ਸਰੋਂਂ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਇਹ ਭਾਰਤ ਦੀ ਚੌਥੇ ਨੰਬਰ ਦੀ ਤੇਲ ਬੀਜ ਫਸਲ ਹੈ ਅਤੇ ਤੇਲ ਬੀਜ ਫਸਲਾਂ ਵਿੱਚ ਸਰੋਂ ਦਾ ਹਿੱਸਾ 28.6 % ਹੈ। ਵਿਸ਼ਵ ਵਿੱਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫਸਲ ਹੈ। ਸਰੋਂ  ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ਤੇ ਰਸੋਈ ਘਰ ਵਿੱਚ ਕੰਮ ਆਉਂਦਾ ਹੈ। ਸਰੋਂ  ਦੇ ਪੱਤੇ ਸਬਜੀ ਬਣਾਉਣ ਦੇ ਕੰਮ ਆਉਦੇ ਹਨ । ਸਰੋਂ ਦੀ ਖਲ ਵੀ ਬਣਦੀ ਹੈ ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ।

ਤੇਲ ਵਾਲੀਆਂ ਫਸਲਾਂ  ਵਿੱਚ ਭੂਰੀ ਤੇ ਪੀਲੀ ਸਰੋਂ, ਰਾਇਆ,  ਤੋਰੀਆ ਆਦਿ ਆਉਦੇ ਹਨ। ਪੀਲੀ ਸਰੋਂ ਹਾੜੀ ਵੇਲੇ ਅਸਾਮ, ਬਿਹਾਰ, ਉੜੀਸਾ, ਪੱਛਮੀ ਬੰਗਾਲ ਵਿੱਚ ਉਗਾਈ ਜਾਦੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹ ਮੁਨਾਫੇ ਵਾਲੀ ਫ਼ਸਲ ਦੇ ਰੂਪ ਵਿੱਚ ਉਗਾਈ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਭੂਰੀ ਸਰੋਂ ਹੀ ਮੁੱਖ ਤੋਰ ਤੇ ਉਗਾਈ ਜਾਂਦੀ ਸੀ ਪਰ ਅੱਜ ਕੱਲ ਇਸਦੀ ਬਿਜਾਈ ਘੱਟ ਗਈ ਹੈ ਅਤੇ ਇਸ ਦੀ ਥਾਂ ਰਾਇਆ ਨੇ ਲੈ ਲਈ ਹੈ। ਭੂਰੀ ਸਰੋਂ ਦੀਆਂ 2 ਪ੍ਰਜਾਤੀਆਂ ਹਨ , ਲੋਟਨੀ ਅਤੇ ਤੋਰੀਆ ।  ਤੋਰੀਆ ਘੱਟ ਸਮੇ ਵਾਲੀ ਫਸਲ ਹੈ ਅਤੇ ਸੇਂਜੂ ਹਾਲਤਾਂ ਵਿੱਚ ਉਗਾਈ ਜਾਂਦੀ ਹੈ। ਗੋਭੀ ਸਰੋਂ ਨਵੀ ਆ ਰਹੀ ਤੇਲ ਵਾਲੀ  ਫਸਲ ਹੈ। ਇਹ ਲੰਬੇ ਸਮੇਂ ਵਾਲੀ ਫਸਲ ਹੈ ਅਤੇ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ।

 

 

ਜਲਵਾਯੂ

  • Season

    Temperature

    22°C - 25°C
  • Season

    Rainfall

    25-40 cm
  • Season

    Sowing Temperature

    20°C - 22°C
  • Season

    Harvesting Temperature

    28°C - 30°C
  • Season

    Temperature

    22°C - 25°C
  • Season

    Rainfall

    25-40 cm
  • Season

    Sowing Temperature

    20°C - 22°C
  • Season

    Harvesting Temperature

    28°C - 30°C
  • Season

    Temperature

    22°C - 25°C
  • Season

    Rainfall

    25-40 cm
  • Season

    Sowing Temperature

    20°C - 22°C
  • Season

    Harvesting Temperature

    28°C - 30°C
  • Season

    Temperature

    22°C - 25°C
  • Season

    Rainfall

    25-40 cm
  • Season

    Sowing Temperature

    20°C - 22°C
  • Season

    Harvesting Temperature

    28°C - 30°C

ਮਿੱਟੀ

ਤੇਲ ਵਾਲੀਆਂ ਫਸਲਾਂ ਲਈ ਹਲਕੀਆਂ  ਤੋ ਭਾਰੀਆਂ ਜਮੀਨਾਂ ਵਧੀਆ ਹਨ । ਰਾਇਆ ਹਰੇਕ ਤਰਾਂ ਦੀ  ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ  ਪਰ ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤਾਰਾਮੀਰਾ ਲਈ ਆਮ ਤੌਰ ਤੇ ਰੇਤਲੀਆਂ ਅਤੇ ਮੈਰਾ ਰੇਤਲੀਆਂ ਜਮੀਨਾਂ ਚੰਗੀਆਂ ਹਨ ।

