PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ। ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ। ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ। ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ । ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ। ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ। ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ। ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ।
ਹੋਰ ਰਾਜਾਂ ਦੀਆਂ ਕਿਸਮਾਂ
ਵਿਲੱਖਣ ਕਿਸਮਾਂ: 1) ਯੂ ਐੱਸ ਏ - Red cored chantenay, Danvers half long, Imperator.
2) ਨਿਊਜ਼ੀਲੈਂਡ: Akaroa long red, spring market improved, Wanganui giant.
3) ਜਪਾਨ: Suko
4) ਬੈਲਜੀਅਮ : Belgium white
5) ਨੀਦਰਲੈਂਡ: Early Horn
6) ਆਸਟ੍ਰੇਲੀਆ: Red elephant, western red, yellow
7) ਫਰਾਂਸ: Chantenay, Nantes, oxheart
Pusa Kesar: ਇਹ ਲਾਲ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੌ ਤਿਆਰ ਕੀਤੀ ਗਈ ਹੈ। ਇਹ 90-110 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏੁਕੜ ਹੁੰਦਾ ਹੈ।
Pusa Meghali: ਇਹ ਸੰਤਰੀ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੋ ਤਿਆਰ ਕੀਤੀ ਗਈ ਹੈ । ਇਸ ਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
New Kuroda: ਇਹ ਹਾਈਬ੍ਰਿਡ ਕਿਸਮ ਸਮਤਲ ਖੇਤਰਾਂ ਅਤੇ ਪਹਾੜੀ ਖੇਤਰਾਂ ਵਿੱਚ ਲਗਾਉਣ ਲਈ ਅਨੂਕੂਲ ਹੁੰਦੀ ਹੈ।