿਸਮਾਂ

PEEHM 5:- ਇਹ ਜ਼ਿਆਦਾ ਤਾਪਮਾਨ ਨੂੰ ਸਹਿਣਯੋਗ ਕਿਸਮ ਹੈ। ਇਸਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਇਆ ਜਾ ਸਕਦਾ ਹੈ। ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PC 1:-
ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਬਹੁਤ ਸਾਰੇ ਝੁਲਸ ਅਤੇ ਧੱਬੇ ਵਾਲੇ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 12-14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PC 2:-
ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਹ ਬਹੁਤ ਸਾਰੇ ਝੁਲਸ ਅਤੇ ਧੱਬੇ ਵਾਲੇ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PC 3:-
ਇਹ ਛੇਤੀ ਤੋਂ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ।ਇਹ ਤਣੇ ਦੇ ਗੜੂੰਏ ਨੂੰ ਸਹਿਣਯੋਗ ਕਿਸਮ ਹੈ। ਇਹ ਘੱਟ ਡਿੱਗਣ ਵਾਲੀ ਅਤੇ ਨਮੀ ਦੇ ਦਬਾਅ ਦੀ ਰੋਧਕ ਕਿਸਮ ਹੈ।ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।


PC 4:-
ਇਹ ਛੇਤੀ ਪੱਕਣ ਵਾਲੀ ਕਿਸਮ ਹੈ।ਇਹ ਤਣੇ ਦੇ ਗੜੂੰਏ ਨੂੰ ਸਹਿਣਯੋਗ ਕਿਸਮ ਹੈ। ਇਹ ਘੱਟ ਡਿੱਗਣ ਵਾਲੀ ਅਤੇ ਨਮੀ ਦੇ ਦਬਾਅ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ। ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ। ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ।

ਬਿਜਾਈ

ਬਿਜਾਈ ਦਾ ਸਮਾਂ
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ  ਲਈ ਸਭ ਤੋਂ ਵਧੀਆ ਹੁੰਦੀ ਹੈ।
ਫਾਸਲਾ
ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ।  
1) ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.
2) ਸਵੀਟ ਕੌਰਨ:- 60x20 ਸੈਂ.ਮੀ.
3) ਬੇਬੀ ਕੋਰਨ :-  60x20 ਸੈਂ.ਮੀ. ਜਾਂ 60x15  ਸੈਂ.ਮੀ.
4) ਪੋਪ ਕੌਰਨ:- 50x15 ਸੈਂ.ਮੀ.
5) ਚਾਰਾ:-  30x10 ਸੈਂ.ਮੀ.

ਬੀਜ ਦੀ ਡੂੰਘਾਈ
ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ।  ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ।

ਬਿਜਾਈ ਦਾ ਢੰਗ
ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ।
1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ
3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ
4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ
5) ਚਾਰਾ:- 20 ਕਿਲੋ ਪ੍ਰਤੀ ਏਕੜ
 

ਮਿਸ਼ਰਤ ਖੇਤੀ:- ਮਟਰ ਅਤੇ ਮੱਕੀ ਦੀ ਫਸਲ ਨੂੰ ਮਿਲਾ ਕੇ ਖੇਤੀ ਕੀਤੀ ਜਾ ਸਕਦੀ ਹੈ। ਇਸਦੇ ਲਈ ਮੱਕੀ ਦੇ ਨਾਲ ਇੱਕ ਕਤਾਰ ਮਟਰ ਲਗਾਓ। ਪਤਝੜ ਦੇ ਮੌਸਮ ਵਿੱਚ ਮੱਕੀ ਨੂੰ ਗੰਨੇ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ। ਗੰਨੇ ਦੀਆਂ ਦੋ ਕਤਾਰਾਂ ਤੋਂ ਬਾਅਦ ਇੱਕ ਕਤਾਰ ਮੱਕੀ ਦੀ ਲਗਾਓ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ। ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ। ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ। ਅਜ਼ੋਸਪੀਰੀਲਮ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਦਾ ਹੈ।

ਫੰਗਸਨਾਸ਼ੀ ਦਵਾਈ ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)
Imidacloprid 70WS 5ml
Captan 2.5gm
Carbendazim + Captan (1:1) 2gm

 

ਖਾਦਾਂ

 ਖਾਦਾਂ ( ਕਿਲੋ ਪ੍ਰਤੀ ਏਕੜ) 

 

UREA      DAP or SSP MURIATE OF POTASH ZINC
75-110 27-55 75-150 15-20 8

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
35-50 12-24 8-12

 

(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।

ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।  ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ।  ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ। ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ।ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ। ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ।

ਸਿੰਚਾਈ

ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ।

ਪੌਦੇ ਦੀ ਦੇਖਭਾਲ

ਟਾਂਡੇ ਸੁੱਕਣਾ

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਟਾਂਡੇ ਸੁੱਕਣਾ:- ਇਸ ਨਾਲ ਤਣਾ ਜਮੀਨ ਦੇ ਨਾਲੋਂ ਫੁੱਲ ਕੇ ਭੂਰੇ ਰੰਗ ਦਾ ਛੇਤੀ ਟੁੱਟਣ ਵਾਲਾ ਅਤੇ ਗੰਦੀ ਬਾਸ ਮਾਰਨ ਵਾਲਾ ਲਗਦਾ ਹੈ।