ਪ੍ਰਸਿੱਧ ਕਿਸਮਾਂ ਅਤੇ ਝਾੜ

ਤੋਰੀਏ ਦੀਆਂ ਕਿਸਮਾਂ


PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ। ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ। ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ।

TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।

TL 17: ਇਹ ਕਿਸਮ  90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ  ਇੱਕ ਤੋਂ ਵੱਧ ਫਸਲਾਂ ਉਗਾਉਣ ਲਈ  ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ।

ਰਾਇਆ ਦੀਆਂ ਕਿਸਮਾਂ


RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ। ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ।  ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ  ਦੇ ਰੋਗ ਨੂੰ ਸਹਾਰਣਯੋਗ ਹੈ । ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। 

ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ ।  ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ।

PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ। ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।

PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।  ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ।

RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ। ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ।

ਗੋਭੀ ਸਰੋਂ ਦੀਆਂ ਕਿਸਮਾਂ


GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ। ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ।

PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ।

Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ।

Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ। ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ । ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ। ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ । ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਭਾਰਤੀ ਸਰੋਂ ਦੀਆਂ ਕਿਸਮਾਂ


RH 0749: ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ। ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ।  ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

RH 0406: ਇਹ ਬਰਾਨੀ ਖੇਤਰਾਂ ਵਿੱਚ ਲਗਾਉਣ ਯੋਗ ਕਿਸਮ ਹੈ ।ਇਹ 142-145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8.8 - 9.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

T 59 (Varuna): ਇਹ ਕਿਸਮ ਹਰ ਤਰਾਂ ਦੀ ਜਲਵਾਯੂ ਵਿੱਚ ੳਗਾਉਣ ਯੋਗ ਹੈ। ਇਹ 145-150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਵਿੱਚ 39% ਤੇਲ ਦੀ ਮਾਤਰਾ ਹੁੰਦੀ ਹੈ। ਇਸ ਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ


Pioneer  45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ । ਇਹ  125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ।  ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ  ਹਨ । ਇਸ ਦਾ ਔਸਤਨ ਝਾੜ  12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pioneer  45S35: ਇਹ ਵੱਧ ਝਾੜ ਵਾਲੀ ਅਤੇ ਅਗੇਤੀ ਪੱਕਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ  12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pioneer  45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ । ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ।ਇਸ ਦਾ ਔਸਤਨ ਝਾੜ  12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Agrani: ਇਹ ਕਿਸਮ ਸਿੰਚਾਈ ਵਾਲੇ , ਜਲਦੀ ਅਤੇ ਦੇਰੀ ਨਾਲ ਬੀਜਣ ਵਾਲੇ ਖੇਤਰਾਂ ਵਿੱਚ ਬੀਜੀ ਜਾਂਦੀ ਹੈ। ਇਹ ਲੱਗਪੱਗ 110 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 7.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਤੇਲ ਦੀ ਮਾਤਰਾ 40% ਹੁੰਦੀ ਹੈ। 

ਹੋਰ ਰਾਜਾਂ ਦੀਆਂ ਕਿਸਮਾਂ


Pusa Mustard 21: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 7.2- 8.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । 

Pusa Mustard 24: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

NPJ 112: ਇਹ ਅਗੇਤੀ ਉਗਾਉਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।.

Pusa Mustard 26: ਇਹ ਪਿਛੇਤੀ ਉਗਾਉਣ ਵਾਲੀ ਕਿਸਮ ਹੈ।  ਇਹ ਲੱਗਪੱਗ 126 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ .

Pusa Mustard 28: ਇਹ ਲੱਗਪੱਗ 107 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪੈਦਾਵਾਰ ਦੂਜੀਆਂ ਕਿਸਮਾਂ ਦੇ ਮੁਕਾਬਲੇ ਜਿਆਦਾ ਹੁੰਦੀ ਹੈ ।ਇਸ ਵਿੱਚ ਤੇਲ ਦੀ ਮਾਤਰਾ  41.5% ਹੁੰਦੀ ਹੈ।

ਖੇਤ ਦੀ ਤਿਆਰੀ

ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ। ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ। ਬੀਜਾਂ ਦੇ  ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ।

ਬਿਜਾਈ

ਬਿਜਾਈ ਦਾ ਸਮਾਂ
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।
ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ ।    

ਫਾਸਲਾ
ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਗੋਭੀ ਸਰੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ
ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।

ਬਿਜਾਈ ਦਾ ਢੰਗ
ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।

ਬੀਜ

ਬੀਜ ਦੀ ਮਾਤਰਾ
ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ । ਬਿਜਾਈ ਤੋਂ 3  ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ।

