Punjab Baramasi: ਇਸ ਦੀਆਂ ਟਹਿਣੀਆਂ ਲਮਕਵੀਆਂ ਅਤੇ ਜ਼ਮੀਨ ਨੂੰ ਛੂੰਹਦੀਆਂ ਹੁੰਦੀਆਂ ਹਨ। ਇਸਦੇ ਫਲ ਪੀਲੇ ਰੰਗ ਦੇ, ਗੋਲ ਅਤੇ ਸਮਤਲ ਆਕਾਰ ਦੇ ਹੁੰਦੇ ਹਨ। ਇਸਦੇ ਫਲ ਬੀਜ ਤੋਂ ਬਿਨਾਂ ਅਤੇ ਰਸੀਲੇ ਹੁੰਦੇ ਹਨ। ਇਸ ਕਿਸਮ ਦਾ ਔਸਤਨ ਝਾੜ 84 ਕਿਲੋ ਪ੍ਰਤੀ ਰੁੱਖ ਹੁੰਦਾ ਹੈ।
Eureka: ਇਸ ਕਿਸਮ ਦਾ ਰੁੱਖ ਦਰਮਿਆਨਾ ਮਜ਼ਬੂਤ ਹੁੰਦਾ ਹੈ। ਇਸਦੇ ਫਲ ਦਾ ਛਿਲਕਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਰਸ ਜ਼ਿਆਦਾ ਖੱਟਾ ਅਤੇ ਸੁਆਦ ਹੁੰਦਾ ਹੈ। ਇਸਦੇ ਫਲ ਅਗਸਤ ਮਹੀਨੇ ਵਿੱਚ ਪੱਕਦੇ ਹਨ।
Punjab Galgal: ਇਸ ਕਿਸਮ ਦਾ ਪੌਦਾ ਮਜ਼ਬੂਤ ਹੁੰਦਾ ਹੈ, ਜਿਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਅੰਡਾਕਾਰ ਹੁੰਦੇ ਹਨ। ਇਸਦਾ ਰਸ ਜ਼ਿਆਦਾ ਖੱਟਾ ਹੁੰਦਾ ਹੈ ਅਤੇ ਹਰ ਫਲ ਦੇ ਵਿੱਚ 8-10 ਬੀਜ ਹੁੰਦੇ ਹਨ। ਇਸਦੇ ਫਲ ਨਵੰਬਰ-ਦਸੰਬਰ ਮਹੀਨੇ ਵਿੱਚ ਪੱਕਦੇ ਹਨ। ਇਸਦਾ ਔਸਤਨ ਝਾੜ 80-100 ਕਿਲੋ ਪ੍ਰਤੀ ਰੁੱਖ ਹੁੰਦੀ ਹੈ।
PAU Baramasi: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਹਫਤਾ ਹੁੰਦਾ ਹੈ। ਇਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 84 ਕਿਲੋ ਪ੍ਰਤੀ ਰੁੱਖ ਹੁੰਦੀ ਹੈ।
PAU Baramasi-1: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਨਵੰਬਰ ਦਾ ਆਖਰੀ ਹਫਤਾ ਹੁੰਦਾ ਹੈ। ਇਸਦੇ ਫਲ ਬੀਜ ਰਹਿਤ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
ਹੋਰ ਰਾਜਾਂ ਦੀਆਂ ਕਿਸਮਾਂ
Rasraj: ਇਹ ਕਿਸਮ ਆਈ. ਆਈ. ਐੱਚ. ਆਰ. ਦੁਆਰਾ ਤਿਆਰ ਕੀਤੀ ਗਈ ਹੈ। ਇਸਦੇ ਫਲ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਵਿੱਚ 70% ਰਸ ਅਤੇ 12 ਬੀਜ ਹੁੰਦੇ ਹਨ। ਇਸ ਵਿੱਚ 6% ਖੱਟਾਪਨ ਅਤੇ 8 ਬ੍ਰਿਕਸ ਟੀ.ਐੱਸ.ਐੱਸ. ਹੁੰਦਾ ਹੈ। ਇਹ ਕਿਸਮ ਝੁਲਸ ਰੋਗ ਅਤੇ ਕੋਹੜ ਰੋਗ ਦੀ ਰੋਧਕ ਕਿਸਮ ਹੈ।
Lisbon lemon: ਇਹ ਕਿਸਮ ਕੋਹਰੇ ਅਤੇ ਤੇਜ਼ ਰਫਤਾਰ ਹਵਾਵਾਂ ਦੀ ਰੋਧਕ ਹੈ। ਇਸਦੇ ਫਲਾਂ ਦਾ ਆਕਾਰ ਦਰਮਿਆਨਾ, ਰੰਗ ਪੀਲਾ ਅਤੇ ਤਲ ਮੁਲਾਇਮ ਹੁੰਦਾ ਹੈ।
Lucknow seedless: ਇਸਦੇ ਫਲ ਪੀਲੇ ਰੰਗ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ।
Pant Lemon: ਇਹ ਛੋਟੇ ਕੱਦ ਦੀ ਕਿਸਮ ਹੈ, ਜਿਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਕਿਸਮ ਧੱਫੜੀ ਰੋਗ, ਕੋਹੜ ਰੋਗ ਅਤੇ ਗੂੰਦੀਆ ਰੋਗ ਦੀ ਰੋਧਕ ਹੈ।
Assam Lemon, Italian Lemon, Eureka lemon, Malta lemon.