ਇਸ ਨੂੰ ਰੋਕਣ ਲਈ ਪਾਣੀ ਖੜਾ ਨਾ ਹੋਣ ਦਿਓ ਅਤੇ ਜਲ ਨਿਕਾਸ ਵੱਲ ਧਿਆਨ ਦਿਉ। ਇਸ ਤੋਂ ਇਲਾਵਾ ਫਸਲ ਦੇ ਫੁੱਲ ਨਿਕਲਣ ਤੋਂ ਪਹਿਲਾਂ ਬਲੀਚਿੰਗ ਪਾਊਡਰ 33% ਕਲੋਰੀਨ 2-3 ਕਿੱਲੋ ਪ੍ਰਤੀ ਏਕੜ ਮਿੱਟੀ ਵਿੱਚ ਪਾਉ।

ਟੀ ਐਲ ਬੀ

ਟੀ ਐਲ ਬੀ :- ਇਹ ਬਿਮਾਰੀ ਉਤਰੀ ਭਾਰਤ, ਉਤਰਪੂਰਬੀ ਪਹਾੜੀਆਂ ਅਤੇ ਪ੍ਰਾਯਦੀਪ ਖੇਤਰ ਵਿੱਚ ਵੱਧ ਆਉਂਦੀ ਹੈ ਅਤੇ ਐਕਸਰੋਹਾਈਲਮ ਟਰਸੀਕਮ ਦੁਆਰਾ ਫੈਲਾਈ ਜਾਂਦੀ ਹੈ। ਜੇਕਰ ਇਹ ਬੀਮਾਰੀ ਸੂਤ ਕੱਤਣ ਵੇਲੇ ਆਵੇ ਤਾਂ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਸ਼ੁਰੂ ਵਿੱਚ ਪੱਤਿਆਂ ਉਤੇ ਛੋਟੇ ਫੁੱਲੇ ਹੋਏ ਧੱਬੇ ਦਿਖਾਈ ਦਿੰਦੇ ਹਨ ਅਤੇ ਹੇਠਲੇ ਪੱਤਿਆਂ ਨੂੰ  ਪਹਿਲਾਂ ਨੁਕਸਾਨ ਹੁੰਦਾ ਹੈ ਅਤੇ ਬਾਅਦ ਵਿੱਚ ਸਾਰਾ ਬੂਟਾ ਮੱਚਿਆ ਦਿਖਾਈ ਦਿੰਦਾ ਹੈ।ਜੇਕਰ ਇਸਨੂੰ ਸਹੀ ਸਮੇਂ ਤੇ ਰੋਕਿਆ ਨਾ ਜਾਵੇ ਤਾਂ ਇਹ 70% ਤੱਕ ਝਾੜ ਘਟਾ ਸਕਦੀ ਹੈ।
ਇਸਨੂੰ ਰੋਕਣ ਲਈ ਬਿਮਾਰੀ ਦੇ ਸ਼ੁਰੂਆਤੀ ਸਮੇਂ ਤੇ ਮੈਨਕੋਜ਼ੈੱਬ ਜਾਂ ਜ਼ਾਈਨੈਬ 2-4 ਗ੍ਰਾਮ ਪ੍ਰਤੀ ਲੀਟਰ 10 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ।

ਪੱਤਾ ਝੁਲਸ ਰੋਗ

ਪੱਤਾ ਝੁਲਸ ਰੋਗ :- ਇਹ ਬੀਮਾਰੀ ਗਰਮ ਊਸ਼ਣ, ਉਪ ਊਸ਼ਣ ਤੋਂ ਲੈ ਕੇ ਠੰਡੇ ਸ਼ੀਤਵਣ ਵਾਤਾਵਰਨ ਵਿੱਚ ਆਉਂਦੀ ਹੈ ਅਤੇ ਬਾਈਪੋਲੈਰਿਸ ਮੈਡਿਸ ਦਆਰਾ  ਕੀਤੀ ਜਾਂਦੀ ਹੈ। ਸ਼ੁਰੂ ਵਿੱਚ ਜ਼ਖ਼ਮ ਛੋਟੇ ਅਤੇ ਹੀਰੇ ਦੇ ਆਕਾਰ ਦੇ ਹੁੰਦੇ ਹਨ ਅਤੇ ਬਾਅਦ ਵਿੱਚ ਲੰਬੇ ਹੋ ਜਾਂਦੇ ਹਨ।ਜ਼ਖ਼ਮ ਆਪਸ ਵਿੱਚ ਮਿਲ ਕੇ ਪੂਰੇ ਪੱਤੇ ਨੂੰ ਸਾੜ ਸਕਦੇ ਹਨ।
ਡਾਈਥੇਨ ਐਮ-45 ਜਾਂ ਜ਼ਿਨੇਬ 2.0-2.5 ਗ੍ਰਾਮ ਪ੍ਰਤੀ ਲੀ. ਪਾਣੀ ਵਿੱਚ ਮਿਲਾ ਕੇ 7-10 ਦਿਨ ਦੇ ਫਾਸਲੇ ਤੇ 2-4 ਸਪਰੇਆਂ ਕਰਨ ਨਾਲ ਇਸ ਬਿਮਾਰੀ ਨੂੰ ਸ਼ੁਰੂਆਤੀ  ਸਮੇਂ ਤੇ ਹੀ ਰੋਕਿਆ ਜਾ ਸਕਦਾ ਹੈ।

