ਆਮ ਜਾਣਕਾਰੀ
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ। ਮਿਰਚ ਵਿੱਚ ਕੌੜਾ-ਪਣ ਕੈਪਸੇਸਿਨ ਨਾਮ ਦੇ ਇੱਕ ਤੱਤ ਕਰਕੇ ਹੁੰਦਾ ਹੈ, ਜਿਸਨੂੰ ਦਵਾਈਆਂ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਮਿਰਚ ਦਾ ਮੂਲ ਸਥਾਨ ਮੈਕਸਿਕੋ ਅਤੇ ਦੂਜੇ ਦਰਜੇ ਤੇ ਗੁਆਟੇਮਾਲਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਮਿਰਚਾਂ 17ਵੀਂ ਸਦੀ ਵਿੱਚ ਪੁਰਤਗਾਲੀਆਂ ਦੁਆਰਾ ਗੋਆ ਲਿਆਂਦੀਆਂ ਗਈਆਂ ਅਤੇ ਇਸਦੇ ਬਾਅਦ ਇਹ ਪੂਰੇ ਭਾਰਤ ਵਿੱਚ ਬੜੀ ਤੇਜ਼ੀ ਨਾਲ ਫੈਲ ਗਈਆਂ। ਕੈਪਸੇਸਿਨ ਵਿੱਚ ਬਹੁਤ ਸਾਰੀਆਂ ਦਵਾਈਆਂ ਬਣਾਉਣ ਵਾਲੇ ਤੱਤ ਪਾਏ ਜਾਂਦੇ ਹਨ। ਖਾਸ ਤੌਰ ਤੇ ਜਿਵੇਂ ਕੈਂਸਰ ਰੋਧੀ ਅਤੇ ਤੁਰੰਤ ਦਰਦ ਦੂਰ ਕਰਨ ਵਾਲੇ ਤੱਤ ਪਾਏ ਜਾਂਦੇ ਹਨ। ਇਹ ਖੂਨ ਨੂੰ ਪਤਲਾ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਰੋਕਣ ਵਿੱਚ ਵੀ ਮਦਦ ਕਰਦਾ ਹੈ। ਮਿਰਚਾਂ ਉਗਾਉਣ ਵਾਲੇ ਏਸ਼ੀਆ ਦੇ ਮੁੱਖ ਦੇਸ਼ ਭਾਰਤ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਕੋਰੀਆ, ਤੁਰਕੀ, ਸ਼੍ਰੀਲੰਕਾ ਆਦਿ ਹਨ। ਅਫਰੀਕਾ ਵਿੱਚ ਨਾਈਜੀਰੀਆ, ਘਾਨਾ, ਟੁਨਿਸ਼ੀਆ ਅਤੇ ਮਿਸਰ ਆਦਿ। ਉੱਤਰੀ ਅਤੇ ਕੇਂਦਰੀ ਅਮਰੀਕਾ ਵਿੱਚ ਮੈਕਸਿਕੋ, ਸੰਯੁਕਤ ਰਾਜ ਅਮਰੀਕਾ ਆਦਿ। ਯੂਰਪ ਵਿੱਚ ਯੂਗੋਸਲਾਵੀਆ, ਸਪੇਨ, ਰੋਮਾਨੀਆ, ਬੁਲਗਾਰੀਆ, ਇਟਲੀ, ਹੰਗਰੀ ਆਦਿ। ਦੱਖਣੀ ਅਮਰੀਕਾ ਵਿੱਚ ਅਰਜਨਟੀਨਾ, ਪੇਰੂ, ਬ੍ਰਾਜ਼ੀਲ ਆਦਿ। ਭਾਰਤ ਸੰਸਾਰ ਵਿੱਚ ਮਿਰਚ ਪੈਦਾ ਕਰਨ ਵਾਲੇ ਦੇਸ਼ਾਂ ਵਿੱਚੋਂ ਮੁਖੀ ਦੇਸ਼ ਹੈ। ਇਸ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਦਾ ਨਾਮ ਆਉਂਦਾ ਹੈ। ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਤਾਮਿਲਨਾਡੂ, ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਮਿਰਚ ਪੈਦਾ ਕਰਨ ਵਾਲੇ ਭਾਰਤ ਦੇ ਮੁੱਖ ਰਾਜ ਹਨ।