ਗੰਨੇ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਗੰਨਾ ਇੱਕ ਸਦਾਬਹਾਰ ਫਸਲ ਹੈ ਅਤੇ ਬਾਂਸ ਦੀ ਜਾਤੀ ਦੀ ਫਸਲ ਹੈ। ਇਹ ਭਾਰਤ ਦੀ ਮੁੱਖ ਫਸਲ ਹੈ ਜੋ ਕਿ ਖੰਡ, ਗੁੜ ਅਤੇ ਮਿਸਰੀ ਬਣਾਉਣ ਦੇ ਕੰਮ ਆਉਂਦੀ ਹੈ। ਗੰਨੇ ਦੀ ਫਸਲ ਦਾ ਦੋ ਤਿਹਾਈ ਹਿੱਸਾ ਗੁੜ ਅਤੇ ਖੰਡ ਬਣਾਉਣ ਅਤੇ ਇੱਕ ਤਿਹਾਈ ਹਿੱਸਾ ਮਿਸ਼ਰੀ ਬਣਾਉਣ ਦੇ ਕੰਮ ਆਉਂਦਾ ਹੈ। ਗੰਨੇ ਦਾ ਸਿਰਕਾ ਸ਼ਰਾਬ ਬਣਾਉਣ ਲਈ ਕੱਚਾ ਮਾਲ ਪ੍ਰਦਾਨ ਕਰਦਾ ਹੈ। ਗੰਨਾ ਸਭ ਤੋਂ ਵੱਧ ਬ੍ਰਾਜ਼ੀਲ ਅਤੇ ਬਾਅਦ ਵਿੱਚ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸਿਕੋ ਵਿੱਚ ਉਗਾਇਆ ਜਾਂਦਾ ਹੈ। ਖੰਡ ਬਣਾਉਣ ਲਈ ਭਾਰਤ ਵਿੱਚ ਸਭ ਤੋਂ ਵੱਧ ਹਿੱਸਾ ਮਹਾਂਰਾਸ਼ਟਰ ਦਾ ਹੈ, ਜੋ ਕਿ 34% ਹੈ ਅਤੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਆਉਂਦਾ ਹੈ।

ਜਲਵਾਯੂ

  • Season

    Temperature

    20-30°C
  • Season

    Rainfall

    75-150cm
  • Season

    Sowing Temperature

    20-25°C
  • Season

    Harvesting Temperature

    20-30°C
  • Season

    Temperature

    20-30°C
  • Season

    Rainfall

    75-150cm
  • Season

    Sowing Temperature

    20-25°C
  • Season

    Harvesting Temperature

    20-30°C
  • Season

    Temperature

    20-30°C
  • Season

    Rainfall

    75-150cm
  • Season

    Sowing Temperature

    20-25°C
  • Season

    Harvesting Temperature

    20-30°C
  • Season

    Temperature

    20-30°C
  • Season

    Rainfall

    75-150cm
  • Season

    Sowing Temperature

    20-25°C
  • Season

    Harvesting Temperature

    20-30°C

ਮਿੱਟੀ

ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ। ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ। ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ। ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ।

ਪ੍ਰਸਿੱਧ ਕਿਸਮਾਂ ਅਤੇ ਝਾੜ

CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ। ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ। ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ। ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Co 118: ਇਹ ਅਗੇਤੀ ਕਿਸਮ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ। ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoJ 64: ਇਹ ਅਗੇਤੀ ਕਿਸਮ ਹੈ। ਇਹ ਕਿਸਮ ਵਧੀਆ ਪੁੰਗਰਦੀ ਹੈ। ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ। ਇਸ ਦਾ ਗੁੜ ਚੰਗਾ ਬਣਦਾ ਹੈ। ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ।

CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ। ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ। ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ। ਇਸਦੀ ਫੋਟ ਮੱਧਮ ਹੁੰਦੀ ਹੈ। ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ। ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ। ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ। ਇਸ ਦੇ ਗੰਨੇ ਡਿੱਗਦੇ ਨਹੀਂ ਹਨ। ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ। ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ। ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ। ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ। ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ।

Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ। ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ। ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ। ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ। ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

CoH 110: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ।

Co 7717: ਇਹ ਜਲਦੀ ਪੱਕਣ ਵਾਲੀ ਅਤੇ ਵੱਧ ਮਿੱਠੇ ਵਾਲੀ ਕਿਸਮ ਹੈ। ਇਹ ਰੱਤਾ ਰੋਗ ਨੂੰ ਸਹਾਰਣਯੋਗ ਕਿਸਮ ਹੈ। ਇਸ ਤੋਂ ਪ੍ਰਾਪਤ ਰਸ ਵਧੀਆ ਕਿਸਮ ਦਾ ਹੁੰਦਾ ਹੈ ਅਤੇ ਇਸਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ।