ਭੂਰੀ ਜਾਲੇਦਾਰ ਉੱਲੀ

ਭੂਰੀ ਜਾਲੇਦਾਰ ਉੱਲੀ :- ਇਸ ਬਿਮਾਰੀ ਦੀਆਂ ਧਾਰੀਆਂ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦੀਆਂ ਹਨ। ਇਹ ਪੀਲੇ ਰੰਗ ਦੀਆਂ ਅਤੇ 3-7 ਮਿ.ਮੀ. ਚੌੜੀਆਂ ਹੁੰਦੀਆਂ ਹਨ ਜੋ ਪੱਤਿਆਂ ਦੀਆਂ ਨਾੜੀਆਂ ਤੱਕ ਪਹੁੰਚ ਜਾਂਦੀਆਂ ਹਨ। ਇਹ  ਬਾਅਦ ਵਿੱਚ ਲਾਲ ਤੇ ਜਾਮਣੀ ਰੰਗ ਦੀਆਂ ਹੋ ਜਾਂਦੀਆਂ ਹਨ। ਧਾਰੀਆਂ ਦੇ ਹੋਰ ਵਧਣ ਨਾਲ ਪੱਤਿਆਂ ਉਤੇ ਧੱਬੇ ਪੈ ਜਾਂਦੇ ਹਨ।
ਇਸਨੂੰ ਰੋਕਣ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਬੀਜ ਨੂੰ ਮੈਟਾਲੈਕਸੀਲ 6 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਨੁਕਸਾਨੇ ਗਏ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ ਅਤੇ ਮੈਟਾਲੈਕਸੀਯਲ 1 ਗ੍ਰਾਮ ਪ੍ਰਤੀ ਲੀਟਰ ਜਾਂ ਮੈਟਾਲੈਕਸੀਯਲ + ਮੈਨਕੋਜ਼ੈਬ 2.5 ਗ੍ਰਾਮ ਪ੍ਰਤੀ ਲੀਟਰ ਨਾਲ ਸਪਰੇਅ ਕਰੋ।

ਫ਼ੁੱਲਾਂ ਤੋਂ ਬਾਅਦ ਟਾਂਡਿਆਂ ਦਾ ਗਲਣਾ

ਫ਼ੁੱਲਾਂ ਤੋਂ ਬਾਅਦ ਟਾਂਡਿਆਂ ਦਾ ਗਲਣਾ:- ਇਹ ਇਕ ਬਹੁਤ ਹੀ ਨੁਕਸਾਨਦਾਇਕ ਬਿਮਾਰੀ ਹੈ ਜੋ ਕਿ ਬਹੁਤ ਸਾਰੇ ਰੋਗਾਣੂਆਂ ਦੁਆਰਾ ਇਕੱਠੇ ਮਿਲ ਕੇ ਕੀਤੀ ਜਾਂਦੀ ਹੈ। ਇਹ ਜੜ੍ਹਾਂ, ਸਿਰ੍ਹੇ ਅਤੇ ਤਣੇ ਦੇ ਉਸ ਹਿੱਸੇ ਤੇ ਜਿੱਥੇ ਦੋ ਗੰਢਾਂ ਮਿਲਦੀਆਂ ਹਨ, ਤੇ ਨੁਕਸਾਨ ਕਰਦੀ ਹੈ।
ਇਸ ਬਿਮਾਰੀ ਦੇ ਵੱਧ ਆਉਣ ਦੀ ਸੂਰਤ ਵਿੱਚ ਪੋਟਾਸ਼ੀਅਮ ਖਾਦ ਦੀ ਵਰਤੋਂ ਘੱਟ ਕਰੋ। ਫਸਲਾਂ ਨੂੰ ਬਦਲ-ਬਦਲ ਕੇ ਲਾਉ ਅਤੇ ਫ਼ੁੱਲਾਂ ਦੇ ਖਿੜਨ ਵੇਲੇ ਪਾਣੀ ਦੀ ਕਮੀ ਨਾ ਹੋਣ ਦਿਉ। ਖਾਲ਼ੀਆਂ ਵਿੱਚ ਟਰਾਈਕੋਡਰਮਾ 10 ਗ੍ਰਾਮ ਪ੍ਰਤੀ ਕਿੱਲੋ ਰੂੜੀ ਦੀ ਖਾਦ ਵਿੱਚ ਬਿਜਾਈ ਤੋਂ 10 ਦਿਨ ਪਹਿਲਾਂ ਪਾਉ।