ਬੀਜ ਦੀ ਸੋਧ
ਬੀਜ ਨੂੰ ਮਿੱਟੀ ਵਿਚਲੇ ਕੀੜਿਆਂ  ਅਤੇ ਬਿਮਾਰੀਆਂ ਤੋ ਬਚਾਉਣ ਲਈ ਬੀਜਾਂ ਨੂੰ 3 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ  ਦੇ ਹਿਸਾਬ ਨਾਲ ਸੋਧੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

Crop UREA SSP MURIATE OF POTASH
Toria 55 50 On soil test results
Raya and Gobhi Sarson 90 75 10

 

ਤੱਤ (ਕਿਲੋ ਪ੍ਰਤੀ ਏਕੜ) 

Crop NITROGEN PHOSPHORUS POTASH
Toria 25 8 On soil test results
Raya and Gobhi Sarson 40 12 6

 

ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ। ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ  (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ। ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ । ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ।ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ।

ਸਿੰਚਾਈ

ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।

ਪੌਦੇ ਦੀ ਦੇਖਭਾਲ

ਚੇਪਾ
  • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਕੀੜੇ ਪੌਦੇ ਦਾ ਰਸ ਚੂਸਦੇ ਹਨ। ਜਿਸ ਕਰਕੇ ਪੌਦਾ ਕਮਜ਼ੌਰ ਅਤੇ ਛੋਟਾ ਰਹਿ ਜਾਂਦਾ ਹੈ ਅਤੇ ਫਲੀਆ ਸੁੱਕ ਕੇ ਛੋਟੀਆਂ ਰਹਿ ਜਾਦੀਆਂ ਹਨ।
ਇਸ ਦੀ ਰੋਕਥਾਮ ਲਈ ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ। ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋ ਘੱਟ ਕਰੋ। ਜਦੋ ਖੇਤ ਵਿੱਚ ਚੇਪੇ ਦਾ ਨੁਕਸਾਨ ਦਿਖੇ ਤਾਂ ਕੀਟਨਾਸ਼ਕ ਜਿਵੇ ਥਾਈਆਮੈਥੋਅਕਸ@80 ਗ੍ਰਾਮ  ਜਾਂ ਕੁਇਨਲਫੋਸ  250 ਮਿ:ਲੀ: ਜਾਂ ਕਲੋਰਪਾਈਰੀਫੋਸ 200 ਮਿਲੀਲੀਟਰ ਨੂੰ 100-125 ਲੀਟਰ ਪਾਣੀ ਵਿਚ ਪਾ ਕੇ  ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਚਿਤਕਬਰੀ ਭੂੰਡੀ

ਚਿਤਕਬਰੀ ਭੂੰਡੀ: ਇਹ ਫ਼ਸਲ ਨੂੰ ਪੁੰਗਰਨ ਅਤੇ ਪੱਕਣ ਵੇਲੇ ਨੁਕਸਾਨ ਕਰਦੀ ਹੈ। ਇਹ ਪੱਤਿਆ ਦਾ ਰਸ ਚੂਸਦੀ ਹੈ ਜਿਸ ਕਾਰਨ ਉਹ ਸੁੱਕ ਜਾਂਦੇ ਹਨ। ਬਿਜਾਈ ਤੋ ਤਿੰਨ ਤੋ ਚਾਰ ਹਫਤਿਆਂ ਬਾਅਦ ਸਿੰਚਾਈ ਕਰਨ ਨਾਲ ਇਸ ਕੀੜੇ ਦੀ ਸੰਖਿਆ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਖੇਤਾਂ ਵਿੱਚ ਇਸ ਦਾ ਨੁਕਸਾਨ ਦਿਖੇ ਤਾਂ ਮੈਲਾਥਿਆਨ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਵਾਲਾਂ ਵਾਲੀ ਸੁੰਡੀ

ਵਾਲਾਂ ਵਾਲੀ ਸੁੰਡੀ: ਇਹ  ਸੁੰਡੀ ਪੱਤਿਆ ਨੂੰ ਖਾਂਦੀ ਹੈ ਅਤੇ ਉਨਾਂ ਨੂੰ ਪੂਰੀ ਤਰਾਂ ਨਸ਼ਟ ਕਰ ਦਿੰਦੀ ਹੈ। ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇਂ ਤਾਂ ਮੈਲਾਥਿਆਨ  5 %  ਡਸਟ 15 ਕਿਲੋ ਪ੍ਰਤੀ ਏਕੜ ਜਾਂ ਡਾਈਕਲੋਰਵੋਸ  200 ਮਿਲੀਲੀਟਰ ਨੁੰ  100-125 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਝੁਲਸ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਝੁਲਸ ਰੋਗ: ਪੌਦੇ ਦੇ ਪੱਤਿਆਂ, ਫੁੱਲਾਂ, ਤਣਿਆਂ  ਅਤੇ ਫਲੀਆਂ ਤੇ ਗੂੜੇ ਭੂਰੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ। ਜਿਆਦਾ ਹਮਲੇ ਦੀ ਸੂਰਤ ਵਿੱਚ ਤਣੇ ਦਾ ਉਪਰਲਾ ਹਿੱਸਾ ਅਤੇ ਫਲੀਆਂ ਝੜ ਜਾਂਦੀਆਂ ਹਨ। ਬਿਜਾਈ ਲਈ ਰੋਧਕ ਕਿਸਮਾਂ ਵਰਤੋ। ਬਿਮਾਰੀ ਦੇ ਆਉਣ ਤੇ ਇੰਡੋਫਿਲ ਐੱਮ- 45 ਜਾਂ ਕਪਤਾਨ  260 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾਂ 15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।