CoH 128: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ।

CoPb 93: ਇਹ ਕਿਸਮ ਰੱਤਾ ਰੋਗ ਅਤੇ ਕੋਹਰੇ ਨੂੰ ਸਹਾਰਨਯੋਗ ਹੈ। ਨਵੰਬਰ ਵਿੱਚ ਇਸ ਦੇ ਰਸ ਵਿੱਚ 16-17% ਅਤੇ ਦਸੰਬਰ ਵਿੱਚ ਇਸ ਦੀ 18% ਮਿਠਾਸ ਹੁੰਦੀ ਹੈ। ਇਸ ਦਾ ਔੌਸਤਨ ਝਾੜ 335 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਗੁੜ ਬਣਾਉਣ ਲਈ ਬਹੁਤ ਵਧੀਆ ਕਿਸਮ ਹੈ।

CoPb 94: ਨਵੰਬਰ ਵਿੱਚ ਇਸ ਦੇ ਰਸ ਵਿੱਚ 16% ਅਤੇ ਦਸੰਬਰ ਵਿੱਚ 19% ਮਿਠਾਸ ਹੁੰਦੀ ਹੈ। ਇਸ ਦਾ ਔੌਸਤਨ ਝਾੜ 400 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆ ਕਿਸਮਾਂ

Cos 91230: ਇਸਦਾ ਔਸਤਨ ਝਾੜ 280 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Co Pant 90223: ਇਸਦਾ ਔਸਤਨ ਝਾੜ 350 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoH 92201: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦਾ ਔਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Cos 95255: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦਾ ਔਸਤਨ ਝਾੜ 295 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoS 94270: ਇਸਦਾ ਔਸਤਨ ਝਾੜ 345 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CoH 119: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ  ਤੇ ਇਸਦਾ ਔਸਤਨ ਝਾੜ 345 ਕੁਇੰਟਲ ਪ੍ਰਤੀ ਏਕੜ ਹੈ।

Co 9814: ਇਹ ਜ਼ਲਦੀ ਪੱਕਣ ਵਾਲੀ ਕਿਸਮ ਹੈ  ਤੇ ਇਸਦਾ ਔਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੈ।

ਖੇਤ ਦੀ ਤਿਆਰੀ

ਖੇਤ ਨੂੰ ਦੋ ਵਾਰ ਵਾਹੋ। ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ। ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ।

ਬਿਜਾਈ

ਬਿਜਾਈ ਦਾ ਸਮਾਂ
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ।

ਫਾਸਲਾ
ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ

ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ।

ਬਿਜਾਈ ਦਾ ਤਰੀਕਾ
A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ।

1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ। ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ।

2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ। ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ।

3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ। ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ।

B) ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ: ਸਿਹਤਮੰਦ ਗੁੱਲੀਆਂ ਚੁਣੋ ਅਤੇ 75-90 ਸੈ.ਮੀ. ਦੇ ਫਰਕ ਅਤੇ ਖਾਲ਼ੀਆਂ ਵਿੱਚ ਬਿਜਾਈ ਕਰੋ। ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਗੰਨੇ ਦੇ ਉੱਪਰਲੇ ਹਿੱਸੇ ਵਿੱਚੋਂ ਛੋਟੀਆਂ ਗੁੱਲੀਆਂ ਚੁਣੀਆਂ ਗਈਆਂ ਹੋਣ ਤਾਂ ਬਿਜਾਈ 6-9 ਇੰਚ ਦੇ ਫਰਕ ਤੇ ਕਰੋ। ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ। ਮਿੱਟੀ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ।

ਬੀਜ

ਬੀਜ ਦੀ ਮਾਤਰਾ
ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ।
ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ।

ਬੀਜ ਦੀ ਸੋਧ
ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ। ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ। ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ। ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ।

ਮਿੱਟੀ ਦੀ ਸੋਧ
ਮਿੱਟੀ ਦੀ ਸੋਧ ਲਈ ਜੀਵਾਣੂ-ਖਾਦ ਅਤੇ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ 5 ਕਿਲੋ ਜੀਵਾਣੂ-ਖਾਦ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਤ ਘੋਲ ਨੂੰ 80-100 ਕਿਲੋ ਰੂੜੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ ਨੂੰ ਵੱਟਾਂ ਤੇ ਬੀਜੇ ਗੰਨੇ ਦੀਆਂ ਗੁੱਲੀਆਂ ਤੇ ਛਿੜਕਣਾ ਚਾਹੀਦਾ ਹੈ। ਇਸ ਤੋਂ ਬਾਅਦ ਵੱਟਾਂ ਨੂੰ ਮਿੱਟੀ ਨਾਲ ਢੱਕ ਦਿਓ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH ZINC
200 As per soil test As per soil test #