ਪਾਇਥੀਅਮ ਤਣਾ ਗਲਣ

ਪਾਇਥੀਅਮ ਤਣਾ ਗਲਣ :- ਇਸ ਨਾਲ ਪੌਦੇ ਦੀਆਂ ਹੇਠਲੀਆਂ ਗੰਢਾਂ ਨਰਮ ਅਤੇ ਭੂਰੀਆਂ ਹੋ ਜਾਂਦੀਆਂ ਹਨ ਅਤੇ ਪੌਦਾ ਡਿੱਗ ਜਾਂਦਾ ਹੈ। ਨੁਕਸਾਨੀਆਂ ਗਈਆਂ ਗੰਢਾਂ ਮੁੜ ਜਾਂਦੀਆਂ ਹਨ।

ਬਿਜਾਈ ਤੋਂ ਪਹਿਲਾਂ ਪਿਛਲੀ ਫਸਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰਕੇ ਖੇਤ ਨੂੰ ਸਾਫ ਕਰੋ। ਪੌਦਿਆਂ ਦੀ ਸਹੀ ਸੰਖਿਆ ਰੱਖੋ ਅਤੇ ਮਿੱਟੀ ਵਿਚ ਕਪਤਾਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਗੰਢਾਂ ਦੇ ਨਾਲ (5-7 ਹਫਤੇ ਦੇ ਵਾਧੇ ਸਮੇਂ) ਪਾਉ।

ਤਣੇ ਦਾ ਗੜੂੰਆਂ

ਕੀੜੇ ਮਕੌੜੇ ਤੇ ਰੋਕਥਾਮ:

ਤਣੇ ਦਾ ਗੜੂੰਆਂ :- ਚਿਲੋ ਪਾਰਟੀਲਸ, ਇਹ ਕੀੜਾ ਸਾਰੀ ਮਾਨਸੂਨ ਰੁੱਤ ਵਿੱਚ ਮੌਜੂਦ ਹੁੰਦਾ ਹੈ। ਇਹ ਕੀੜਾ ਪੂਰੇ ਦੇਸ਼ ਵਿੱਚ ਖਤਰਨਾਕ ਮੰਨਿਆ ਜਾਂਦਾ ਹੈ। ਇਹ ਕੀੜਾ ਪੌਦੇ ਉਗਣ ਤੋਂ 10-25 ਰਾਤਾਂ ਬਾਅਦ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦਾ ਹੈ। ਕੀੜਾ ਗੋਭ ਵਿੱਚ ਦਾਖਲ ਹੋ ਕੇ ਪੱਤਿਆਂ ਨੂੰ ਨਸ਼ਟ ਕਰਦਾ ਹੈ ਅਤੇ ਗੋਲੀ ਦੇ ਨਿਸ਼ਾਨ ਬਣਾ ਦਿੰਦਾ ਹੈ। ਇਹ ਕੀੜਾ ਪੀਲੇ-ਭੂਰੇ ਰੰਗ ਦਾ ਹੁੰਦਾ ਹੈ, ਜਿਸਦਾ ਸਿਰ ਭੂਰੇ ਰੰਗ ਦਾ ਹੁੰਦਾ ਹੈ।
ਟਰਾਈਕੋਗਰਾਮਾ ਨਾਲ ਪਰਜੀਵੀ ਕਿਰਿਆ ਕਰਕੇ 1,00,000 ਅੰਡੇ ਪ੍ਰਤੀ ਏਕੜ ਇੱਕ ਹਫਤੇ ਦੇ ਫਾਸਲੇ ਤੇ ਤਿੰਨ ਵਾਰ ਛੱਡਣ ਨਾਲ ਇਸ ਕੀੜੇ ਨੂੰ ਰੋਕਿਆ ਜਾ ਸਕਦਾ ਹੈ।ਤੀਜੀ ਵਾਰ ਕੋਟੇਸ਼ੀਆ ਫਲੈਵਾਈਪਸ 2000 ਪ੍ਰਤੀ ਏਕੜ ਨਾਲ ਛੱਡੋ।
ਫੋਰੇਟ 10% ਸੀ ਜੀ 4 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਜੀ 1 ਕਿੱਲੋ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ 10 ਕਿੱਲੋ ਮਾਤਰਾ ਵਿੰਚ ਪੱਤੇ ਦੀ ਗੋਭ ਵਿੱਚ ਬਿਜਾਈ ਤੋਂ 20 ਦਿਨ ਬਾਅਦ ਪਾਉ ਜਾਂ ਕੀਟਨਾਸ਼ਕ ਕਾਰਬਰਿਲ 50 ਡਬਲਯੂ ਪੀ 1 ਕਿੱਲੋ ਪ੍ਰਤੀ ਏਕੜ ਬਿਜਾਈ ਤੋਂ 20 ਦਿਨ ਬਾਅਦ ਜਾਂ ਡਾਈਮੈਥੋਏਟ 30% ਈ ਸੀ 200 ਮਿਲੀਲੀਟਰ ਪ੍ਰਤੀ ਏਕੜ ਦੀ ਸਪ੍ਰੇਅ ਕਰੋ। ਕਲੋਰਪਾਇਰੀਫੋਸ 1-1.5 ਮਿਲੀਲੀਟਰ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਉਗਣ ਤੋਂ 10-12 ਦਿਨ ਬਾਅਦ ਸਪਰੇਅ ਕਰਨ ਨਾਲ ਵੀ ਕੀੜੇ ਨੂੰ ਰੋਕਿਆ ਜਾ ਸਕਦਾ ਹੈ।

