ਕੋਲੀਬੈਸਿਲੋਸਿਸ: ਇਸ ਵਿੱਚ ਸਭ ਤੋਂ ਪਹਿਲਾਂ ਦਸਤ ਲੱਗਦੇ ਹਨ ਅਤੇ ਫਿਰ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਨੂੰ ਠੀਕ ਕਰਨ ਲਈ ਪਸ਼ੂ ਨੂੰ ਤਰਲ ਚਕਿਤਸਾ ਜਾਂ ਐਂਟੀਬਾਇਓਟਿਕ ਦਿੱਤੀ ਜਾਂਦੀ ਹੈ।
ਕੁਕੜੀਆ ਰੋਗ: ਇਸ ਬਿਮਾਰੀ ਵਿੱਚ 10-21 ਦਿਨਾਂ ਦੇ ਬੱਚੇ ਨੂੰ ਦਸਤ ਹੋ ਜਾਂਦੇ ਹਨ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਫਲੂਇਡ ਥੈਰੇਪੀ ਜਾਂ ਕੌਕਸੀਡਾਇਟਸ ਦਿੱਤਾ ਜਾਂਦਾ ਹੈ।
ਭੁੱਖਮਰੀ(ਹਾਈਪੋਗਲਾਈਸੀਮੀਆ): ਇਸ ਬਿਮਾਰੀ ਵਿੱਚ ਸਭ ਤੋਂ ਪਹਿਲਾਂ ਕਮਜ਼ੋਰੀ ਆਉਂਦੀ ਹੈ ਅਤੇ ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਡੇਕਸਟ੍ਰੋਜ਼ ਜਾਂ ਪੂਰਕ ਆਹਾਰ ਦਿੱਤਾ ਜਾਂਦਾ ਹੈ।
ਐਕਜ਼ੀਡੇਟਿਵ ਐਪੀਡਰਮਿਟਿਸ: ਇਸ ਬਿਮਾਰੀ ਨਾਲ ਚਮੜੀ 'ਤੇ ਜ਼ਖਮ ਬਣ ਜਾਦੇ ਹਨ ਅਤੇ ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਵਿਟਾਮਿਨ ਅਤੇ ਚਮੜੀ ਦਾ ਬਚਾਅ ਕਰਨ ਵਾਲੀ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰੋ।
ਰੇਸਪਿਰੇਟਰੀ ਰੋਗ: ਇਸ ਰੋਗ ਦੇ ਮੁੱਖ ਲੱਛਣ ਜਾਨਵਰ ਦਾ ਛਿੱਕਣਾ, ਖੰਘਣਾ ਅਤੇ ਵਿਕਾਸ ਰੁੱਕ ਜਾਣਾ ਆਦਿ ਹਨ ਅਤੇ ਬਿਮਾਰੀ ਜ਼ਿਆਦਾ ਵੱਧਣ 'ਤੇ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈ।
ਇਲਾਜ: ਇਸਦੀ ਰੋਕਥਾਮ ਲਈ ਅਨੁਕੂਲ ਐਂਟੀਬਾਇਓਟਿਕ ਦਵਾਈਆਂ ਦਿਓ ਜਾਂ ਵੈਂਟੀਲੇਸ਼ਨ ਵਿੱਚ ਸੁਧਾਰ ਕਰੋ।
ਸਵਾਈਨ ਪੇਚਿਸ਼: ਇਸ ਬਿਮਾਰੀ ਵਿੱਚ ਖੂਨੀ ਦਸਤ ਜਾਂ ਆਮ ਦਸਤ ਹੋ ਜਾਂਦੇ ਹਨ ਅਤੇ ਪਸ਼ੂ ਦੀ ਵਿਕਾਸ ਦਰ ਘੱਟ ਜਾਂਦੀ ਹੈ ਅਤੇ ਆਖਿਰ ਜਾਨਵਰ ਦੀ ਮੌਤ ਹੋ ਜਾਂਦੀ ਹੈ।