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
90 As per soil test As per soil test

 

ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ।

ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ।

ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ। ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ।

ਨਦੀਨਾਂ ਦੀ ਰੋਕਥਾਮ

ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ। ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ। ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ:

1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ।

2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ। ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ। ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ। ਮੂੰਗੀ ਅਤੇ ਮਾਂਹ ਵਰਗੀਆਂ  ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ। ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

ਸਿੰਚਾਈ

ਗੰਨੇ ਦੀ ਫਸਲ ਦੀ ਸਿੰਚਾਈ ਜ਼ਮੀਨ(ਹਲਕੀ ਜਾਂ ਭਾਰੀ) ਅਤੇ ਸਿੰਚਾਈ ਦੀ ਸੁਵਿਧਾ ਤੇ ਨਿਰਭਰ ਕਰਦੀ ਹੈ। ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ। ਗੰਨੇ ਦੀ ਪਹਿਲੀ ਸਿੰਚਾਈ ਫ਼ਸਲ ਦੇ 20-25% ਉੱਗਰਣ ਤੋਂ ਬਾਅਦ ਲਗਾਈ ਜਾਂਦੀ ਹੈ। ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ। ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ। ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ। ਜ਼ਮੀਨ ਵਿੱਚ ਨਮੀ ਬਣਾਈ ਰੱਖਣ ਲਈ ਕਮਾਦ ਦੀਆਂ ਲਾਈਨਾਂ ਵਿੱਚਕਾਰ ਘਾਹ ਫੂਸ ਦੀ ਵਰਤੋਂ ਕਰੋ। ਅਪ੍ਰੈਲ ਤੋਂ ਜੂਨ ਦੇ ਮਹੀਨੇ ਵਾਲਾ ਸਮਾਂ ਗੰਨੇ ਲਈ ਨਾਜ਼ੁਕ ਸਮਾਂ ਹੁੰਦਾ ਹੈ। ਇਸ ਸਮੇਂ ਸਿੰਚਾਈ ਦਾ ਸਹੀਂ ਧਿਆਨ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਰਿਸ਼ਾਂ ਦੇ ਦਿਨਾਂ ਵਿੱਚ ਪਾਣੀ ਨੂੰ ਖੜੇ ਹੋਣ ਤੋਂ ਰੋਕੋ। ਸਿੱਟੇ ਨਿਕਲਣ ਅਤੇ ਫਸਲ ਦੇ ਵਾਧੇ ਸਮੇਂ ਸਿੰਚਾਈ ਜ਼ਰੂਰੀ ਹੈ।

ਮਿੱਟੀ ਵੱਟਾਂ ਤੇ ਚੜਾਉਣਾ: ਕਹੀ ਦੀ ਵਰਤੋਂ ਕਰਕੇ ਗੰਨੇ ਦੀਆਂ ਵੱਟਾਂ ਤੇ ਮਿੱਟੀ ਚੜਾਉਣੀ ਜ਼ਰੂਰੀ ਹੈ, ਕਿਉਂਕਿ ਇਹ ਕਮਾਦ ਨੂੰ ਡਿੱਗਣ ਤੋਂ ਬਚਾਉਂਦੀ ਹੈ ਅਤੇ ਖਾਦਾਂ ਨੂੰ ਵੀ ਮਿੱਟੀ ਵਿੱਚ ਮਿਲਾਉਣ ਵਿੱਚ ਸਹਾਇਤਾ ਕਰਦੀ ਹੈ।

ਪੌਦੇ ਦੀ ਦੇਖਭਾਲ

अगेती फोट का छेदक
  • ਕੀੜੇ- ਮਕੌੜੇ ਅਤੇ ਰੋਕਥਾਮ

ਅਗੇਤੀ ਫੋਟ ਦਾ ਗੜੂੰਆਂ: ਇਹ ਸੁੰਡੀ ਫਸਲ ਦੇ ਉੱਗਣ ਸਮੇਂ ਹਮਲਾ ਕਰਦੀ ਹੈ। ਇਹ ਸੁੰਡੀ ਜਮੀਨ ਦੇ ਨੇੜੇ ਤਣੇ ਵਿੱਚ ਸੁਰਾਖ ਕਰਦੀ ਹੈ ਅਤੇ ਪੌਦੇ ਨੂੰ ਸੁਕਾ ਦਿੰਦੀ ਹੈ, ਜਿਸ ਨਾਲ ਗੰਦੀ ਬਦਬੂ ਆਉਂਦੀ ਹੈ। ਇਹ ਸੁੰਡੀ ਆਮ ਤੌਰ \ਤੇ ਹਲਕੀਆਂ ਜਮੀਨਾਂ ਅਤੇ ਖੁਸ਼ਕ ਵਾਤਾਵਰਨ ਵਿਚ ਮਾਰਚ ਤੋਂ ਜੂਨ ਮਹੀਨਿਆਂ ਵਿੱਚ ਹਮਲਾ ਕਰਦਾ ਹੈ।