ਗੁਲਾਬੀ ਗੜੂੰਆਂ

ਗੁਲਾਬੀ ਗੜੂੰਆਂ:- ਇਹ ਕੀੜਾ ਭਾਰਤ ਦੇ ਪ੍ਰਾਯਦੀਪ ਖੇਤਰ ਵਿੱਚ ਸਰਦੀ ਰੁੱਤ ਵਿੱਚ ਨੁਕਸਾਨ ਕਰਦਾ ਹੈ। ਇਹ ਕੀੜਾ ਮੱਕੀ ਦੀ ਜੜਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਪੌਦੇ ਦੇ ਤਣੇ ਤੇ ਗੋਲ ਅਤੇ S ਨਾਪ ਦੀਆਂ ਗਲੀਆਂ ਬਣਾ ਕੇ ਉਨ੍ਹਾਂ ਨੂੰ ਮਲ ਨਾਲ ਭਰ ਦਿੰਦਾ ਹੈ ਅਤੇ ਸਤਹਿ ਉੱਤੇ ਮੋਰੀਆਂ ਕਰਦਾ ਹੈ। ਜਿਆਦਾ ਨੁਕਸਾਨ ਤੇ ਤਣਾ ਟੁੱਟ ਵੀ ਜਾਂਦਾ ਹੈ। ਇਸ ਨੂੰ ਰੋਕਣ ਲਈ ਕਾਰਬੋਫਿਊਰਨ(40 ਐੱਫ) 5% ਡਬਲਿਊ/ਡਬਲਿਊ 2.5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜ ਨੂੰ ਸੋਧੋ। ਇਸ ਤੋਂ ਇਲਾਵਾ 4 ਟਰਾਈਕੋਕਾਰਡ (ਟ੍ਰਾਈਕੋਗਰਾਮਾ ਕਿਲੋਨਿਸ) ਪ੍ਰਤੀ ਏਕੜ ਪੁੰਗਰਨ ਤੋਂ 10 ਦਿਨ ਬਾਅਦ ਪਾਉਣ ਨਾਲ ਵੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।  ਰੋਸ਼ਨੀ ਅਤੇ ਫੀਰੋਮੋਨ ਕਾਰਡ ਵੀ ਪਤੰਗੇ ਨੂੰ ਫੜਨ ਲਈ ਵਰਤੇ ਜਾ ਸਕਦੇ ਹਨ।

ਕੌਰਨ ਵਾਰਮ

ਕੌਰਨ ਵਾਰਮ :- ਇਹ ਸੁੰਡੀ ਰੇਸ਼ਿਆਂ ਅਤੇ ਦਾਣਿਆਂ ਨੂੰ ਖਾਂਦੀ ਹੈ। ਸੁੰਡੀ ਦਾ ਰੰਗ ਹਰੇ ਤੋਂ ਭੂਰਾ ਹੋ ਸਕਦਾ ਹੈ।ਸੁੰਡੀ ਦੇ ਸਰੀਰ ਤੇ ਗੂੜ੍ਹੀਆਂ ਭੂਰੇ ਰੰਗ ਦੀ ਧਾਰੀਆਂ ਹੁੰਦੀਆਂ ਹਨ,ਜੋ ਅੱਗੇ ਜਾ ਕੇ ਚਿੱਟੀਆਂ ਹੁੰਦੀਆਂ ਹਨ।
ਇੱਕ ਏਕੜ ਵਿੱਚ 5 ਫੀਰੋਮੋਨ ਕਾਰਡ ਲਾਉ। ਇਸਨੂੰ ਰੋਕਣ ਲਈ ਕਾਰਬਰਿਲ(10 ਡੀ) 10 ਕਿਲੋ ਪ੍ਰਤੀ ਏਕੜ ਜਾਂ ਮੈਲਾਥਿਆਨ(5 ਡੀ) 10 ਕਿਲੋ ਪ੍ਰਤੀ ਏਕੜ ਦੀ ਸਪਰੇਅ ਬਾਬੂ ਝੰਡੇ ਨਿਕਲਣ ਤੋਂ ਤੀਜੇ ਅਤੇ ਅਠਾਰਵੇਂ ਦਿਨ  ਕਰੋ।