ਇਲਾਜ: ਸੂਰਾਂ ਦੀ ਸੰਖਿਆ ਨੂੰ ਉਚਿੱਤ ਰੱਖ ਕੇ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਪ੍ਰੋਲਿਫੇਰੇਟਿਵ ਐਂਟਰਪੈਥੀ: ਇਸ ਰੋਗ ਵਿੱਚ ਖੂਨ ਜਾਂ ਡਾਇਰੀਆ ਦੇ ਨਾਲ ਦਸਤ ਹੋ ਜਾਂਦੇ ਹਨ, ਜਾਨਵਰ ਦੀ ਵਿਕਾਸ ਦਰ ਘੱਟ ਜਾਂਦੀ ਹੈ ਅਤੇ ਆਖਿਰ ਅਚਾਨਕ ਜਾਨਵਰ ਦੀ ਮੌਤ ਹੋ ਜਾਂਦੀ ਹੈ।
ਇਲਾਜ: ਪ੍ਰੋਲਿਫੇਰੇਟਿਵ ਐਂਟੀਆੱਪਟੈਥੀ ਦਾ ਇਲਾਜ ਕਰਨ ਲਈ ਆਇਰਨ ਜਾਂ ਵਿਟਾਮਿਨ ਦੀ ਖੁਰਾਕ ਦਿਓ।
ਸਰਕੋਪਟਿਕ ਮੈਂਜੇ: ਇਸ ਬਿਮਾਰੀ ਦੇ ਲੱਛਣ ਖੁਜਲੀ, ਖਰੋਂਚ, ਰਗੜ ਅਤੇ ਵਿਕਾਸ ਦਰ ਘੱਟ ਜਾਂਦੀ ਹੈ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਮਿਟੀਸੀਡਲ ਸਪਰੇਅ ਜਾਂ ਇੰਜੈੱਕਸ਼ਨ ਦਿਓ।
ਅੰਤੜੀਆਂ ਦਾ ਮਰੋੜਾ: ਇਸ ਨਾਲ ਪਸ਼ੂ ਦੀ ਅਚਾਨਕ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਤੋਂ ਛੁਟਕਾਰੇ ਲਈ ਪਸ਼ੂ ਨੂੰ ਆਹਾਰ ਬਦਲ-ਬਦਲ ਕੇ ਦਿਓ।
ਅੰਤੜੀਆਂ ਦੇ ਕੀੜੇ: ਇਸ ਰੋਗ ਨਾਲ ਦਸਤ ਹੋ ਜਾਂਦੇ ਹਨ, ਵਿਕਾਸ ਰੁੱਕ ਜਾਂਦਾ ਹੈ ਅਤੇ ਨਿਮੋਨੀਆ ਵੀ ਹੋ ਸਕਦਾ ਹੈ।
ਇਲਾਜ: ਫੀਡ ਜਾਂ ਇੰਜੈੱਕਸ਼ਨ ਦੇ ਮਾਧਿਅਮ ਨਾਲ ਕੀਟਨਾਸ਼ਕ ਦਿਓ।
ਬੱਚਾ ਪੈਦਾ ਕਰਨ 'ਤੇ ਕਮਜ਼ੋਰੀ: ਇਸ ਬਿਮਾਰੀ ਦੇ ਲੱਛਣ ਦੁੱਧ ਉਤਪਾਦਨ ਵਿੱਚ ਕਮੀ, ਭੁੱਖ ਵਿੱਚ ਹਾਨੀ ਅਤੇ ਸਰੀਰ ਦੇ ਤਾਪਮਾਨ ਵਿੱਚ ਵਾਧਾ ਆਦਿ ਹਨ।
ਇਲਾਜ: ਇਸ ਰੋਗ ਦੇ ਇਲਾਜ ਲਈ ਆੱਕਸੀਟਾੱਕਸਿਨ ਜਾਂ ਸੋਜ ਠੀਕ ਕਰਨ ਵਾਲੀ ਦਵਾਈ ਜਾਨਵਰ ਨੂੰ ਦਿਓ।
ਲੰਗੜਾਪਨ: ਇਸ ਬਿਮਾਰੀ ਵਿੱਚ ਪ੍ਰਜਣਨ ਸਮਰੱਥਾ ਘੱਟ ਜਾਂਦੀ ਹੈ ਅਤੇ ਪਸ਼ੂ ਸਮੇਂ ਤੋਂ ਪਹਿਲਾਂ ਸੂ ਸਕਦਾ ਹੈ।
ਇਲਾਜ: ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਸੱਟਾਂ ਨੂੰ ਰੋਕਣ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ।