ਇਸ ਦੀ ਰੋਕਥਾਮ ਲਈ ਫ਼ਸਲ ਅਗੇਤੀ ਬੀਜਣੀ ਚਾਹੀਦੀ ਹੈ। ਬੀਜਣ ਸਮੇਂ ਕਲੋਰਪਾਇਰੀਫੋਸ 1 ਲੀਟਰ ਪ੍ਰਤੀ ਏਕੜ ਨੂੰ 100-150 ਲੀਟਰ ਪਾਣੀ ਵਿੱਚ ਮਿਲਾ ਕੇ ਗੁੱਲੀਆਂ \ਤੇ ਸਪਰੇਅ ਕਰੋ। ਜੇਕਰ ਬਿਜਾਈ ਸਮੇਂ ਇਸ ਦਵਾਈ ਦੀ ਵਰਤੋਂ ਨਾ ਕੀਤੀ ਹੋਵੇ ਤਾਂ ਇਸ ਦੀ ਵਰਤੋਂ ਖੜੀ ਫ਼ਸਲ ਵਿੱਚ ਵੀ ਕਰ ਸਕਦੇ ਹਾਂ। ਸੁੱਕੇ ਹੋਏ ਪੌਦਿਆ ਨੂੰ ਨਸ਼ਟ ਕਰੋ। ਹਲਕੀ ਸਿੰਚਾਈ ਕਰੋ ਅਤੇ ਖੇਤ ਨੂੰ ਖੁਸ਼ਕ ਹੋਣ ਤੋਂ ਰੋਕੋ।

ਚਿੱਟੀ ਸੁੰਡੀ

ਚਿੱਟੀ ਸੁੰਡੀ : ਇਹ ਸੁੰਡੀ ਜੜ੍ਹਾਂ ਤੇ ਹਮਲਾ ਕਰਦੀ ਹੈ। ਜਿਸ ਕਰਕੇ ਗੰਨਾ ਥੋਥਾ ਹੋ ਜਾਦਾ ਹੈ ਅਤੇ ਡਿੱਗ ਜਾਂਦਾ ਹੈ। ਸ਼ੁਰੂ ਵਿੱਚ ਇਸ ਦਾ ਨੁਕਸਾਨ ਘੱਟ ਹੁੰਦਾ ਹੈ। ਪਰੰਤੂ ਬਾਅਦ ਵਿੱਚ ਪੂਰੇ ਖੇਤ ਵਿੱਚ ਆ ਜਾਂਦਾ ਹੈ। ਇਹ ਸੁੰਡੀਆਂ ਮੀਂਹ ਪੈਣ ਤੋ ਬਾਅਦ ਮਿੱਟੀ ਚੋ ਨਿਕਲ ਕੇ ਨੇੜੇ ਦੇ ਦਰੱਖਤਾਂ (ਬੇਰ, ਅਰਮੂਦ, ਅੰਗੂਰਾਂ) ਤੇ ਇੱਕਠੀਆਂ ਹੋ ਜਾਂਦੀਆਂ ਹਨ ਅਤੇ ਰਾਤ ਨੂੰ ਇਸ ਦੇ ਪੱਤੇ ਖਾਂਦੀਆਂ ਹਨ। ਇਹ ਮਿੱਟੀ ਵਿੱਚ ਅੰਡੇ ਦਿੰਦੀਆਂ ਹਨ ਜ਼ੋ ਕਿ ਛੋਟੀਆਂ ਜੜ੍ਹਾਂ ਖਾਦੀਆਂ ਹਨ।

ਕਮਾਦ ਦੀਆਂ ਜੜ੍ਹਾਂ ਵਿੱਚ ਇਮਿਡਾਕਲੋਪਰਿਡ4-6 ਮਿ.ਲੀ. ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਵਰਤੋ। ਫਸਲ ਅਗੇਤੀ ਬੀਜਣ ਨਾਲ ਵੀ ਇਸ ਦਾ ਨੁਕਸਾਨ ਤੋ ਬਚਿਆ ਜਾ ਸਕਦਾ ਹੈ। ਬੀਜਾਂ ਨੂੰ ਕਲੋਰਪਾਈਰੀਫਾਸ ਨਾਲ ਸੋਧਣਾ ਚਾਹੀਦਾ ਹੈ। ਇਸ ਤੋ ਇਲਾਵਾ 4 ਕਿੱਲੋ ਫੋਰੇਟ ਜਾਂ ਕਾਰਬੋਫਿਊਰੇਨ 13 ਕਿੱਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਮਿਲਾਉ । ਖੇਤ ਵਿੱਚ ਪਾਣੀ ਖੜ੍ਹਾ ਕੇ ਵੀ ਇਸ ਕੀੜੇ ਨੂੰ ਰੋਕਿਆ ਜਾ ਸਕਦਾ ਹੈ। ਕਲੋਥਾਈਨੀਡਿਨ  40 ਗ੍ਰਾਮ ਏਕੜ ਨੂੰ 400 ਲੀਟਰ ਪਾਣੀ ਵਿੱਚ ਮਿਲਾ ਕੇ ਪਾਉ।
 