ਸ਼ਾਖ ਦਾ ਕੀੜਾ

ਸ਼ਾਖ ਦਾ ਕੀੜਾ:- ਇਹ ਕੀੜਾ ਪੱਤੇ ਦੇ ਅੰਦਰ ਆਂਡੇ ਦਿੰਦਾ ਹੈ ਜੋ ਕਿ ਸ਼ਾਖ ਨਾਲ ਢਕੇ ਹੁੰਦੇ ਹਨ। ਇਸ ਨਾਲ ਪੌਦਾ ਬੀਮਾਰ ਅਤੇ ਪੀਲਾ ਪੈ ਜਾਂਦਾ ਹੈ। ਪੱਤੇ ਸਿਰੇ ਤੋਂ ਹੇਠਾਂ ਵੱਲ ਸੁਕਦੇ ਹਨ ਅਤੇ ਵਿਚਕਾਰ ਵਾਲੀ ਨਾੜੀ ਅੰਡਿਆਂ ਕਰਕੇ ਲਾਲ ਰੰਗ ਦੀ ਹੋ ਜਾਂਦੀ ਹੈ ਅਤੇ ਸੁੱਕ ਜਾਂਦੀ ਹੈ।
ਇਸਨੂੰ ਰੋਕਣ ਲਈ ਡਾਈਮੈਥੋਏਟ 2 ਮਿ.ਲੀ.ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਸਿਉਂਕ

ਸਿਉਂਕ :- ਇਹ ਕੀੜੇ ਬਹੁਤ ਨੁਕਸਾਨਦਾਇਕ ਹਨ ਅਤੇ ਮੱਕੀ ਵਾਲੇ ਸਾਰੇ ਖੇਤਰਾਂ ਵਿੱਚ ਪਾਏ ਜਾਂਦੇ ਹਨ।ਇਸਨੂੰ ਰੋਕਣ ਲਈ ਫਿਪਰੋਨਿਲ 8 ਕਿੱਲੋ ਪ੍ਰਤੀ ਏਕੜ ਪਾਓ ਅਤੇ ਹਲਕੀ ਸਿੰਚਾਈ ਕਰੋ। ਜੇਕਰ ਸਿਉਂਕ ਦਾ ਹਮਲਾ ਅਲੱਗ ਅਲੱਗ ਹਿੱਸਿਆਂ ਵਿੱਚ ਹੋਵੇ ਤਾਂ ਫਿਪਰੋਨਿਲ ਦੇ 2-3 ਕਿਲੋ ਦਾਣੇ ਪ੍ਰਤੀ ਪੌਦਾ ਪਾਉ ਅਤੇ ਖੇਤ ਨੂੰ ਸਾਫ ਸੁਥਰਾ ਰੱਖੋ।

ਸ਼ਾਖ ਦੀ ਮੱਖੀ

ਸ਼ਾਖ ਦੀ ਮੱਖੀ :- ਇਹ ਦੱਖਣੀ ਭਾਰਤ ਦੀ ਮੁੱਖ ਮੱਖੀ ਹੈ ਅਤੇ ਕਈ ਵਾਰ ਗਰਮੀ ਅਤੇ ਬਸੰਤ ਰੁੱਤ ਵਿੱਚ ਉੱਤਰੀ ਭਾਰਤ ਵਿੱਚ ਵੀ ਪਾਈ ਜਾਂਦੀ ਹੈ।ਇਹ ਛੋਟੇ ਪੌਦਿਆਂ ਤੇ ਹਮਲਾ ਕਰਦੀ ਹੈ ਅਤੇ ਉਨ੍ਹਾਂ ਨੂੰ ਸੁਕਾ ਦਿੰਦੀ ਹੈ।
ਇਸਨੂੰ ਰੋਕਣ ਲਈ ਵਾਢੀ ਤੋਂ ਬਾਅਦ ਖੇਤ ਨੂੰ ਵਾਹੋ ਅਤੇ ਪਿਛਲੀ ਫਸਲ ਦੀ ਰਹਿੰਦ ਖੂਹੰਦ ਨੂੰ ਸਾਫ ਕਰੋ। ਬੀਜ ਨੂੰ ਇਮੀਡਾਕਲੋਪਰਿਡ 6 ਮਿਲੀਲੀਟਰ ਪ੍ਰਤੀ ਕਿਲੋ ਬੀਜ ਨਾਲ ਸੋਧੋ,ਇਸ ਨਾਲ ਮੱਖੀ 'ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਬਿਜਾਈ ਸਮੇਂ ਮਿੱਟੀ ਵਿੱਚ ਫੋਰੇਟ 10% ਸੀ ਜੀ  5 ਕਿੱਲੋ ਪ੍ਰਤੀ ਏਕੜ ਪਾਉ।  ਇਸ ਤੋਂ ਇਲਾਵਾ ਡਾਈਮੈਥੋਏਟ 30% ਈ ਸੀ 300 ਮਿ.ਲੀ. ਪ੍ਰਤੀ ਏਕੜ ਜਾਂ ਮਿਥਾਈਲ ਡੈਮੀਟੋਨ 25% ਈ ਸੀ 450 ਮਿ.ਲੀ. ਪ੍ਰਤੀ ਏਕੜ ਨਾਲ ਸਪਰੇਅ ਕਰੋ।

