ਹਲਦੀ ਦੀ ਖੇਤੀ ਬਾਰੇ ਜਾਣਕਾਰੀ

ਆਮ ਜਾਣਕਾਰੀ

ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ।ਇਸ ਨੂੰ "ਭਾਰਤੀ ਕੇਸਰ" ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ। ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸੁਆਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ। ਹਲਦੀ ਦਵਾਈਆਂ ਲਈ ਵੀ ਵਰਤੀ ਜਾਂਦੀ ਹੈ, ਕਿਉਂਕਿ ਇਸ ਵਿੱਚ ਕੈਂਸਰ ਅਤੇ ਵਿਸ਼ਾਣੂ ਵਿਰੋਧਕ ਤੱਤ ਪਾਏ ਜਾਂਦੇ ਹਨ। ਇਸ ਨੂੰ  ਧਾਰਮਿਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸਦੇ ਪ੍ਰਜਣਨ (ਵਾਧੇ) ਲਈ ਰਹਾਈਜ਼ੋਮਸ ਵਰਤੇ ਜਾਂਦੇ ਹਨ। ਇਸਦੇ ਪੱਤੇ ਲੰਬੇ, ਚੌੜੇ ਅਤੇ ਗੂੜੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਭਾਰਤ ਸੰਸਾਰ ਵਿੱਚ ਸਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਹੈ। ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿੱਚ ਉਗਾਈ ਜਾਂਦੀ ਹੈ।  

ਜਲਵਾਯੂ

  • Season

    Temperature

    24°C - 28°C
  • Season

    Sowing Temperature

    25-34°C
  • Season

    Harvesting Temperature

    20°C - 22°C
  • Season

    Rainfall

    70-230cm
  • Season

    Temperature

    24°C - 28°C
  • Season

    Sowing Temperature

    25-34°C
  • Season

    Harvesting Temperature

    20°C - 22°C
  • Season

    Rainfall

    70-230cm
  • Season

    Temperature

    24°C - 28°C
  • Season

    Sowing Temperature

    25-34°C
  • Season

    Harvesting Temperature

    20°C - 22°C
  • Season

    Rainfall

    70-230cm
  • Season

    Temperature

    24°C - 28°C
  • Season

    Sowing Temperature

    25-34°C
  • Season

    Harvesting Temperature

    20°C - 22°C
  • Season

    Rainfall

    70-230cm

ਮਿੱਟੀ

ਵਧੀਆ ਜਲ ਨਿਕਾਸ ਵਾਲੀਆਂ  ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ । ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ।

ਪ੍ਰਸਿੱਧ ਕਿਸਮਾਂ ਅਤੇ ਝਾੜ

ਖੇਤ ਦੀ ਤਿਆਰੀ

ਖੇਤ ਨੂੰ 2-3 ਵਾਰ ਵਾਹ ਕੇ ਅਤੇ  ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ। ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ। ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ।

ਬਿਜਾਈ

ਬੀਜ

ਖਾਦਾਂ

ਨਦੀਨਾਂ ਦੀ ਰੋਕਥਾਮ

ਬਿਜਾਈ ਤੋਂ 2-3 ਦਿਨਾਂ ਦੇ ਵਿੱਚ  ਪੈਂਡੀਮੈਥਾਲਿਨ 30 ਈ.ਸੀ  800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ  400 ਗ੍ਰਾਮ  ਨੂੰ  200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ। ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ।
 

ਸਿੰਚਾਈ

ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ।ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ।ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ  ਹਰੇ ਪੱਤਿਆਂ ਨਾਲ ਢੱਕ ਦਿਓ।ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ।