ਸਿਉਂਕ

ਸਿਉਂਕ: ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਸੋਧੋ। ਗੁੱਲੀਆਂ ਨੂੰ ਇਮੀਡਾਕਲੋਪ੍ਰਿਡ ਦੇ ਘੋਲ 4 ਮਿ.ਲੀ. ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 2 ਮਿੰਟ ਲਈ ਡੋਬੋ ਜਾਂ ਬਿਜਾਈ ਸਮੇਂ ਕਲੋਰਪਾਇਰੀਫੋਸ 2 ਲੀਟਰ ਪ੍ਰਤੀ ਏਕੜ ਦੀ ਸਪਰੇਅ ਬੀਜਾਂ 'ਤੇ ਕਰੋ। ਜੇਕਰ ਖੜੀ ਫਸਲ 'ਤੇ ਇਸਦਾ ਹਮਲਾ ਦਿਖੇ ਤਾਂ ਜੜ੍ਹਾਂ ਨੇੜੇ ਇਮੀਡਾਕਲੋਪ੍ਰਿਡ 60 ਮਿ.ਲੀ. ਪ੍ਰਤੀ 150 ਲੀਟਰ ਪਾਣੀ ਜਾਂ ਕਲੋਰਪਾਇਰੀਫੋਸ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ।

ਕਮਾਦ ਦਾ ਘੋੜਾ

ਕਮਾਦ ਦਾ ਘੋੜਾ: ਇਸਦਾ ਜ਼ਿਆਦਾ ਹਮਲਾ ਉੱਤਰੀ-ਭਾਰਤ ਵਿੱਚ ਪਾਇਆ ਜਾਂਦਾ ਹੈ। ਵੱਡੇ ਕੀੜੇ ਪੱਤੇ ਦੇ ਹੇਠਲੇ ਪਾਸੇ ਤੋਂ ਰਸ ਚੂਸਦੇ ਹਨ। ਇਸ ਨਾਲ ਪੱਤਿਆਂ ਤੇ ਪੀਲੇ-ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਨਸ਼ਟ ਹੋ ਜਾਂਦੇ ਹਨ। ਇਹ ਪੱਤਿਆਂ ਤੇ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਫੰਗਸ ਪੈਦਾ ਹੋ ਜਾਂਦੀ ਹੈ ਅਤੇ ਪੱਤੇ ਕਾਲੇ ਰੰਗ ਦੇ ਹੋ ਜਾਂਦੇ ਹਨ।

ਨਿਯਮਿਤ ਫਾਸਲੇ ਤੇ ਸਫੇਦ ਫੁੱਲੇ ਹੋਏ ਅੰਡਿਆਂ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਓ। ਗੰਭੀਰ ਹਮਲਾ ਹੋਣ ਤੇ ਡਾਇਮੈਥੋਏਟ ਜਾਂ ਐਸਿਫੇਟ 1-1.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਜੜ ਦਾ ਗੜੂੰਆ

ਜੜ ਦਾ ਗੜੂੰਆ: ਇਹ ਕੀੜਾ ਧਰਤੀ ਵਿੱਚ ਹੁੰਦਾ ਹੈ, ਜੋ ਗੰਨੇ ਦੇ ਅੰਦਰ ਵੜ ਕੇ ਪੱਤੇ ਪੀਲੇ ਕਰ ਦਿੰਦਾ ਹੈ। ਇਸ ਦਾ ਨੁਕਸਾਨ ਜੁਲਾਈ ਤੋਂ ਸ਼ੁਰੂ ਹੋ ਜਾਂਦਾ ਹੈ। ਇਸਦੇ ਹਮਲੇ ਨਾਲ ਪੱਤਿਆਂ ਸਿਰ੍ਹਿਆਂ ਤੋਂ ਹੇਠਾਂ ਵੱਲ ਨੂੰ ਪੀਲੇ ਪੈਣਾ ਸ਼ੁਰੂ ਹੋ ਜਾਂਦੇ ਹਨ ਅਤੇ ਧਾਰੀਆਂ ਵੀ ਬਣ ਜਾਂਦੀਆਂ ਹਨ।