ਪੀਲੇ ਧੱਬਿਆਂ ਦਾ ਰੋਗ

ਪੀਲੇ ਧੱਬਿਆਂ ਦਾ ਰੋਗ: ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਹਰੇ ਅਤੇ ਪੀਲੇ ਰੰਗ ਦੇ ਹੋ ਜਾਂਦੇ ਹਨ। ਪਿਛਲੀ ਫ਼ਸਲ ਦੀ ਰਹਿੰਦ  ਖੂੰਹਦ  ਨੂੰ ਨਸ਼ਟ ਕਰੋ। ਫ਼ਸਲ ਤੇ ਇੰਡੋਫਿਲ ਐੱਮ-45 ਨੂੰ  250 ਗ੍ਰਾਮ ਨੂੰ 100 ਲੀਟਰ ਪਾਣੀ ਨਾਲ ਪ੍ਰਤੀ ਏਕੜ 15 ਦਿਨਾਂ ਦੇ ਫਾਸਲੇ ਤੇ  ਚਾਰ ਵਾਰ ਸਪਰੇਅ ਕਰੋ।

ਚਿੱਟੀ ਕੁੰਗੀ

ਚਿੱਟੀ ਕੁੰਗੀ: ਪੌਦੇ ਦੇ ਪੱਤਿਆਂ,ਤਣਿਆਂ ਅਤੇ ਫੁੱਲਾਂ ਉਤੇ ਚਿੱਟੇ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਨੁਕਸਾਨਿਆਂ  ਹਿੱਸਾ ਫੁੱਲ ਜਾਦਾ ਹੈ। ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਰੋਕਥਾਮ ਲਈ ਮੈਟਾਲੈਕਸਿਲ 8%  + ਮੈਨਕੋਜ਼ੇਬ 64%  2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾ 10-15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।

ਫਸਲ ਦੀ ਕਟਾਈ

 ਫ਼ਸਲ ਪੱਕਣ ਲਈ 110-140 ਦਿਨਾਂ ਦਾ ਸਮਾਂ  ਲੈਂਦੀ ਹੈ। ਫ਼ਸਲ ਦੀ ਵਾਢੀ ਫਲੀਆਂ ਪੀਲੀਆਂ ਅਤੇ ਬੀਜ ਸਖਤ ਹੋਣ ਤੇ ਕਰੋ। ਬੀਜਾਂ ਦੇ ਝੜਨ ਨੂੰ ਰੋਕਣ ਲਈ ਵਾਢੀ ਸਵੇਰ ਵੇਲੇ ਕਰੋ। ਦਾਤੀ ਦੀ ਮਦਦ ਨਾਲ ਬੂਟਿਆਂ ਨੂੰ ਜਮੀਨ ਦੇ ਨੇੜਿਉ ਕੱਟੋ l ਫਿਰ 7-10 ਦਿਨਾਂ ਲਈ ਫਸਲ ਨੂੰ ਸੁੱਕਣ ਲਈ ਰੱਖੋ ਅਤੇ ਸੁੱਕਣ ਤੋਂ ਬਾਅਦ ਗਹਾਈ ਕਰੋ l

ਕਟਾਈ ਤੋਂ ਬਾਅਦ

ਸਾਫ ਕੀਤੇ ਬੀਜ ਚਾਰ ਤੋਂ ਪੰਜ ਦਿਨਾਂ ਲਈ ਧੁੱਪੇ ਸਕਾਉ ਜਾਂ ਜਦੋ ਤੱਕ ਪਾਣੀ ਦੀ ਮਾਤਰਾ 8 %  ਤੱਕ ਨਾ ਆ ਜਾਵੇ। ਬੀਜਾਂ ਨੂੰ ਸੁਕਾਉਣ ਤੋ ਬਾਅਦ ਬੋਰੀਆਂ ਵਿੱਚ ਜਾਂ ਡਰੰਮਾਂ ਵਿੱਚ ਪਾਉ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare