TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ। ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ। ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ।
C-501(Virginia group): ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ। ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ।
M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ। ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ।
M-335: ਇਹ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਵਿੱਚ ਕੀਤੀ ਜਾਂਦੀ ਹੈ। ਇਹ ਕਿਸਮ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 67% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 49% ਹੁੰਦੀ ਹੈ। ਇਹ ਕਿਸਮ ਦੀ ਬਿਜਾਈ ਦੀ ਸਿਫਾਰਿਸ਼ ਪੰਜਾਬ ਦੇ ਸਿੰਚਿਤ ਖੇਤਰਾਂ ਲਈ ਕੀਤੀ ਜਾਂਦੀ ਹੈ।
M-522: ਇਹ ਫੈਲਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸਿੰਚਿਤ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 50.7% ਹੁੰਦੀ ਹੈ। ਇਸ ਦੀਆਂ ਫਲੀਆਂ ਆਕਾਰ ਵਿੱਚ ਦਰਮਿਆਨੀਆਂ ਮੋਟੀਆਂ ਅਤੇ ਜ਼ਿਆਦਾਤਰ ਦੋ ਗਿਰੀਆਂ ਵਾਲੀਆਂ ਹੁੰਦੀਆਂ ਹਨ। ਇਸ ਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
M-37: ਇਸ ਦਾ ਔਸਤਨ ਕੱਦ 25 ਸੈ.ਮੀ. ਹੁੰਦਾ ਹੈ। ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸ ਦੀਆਂ ਬਹੁਤ ਸ਼ਾਖਾਵਾ ਫੁੱਟਦੀਆਂ ਹਨ। ਇਸਦੇ ਪੱਤਿਆਂ ਦਾ ਆਕਾਰ ਵੱਡਾ ਹੁੰਦਾ ਹੈ, ਜੋ ਬਹੁਤ ਸੰਘਣੇ ਅਤੇ ਛਾਂ-ਦਾਰ ਹੁੰਦੇ ਹਨ। ਇਸਦੀਆਂ ਫਲੀਆਂ ਵਿੱਚ ਜਿਆਦਾਤਰ 1-2 ਦਾਣੇ ਹੁੰਦੇ ਹਨ ਅਤੇ 3 ਦਾਣੇ ਬਹੁਤ ਘੱਟ ਪਾਏ ਜਾਂਦੇ ਹਨ। ਇਸਦੇ ਦਾਣੇ ਔਸਤਨ ਆਕਾਰ ਦੇ ਹੁੰਦੇ ਹਨ, ਜੋ ਕਿ ਹਲਕੇ ਭੂਰੇ ਰੰਗ ਦੇ ਛਿਲਕੇ ਵਿੱਚ ਹੁੰਦੇ ਹਨ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ।
SG 99: ਇਹ ਕਿਸਮ ਦੋਮਟ-ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 124 ਦਿਨਾਂ ਵਿੱਚ ਪੱਕਦੀ ਹੈ। ਇਸਦੇ ਪੌਦੇ ਦਾ ਕੱਦ 66-68 ਸੈ.ਮੀ. ਹੁੰਦਾ ਹੈ। ਇਸਦੇ ਪੱਕੇ ਹੋਏ ਪੌਦੇ ਦੀਆਂ 22-24 ਫਲੀਆਂ ਹੁੰਦੀਆਂ ਹਨ ਅਤੇ 100 ਗਿਰੀਆ ਦਾ ਭਾਰ 54 ਗ੍ਰਾਮ ਹੁੰਦਾ ਹੈ। ਇਸ ਵਿੱਚੋਂ 66% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 52.3% ਤੇਲ ਹੁੰਦਾ ਹੈ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਨੂੰ ਸਹਿਣਸ਼ੀਲ ਹੈ।