ਫਸਲ ਬੀਜਣ ਤੋਂ ਪਹਿਲਾਂ ਗੁੱਲੀਆਂ ਨੂੰ ਕਲੋਰਪਾਇਰੀਫੋਸ ਨਾਲ ਸੋਧੋ। ਖੁਸ਼ਕ ਖੇਤਾਂ ਵਿੱਚ ਇਸ ਦਾ ਨੁਕਸਾਨ ਘੱਟ ਹੁੰਦਾ ਹੈ। ਇਸ ਲਈ ਖੇਤ ਵਿੱਚ ਪਾਣੀ ਨਾ ਖੜਣ ਦਿਓ। ਫ਼ਸਲ ਬੀਜਣ ਤੋਂ 90 ਦਿਨਾਂ ਬਾਅਦ ਵੱਟਾਂ ਦੀ ਮਿੱਟੀ ਚੜਾਓ। ਜਿਆਦਾ ਨੁਕਸਾਨ ਸਮੇਂ ਕਲੋਰਪਾਇਰੀਫੋਸ 20 EC @1 ਲੀਟਰ ਪ੍ਰਤੀ ਏਕੜ ਨੂੰ 100-150 ਲੀਟਰ ਪਾਣੀ ਵਿੱਚ ਮਿਲਾ ਕੇ ਕਮਾਦ ਦੀਆਂ ਜੜ੍ਹਾਂ ਵਿੱਚ ਪਾਓ। ਕੁਇਨਲਫਾਸ 300 ਮਿ.ਲੀ. ਪ੍ਰਤੀ ਏਕੜ ਵੀ ਇਸ ਦੀ ਰੋਕਥਾਮ ਕਰਦਾ ਹੈ। ਨੁਕਸਾਨੇ ਬੂਟਿਆਂ ਨੂੰ ਖੇਤ \ਚੋਂ ਪੁੱਟ ਦੇਣਾ ਚਾਹੀਦਾ ਹੈ।

ਸ਼ਾਖ ਦਾ ਗੜੂੰਆਂ

ਸ਼ਾਖ ਦਾ ਗੜੂੰਆਂ: ਇਹ ਕੀੜਾ ਜੁਲਾਈ ਵਿੱਚ ਹਮਲਾ ਕਰਦਾ ਹੈ ਅਤੇ ਮਾਨਸੂਨ ਦੇ ਹਿਸਾਬ ਨਾਲ ਇਸ ਦਾ ਨੁਕਸਾਨ ਵੱਧਦਾ ਜਾਂਦਾ ਹੈ। ਇਹ ਕੀੜਾ ਗੰਨੇ ਦੇ ਕਈ ਭਾਗਾਂ 'ਤੇ ਹਮਲਾ ਕਰਦਾ ਹੈ। ਪਰੰਤੂ ਇਹ ਪੱਤਿਆਂ ਦੇ ਅੰਦਰਲੇ ਪਾਸੇ ਅਤੇ ਮੁੱਢ ਵਿੱਚ ਰਹਿੰਦਾ ਹੈ। ਇਸ ਦਾ ਨੁਕਸਾਨ ਗੰਨਾ ਬੰਨਣ ਤੋਂ ਲੈ ਕੇ ਵੱਢਣ ਤੱਕ ਹੁੰਦਾ ਹੈ।

ਇਸ ਦੀ ਰੋਕਥਾਮ ਲਈ ਯੂਰੀਆ ਦੀ ਵਰਤੋਂ ਘੱਟ ਕਰੋ। ਖੇਤ ਨੂੰ ਸਾਫ਼ ਸੁਥਰਾ ਰੱਖੋ ਅਤੇ ਪਾਣੀ ਨਾ ਖੜਣ ਦਿਓ। ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਵੱਟਾਂ ਨਾਲ ਮਿੱਟੀ ਚੜਾਓ। ਰਸਾਇਣਿਕ ਕੰਟਰੋਲ ਘੱਟ ਪ੍ਰਭਾਵਸ਼ਾਲੀ ਹੈ। ਮਿੱਤਰ ਕੀੜੇ ਕੁਟੇਸ਼ੀਆ ਫਲੇਵਾਈਪਸ ਦੀਆਂ 800 ਮਾਦਾ ਇੱਕ ਹਫਤੇ ਦੇ ਫਾਸਲੇ 'ਤੇ ਜੁਲਾਈ ਤੋਂ ਨਵੰਬਰ ਤੱਕ ਪ੍ਰਤੀ ਏਕੜ ਵਿੱਚ ਛੱਡੋ।