ਪੌਦੇ ਦੀ ਦੇਖਭਾਲ

ਜੜ੍ਹ ਗਲਣ

ਜੜ੍ਹ ਗਲਣ: ਇਸ ਨੂੰ ਰੋਕਣ ਲਈ ਬਿਜਾਈ ਤੋਂ 30, 60 ਅਤੇ  90 ਦਿਨ ਬਾਅਦ ਮੈਨਕੋਜ਼ਿਬ 3 ਗ੍ਰਾਮ ਪ੍ਰਤੀ ਲੀਟਰ  ਦੀ  ਸਪਰੇਅ ਕਰੋ।

ਮੁਰਝਾਉਣਾ ਰੋਗ

ਮੁਰਝਾਉਣਾ ਰੋਗ: ਇਸ ਨੂੰ ਰੋਕਣ ਲਈ ਖੇਤ ਵਿੱਚ ਹਮਲਾ  ਦਿਖਦੇ ਹੀ ਕਾਪਰ ਆਕਸੀ ਕਲੋਰਾਈਡ 3 ਗ੍ਰਾਮ ਨੂੰ  ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।


ਪੱਤਿਆਂ ਤੇ ਵੱਡੇ ਧੱਬੇ

ਪੱਤਿਆਂ ਤੇ ਵੱਡੇ ਧੱਬੇ : ਇਸਨੂੰ ਰੋਕਣ ਲਈ ਮੈਨਕੋਜ਼ਿਬ 20 ਗ੍ਰਾਮ ਜਾਂ ਕੋਪਰ  ਆਕਸੀ ਕਲੋਰਾਈਡ 25 ਗ੍ਰਾਮ ਪ੍ਰਤੀ 10 ਲੀਟਰ  ਪਾਣੀ ਵਿੱਚ ਪਾ ਕੇ  ਸਪਰੇਅ ਕਰੋ।

ਰਸ ਚੂਸਣ ਵਾਲੇ ਕੀੜੇ

ਰਸ ਚੂਸਣ ਵਾਲੇ ਕੀੜੇ:- ਇਨ੍ਹਾਂ ਕੀੜਿਆਂ ਨੂੰ ਰੋਕਣ ਲਈ ਨਿੰਮ ਤੋਂ ਬਣੇ ਕੀਟਨਾਸ਼ਕ ਅਜ਼ਾਦੀ ਰੈਕਟਿਨ 0.3 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਸ਼ਾਖ ਦਾ ਗੜੂੰਆ

ਸ਼ਾਖ ਦਾ ਗੜੂੰਆ : ਜੇਕਰ ਇਸਦਾ ਨੁਕਸਾਨ ਦਿਖੇ ਤਾਂ ਡਾਈਮੈਥੋਏਟ 250 ਮਿ.ਲੀ.ਜਾਂ ਕੁਇਨਲਫੋਸ 250 ਮਿ.ਲੀ. ਪ੍ਰਤੀ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਫਸਲ ਦੀ ਕਟਾਈ

ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ। ਪੱਤੇ ਸੁੱਕਣ ਅਤੇ ਪੀਲੇ ਹੋਣ 'ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ  ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ।ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ। ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ।

 

ਕਟਾਈ ਤੋਂ ਬਾਅਦ

ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈਣ ਲਈ ਝੱਗ  ਬਣਨ,ਭਾਫ ਨਿਕਲਣ ਅਤੇ ਮਹਿਕ ਆਉਣ ਤੱਕ ਉਬਾਲੋ। ਉਬਾਲਣ ਤੋਂ ਬਾਅਦ ਇਸਨੂੰ 10-15 ਦਿਨਾਂ ਤੱਕ ਸੁਕਾਓ। ਸੁਕਾਉਣ ਤੋਂ ਬਾਅਦ ਇਸਨੂੰ ਜਾਲੀ,ਬੋਰੀਆਂ ਜਾਂ ਮਸ਼ੀਨ ਨਾਲ ਚਮਕਾਓ ਅਤੇ ਆਕਾਰ,ਬਣਤਰ ਅਤੇ ਰੰਗ ਦੇ ਅਨੁਸਾਰ ਵੰਡੋ।

ਰੈਫਰੈਂਸ