ਯੋਨੀ ਡਿਸਚਾਰਜ ਸਿੰਡੋਰਮ: ਇਹ ਬਿਮਾਰੀ ਮੁੱਖ ਤੌਰ 'ਤੇ ਪ੍ਰਜਣਨ ਵਿੱਚ ਸੰਕਰਮਣ ਦਾ ਕਾਰਨ ਬਣਦਾ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਮਾਦਾ ਸੂਰ ਦੀ ਯੋਨੀ ਦੇ ਮੂੰਹ 'ਤੇ ਐਂਟੀਬਾਇਓਟਿਕ ਇਲਾਜ ਕਰੋ।
ਬਲੈਡਰ/ਗੁਰਦਾ ਸੰਕਰਮਣ: ਪਿਸ਼ਾਬ ਵਿੱਚ ਖੂਨ ਆਉਣਾ ਇਸ ਰੋਗ ਦਾ ਪਹਿਲਾ ਲੱਛਣ ਹੈ, ਫਿਰ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਸੂਰ ਦੀ ਪਿਸ਼ਾਬ ਨਲੀ ਦਾ ਐਂਟੀਬਾਇਓਟਿਕ ਇਲਾਜ ਕਰੋ।
ਇਰਿਸੀਪੇਲਸ: ਇਸ ਰੋਗ ਨਾਲ ਪਸ਼ੂ ਦੀ ਪ੍ਰਜਣਨ ਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਜਾਂ ਇਹ ਗਰਭਪਾਤ ਦਾ ਕਾਰਨ ਵੀ ਬਣਦਾ ਹੈ।
ਇਲਾਜ: ਇਸ ਬਿਮਾਰੀ ਦਾ ਇਲਾਜ ਕਰਨ ਲਈ ਪੇਨਿਸਿਲਿਨ ਦਾ ਇੰਜੈੱਕਸ਼ਨ 1 ਮਿ.ਲੀ. ਪ੍ਰਤੀ 10 ਕਿਲੋ ਵਜ਼ਨ ਦੇ ਹਿਸਾਬ ਨਾਲ ਦਿਓ, ਜੋ ਕਿ ਇਰਿਸੀਪੇਲਸ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਬਿਮਾਰੀ ਦਾ ਇਲਾਜ ਹੋਣ ਤੱਕ 3-4 ਦਿਨ ਇੰਜੈੱਕਸ਼ਨ ਜਾਰੀ ਰੱਖੋ।
ਗੈਸਟ੍ਰਿਕ ਅਲਸਰ: ਇਸ ਬਿਮਾਰੀ ਦੇ ਲੱਛਣ ਉਲਟੀ, ਭੁੱਖ ਨਾ ਲੱਗਣਾ, ਗੋਹੇ ਦੇ ਹੇਠਲੇ ਹਿੱਸੇ 'ਚ ਖੂਨ ਆਦਿ ਹਨ ਅਤੇ ਇਸ ਨਾਲ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਵਿਟਾਮਿਨ ਈ ਨੂੰ ਖੁਰਾਕ ਵਿੱਚ ਮਿਲਾ ਕੇ 2 ਮਹੀਨੇ ਤੱਕ ਦਿਓ।
ਪੀ. ਐੱਸ. ਐੱਸ.(ਪੋਸਰਿਨ ਤਣਾਅ ਸਿੰਡੋਰਮ): ਇਸ ਨੂੰ ਮਲਿਗਨੈਂਟ ਹਾਈਪਰਥ੍ਰਮੀਆ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸਦੇ ਲੱਛਣ ਹਨ ਪਸੀਨਾ ਆਉਣਾ, ਅੱਧ-ਮਰਾ ਹੋਣਾ, ਧੜਕਨ ਦਾ ਬਹੁਤ ਤੇਜ਼ ਹੋਣਾ ਜਾਂ ਅਸਧਾਰਨ ਤਰੀਕੇ ਨਾਲ ਚੱਲਣਾ, ਅਤੇ ਬੁਖਾਰ ਹੋਣਾ ਆਦਿ।
ਇਲਾਜ: ਏਨੇਸਥੇਸੀਆ ਦੇ ਤਹਿਤ ਡੈਂਟਰਾਲੇਨ ਸੋਡੀਅਮ ਇਲਾਜ ਇਸ ਰੋਗ ਲਈ ਪ੍ਰਭਾਵਸ਼ਾਲੀ ਹੁੰਦਾ ਹੈ।