ਆਗ ਦਾ ਗੜੂੰਆਂ

ਆਗ ਦਾ ਗੜੂੰਆਂ: ਇਹ ਕੀੜਾ ਫਸਲ 'ਤੇ ਗੰਨਾ ਬਣਨ ਤੋਂ ਪੱਕਣ ਤੱਕ ਹਮਲਾ ਕਰਦਾ ਹੈ। ਇਸਦਾ ਲਾਰਵਾ ਪੱਤਿਆਂ ਦੀ ਨਾੜੀ ਵਿੱਚ ਸੁਰੰਗ ਬਣਾ ਦਿੰਦਾ ਹੈ, ਜਿਸ ਕਾਰਨ ਚਿੱਟੀਆਂ ਧਾਰੀਆਂ ਬਣ ਜਾਂਦੀਆਂ ਹਨ, ਜੋ ਬਾਅਦ ਵਿੱਚ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ। ਜੇਕਣ ਗੰਨਾ ਬਣਨ ਸਮੇਂ ਇਸਦਾ ਹਮਲਾ ਹੋਵੇ ਤਾਂ ਸ਼ਾਖਾਵਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਡੈੱਡ ਹਾਰਟ ਪੈਦਾ ਹੋ ਜਾਂਦੇ ਹਨ। ਜੇਕਰ ਇਹ ਵਿਕਸਿਤ ਹੋਏ ਗੰਨੇ 'ਤੇ ਹਮਲਾ ਕਰੇ ਤਾਂ ਸਿਖਰਾਂ ਦਾ ਵਿਕਾਸ ਹੋਣ ਨਾਲ ਬੰਚੀ ਟਾੱਪ ਦੇ ਲੱਛਣ ਦਿਖਾਈ ਦਿੰਦੇ ਹਨ।

ਇਸਦੀ ਰੋਕਥਾਮ ਲਈ ਰਾਈਨੈਕਸੀਪਾਇਰ 20 ਐੱਸ ਸੀ 60 ਮਿ.ਲੀ. ਨੂੰ 100-150 ਲੀਟਰ ਪਾਣੀ ਵਿੱਚ ਮਿਲਾ ਕੇ ਅੰਤ-ਅਪ੍ਰੈਲ ਤੋਂ ਮਈ ਦੇ ਪਹਿਲੇ ਹਫਤੇ ਤੱਕ ਪ੍ਰਤੀ ਏਕੜ ਵਿੱਚ ਸਪਰੇਅ ਕਰੋ। ਖੇਤ ਵਿੱਚ ਜਲ-ਨਿਕਾਸ ਦਾ ਉੱਚਿਤ ਪ੍ਰਬੰਧ ਕਰੋ, ਕਿਉਂਕਿ ਪਾਣੀ ਦੀ ਖੜੋਤ ਨਾਲ ਇਸਦਾ ਹਮਲਾ ਵੱਧ ਜਾਂਦਾ ਹੈ।

ਰੱਤਾ ਰੋਗ
  • ਬਿਮਾਰੀਆਂ ਤੇ ਰੋਕਥਾਮ

ਰੱਤਾ ਰੋਗ: ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ। ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ। ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ  ਬਦਬੂ  ਆਉਦੀ ਹੈ।ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ।ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ। ਖੇਤ ਵਿੱਚ ਪਾਣੀ ਨਾ ਖੜਣ ਦਿਉ।ਨੁਕਸਾਨੇ ਬੂਟੇ ਨੂੰ ਪੁੱਟ ਕੇ ਖੇਤ ਤੋਂ ਬਾਹਰ ਸੁੱਟੋ। ਕਾਰਬੈਂਡਾਜ਼ਿਮ ਘੋਲ ਦੀ 0.1 % ਮਾਤਰਾ ਨੂੰ ਮਿੱਟੀ ਉੱਤੇ ਵਰਤਣ ਨਾਲ ਬਿਮਾਰੀ ਰੋਕੀ ਜਾ ਸਕਦੀ ਹੈ।

ਮੁਰਝਾਉਣਾ

ਮੁਰਝਾਉਣਾ: ਜੜ੍ਹਾਂ ਦਾ ਗੜੂੰਆਂ, ਸਿਉਂਕ, ਨਿਮਾਟੋਡਸ, ਖੁਸ਼ਕ ਅਤੇ ਵੱਧ ਪਾਣੀ ਖੜਨ ਵਾਲੀਆਂ ਹਾਲਤਾਂ ਵਿੱਚ ਇਹ ਬਿਮਾਰੀ ਵੱਧ ਆਉਂਦੀ ਹੈ। ਇਸ ਨਾਲ ਪੱਤੇ ਪੀਲੇ ਪੈ ਕੇ ਸੁੱਕ ਜਾਂਦੇ ਹਨ। ਪੌਦਿਆਂ ਵਿੱਚ ਕਿਸ਼ਤੀ ਦੇ ਅਕਾਰ ਦੇ ਟੋਏ ਪੈ ਜਾਂਦੇ ਹਨ ਅਤੇ ਫਸਲ ਸੁੰਗੜ ਜਾਂਦੀ ਹੈ। ਇਸ ਨਾਲ ਫਸਲ ਦਾ ਉੱਗਣਾ ਅਤੇ ਝਾੜ ਦੋਨੋਂ ਘੱਟ ਜਾਂਦੇ ਹਨ।