SG-84: ਇਹ ਇੱਕ ਗੁੱਛੇਦਾਰ ਕਿਸਮ ਹੈ, ਜੋ ਕਿ ਪੰਜਾਬ ਵਿੱਚ ਉਗਾਉਣ ਲਈ ਅਨੁਕੂਲ ਮੰਨੀ ਜਾਂਦੀ ਹੈ। ਇਹ ਕਿਸਮ 120-130 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਗਿਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚ 50% ਤੇਲ ਹੁੰਦਾ ਹੈ। ਇਸ ਵਿੱਚੋਂ 64% ਦਾਣੇ ਨਿਕਲਦੇ ਹਨ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Moongphali No. 13: ਇਹ ਇਕ ਗੁੱਛੇਦਾਰ ਕਿਸਮ ਹੈ, ਜਿਸ ਨੂੰ ਭਰਪੂਰ ਸ਼ਾਖਾਂ ਹੁੰਦੀਆਂ ਹਨ, ਜੋ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ। ਇਸ ਕਿਸਮ ਦੀ ਸਿਫਾਰਿਸ਼ ਰੇਤਲੀਆਂ ਜ਼ਮੀਨਾਂ ਲਈ ਕੀਤੀ ਜਾਦੀ ਹੈ। ਇਹ ਤਕਰੀਬਨ 125-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣੇ ਮੋਟੇ ਹੁੰਦੇ ਹਨ, ਜਿਨ੍ਹਾਂ ਵਿੱਚ 49% ਤੇਲ ਹੁੰਦਾ ਹੈ।
M-145: ਇਹ ਇੱਕ ਦਰਮਿਆਨੀ ਕਿਸਮ ਹੈ। ਇਹ ਕਿਸਮ ਬਰਾਨੀ ਅਤੇ ਸਿੰਚਿਤ ਖੇਤਰਾਂ ਲਈ ਉਚਿੱਤ ਮੰਨੀ ਜਾਂਦੀ ਹੈ। ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ। ਇਸਦੀਆਂ ਫਲੀਆਂ ਵਿੱਚ 1-4 ਦਾਣੇ ਹੁੰਦੇ ਹਨ,ਜਿਨ੍ਹਾਂ ਦੀ ਗੁਠਲੀ ਦਾ ਰੰਗ ਜਾਮਣੀ ਜਿਹਾ ਹੁੰਦਾ ਹੈ। ਇਸ ਵਿੱਚੋਂ 77% ਦਾਣੇ ਨਿਕਲਦੇ ਹਨ। ਇਸ ਦੀਆਂ 100 ਗਿਰੀਆਂ ਦਾ ਭਾਰ 51 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ 29.4% ਪ੍ਰੋਟੀਨ ਹੁੰਦਾ ਹੈ। ਇਹ ਕਿਸਮ 125 ਦਿਨਾਂ ਵਿੱਚ ਪੱਕ ਜਾਂਦੀ ਹੈ।
M-197: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਖੇਤਰਾਂ ਲਈ ਕੀਤੀ ਜਾਂਦੀ ਹੈ। ਇਹ ਕਿਸਮ 118-120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸ ਦਾ ਔੌਸਤਨ ਝਾੜ 7-9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 51% ਤੇਲ ਹੁੰਦਾ ਹੈ।
ICGS1: ਇਹ ਸਪੇਨ ਦੀ ਵਧੇਰੇ ਝਾੜ ਦੇਣ ਵਾਲੀ ਗੁੱਛੇਦਾਰ ਕਿਸਮ ਹੈ। ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਦੀ ਰੋਧਕ ਹੈ। ਇਸ ਵਿੱਚੋਂ 70% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 51% ਤੇਲ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ
GG 21: ਇਸ ਕਿਸਮ ਦੀਆਂ ਗੁਠਲੀਆਂ ਮੋਟੀਆਂ ਅਤੇ ਆਕਰਸ਼ਿਕ ਖਾਕੀ ਰੰਗ ਦੀਆਂ ਹੁੰਦੀਆਂ ਹਨ। ਇਹ ਵਧੇਰੇ ਝਾੜ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 490 ਕਿਲੋ ਪ੍ਰਤੀ ਏਕੜ ਹੁੰਦਾ ਹੈ।
GG 8: ਇਸਦਾ ਔਸਤਨ ਝਾੜ 690 ਕਿਲੋ ਪ੍ਰਤੀ ਏਕੜ ਹੁੰਦਾ ਹੈ, ਜੋ ਕਿ TAG 24 ਅਤੇ JL 24 ਕਿਸਮਾਂ ਤੋਂ 7-15% ਜ਼ਿਆਦਾ ਹੈ।