fallarmy worm.jpg

 a

ਘਾਟ ਅਤੇ ਇਸਦਾ ਇਲਾਜ

ਜ਼ਿੰਕ ਦੀ ਕਮੀ:- ਇਹ ਜ਼ਿਆਦਾਤਰ ਵੱਧ ਝਾੜ ਵਾਲੀਆਂ ਕਿਸਮਾਂ ਦੀ ਵਰਤੋਂ ਵਾਲਿਆਂ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਸ ਨਾਲ ਪੌਦੇ ਦੇ ਸਿਰ੍ਹੇ ਤੋਂ ਹਰੇਕ ਪਾਸੇ ਦੂਜੇ ਜਾਂ ਤੀਜੇ ਪੱਤੇ ਦੀਆਂ ਨਾੜੀਆਂ ਚਿੱਟੇ-ਪੀਲੇ ਅਤੇ ਲਾਲ ਰੰਗ ਦੀਆਂ ਦਿਖਦੀਆਂ ਹਨ।
ਜ਼ਿੰਕ ਦੀ ਕਮੀ ਨੂੰ ਰੋਕਣ ਲਈ, ਬਿਜਾਈ ਸਮੇਂ ਜ਼ਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾਓ। ਜੇਕੜ ਖੜੀ ਫਸਲ ਵਿੱਚ ਜ਼ਿੰਕ ਦੀ ਕਮੀ ਦਿਖੇ ਤਾਂ, ਜ਼ਿੰਕ ਸਲਫੇਟ ਅਤੇ ਸੁੱਕੀ ਮਿੱਟੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਕਤਾਰਾਂ ਨਾਲ ਪਾਓ।

ਮੈਗਨੀਸ਼ੀਅਮ ਦੀ ਕਮੀ:- ਇਹ ਮੱਕੀ ਦੀ ਫਸਲ ਵਿੱਚ ਆਮ ਪਾਈ ਜਾਂਦੀ ਹੈ। ਇਹ ਜ਼ਿਆਦਾਤਰ ਪੱਤਿਆਂ ਤੇ ਦੇਖੀ ਜਾ ਸਕਦੀ ਹੈ। ਹੇਠਲੇ ਪੱਤੇ ਕਿਨਾਰੇ ਅਤੇ ਨਾੜੀਆਂ ਦੇ ਵਿਚਕਾਰ ਤੋਂ ਪੀਲੇ ਦਿਖਾਈ ਦਿੰਦੇ ਹਨ। ਇਸ ਦੀ ਰੋਕਥਾਮ ਦੇ ਲਈ ਮੈਗਨੀਸ਼ੀਅਮ ਸਲਫੇਟ 1 ਕਿਲੋ ਦੀ ਪ੍ਰਤੀ ਏਕੜ ਵਿੱਚ ਫੋਲੀਅਰ ਸਪਰੇਅ ਕਰੋ।

ਲੋਹੇ ਦੀ ਕਮੀ:- ਇਸ ਕਮੀ ਨਾਲ ਪੂਰਾ ਪੌਦਾ ਪੀਲਾ ਦਿਖਾਈ ਦਿੰਦਾ ਹੈ। ਇਸ ਕਮੀ ਨੂੰ ਰੋਕਣ ਲਈ ਸੂਖਮ-ਤੱਤ 25 ਕਿਲੋ ਪ੍ਰਤੀ ਏਕੜ ਨੂੰ 18 ਕਿਲੋ ਪ੍ਰਤੀ ਏਕੜ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ ਪਾਓ।

ਫਸਲ ਦੀ ਕਟਾਈ

ਛੱਲੀਆਂ ਦੇ ਬਾਹਰਲੇ ਪਰਦੇ ਹਰੇ ਤੋਂ ਚਿੱਟੇ ਰੰਗ ਦੇ ਹੋਣ ‘ਤੇ ਫਸਲ ਦੀ ਵਾਢੀ ਕਰੋ। ਤਣੇ ਦੇ ਸੁੱਕਣ ਅਤੇ ਦਾਣਿਆਂ ਵਿੱਚ ਪਾਣੀ ਦੀ ਮਾਤਰਾ 17-20% ਹੋਣ ਦੀ ਸੂਰਤ ਵਿੱਚ ਵਾਢੀ ਕਰਨਾ ਇਸ ਲਈ ਢੁਕਵਾਂ ਸਮਾਂ ਹੈ। ਵਰਤੀ ਜਾਂਦੀ ਜਗ੍ਹਾ ਅਤੇ ਸੰਦ ਸਾਫ, ਸੁੱਕੇ ਅਤੇ ਰੋਗਾਣੂਆਂ ਤੋਂ ਮੁਕਤ ਹੋਣੇ ਚਾਹੀਦੇ ਹਨ।