ਇਸ ਦੀ ਰੋਕਥਾਮ ਲਈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 0.2%+ਬੋਰਿਕ ਐਸਿਡ 0.2% ਦੇ ਘੋਲ ਵਿੱਚ 10 ਮਿੰਟ ਤੱਕ ਸੋਧ ਕਰੋ। ਇਸ ਤੋਂ ਇਲਾਵਾ ਪਿਆਜ਼, ਲਸਣ ਅਤੇ ਧਨੀਏ ਦੀ ਫ਼ਸਲ ਵੀ ਇਸ ਬਿਮਾਰੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

ਲਾਲ ਧਾਰੀਆਂ

ਆਗ ਦਾ ਸਾੜਾ: ਇਹ ਬਿਮਾਰੀ ਹਵਾਂ ਤੋ ਪੈਦਾ ਹੁੰਦੀ ਹੈ ਜੋ ਮੌਨਸੂਨ ਵਿੱਚ ਹੁੰਦੀ ਹੈ। ਬਿਮਾਰੀ ਵਾਲੇ ਗੰਨੇ ਦੇ ਪੱਤੇ ਸੁੰਗੜ ਜਾਂਦੇ ਹਨ। ਤਣੇ ਦੇ ਨੇੜੇ ਵਾਲੇ ਪੱਤੇ ਲਾਲ ਹੋ ਜਾਂਦੇ ਹਨ। ਨਵੇਂ ਪੱਤੇ ਛੋਟੇ ਅਤੇ ਤਿਰਖੇ ਹੋ ਜਾਂਦੇ ਹਨ।


ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ। ਜੇਕਰ ਇਸ ਦਾ ਹਮਲਾ ਦਿਖੇ ਤਾਂ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰੋ।

ਫਸਲ ਦੀ ਕਟਾਈ

ਵਧੀਆ ਝਾੜ ਅਤੇ ਖੰਡ ਪ੍ਰਾਪਤ ਕਰਨ ਲਈ ਕਮਾਦ ਨੂੰ ਸਹੀ ਸਮੇਂ ਵੱਢਣਾ ਜ਼ਰੂਰੀ ਹੈ। ਸਮੇਂ ਤੋ ਪਹਿਲਾਂ ਜਾਂ ਬਾਅਦ ਵਿੱਚ ਵੱਢਣ ਨਾਲ ਝਾੜ ਤੇ ਅਸਰ ਪੈ ਸਕਦਾ ਹੈ। ਕਿਸਾਨ ਸ਼ੂਗਰ ਰਿਫਰੈਕਟੋਮੀਟਰ ਦੀ ਵਰਤੋ ਕਰਕੇ ਵੱਢਣ ਦਾ ਸਮਾਂ ਪਤਾ ਲਗਾ ਸਕਦੇ ਹਨ। ਗੰਨੇ ਦੀ ਕਟਾਈ ਦਾਤੀਆਂ ਨਾਲ ਕੀਤੀ ਜਾਂਦੀ ਹੈ। ਗੰਨਾ ਧਰਤੀ ਤੋਂ ਉੱਪਰ ਥੋੜਾ ਹਿੱਸਾ ਛੱਡ ਕੇ ਕੱਟਿਆਂ ਜਾਂਦਾ ਹੈ ਕਿਉਕਿ ਗੰਨੇ ਵਿੱਚ ਖੰਡ ਦੀ ਮਾਤਰਾ ਜਿਆਦਾ ਹੁੰਦੀ ਹੈ ।ਕਟਾਈ ਤੋਂ ਬਾਅਦ ਗੰਨਾ ਫੈਕਟਰੀ ਵਿੱਚ ਲੈ ਕੇ ਜਾਣਾ ਜਰੂਰੀ ਹੁੰਦਾ ਹੈ । 

ਕਟਾਈ ਤੋਂ ਬਾਅਦ

ਗੰਨੇ ਨੂੰ ਰਸ ਕੱਢਣ ਲਈ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਗੰਨੇ ਦੇ ਰਸ ਤੋਂ ਖੰਡ, ਗੁੜ ਆਦਿ ਪ੍ਰਾਪਤ ਕੀਤਾ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare