ਆਮ ਜਾਣਕਾਰੀ
ਹਿੰਦੀ ਭਾਸ਼ਾ ਵਿਚ ਇਸ ਨੂੰ “ਧਨੀਆ” ਕਿਹਾ ਜਾਂਦਾ ਹੈ| ਇਸ ਦੀ ਫ਼ਸਲ ਸਾਰਾ ਸਾਲ ਉਗਾਈ ਜਾ ਸਕਦੀ ਹੈ| ਭਾਰਤ ਵਿਚ ਇਸ ਦੀ ਵਰਤੋਂ ਮਸਾਲੇ ਅਤੇ ਔਸ਼ਧੀ ਦੇ ਤੌਰਤੇ ਕੀਤੀ ਜਾਂਦੀ ਹੈ| ਇਸ ਦੇ ਬੀਜਾਂ, ਤਣੇ ਅਤੇ ਪੱਤਿਆਂ ਦੀ ਵਰਤੋਂ ਅਲੱਗ ਅਲੱਗ ਪਕਵਾਨਾਂ ਨੂੰ ਸਜਾਉਣ ਅਤੇ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ| ਇਸ ਦੇ ਪੱਤਿਆਂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਹੁੰਦਾ ਹੈ|ਘਰੇਲੂ ਨੁਸਖਿਆਂ ਵਿਚ ਇਸ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ| ਇਸ ਨੂੰ ਪੇਟ ਦੀਆਂ ਬਿਮਾਰੀਆਂ, ਮੌਸਮੀ ਬੁਖਾਰ, ਉਲਟੀ, ਖਾਂਸੀ ਅਤੇ ਚਮੜੀ ਰੋਗਾਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ|ਇਸ ਦੀ ਸੱਭ ਤੋਂ ਜ਼ਿਆਦਾ ਪੈਦਾਵਾਰ ਅਤੇ ਖਪਤ ਭਾਰਤ ਵਿਚ ਹੀ ਹੁੰਦੀ ਹੈ|ਭਾਰਤ ਵਿਚ ਇਸ ਦੀ ਸੱਭ ਤੋਂ ਵੱਧ ਖੇਤੀ ਰਾਜਸਥਾਨ ਵਿਚ ਕੀਤੀ ਜਾਂਦੀ ਹੈ| ਮੱਧ ਪ੍ਰਦੇਸ਼, ਆਸਾਮ ਅਤੇ ਗੁਜਰਾਤ ਵਿਚ ਵੀ ਇਸ ਦੀ ਖੇਤੀ ਕੀਤੀ ਜਾਂਦੀ ਹੈ|