ਸਵੀਟ ਕੋਰਨ ਦੀ ਵਾਢੀ:-  ਜਦੋਂ ਫਸਲ ਪੱਕਣ ਵਾਲੀ ਹੋਵੇ ਜਾ ਕੇ ਰੋਜ਼ ਕੁੱਝ ਸਿੱਟਿਆ ਦੀ ਜਾਂਚ ਕਰੋ, ਤਾਂ ਕਿ ਵਾਢੀ ਦਾ ਸਹੀ ਸਮਾਂ ਪਤਾ ਕੀਤਾ ਜਾ ਸਕੇ। ਛੱਲੀਆਂ ਦੇ ਪੂਰੇ ਆਕਾਰ ਵਿੱਚ ਆਉਣ ਅਤੇ ਰੇਸ਼ੇ ਦੇ ਸੁੱਕਣ ਤੇ ਵਾਢੀ ਦਾਣਿਆਂ ਨੂੰ ਤੋੜਨ ਤੇ ਉਨਾਂ ਵਿੱਚੋਂ ਦੁੱਧ ਨਿਕਲਦਾ ਹੈ। ਵਾਢੀ ਵਿੱਚ ਦੇਰੀ ਹੋਣ ਨਾਲ ਮਿਠਾਸ ਘਟ ਜਾਂਦੀ ਹੈ। ਵਾਢੀ ਹੱਥਾਂ ਜਾਂ ਮਸ਼ੀਨ ਨਾਲ ਰਾਤ ਦੇ ਸਮੇਂ ਜਾਂ ਸਵੇਰੇ ਕਰਨੀ ਚਾਹੀਦੀ ਹੈ।


ਬੇਬੀ ਕੋਰਨ:- ਛੱਲੀਆਂ ਨੂੰ ਨਿਕਲਣ ਤੋਂ 45-50 ਦਿਨਾਂ ਬਾਅਦ ਜਦੋਂ ਰੇਸ਼ੇ 1-2 ਸੈਂ.ਮੀ. ਦੇ ਹੋਣ (ਰੇਸ਼ੇ ਨਿਕਲਣ ਤੋਂ 1-2 ਦਿਨ ਬਾਅਦ) ‘ਤੇ ਵਾਢੀ ਕਰੋ। ਵਾਢੀ ਸਵੇਰ ਵੇਲੇ ਕਰੋ ਜਦੋਂ ਕਿ ਤਾਪਮਾਨ ਘੱਟ ਅਤੇ ਨਮੀ ਵੱਧ ਹੋਵੇ। ਇਸਦੀ ਤੁੜਾਈ ਹਰੇਕ 3 ਦਿਨਾਂ ਬਾਅਦ ਕਰੋ ਅਤੇ ਕਿਸਮ ਦੇ ਅਨੁਸਾਰ 7-8 ਤੁੜਾਈਆਂ ਕਰੋ।


ਪੋਪ ਕੋਰਨ :-ਛੱਲੀਆਂ ਨੂੰ ਵੱਧ ਤੋਂ ਵੱਧ ਸਮੇਂ ਲਈ ਪੌਦਿਆਂ ਉਤੇ ਹੀ ਰਹਿਣ ਦਿਉ।ਜੇਕਰ ਹੋ ਸਕੇ ਤਾਂ ਛਿਲਕੇ ਦੇ ਸੁੱਕਣ ਤੇ ਹੀ ਵਾਢੀ ਕਰੋ।

ਕਟਾਈ ਤੋਂ ਬਾਅਦ

ਸਵੀਟ ਕੋਰਨ ਨੂੰ ਛੇਤੀ ਤੋਂ ਛੇਤੀ ਖੇਤ ਤੋਂ ਪੈਕਿੰਗ ਵਾਲੀ ਥਾਂ ਤੇ ਲੈ ਕੇ ਜਾਉ ਤਾਂ ਕਿ ਉਸ ਨੂੰ ਆਕਾਰ ਦੇ ਹਿਸਾਬ ਨਾਲ ਅਲੱਗ, ਪੈਕ ਅਤੇ ਠੰਡਾ ਕੀਤਾ ਜਾ ਸਕੇ। ਇਸ ਨੂੰ ਆਮ ਤੌਰ ਤੇ ਲੱਕੜੀ ਦੇ ਬਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ, ਜਿੰਨਾ ਵਿੱਚ 4-6 ਦਰਜਨ ਛੱਲੀਆਂ ਬਕਸੇ ਅਤੇ ਛੱਲੀਆਂ ਦੇ ਅਕਾਰ ਦੇ ਅਧਾਰ 'ਤੇ ਸਮਾ ਸਕਦੀਆਂ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare